ਖੇਤੀ ਯੂਨੀਵਰਸਿਟੀ ਵੱਲੋਂ ਫਰੀਦਕੋਟ ਵਿੱਚ ਪਹਿਲੀ ਵਾਰ ਲੱਗੇ ਕਿਸਾਨ ਮੇਲੇ ਨੂੰ ਭਰਵਾਂ ਹੁੰਗਾਰਾ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਚੇਤਨਾ ਫੈਲਾਉਣ ਲਈ ਕਰਵਾਏ ਜਾਣ ਵਾਲੇ ਕਿਸਾਨ ਮੇਲਿਆਂ ਵਿੰਚ ਪਹਿਲੀ ਵਾਰ ਸ਼ਾਮਲ ਕੀਤੇ ਫਰੀਦਕੋਟ ਵਿਖੇ ਆਯੋਜਤ ਕਿਸਾਨ ਮੇਲੇ ਨੂੰ ਇਲਾਕੇ ਵਲੋਂ ਭਰਵਾਂ ਹੁੰਗਾਰਾ ਮਿਲਿਆ ਜਿਥੇ ਹਜ਼ਾਰਾਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਯੂਨੀਵਰਸਿਟੀ ਵਲੋਂ ਲਗਾਈਆਂ ਪ੍ਰਦਰਸ਼ਨੀਆਂ ਦੇਖੀਆਂ ਤੇ ਕਿਸਾਨ ਮਾਹਰਾਂ ਨਾਲ ਵਿਚਾਰ ਵਟਾਂਦਰਾ ਕੀਤਾ।  ਇਸ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਉਪ-ਕੁਲਪਤੀ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਕਿ ਖੇਤੀ ਨੂੰ ਵਪਾਰਕ ਲੀਹਾਂ ਤੇ ਤੋਰਨ ਲਈ ਗਿਆਨ ਵਿਗਿਆਨ ਦਾ ਵ¤ਡਾ ਯੋਗਦਾਨ ਹੈ ਅਤੇ ਖੇਤੀ ਗਿਆਨ ਦੇ ਪਸਾਰ ਵਿਚ ਕਿਸਾਨ ਮੇਲਿਆਂ ਦੀ ਅਹਿਮ ਭੂਮਿਕਾ ਰਹੀ ਹੈ।  ਡਾ. ਕੰਗ ਨੇ ਕਿਹਾ ਕਿ ਅੱਜ ਪੰਜਾਬ ਅਤੇ ਦੇਸ਼ ਦੀ ਕਿਸਾਨੀ ਸਾਹਮਣੇ ਕਈ ਚੁਣੌਤੀਆਂ ਹਨ ਜਿਨ੍ਹਾਂ ਨੂੰ ਕਿਸਾਨਾਂ ਅਤੇ ਵਿਗਿਆਨੀਆਂ ਨੇ ਰਲਕੇ ਹੱਲ ਕਰਨਾ ਹੈ।  ਕਿਸਾਨਾਂ ਦੇ ਭਰਵੇਂ ਇਕਠ ਨੂੰ ਸੰਬੋਧਨ ਹੁੰਦਿਆਂ ਡਾ. ਕੰਗ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ, ਪਾਣੀਆਂ ਦੀ ਸੰਭਾਲ ਅਤੇ ਖੇਤੀ ਅਤੇ ਘਰੇਲੂ  ਪੱਧਰ ਤੇ ਹੁੰਦੇ ਨਜ਼ਾਇਜ ਖਰਚਿਆਂ ਤੋਂ ਬਚਣਾ ਸਾਡੇ ਲਈ ਅਹਿਮ ਮਸਲੇ ਹਨ ਜਿਨਾਂ ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।  ਉਹਨਾਂ ਕਿਸਾਨਾਂ ਨੂੰ ਕਿਹਾ ਕਿ ਯੂਨੀਵਰਸਿਟੀ ਦੇ ਦਰਵਾਜ਼ੇ ਉਹਨਾਂ ਲਈ ਸਦਾ ਖੁੱਲੇ ਹਨ। ਡਾ. ਕੰਗ ਨੇ ਇਸ ਪਲੇਠੇ ਮੇਲੇ ਦੀ ਕਾਮਯਾਬੀ ਤੇ ਕਿਸਾਨਾਂ ਅਤੇ ਮੇਲਾ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਰਮਾ ਅਤੇ ਬਾਗਬਾਨੀ ਪ੍ਰਧਾਨ ਇਸ ਖਿੱਤੇ ਵਿੱਚ ਵਿਸ਼ੇਸ਼ ਤੌਰ ਤੇ ਵਿਗਿਆਨੀਆਂ ਨੂੰ ਸਰਵਪੱਖੀ ਕੀਟ ਕੰਟਰੋਲ ਵਿਧੀ ਦਾ ਪਸਾਰ ਕਰਨਾ ਚਾਹੀਦਾ ਹੈ ਤਾਂ ਜੋ ਖੇਤੀ ਖਰਚੇ ਘਟਣ ਅਤੇ ਕਿਸਾਨ ਭਰਾਵਾਂ ਦੀ ਆਮਦਨ ਵਧੇ। ਉਨ੍ਹਾਂ ਆਖਿਆ ਕਿ 11 ਮਾਰਚ ਨੂੰ ਸੂਬੇ ਦੇ ਕੰਢੀ ਖੇਤਰ ਦੇ ਵਿਕਾਸ ਲਈ ਬੱਲੋਵਾਲ ਸੌਂਖੜੀ ਨੇੜੇ ਬਲਾਚੌਰ ਵਿਖੇ ਕਿਸਾਨ ਮੇਲਾ ਲਾਉਣ ਦਾ ਮਨੋਰਥ ਵੀ ਬਾਗਬਾਨੀ ਵਿਕਾਸ ਅਤੇ ਇਸ ਇਲਾਕੇ ਦੀਆਂ ਵਿਸ਼ੇਸ਼ ਲੋੜਾਂ ਨੂੰ ਸਮਝਦੇ ਹੋਏ ਗਿਆਨ ਵਿਗਿਆਨ ਦਾ ਇਸ ਖੇਤਰ ਵਿੱਚ ਪਸਾਰ ਕਰਨਾ ਹੈ। ਡਾ: ਕੰਗ ਨੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਫ਼ਸਲ ਕੈਲੰਡਰ 2011-12 ਨੂੰ ਵੀ ਰਿਲੀਜ਼ ਕੀਤਾ। ਇਹ ਕੈਲੰਡਰ ਹਰ ਸਾਲ ਮਾਰਚ ਮਹੀਨੇ ਦੇ ਕਿਸਾਨ ਮੇਲਿਆਂ ਮੌਕੇ ਕਿਸਾਨਾਂ ਦੀਆਂ ਲੋੜਾਂ ਮੁਤਾਬਕ ਲਿਖ ਕੇ ਪ੍ਰਕਾਸ਼ਤ ਕੀਤਾ ਜਾਂਦਾ ਹੈ ਤਾਂ ਜੋ ਕਿਸਾਨ ਭਰਾ ਹਰ ਮਹੀਨੇ ਦੇ ਕੰਮ ਇਸ ਕੈਲੰਡਰ ਮੁਤਾਬਕ ਕਰ ਸਕਣ।

ਯੂਨੀਵਰਸਿਟੀ ਦੇ ਖੋਜ ਨਿਰਦੇਸ਼ਕ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਹੀ ਖੋਜਾਂ ਕੀਤੀਆਂ ਜਾਂਦੀਆਂ ਹਨ।  ਡਾ. ਗੋਸਲ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਯੂਨੀਵਰਸਿਟੀ ਵਲੋਂ ਵਿਕਸਤ ਕੀਤੀਆਂ ਕਿਸਮਾਂ ਹੀ ਬੀਜਣ ਅਤੇ ਸਿਫਾਰਸ਼ ਕੀਤੀਆਂ ਤਕਨੀਕਾਂ ਹੀ ਅਪਨਾਉਣ।

ਪੀ.ਏ.ਯੂ. ਦੀ ਪ੍ਰਬੰਧਕੀ ਬੋਰਡ ਦੇ ਮੈਂਬਰ ਭਾਈ ਨਰਿੰਦਰ ਸਿੰਘ ਮੁਕਤਸਰ ਨੇ ਯੂਨੀਵਰਸਿਟੀ ਦੇ ਖੇਤੀ ਖੋਜ ਅਤੇ ਪਸਾਰ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਨੂੰ ਯੂਨੀਵਰਸਿਟੀ ਨਾਲ ਜੁੜਕੇ ਰਹਿਣ ਲਈ ਪ੍ਰੇਰਿਆ। ਸਵਾਗਤੀ ਸ਼ਬਦਾਂ ਦੌਰਾਨ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ. ਮੁਖਤਾਰ ਸਿੰਘ ਗਿੱਲ ਨੇ ਕਿਹਾ ਕਿ ਇਸ ਇਲਾਕੇ ਦੀਆਂ ਕਿਸਾਨੀ ਲੋੜਾਂ ਨੂੰ ਦੇਖਦਿਆਂ ਡਾ. ਮਨਜੀਤ ਸਿੰਘ ਕੰਗ, ਉਪ-ਕੁਲਪਤੀ ਵਲੋਂ ਇਥੇ ਕਿਸਾਨ ਮੇਲਾ ਆਯੋਜਤ ਕਰਨ ਦਾ ਲਿਆ ਗਿਆ ਫੈਸਲਾ, ਮਹਤਵਪੂਰਨ ਹੈ।  ਡਾ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਅਤੇ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਯੂਨੀਵਰਸਿਟੀ ਵਲੋਂ ਰੇਡੀਓ, ਟੀ.ਵੀ, ਅਖਬਾਰ, ਰਸਾਲੇ ਅਤੇ ਖੇਤੀ ਸਾਹਿਤ ਦੇ ਨਾਲ ਨਾਲ ਕਿਸਾਨ ਮੇਲਿਆਂ ਦਾ ਅਯੋਜਨ ਕੀਤਾ ਜਾਂਦਾ ਹੈ।  ਡਾ. ਗਿੱਲ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਖੇਤੀ ਵਿਚ ਹਰ ਕਦਮ ਖੇਤੀ ਮਾਹਰਾਂ ਦੇ ਮਸ਼ਵਰੇ ਨਾਲ ਚੁਕਣ ਅਤੇ ਆਪਣੀ ਹਰ ਸਮੱਸਿਆ ਖੇਤੀ ਵਿਗਿਆਨੀਆਂ ਨੂੰ ਦੱਸ ਕੇ ਸਲਾਹ ਅਨੁਸਾਰ ਹੀ ਚੱਲਣ।

ਇਸ ਮੌਕੇ ਯੂਨੀਵਰਸਿਟੀ ਵਲੋਂ ਛਪੀਆਂ ਖੇਤੀ ਸਾਹਿਤ ਦੀਆਂ ਨਵੀਆਂ ਕਿਤਾਬਾਂ ਅਤੇ ਫਸਲ ਕਲੰਡਰ ਰੀਲੀਜ਼ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਕਿਸਾਨਾਂ ਦਾ ਖੇਤੀ ਸਾਹਿਤ ਵੱਲ ਰੁਝਾਨ ਵਧ ਰਿਹਾ ਹੈ।  ਡਾ. ਧੀਮਾਨ ਨੇ ਦਸਿਆ ਕਿ ਯੂਨੀਵਰਸਿਟੀ ਕੈਂਪਸ ਤੋਂ ਇਲਾਵਾ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਕੇਂਦਰਾਂ ਤੋਂ ਵੀ ਖੇਤੀ ਸਾਹਿਤ ਉਪਲੱਬਧ ਕੀਤਾ ਹੈ। ਪ੍ਰੋਗਰਾਮ ਦਾ ਸੰਚਾਲਨ ਡਾ. ਨਿਰਮਲ ਜੌੜਾ ਨੇ ਕੀਤਾ।  ਇਸ ਮੌਕੇ ਹੋਏ ਤਕਨੀਕੀ ਜਾਣਕਾਰੀ ਦੇ ਸੈਸ਼ਨ ਦੌਰਾਨ ਡਾ. ਜਸਵੀਰ ਸਿੰਘ ਚਾਵਲਾ, ਡਾ. ਸੁਰਜੀਤ ਸਿੰਘ, ਡਾ. ਦਲਵਿੰਦਰਜੀਤ ਸਿੰਘ ਬੈਨੀਪਾਲ, ਡਾ. ਜਗਦੇਵ ਸਿੰਘ ਕੁਲਾਰ, ਡਾ. ਚੰਦਰ ਮੋਹਨ ਅਤੇ ਵੱਖ-ਵੱਖ ਵਿਭਾਗਾਂ ਦੇ ਖੇਤੀ ਵਿਗਿਆਨੀਆਂ ਨੇ ਵੱੱਖ-ਵੱਖ ਖੇਤੀ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਫਰੀਦਕੋਟ ਖੋਜ ਕੇਂਦਰ ਦੇ ਪਹਿਲੇ ਮੁਖੀ ਡਾ. ਐਚ.ਐਸ. ਕਲਸੀ, ਡਾ. ਕੁਲਦੀਪ ਸਿੰਘ, ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪੁਸ਼ਪਿੰਦਰ ਸਿੰਘ ਔਲਖ, ਵਧੀਕ ਨਿਰਦੇਸ਼ਕ ਡਾ. ਹਰਜੀਤ ਸਿੰਘ ਧਾਲੀਵਾਲ, ਡਾ. ਅਸ਼ੋਕ ਕੁਮਾਰ ਧਵਨ, ਡਾ. ਕੰਵਲ ਮਹਿੰਦਰਾ, ਡਾ. ਜਗਦੇਵ ਸਿੰਘ ਬਰਾੜ, ਡਾ. ਸਰਬਜੀਤ ਸਿੰਘ ਬੱਲ, ਡਾ. ਮੁਖਤਿਆਰ ਸਿੰਘ ਗਿੱਲ, ਡਾ. ਅਵਤਾਰ ਸਿੰਘ ਸਮੇਤ ਖੇਤੀ ਵਿਗਿਆਨੀ ਸ਼ਾਮਲ ਸਨ।

ਇਸ ਮੌਕੇ ਕਰਵਾਏ ਵੱਖ-ਵੱਖ ਫਸਲ ਉਤਪਾਦਕ ਮੁਕਾਬਲੇ ਦੇ ਜੇਤੂਆਂ ਨੂੰ ਉਪ-ਕੁਲਪਤੀ ਡਾ. ਮਨਜੀਤ ਸਿੰਘ ਕੰਗ ਨੇ ਇਨਾਮ ਤਕਸੀਮ ਕੀਤੇ।  ਖੇਤਰੀ ਕੇਂਦਰ ਫਰੀਦਕੋਟ ਦੇ ਡਾਇਰੈਕਟਰ ਡਾ. ਆਰ.ਕੇ.ਗੁੰਬਰ ਨੇ ਸਭ ਦਾ ਧੰਨਵਾਦ ਕੀਤਾ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>