ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ,ਹਰਿਗੋਬਿੰਦ ਇਨਕਲੇਵ ਵਿੱਚ ਖੇਡ ਦਿਵਸ ਮਨਾਇਆ ਗਿਆ

ਨਵੀਂ ਦਿੱਲੀ- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰਿਗੋਬਿੰਦ ਇਨਕਲੇਵ ਵਿਖੇ ਖੇਡ ਦਿਵਸ ਦਾ ਅਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਗੁਰਮੀਤ ਸਿੰਘ ਸ਼ੰਟੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਨਰਸਰੀ ਦੇ ਬੱਚਿਆਂ ਨੂੰ ਸਰਟੀਫਿਕੇਟਾਂ ਨਾਲ ਵੀ ਨਵਾਜਿਆ ਗਿਆ। ਨਿੱਕੇ-ਨਿੱਕੇ ਬੱਚਿਆਂ ਨੇ ਜਿਥੇ ਕੋਇਨ ਰੇਸ, ਟਾਵਰ ਰੇਸ, ਹੋਪਰੇਸ, ਅਤੇ ਪੈਰਟ ਰੇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਬਾਲ ਡ੍ਰਿਲ ਅਤੇ ਐਰਥਿਕਸ ਰਾਹੀਂ ਸਰੀਰ ਨੂੰ ਚੁਸਤ ਰੱਖਣ ਦੇ ਭੇਤਾਂ ਤੋਂ ਵੀ ਜਾਣੂੰ ਕਰਵਾਇਆ। ਗੱਤਕੇ ਦੇ ਜੌਹਰ ਵੀ ਵਿਖਾਏ ਗਏ। ਬੱਚਿਆਂ ਦੁਆਰਾ ਪਾਏ ਗੲ ਭੰਗੜੇ ਨੇ ਸੱਭ ਨੂੰ ਨਚਣ  ਤੇ ਮਜਬੂਰ ਕਰ ਦਿੱਤਾ। ਸਕੂਲ ਦੇ ਚੇਅਰਮੈਨ ਸ੍ਰ. ਗੁਰਚਰਨ ਸਿੰਘ, ਮੈਨੇਜਰ ਸ੍ਰ. ਭੂਪਿੰਦਰ ਸਿੰਘ ਸਭਰਵਾਲ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਜਸਮੀਤ ਕੌਰ ਅਤੇ ਹੋਰ ਪਤਵੰਤੇ ਸਜਣਾਂ ਨੇ ਗੁਰਮੀਤ ਸਿੰਘ ਸ਼ੰਟੀ ਦਾ ਵਿਸ਼ੈਸ਼ ਸਨਮਾਨ ਕੀਤਾ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>