ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਜਾਣਬੁੱਝ ਕੇ ਲੇਟ ਕੀਤੀਆਂ ਜਾ ਰਹੀਆਂ ਹਨ – ਭਾਈ ਮੰਡ


ਫਤਿਹਗੜ੍ਹ ਸਾਹਿਬ :- ਹਿੰਦੂ ਰਾਸ਼ਟਰ ਦੀ ਸਰਕਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸਿੱਖ ਪਾਰਲੀਮੈਟ) ਦੀਆਂ ਚੋਣਾਂ ਕਰਾਉਣ ਵਿੱਚ ਬੇਲੋੜੀ ਦੇਰੀ ਕਰਕੇ ਜਮਹੂਰੀਅਤ ਦਾ ਕਤਲ ਕਰ ਰਹੀ ਹੈ, ਸਿੱਖਾਂ ਨਾਲ ਆਜ਼ਾਦ ਹਿੰਦੋਸਤਾਨ ਵਿੱਚ ਧੋਖਾ ਕਰਕੇ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾ ਰਿਹਾ ਹੈ। ਅੱਜ ਕਿਲ੍ਹਾ ਸ: ਹਰਨਾਮ ਸਿੰਘ (ਫਤਿਹਗੜ੍ਹ ਸਾਹਿਬ) ਵਿਖੇ ਪਾਰਟੀ ਵੱਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਐਲਾਨੇ ਉਮੀਦਵਾਰਾਂ, ਜਿ਼ਲ੍ਹਾ ਜਥੇਦਾਰਾਂ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ ਸਾਬਕਾ ਐਮ ਪੀ ਨੇ ਕਿਹਾ ਕਿ 1947 ਤੋਂ ਲੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇ ਸਿਰ ਨਹੀਂ ਕਰਵਾਈ ਅਤੇ ਹੁਣ ਵੀ ਮੌਜੂਦਾ ਐਸ ਜੀ ਪੀ ਸੀ ਦੀ ਮਿਆਦ 30 ਅਗਸਤ 2009 ਨੂੰ ਖਤਮ ਹੋ ਚੁੱਕੀ ਹੈ ਪਰ ਸੈਟਰ ਅਤੇ ਪੰਜਾਬ ਸਰਕਾਰਾਂ ਅਤੇ ਕੁਝ ਦਿੱਲੀ ਦੇ ਦਲਾਲ ਇਸਨੂੰ ਲੇਟ ਕਰਨ ਲਈ ਨਿੱਤ ਨਵੇ ਬਹਾਨੇ ਘੜ ਰਹੇ ਹਨ ਤਾਂ ਕਿ ਹਿੰਦੂ ਰਾਸ਼ਟਰ ਦੇ ਹੱਥ ਠੋਕਿਆਂ ਵੱਲੋਂ ਆਪਣੀ ਰਾਜਨੀਤੀ ਲਈ ਗੋਲਕਾਂ ਦੀ ਮਾਇਆ ਦੀ ਦੁਰਵਰਤੋ ਕਰਕੇ ਸਿੱਖਾਂ ਨੂੰ ਹੋਰ ਜਲੀਲ ਕੀਤਾ ਜਾ ਸਕੇ।

ਭਾਈ ਮੰਡ ਨੇ ਵਰਕਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਵੇ ਸਰਕਾਰ ਦੀ ਨੀਯਤ ਬੇਈਮਾਨ ਹੈ ਪਰ ਸਾਨੂੰ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ ਚੋਣਾਂ ਬੇਸ਼ੱਕ ਸਰਕਾਰ ਨੇ ਹੀ ਕਰਵਾਉਣੀਆਂ ਹਨ ਸਾਨੂੰ ਆਪਣੀ ਤਿਆਰੀ ਵਿੱਚ ਢਿੱਲ ਨਹੀਂ ਵਰਤਣੀ ਚਾਹੀਦੀ। ਉਨ੍ਹਾ ਕਿਹਾ ਕਿ ਅਸੀਂ ਅਖੌਤੀ ਲੋਕਤੰਤਰ ਦਾ ਭਾਂਡਾ ਚੁਰਾਹੇ ਭੰਨਣ ਲਈ ਅਤੇ ਐਸ ਜੀ ਪੀ ਸੀ ਚੋਣਾਂ ਛੇਤੀ ਕਰਾਉਣ ਲਈ ਲੋਕ ਹਿੱਤ ਪਟੀਸ਼ਨ ਹਾਈਕੋਰਟ ਵਿੱਚ ਦਾਇਰ ਕਰਾਂਗੇ ਅਤੇ ਸਰਕਾਰ ਨੂੰ ਮਜ਼ਬੂਰ ਕਰ ਦੇਵਾਂਗੇ ਕਿ ਐਸ ਜੀ ਪੀ ਸੀ ਚੋਣਾਂ ਤੁਰੰਤ ਕਰਵਾਈਆਂ ਜਾਣ। ਕੁਝ ਅਖੌਤੀ ਜਥੇਬੰਦੀਆਂ ਵੱਲੋ ਗਰਮੀ ਦੇ ਮੌਸਮ ਦੀ ਦੁਹਾਈ ਦੇ ਕੇ ਚੋਣਾਂ ਅੱਗੇ ਪਾਉਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾ ਨੂੰ ਅੰਦਰਲਾ ਪਾਲਾ ਸਤਾ ਰਿਹਾ ਹੈ ਕਿਉਂਕਿ ਇਨ੍ਹਾ ਲੋਕਾਂ ਨੂੰ ਚੋਣਾਂ ਵਿੱਚ ਹਾਰ ਸਪੱਸ਼ਟ ਨਜ਼ਰ ਆ ਰਹੀ ਹੈ। ਜੇਕਰ ਗਰਮੀ ਦਾ ਮੌਸਮ ਚੋਣਾਂ ਲਈ ਮਾੜਾ ਹੈ ਤਾਂ ਫਿਰ ਪਾਰਲੀਮੈਟ ਚੋਣਾਂ ਵੀ ਤਾਂ ਹਮੇਸ਼ਾ ਗਰਮੀ ਵਿੱਚ ਹੀ ਹੁੰਦੀਆਂ ਹਨ? ਉਦੋ ਇਨ੍ਹਾ ਲੋਕਾਂ ਨੂੰ ਗਰਮੀ ਦਾ ਅਹਿਸਾਸ ਕਿਉ ਨਹੀਂ ਹੁੰਦਾ। ਪਾਰਟੀ ਨੇ ਸਾਰੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਿਆਂ ਵਿੱਚ ਛੇਤੀ ਹੀ ਕਨਵੈਨਸ਼ਨਾਂ ਕਰਨ ਦਾ ਫੈਸਲਾ ਕੀਤਾ ਅਤੇ 19 ਮਾਰਚ ਨੂੰ ਹੌਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ‘ਤੇ ਪਾਰਟੀ ਵੱਲੋ ਕਾਨਫਰੰਸ ਕਰਨ ਲਈ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਸਮੁੱਚੀ ਪਾਰਟੀ ਵੱਲੋ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਜੀ ਦੇ ਸਤਿਕਾਰਯੋਗ ਭੈਣ ਜੀ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ ਗਈ। ਇਸ ਮੀਟਿੰਗ ਵਿੱਚ ਬਾਬਾ ਸੁਰਿੰਦਰ ਸਿੰਘ ਹਰੀ ਸਿੰਘ ਸਰਾਏਨਾਗਾ ਮੀਤ ਪ੍ਰਧਾਨ, ਬਾਬਾ ਅਮਰਜੀਤ ਸਿੰਘ ਮੀਤ ਪ੍ਰਧਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਜਥੇਦਾਰ ਗੁਰਿੰਦਰਪਾਲ ਸਿੰਘ ਧਨੋਲਾ, ਪ੍ਰੋ: ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ (ਸਾਰੇ ਜਨਰਲ ਸਕੱਤਰ), ਸ: ਜਸਪਾਲ ਸਿੰਘ ਮਾਨ ਪ੍ਰਧਾਨ ਹਰਿਆਣਾ ਸਟੇਟ, ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਵਿੰਗ, ਬਾਬਾ ਪਰਮਜੀਤ ਸਿੰਘ ਹਰਿਆਣਾ ਸਟੇਟ, ਜਥੇਦਾਰ ਤਰਲੋਕ ਸਿੰਘ ਡੱਲਾ ਜਗਰਾਓ, ਹਰਪਾਲ ਸਿੰਘ ਕੁੱਸਾ ਮੋਗਾ, ਕੁਲਦੀਪ ਸਿੰਘ ਭਾਗੋਵਾਲ ਮੋਹਾਲੀ, ਅਮਰੀਕਾ ਸਿੰਘ ਨੰਗਲ ਅੰਮ੍ਰਿਤਸਰ, ਸੂਬੇਦਾਰ ਮੇਜਰ ਸਿੰਘ ਜਲੰਧਰ, ਰਾਜਿੰਦਰ ਸਿੰਘ ਸਰਪੰਚ ਪਟਿਆਲਾ, ਰਣਜੀਤ ਸਿੰਘ ਸੰਘੇੜਾ ਬਰਨਾਲਾ, ਬਲਵਿੰਦਰ ਸਿੰਘ ਮੰਡੇਰ ਮਾਨਸਾ, ਬਹਾਦਰ ਸਿੰਘ ਭਸੌੜ ਇੰਚਾਰਜ ਸੰਗਰੂਰ, ਰਣਜੀਤ ਸਿੰਘ ਸੰਤੋਖਗੜ੍ਹ ਰੋਪੜ, ਸਵਿੰਦਰ ਸਿੰਘ ਚੋਲਾ ਸਾਹਿਬ ਤਰਨਤਾਰਨ, ਅਵਤਾਰ ਸਿੰਘ ਖੱਖ ਹੁਸਿ਼ਆਰਪੁਰ, ਦਵਿੰਦਰ ਸਿੰਘ ਖਾਨਖਾਨਾ, ਹਰਭਜਨ ਸਿੰਘ ਕਸ਼ਮੀਰੀ ਸ਼ਹਿਰੀ ਪਟਿਆਲਾ, ਅਵਤਾਰ ਸਿੰਘ ਸੈਣੀ ਲੁਧਿਆਣਾ, ਜਸਵੰਤ ਸਿੰਘ ਚੀਮਾ, ਸੁੱਚਾ ਸਿੰਘ ਬਿਸ਼ਨਪੁਰਾ, ਸੁਰਜੀਤ ਸਿੰਘ ਕਾਲਾਬੂਲਾ ਮੈਬਰ ਐਸ ਜੀ ਪੀ ਸੀ, ਰਜਿੰਦਰ ਸਿੰਘ ਫੌਜੀ, ਗੁਰਪ੍ਰੀਤ ਸਿੰਘ ਝੱਬਰ, ਇਕਬਾਲ ਸਿੰਘ ਬਰੀਵਾਲਾ, ਹਰਦੇਵ ਸਿੰਘ ਪੱਪੂ, ਮਹੇਸ਼ਇੰਦਰ ਸਿੰਘ ਸੰਗਰੂਰ, ਹਰਨੇਕ ਸਿੰਘ ਸਦਰਪੁਰ, ਸਰੂਪ ਸਿੰਘ ਬਾਦਸ਼ਾਹਪੁਰ, ਗੁਰਤੇਜ ਸਿੰਘ ਦਾਨਗੜ੍ਹ, ਅਵਤਾਰ ਸਿੰਘ ਕੁਲਾਰ, ਮਨਜੀਤ ਸਿੰਘ ਮੱਲ੍ਹਾ, ਮੱਖਣ ਸਿੰਘ ਨਾਭਾ, ਗੁਰਦੀਪ ਸਿੰਘ ਫੱਗੂਵਾਲਾ, ਬਲਕਾਰ ਸਿੰਘ ਭੁੱਲਰ, ਸੁਖਜਿੰਦਰ ਸਿੰਘ ਕਾਜ਼ਮਪੁਰ, ਬਲਦੇਵ ਸਿੰਘ ਗਗੜਾ, ਬੀਬੀ ਤੇਜ ਕੌਰ, ਬੀਬੀ ਅਮਨਦੀਪ ਕੌਰ, ਸੁਰਿੰਦਰ ਸਿੰਘ ਬੋਰਾਂ, ਦਰਸ਼ਨ ਸਿੰਘ ਦਲੇਰ, ਬੇਅੰਤ ਸਿੰਘ ਦਾਖਾ, ਪ੍ਰਗਟ ਸਿੰਘ ਗਾਗਾ, ਸਰੂਪ ਸਿੰਘ ਖੁਰਦਾ, ਅਮਰਜੀਤ ਸਿੰਘ ਭਾਨਾ ਆਦਿ ਆਗੂ ਹਾਜ਼ਰ ਸਨ। ਸਟੇਜ ਦੀ ਕਾਰਵਾਈ ਦਫ਼ਤਰ ਇੰਚਾਰਜ ਰਣਜੀਤ ਸਿੰਘ ਚੀਮਾਂ ਨੇ ਚਲਾਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>