ਰਵਾਇਤੀ ਆਗੂ ਸਿੱਖ ਮਸਲਿਆਂ ਉੱਤੇ ਕੇਵਲ ਵੋਟ ਸਿਆਸਤ ਕਰਦੇ ਨੇ, ਸੰਜੀਦਾ ਨਹੀਂ – ਮਾਨ

ਫਤਿਹਗੜ੍ਹ ਸਾਹਿਬ :- “ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਹੋਰ ਰਵਾਇਤੀ ਲੀਡਰਸਿਪ “ਸਿੱਖ ਮਸਲਿਆਂ” ਨੂੰ ਤਾਂ, ਪਹਿਲੇ ਅਸੈਬਲੀ ਜਾਂ ਪਾਰਲੀਮੈਟ ਵਿੱਚ ਉਠਾਉਦੇ ਹੀ ਨਹੀਂ। ਜੇਕਰ ਕਦੇ ਕਦਾਈ ਇਨ੍ਹਾ ਮੁੱਦਿਆਂ ਉੱਤੇ ਬੋਲਦੇ ਹਨ ਤਾਂ ਉਹ ਕੇਵਲ ਵੋਟ-ਸਿਆਸਤ ਦੀ ਸਵਾਰਥੀ ਸੋਚ ਨੂੰ ਮੁੱਖ ਰੱਖ ਕੇ ਅਜਿਹਾ ਕਰਦੇ ਹਨ ਨਾ ਕਿ ਸਿੱਖ ਕੌਮ ਨਾਲ ਸਬੰਧਿਤ ਮਸਲਿਆਂ ਨੂੰ ਹੱਲ ਕਰਾਉਣ ਲਈ ਇਹ ਲੋਕ ਸੰਜੀਦਾ ਹਨ।”

ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਦੂਸਰੇ ਸਿੱਖ ਐਮ ਪੀਜ਼ ਵੱਲੋ ਹੌਦ ਚਿੱਲੜ ਅਤੇ ਪਟੋਦੀ ਦੇ ਪਾਰਲੀਮੈਂਟ ਵਿੱਚ ਸਿੱਖ ਕਤਲੇਆਮ ਉੱਤੇ ਬਹਿਸ ਕਰਾਉਣ ਦੇ ਮਿਸ਼ਨ ਵਿੱਚ ਬੁਰੀ ਤਰ੍ਹਾ ਫੇਲ੍ਹ ਹੋ ਜਾਣ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਜਦੋ ਅੱਜ ਸਮੁੱਚੇ ਹਿੰਦ ਵਿੱਚ ਅਤੇ ਬਾਹਰਲੇ ਮੁਲਕਾਂ ਵਿੱਚ ਹੋਂਦ ਚਿੱਲੜ ਵਰਗੇ ਸਿੱਖ ਕਤਲੇਆਮ ਦਾ ਗੰਭੀਰ ਮੁੱਦਾ ਹਰ ਸਿੱਖ ਦੀ ਜੁਬਾਨ ‘ਤੇ ਹੈ, ਅਤੇ ਹਰ ਸਿੱਖ ਦੀ ਆਤਮਾ ਕੁਰਲਾ ਅਤੇ ਤੜਫ ਰਹੀ ਹੈ ਤਾਂ ਉਸ ਸਮੇ ਵੀ ਇਨ੍ਹਾ ਰਵਾਇਤੀ ਆਗੂਆਂ ਵੱਲੋ ਇਸ ਅਤਿ ਸੰਜੀਦਾ ਮੁੱਦੇ ਉਤੇ ਬਹਿਸ ਨਾ ਕਰਵਾ ਸਕਣਾ, ਇਨ੍ਹਾ ਦੀ ਸੰਜੀਦਗੀ ਨੂੰ ਪ੍ਰਤੱਖ ਕਰਦੀ ਹੈ। ਇਸ ਤੋ ਇਲਾਵਾ ਸਿੱਖ ਕੌਮ ਨਾਲ ਸਬੰਧਿਤ ਅਹਿਮ ਮਸਲੇ ਜਿਵੇ ਸ: ਪੁਰੇਵਾਲ ਵੱਲੋ 2003 ਵਿੱਚ ਬਣਾਏ ਗਏ ਨਾਨਕਸ਼ਾਹੀ ਕੈਲੰਡਰ ਜਿਸਨੂੰ ਸਮੁੱਚਾ ਖਾਲਸਾ ਪੰਥ ਪ੍ਰਵਾਨਗੀ ਦੇ ਚੁੱਕਿਆ ਹੈ, ਉਸ ਵਿੱਚ ਚੋਰ ਦਰਵਾਜਿ਼ਓ ਤਬਦੀਲੀਆਂ ਕਰਕੇ ਉਸਨੂੰ ਦਾ ਹਿੰਦੂਕਰਨ ਕਰ ਦੇਣਾ, ਸਿੱਖ ਕੌਮ ਦੀ ਕਾਲੀ ਸੂਚੀ ਨੂੰ ਖਤਮ ਕਰਾਉਣ, ਅਤੇ ਵਿਧਾਨ ਦੀ ਧਾਰਾ 25 ਜੋ ਸਿੱਖ ਕੌਮ ਨੂੰ ਹਿੰਦੂ ਗਰਦਾਨਦੀ ਹੈ ਉਸਨੂੰ ਰੱਦ ਕਰਾਉਣ ਲਈ ਉੱਦਮ ਨਾ ਕਰਨਾ, ਅਨੰਦ ਮੈਰਿਜ ਐਕਟ ਨੂੰ ਹੋਦ ਵਿੱਚ ਲਿਆਉਣ ਲਈ ਅਤੇ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੇ ਸਿੱਖਾਂ ਨੂੰ ਗੁਰਦੁਆਰਾ ਚੋਣਾਂ ਵਿੱਚ ਵੋਟ ਦਾ ਅਧਿਕਾਰ ਦਿਵਾਉਣ ਲਈ ਕੋਈ ਯਤਨ ਨਾ ਕਰਨਾ, ਫਰਾਸ, ਇਟਲੀ, ਅਮਰੀਕਾ ਅਤੇ ਹੋਰ ਮੁਲਕਾਂ ਵਿੱਚ ਦਸਤਾਰ ਦੇ ਮੁੱਦੇ ਨੂੰ ਹੱਲ ਨਾ ਕਰਵਾਉਣਾ, ਗੁਰਦੁਆਰਿਆ ਦੀਆਂ ਚੋਣਾਂ ਨੂੰ ਮਿੱਥੇ ਸਮੇ ਵਿੱਚ ਕਰਾਉਣ ਦੀ ਜਿਮੇਵਾਰੀ ਨਾ ਨਿਭਾਉਣਾ, ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਬੰਦ ਕਰਾਉਣ, ਆਦਿ ਸਿੱਖ ਕੌਮ ਨਾਲ ਸਬੰਧਿਤ ਸਮੂਹ ਮੁੱਦਿਆਂ ਉੱਤੇ ਇਹ ਰਵਾਇਤੀ ਲੀਡਰਸਿਪ ਇਸ ਕਰਕੇ ਫੈਲ ਹੋ ਚੁੱਕੀ ਹੈ ਕਿਉਕਿ ਇਨ੍ਹਾ ਵਿੱਚ ਸੰਜੀਦਗੀ ਹੀ ਨਹੀਂ।

ਸ: ਮਾਨ ਨੇ ਅੱਗੇ ਚੱਲ ਕੇ ਆਪਣੇ ਬਿਆਨ ਵਿੱਚ ਕਿਹਾ ਕਿ ਕਿੰਨੀ ਸ਼ਰਮਨਾਕ ਅਤੇ ਬੀਬੀਆਂ ਨੂੰ ਅਪਮਾਨਿਤ ਕਰਨ ਵਾਲੀ ਕਾਰਵਾਈ ਹੈ ਕਿ ਬਠਿੰਡਾ ਵਿਖੇ ਰੋਸ ਕਰ ਰਹੀਆਂ ਮੁਲਾਜ਼ਮ ਬੀਬੀਆਂ ਨੂੰ ਪੁਲਿਸ ਨੇ ਧੂਹ-ਧੂਹ ਕੇ ਬੇਰਹਿਮੀ ਨਾਲ ਕੁੱਟਿਆ ਹੀ ਨਹੀ ਬਲਕਿ ਉਨ੍ਹਾ ਦੀਆਂ ਚੁੰਨੀਆ ਵੀ ਪੈਰਾਂ ਵਿੱਚ ਮਧੋਲੀਆ ਗਈਆਂ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਹ ਸ਼ਰਮਨਾਕ ਕਾਰਵਾਈ ਬੀਬੀ ਹਰਸਿਮਰਤਕੌਰ ਬਾਦਲ ਦੀ ਮੌਜੂਦਗੀ ਵਿੱਚ ਹੋਈ ਜੋ ਆਪਣੇ ਆਪ ਨੂੰ “ਨੰਨੀ ਛਾਂ” ਦੇ ਨਾਂ ਹੇਠ ਬੀਬੀਆਂ ਦੇ ਹੱਕ ਹਕੂਕਾਂ ਦੀ ਰਖਵਾਲੀ ਕਰਨ ਅਤੇ ਉਨ੍ਹਾ ਦੇ ਸਤਿਕਾਰ ਨੂੰ ਕਾਇਮ ਰੱਖਣ ਦਾ ਡਰਾਮਾ ਕਰਦੀ ਆ ਰਹੀ ਹੈ। ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਬੀਤੇ ਦਿਨੀ ਮਿਤੀ 14 ਮਾਰਚ ਨੂੰ ਅੰਮ੍ਰਿਤਸਰ ਪੁਲਿਸ ਦੀ ਹਿਰਾਸਤ ਵਿੱਚ ਇੱਕ 60 ਸਾਲਾ ਬਜ਼ੁਰਗ ਸੋਹਣ ਸਿੰਘ ਉੱਤੇ ਅਣਮਨੁੱਖੀ ਤਸ਼ੱਦਦ ਕਰਕੇ ਖਤਮ ਕਰ ਦਿੱਤਾ ਗਿਆ। ਪਰ ਕੌਮ ਦੇ ਜਥੇਦਾਰ ਅਤੇ ਸਮੁੱਚੀ ਰਵਾਇਤੀ ਲੀਡਰਸਿ਼ਪ, ਡੇਰੇਦਾਰਾਂ ਦੇ ਮੁਖੀ ਸਾਧ ਯੂਨੀਅਨ, ਦਮਦਮੀ ਟਕਸਾਲ, ਇੰਨੀ ਦੁਖਾਤਕ ਘਟਨਾ ਵਾਪਰਨ ‘ਤੇ ਵੀ ਚੁੱਪ ਸਾਧੀ ਬੈਠੀ ਹੈ। ਜਿਸ ਤੋ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਲੋਕ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਭੜਕਾ ਕੇ ਆਪਣੇ ਸਵਾਰਥਾ ਦੀ ਪੂਰਤੀ ਕਰਨਾ ਲੋਚਦੇ ਹਨ ਜਦੋ ਕਿ ਸਿੱਖ ਕੌਮ ਨਾਲ ਸਬੰਧਿਤ ਕਿਸੇ ਇੱਕ ਵੀ ਮਸਲੇ ਨੂੰ ਹੱਲ ਕਰਨ ਲਈ ਸੁਹਿਰਦ ਨਹੀਂ ਹਨ। ਇਸ ਲਈ ਉਨ੍ਹਾ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਨ੍ਹਾ ਦੀਆਂ ਮੋਮੋਠੱਗਣੀਆਂ ਵਾਲੀਆ ਕਾਰਵਾਈਆਂ ਅਤੇ ਡਰਾਮਿਆਂ ਤੋ ਸੁਚੇਤ ਰਹਿ ਕੇ ਆਪਣੀਆਂ ਕੌਮੀ ਜਿਮੇਵਾਰੀਆਂ ਨੂੰ ਨਿਭਾਉਦੇ ਹੋਏ ਭਵਿੱਖ ਵਿੱਚ ਅਜਿਹੇ ਉੱਦਮ ਕਰਨ, ਜਿਸ ਨਾਲ ਇਨ੍ਹਾ ਦੇ ਚਿਹਰਿਆਂ ਉੱਤੇ ਚੜਾਏ ਗਏ ਮੌਖੋਟੇ ਉੱਤਰ ਸਕਣ ਅਤੇ ਇਨ੍ਹਾ ਦੀ ਹਿੰਦੂਤਵ ਸ਼ਕਤੀਆਂ ਆਰ ਐਸ ਐਸ, ਬੀਜੇਪੀ ਅਤੇ ਕਾਂਗਰਸ ਨਾਲ ਅੰਦਰੂਨੀ ਤੌਰ ‘ਤੇ ਚੱਲਦੀ ਆ ਰਹੀ ਮਿਲੀਭੁਗਤ ਦੀ ਅਸਲੀਅਤ ਸਾਹਮਣੇ ਆ ਸਕੇ ਅਤੇ ਸਿੱਖ ਕੌਮ ਆਉਣ ਵਾਲੇ ਸਮੇ ਵਿੱਚ ਅਜਿਹੇ ਧੋਖੇਬਾਜ਼ ਲੀਡਰਸਿਪ ਨੂੰ ਗੱਦੀਓ ਲਾਹ ਕੇ ਕੌਮ ਪੱਖੀ ਸੋਚ ਰੱਖਣ ਵਾਲੀਆਂ ਸਖਸੀਅਤਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਅੱਗੇ ਲਿਆ ਸਕੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>