ਹਿਮਾਚਲ ਦੇ ਮੁਖ ਮੰਤਰੀ ਵਲੋਂ ਸੋਭਾ ਸਿੰਘ ਮਿਊਜ਼ੀਅਮ ਦਾ ਉਦਘਾਟਨ ਐਤਵਾਰ ਨੁੰ

ਪਾਲਮਪੁਰ – ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਐਤਵਾਰ 20 ਮਾਰਚ ਨੁੰ ਕਲਾਕਾਰਾਂ ਦੀ ਧਰਤੀ ਅੰਦਰੇਟਾ ਵਿਖੇ ਨਵ-ਸਥਾਪਤ ਸ. ਸੋਭਾ ਸਿੰਘ ਮਿਊਜ਼ੀਅਮ ਦਾ ਉਦਘਾਟਣ ਕਰਨਗੇ।

ਇਥੋਂ ਜਾਰੀ ਇਕ ਬਿਆਨ ਵਿਚ ਇਸ ਚਿੱਤਰਕਾਰ ਸ.ਸੋਭਾ ਸਿੰਘ  ਦੇ ਦੋਹਤਰੇ ਡਾ. ਹਿਰਦੇਪਾਲ ਸਿੰਘ ਨੇ ਦਸਿਆ ਕਿ ਇਸ ਅਜਾਇਬ ਘਰ ਲਈ ਪਰਿਵਾਰ ਨੇ ਮੌਜੂਦਾ ਆਰਟ ਗੈਲਰੀ ਦੀ ਉਪਰਲੀ ਮੰਜ਼ਲ ਦੇ ਦੋਨੋ ਰਿਹਾਇਸ਼ੀ ਕਮਰੇ ਖਾਲੀ ਕਰ ਦਿਤੇ ਹਨ। ਇਸ ਅਜਾਇਬ ਘਰ ਵਿਚ ਚਿੱਤਰਕਾਰ ਦੇ ਜੀਵਨ ਨਾਲ ਸਬੰਧਤ ਲਗਭਗ 100 ਤਸਵੀਰਾਂ, ਬਹੁਤ ਪੁਰਾਣੇ ਚਿੱਤਰਾਂ ਦੀਆਂ ਫੋਟੋਆਂ, ਚਿੱਤਰਕਾਰ ਦੀ ਨਿਜੀ ਲਾਇਬਰੇਰੀ ਦੀਆਂ ਸਾਰੀਆਂ ਕਤਾਬਾ, ਚਿੱਤਰਕਾਰ ਵਲੋਂ ਤਰਾਸ਼ੇ ਗਏ ਛੇ ਬੁੱਤ,, ਬੈਡ-ਸ਼ੀਟ, ਜੁੱਤੀਆਂ ਦੇ ਜੋੜੇ,  ਅਧੂਰੇ ਚਿੱਤਰ ਰਖੇ ਗਏ ਹਨ। ਇਸ ਤੋਂ ਬਿਨਾ ਰੇਡੀਓ, ਟੇਪ ਰੀਕਾਰਡਰ, ਗਰਾਮੋਫੋਨ, ਐਲ.ਪੀ. ਰਿਕਾਰਡ ਆਦਿ ਰਖੇ ਗਏ ਹਨ। ਯਾਦ ਰਹੇ ਆਰਟ ਗੈਲਰੀ 1950 ਵਿਚ ਲਗਭਗ 35 ਚਿਤਰਾਂ ਨਾਲ ਸਥਾਪਤ ਕੀਤੀ ਗਈ ਸੀ, ਜਿਸ ਵਿਚ ਸਮੇਂ ਸਮੇਂ ਹੋਰ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>