ਪੰਜਾਬ ਐਂਡ ਸਿੰਧ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਲੜਕਿਆਂ ਵਿਚੋਂ ਅਤੇ ਰੇਲ ਕੋਚ ਫੈਕਟਰੀ ਤੇ ਸੋਨੀਪਤ ਇਲੈਵਨ ਲੜਕੀਆਂ ਚੋਂ ਫਾਈਨਲ ਖੇਡਣਗੀਆਂ

ਲੁਧਿਆਣਾ – ਪੀ.ਏ.ਯੂ. ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਸਪੋਰਟਸ ਕੌਂਸਲ ਆਫ ਇੰਡੀਆ ਵੱਲੋਂ ਕਰਵਾਈ ਜਾ ਰਹੀ ਪਹਿਲੀ ਮਹਾਂਵੀਰ ਰੀਅਲ ਅਸਟੇਟ ਸ਼ਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੇ ਪੁਰਸ਼ ਵਰਗ ਵਿੱਚ ਪੰਜਾਬ ਐਂਡ ਸਿੰਧ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਅਤੇ ਮਹਿਲਾ ਵਰਗ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਤੇ ਸੋਨੀਪਤ ਇਲੈਵਨ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ। ਭਲਕੇ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਦੋਵਾਂ ਵਰਗਾਂ ਦੇ ਫਾਈਨਲ ਖੇਡੇ ਜਾਣਗੇ ਅਤੇ ਇਸ ਮੌਕੇ ਟੂਰਨਾਮੈਂਟ ਦੀ ਸਹਿਯੋਗੀ ਸੰਸਥਾ ਸੁਰਜੀਤ ਸਪਰੋਟਸ ਐਸੋਸੀਏਸ਼ਨ ਬਟਾਲਾ ਵੱਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ, ਗੁਰਬਾਜ਼ ਸਿੰਘ, ਧਰਮਵੀਰ ਸਿੰਘ, ਸਰਵਨਜੀਤ ਸਿੰਘ ਤੇ ਰਵੀਪਾਲ ਸਿੰਘ ਦਾ 15-15 ਗਰਾਮ ਦੇ ਸ਼ੁੱਧ ਸੋਨੇ ਦੇ ਮੈਡਲਾਂ ਨਾਲ ਸਨਮਾਨ ਕੀਤਾ ਜਾਵੇਗਾ। ਭਲਕੇ ਸਮਾਪਤੀ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਮੁੱਖ ਮਹਿਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਜਗਦੇਵ ਸਿੰਘ ਤਲਵੰਡੀ ਸਮਾਗਮ ਦੀ ਪ੍ਰਧਾਨਗੀ ਕਰਨਗੇ। ਸਾਬਕਾ ਵਿਧਾਇਕ ਸ: ਰਣਜੀਤ ਸਿੰਘ ਤਲਵੰਡੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ। ਪੰਜਾਬ ਦੇ ਖੇਡ ਨਿਰਦੇਸ਼ਕ ਸ: ਪ੍ਰਗਟ ਸਿੰਘ ਹਾਕੀ ਉ¦ਪੀਅਨ ਸਵੇਰੇ 11.30 ਵਜੇ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਪੁੱਜਣਗੇ।

ਅੱਜ ਜੇਲ੍ਹ ਤੇ ਸੱਭਿਆਚਾਰ ਮਾਮਲਿਆਂ ਦੇ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ, ਮੁੱਖ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ, ਲੁਧਿਆਣਾ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸ: ਕੁਲਦੀਪ ਸਿੰਘ ਵੈਦ, ਸੇਵਾ ਪੰਥੀ ਸੰਪਰਦਾਇ ਦੇ ਮੁਖੀ ਮਹੰਤ ਕਾਹਨ ਸਿੰਘ ਗੋਨਿਆਣਾ ਵਾਲੇ, ਡਾ:ਖੇਮ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ ਪੀ ਏ ਯੂ ਅਤੇ ਬੜੂ ਸਾਹਿਬ ਟਰੱਸਟ ਦੇ ਮੁੱਖ ਪ੍ਰਬੰਧਕ, ਲੁਧਿਆਣਾ ਵਿਖੇ ਪੰਜਾਬ ਰਾਜ ਬਿਜਲੀ ਨਿਗਮ ਦੇ ਇੰਜੀਨੀਅਰ ਇਨ ਚੀਫ ਸ: ਪਰਮਜੀਤ ਸਿੰਘ ਗਿੱਲ, ਪੰਜਾਬ ਦੇ ਕੈਬਨਿਟ ਮੰਤਰੀ ਸ: ਬਲਵੀਰ ਸਿੰਘ ਬਾਠ ਵੱਲੋਂ ਆਏ ਉਨ੍ਹਾਂ ਦੇ ਸਪੁੱਤਰ ਅਤੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਸ: ਤਰਲੋਕ ਸਿੰਘ ਬਾਠ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਦੇ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ ਪਾਲੀ, ਉੱਘੇ ਸਮਾਜ ਸੇਵਕ ਸ: ਭਗਵਾਨ ਸਿੰਘ ਗੁਰਮੇਲ, ਸੋਨੂ ਨੀਲੀਬਾਰ, ਚੰਦਰ ਅਚਾਰੀਆ, ਉੱਘੇ ਉ¦ਪੀਅਨ ਸ: ਜਗਦੀਪ ਸਿੰਘ ਗਿੱਲ, ਸ: ਗੁਰਚਰਨ ਸਿੰਘ ਨਾਮਧਾਰੀ, ਗੁਣਦੀਪ ਕੁਮਾਰ, ਸੁਖਬੀਰ ਸਿੰਘ ਗਰੇਵਾਲ, ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਗੁਰਿੰਦਰਪਾਲ ਸਿੰਘ ਪੱਪੂ, ਸ: ਗੁਰਿੰਦਰ ਸਿੰਘ ਸਿੱਧੂ, ਨਿਸ਼ਾਨ ਸਿੰਘ ਰੰਧਾਵਾ ਚੀਫ ਆਰਗੇਨਾਈਜ਼ਰ ਸੁਰਜੀਤ ਸਪੋਰਟਸ ਬਟਾਲਾ, ਪ੍ਰਭਜੋਤ ਸਿੰਘ ਸੁਧਾਰ, ਮਨਪ੍ਰੀਤ ਸਿੰਘ ਤਲਵੰਡੀ, ਮਨਿੰਦਰ ਸਿੰਘ ਨੱਤ ਸਰਪੰਚ ਕਾਕੋਵਾਲ, ਅਵਤਾਰ ਸਿੰਘ ਸਰਪੰਚ ਹਿਸੋਵਾਲ ਪੁੱਜੇ।

ਅੱਜ ਦੇ ਫਸਵੇਂ ਮੁਕਾਬਲਿਆਂ ਵਿੱਚੋਂ ਪੁਰਸ਼ ਵਰਗ ਵਿੱਚ ਪੰਜਾਬ ਐਂਡ ਸਿੰਧ ਬੈਂਕ ਤੇ ਨਾਮਧਾਰੀ ਇਲੈਵਨ ਵਿਚਾਲੇ ਖੇਡਿਆ ਪਹਿਲਾ ਸੈਮੀਫਾਈਨਲ ਬਹੁਤ ਹੀ ਫਸਵਾਂ ਤੇ ਰੋਮਾਂਚਕ ਰਿਹਾ। ਦੋਵੇਂ ਟੀਮਾਂ ਨੇ ਆਖਰ ਤੱਕ ਸੰਘਰਸ਼ ਕੀਤਾ। ਕਾਂਟੇ ਦੀ ਟੱਕਰ ਵਾਲੇ ਮੈਚ ਵਿੱਚ ਸਿੰਧ ਬੈਂਕ ਨੇ ਨਾਮਧਾਰੀ ਇਲੈਵਨ ਨੂੰ 3-2 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਬੈਂਕ ਵੱਲੋਂ ਸਵਰਨਜੀਤ ਸਿੰਘ ਨੇ ਦੋ ਤੇ ਹਰਵੀਰ ਸਿੰਘ ਨੇ ਇਕ ਗੋਲ ਕੀਤਾ ਜਦੋਂ ਕਿ ਨਾਮਧਾਰੀ ਟੀਮ ਵੱਲੋਂ ਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਇਕ-ਇਕ ਗੋਲ ਕੀਤਾ।

ਓ.ਐਨ.ਜੀ.ਸੀ. ਤੇ ਪੰਜਾਬ ਨੈਸ਼ਨਲ ਬੈਂਕ ਵਿਚਾਲੇ ਖੇਡਿਆ ਦੂਜਾ ਸੈਮੀਫਾਈਨਲ ਮੈਚ ਵੀ ਬਹੁਤ ਫਸਵਾਂ ਰਿਹਾ ਜਿਸ ਦਾ ਨਤੀਜਾ ਟਾਈਬ੍ਰੇਕਰ ਰਾਹੀ ਕੱਢਿਆ ਗਿਆ। ਜੇਅੰਤਾ ਵੱਲੋਂ 14ਵੇਂ ਮਿੰਟ ਵਿੱਚ ਕੀਤੇ ਗੋਲ ਨਾਲ ਓ.ਐਨ.ਜੀ.ਸੀ.ਨੇ ਲੀਡ ਲੈ ਲਈ। ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ ਯੁੱਧਵੀਰ ਸਿੰਘ ਨੇ 34ਵੇਂ ਮਿੰਟ ਵਿੱਚ ਗੋਲ ਕਰ ਕੇ ਅੱਧ ਸਮੇਂ ਤੱਕ ਮੈਚ 1-1 ਨਾਲ ਬਰਾਬਰ ਕਰ ਦਿੱਤਾ। ਬੈਂਕ ਦੇ ਗੁਰਮਾਲੀ ਨੇ 58ਵੇਂ ਮਿੰਟ ਵਿੱਚ ਗੋਲ ਕਰ ਕੇ ਆਪਣੀ ਟੀਮ ਨੂੰ ਪਹਿਲੀ ਵਾਰ 2-1 ਦੀ ਲੀਡ ਦਿਵਾਈ ਪਰ ਅਗਲੇ ਹੀ ਪਲ ਦਿਵਾਕਰ ਰਾਮ ਨੇ 59ਵੇਂ ਮਿੰਟ ਵਿੱਚ ਗੋਲ ਕਰ ਕੇ ਓ.ਐਨ.ਜੀ.ਸੀ. ਨੂੰ 2-2 ਦੀ ਬਰਾਬਰੀ ’ਤੇ ਲੈ ਆਂਦਾ। ਪੂਰੇ ਸਮੇਂ ਤੱਕ ਮੈਚ ਬਰਾਬਰ ਰਿਹਾ ਅਤੇ ਟਾਈਬ੍ਰੇਕਰ ਵਿੱਚ ਪੈਨਲਟੀਆਂ ਰਾਹੀਂ ਪੰਜਾਬ ਨੈਸ਼ਨਲ ਬੈਂਕ ਨੇ ਓ.ਐਨ.ਜੀ.ਸੀ. ਨੂੰ 6-4 (4-2) ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਟਾਈਬ੍ਰੇਕਰ ਦੇ ਹੀਰੋ ਰਹੇ ਬੈਂਕ ਦੇ ਗੋਲਕੀਪਰ ਜਸਵੀਰ ਸਿੰਘ ਨੂੰ ‘ਮੈਨ ਆਫ ਦਿ ਮੈਚ’ ਇਨਾਮ ਮਿਲਿਆ।

ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਵਿੱਚ ਮਹਿਲਾ ਵਰਗ ਦੇ ਦੋ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਸੋਨੀਪਤ (ਹਰਿਆਣਾ) ਇਲੈਵਨ ਨੇ ਲੁਧਿਆਣਾ ਇਲੈਵਨ ਨੂੰ 7-0 ਨਾਲ ਹਰਾਇਆ। ਸੋਨੀਪਤ ਵੱਲੋਂ ਸਵਿਤਾ ਸੈਣੀ ਨੇ ਤਿੰਨ, ਮੋਨਿਕਾ ਨੇ ਦੋ ਅਤੇ ਰੀਨਾ ਤੇ ਪੂਜਾ ਨੇ ਇਕ-ਇਕ ਗੋਲ ਕੀਤਾ। ਦਿਨ ਦੇ ਦੂਜੇ ਮੈਚ ਵਿੱਚ ਗਵਾਲੀਅਰ ਅਕੈਡਮੀ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 5-2 ਨਾਲ ਹਰਾਇਆ। ਕਪੂਰਥਲਾ ਵੱਲੋਂ ਅਨੁਰਾਧਾ ਨੇ ਤਿੰਨ ਅਤੇ ਦੀਪਿਕਾ ਤੇ ਹਰਮਨਜੀਤ ਕੌਰ ਨੇ ਇਕ-ਇਕ ਗੋਲ ਕੀਤਾ ਜਦੋਂ ਕਿ ਗਵਾਲੀਅਰ ਵੱਲੋਂ ਦੋਵੇਂ ਗੋਲ ਕਵਿਤਾ ਨੇ ਕੀਤੇ।

ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਸ: ਬਲਬੀਰ ਸਿੰਘ ਬਾਠ ਵੱਲੋਂ ਉਨ੍ਹਾਂ ਦੇ ਪ੍ਰਤੀਨਿਧ ਸ: ਤਰਲੋਕ ਸਿੰਘ ਬਾਠ ਨੇ ਕੌਂਸਲ ਨੂੰ ਦੋ-ਦੋ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਭਗਵਾਨ ਮਹਾਂਵੀਰ ਰੀਅਲ ਅਸਟੇਟ ਦੇ ਮਾਲਕ ਸ: ਜਸਵੰਤ ਸਿੰਘ ਸਿੱਧੂ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਤਰਲੋਕ ਸਿੰਘ ਬਾਠ ਨੇ ਆਪਣੇ ਪਿਤਾ ਅਤੇ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਦੇ ਕੋਟੇ ’ਚੋਂ ਦੋ ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ.ਖੇਮ ਸਿੰਘ ਗਿੱਲ, ਓ¦ਪੀਅਨ ਹਰਦੀਪ ਸਿੰਘ ਗਰੇਵਾਲ, ਓ¦ਪੀਅਨ ਰਾਜਿੰਦਰ ਸਿੰਘ ਸੀਨੀਅਰ, ਓ¦ਪੀਅਨ ਬਲਬੀਰ ਸਿੰਘ ਰੇਲਵੇ, ਓ¦ਪੀਅਨ ਗੁਣਦੀਪ ਕੁਮਾਰ, ਕੌਮਾਂਤਰੀ ਹਾਕੀ ਖਿਡਾਰੀ ਸੁਖਵੀਰ ਸਿੰਘ ਗਰੇਵਾਲ, ਪ੍ਰੋ: ਰਵਿੰਦਰ ਭੱਠਲ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਡਾ, ਮਨੋਜ ਸੋਬਤੀ, ਡਾ.ਅਨੰਤਜੀਤ ਕੌਰ, ਡਾ: ਹਰਬੰਸ ਸਿੰਘ ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ, ਦਲਜੀਤ ਸਿੰਘ ਗਰੇਵਾਲ ਰੇਲ ਕੋਚ ਫੈਕਟਰੀ ਦੇ ਸੇਵਾ ਮੁਕਤ ਜਨਰਲ ਮੈਨੇਜਰ ਕੌਮਾਂਤਰੀ ਅਥਲੀਟ ਹਰਭਜਨ ਸਿੰਘ ਗਰੇਵਾਲ, ਹਰਜੀਤ ਕੌਰ, ਸ਼ਸ਼ੀ ਬਾਲਾ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਪੁੱਜੇ।  ਕੌਂਸਲ ਦੇ ਪੈਟਰਨ ਪ੍ਰੋ.ਗੁਰਭਜਨ ਸਿੰਘ ਗਿੱਲ, ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ  ਅਤੇ ਮੁੱਖ ਪ੍ਰਬੰਧਕ,  ਪ੍ਰਬੰਧਕੀ ਸਕੱਤਰ ਡਾ,ਕੁਲਵੰਤ ਸਿੰਘ ਸੋਹਲ ਨੇ ਦੱਸਿਆ ਕਿ ਕੱਲ ਹੋਣ ਵਾਲੇ ਫਾਈਨਲ ਮੁਕਾਬਲਿਆਂ ਵਿਚੋਂ ਲੜਕੀਆਂ ਦਾ ਮੈਚ 11.30 ਵਜੇ ਸ਼ੁਰੂ ਹੋਵੇਗਾ ਜਿਸ ਦਾ ਸਿੱਧਾ ਪ੍ਰਸਾਰਣ ਫਾਸਟ ਵੇਅ ਅਤੇ ਐਮ ਐਚ ਵੰਨ ਚੈਨਲ ਤੋਂ ਨਾਲੋਂ ਨਾਲ ਕੀਤਾ ਜਾਵੇਗਾ। ਇਸ ਦੌਰਾਨ ਕੁਮੈਂਟਰੀ ਲਈ ਪ੍ਰੋਫੈਸਰ ਸੁਰਿੰਦਰ ਕਾਹਲੋਂ ਬਟਾਲਾ, ਸ: ਪਰਮਜੀਤ ਸਿੰਘ ਵਾਲੀਆ, ਮਨਿੰਦਰਪਾਲ ਸਿੰਘ ਗਰੇਵਾਲ  ਅਤੇ ਅੰਤਰਰਾਸ਼ਟਰੀ ਕੁਮੈਂਟੇਟਰ ਕੁੱਕੂ ਵਾਲੀਆ ਤੋਂ ਇਲਾਵਾ ਸ: ਹਰਿੰਦਰ ਸਿੰਘ ਭੁੱਲਰ ਸੇਵਾ ਮੁਕਤ ਹਾਕੀ ਕੋਚ ਪੀ ਏ ਯੂ ਲੁਧਿਆਣਾ ਦੀਆਂ ਸੇਵਾਵਾਂ ਲਈਆਂ ਗਈਆਂ ਗਈਆਂ ਹਨ। ਅੱਜ ਦੇ ਮੁਕਾਬਲਿਆਂ ਦਾ ਸਿੱਧਾ ਪ੍ਰਸਾਰਣ ਫਾਸਟ ਵੇਅ ਚੈਨਲ ਵੱਲੋਂ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>