ਮਿਆਦ ਪੁੱਗਾ ਚੁੱਕੀ ਮੌਜੂਦਾ ਐਸ.ਜੀ.ਪੀ.ਸੀ. ਦੀ ਸੰਸਥਾ ਨੂੰ ਤਾਨਾਸ਼ਾਹੀ ਢੰਗਾਂ ਨਾਲ ਬਜਟ ਪਾਸ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ

ਫਤਿਹਗੜ੍ਹ ਸਾਹਿਬ :- “ਸਿੱਖ ਕੌਮ ਦੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਸੰਸਥਾ ਦੀ ਵਿਧਾਨਿਕ ਮਿਆਦ 30 ਅਗਸਤ 2009 ਨੂੰ ਖਤਮ ਹੋ ਚੁੱਕੀ ਹੈ। ਇਸ ਸੰਸਥਾ ਨੂੰ ਹੁਣ ਕਾਨੂੰਨੀ ਅਤੇ ਇਖਲਾਕੀ ਤੌਰ ‘ਤੇ ਕਿਸੇ ਤਰ੍ਹਾ ਦਾ ਵੀ ਬਜਟ ਪਾਸ ਕਰਨ ਜਾਂ ਕੋਈ ਹੋਰ ਫੈਸਲਾ ਲੈਣ ਦਾ ਕੋਈ ਰਤੀ ਭਰ ਵੀ ਅਧਿਕਾਰ ਬਾਕੀ ਨਹੀਂ ਰਹਿ ਗਿਆ।”

ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ, ਬੀਤੇ ਦਿਨੀ ਸ਼੍ਰੀ ਅੰਮ੍ਰਿਤਸਰ ਦੇ ਸ: ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਕਾਰਜਕਾਰਨੀ ਮੈਬਰਾਂ ਵੱਲੋ ਤਾਨਾਸ਼ਾਹੀ ਸੋਚ ਅਧੀਨ ਜ਼ਬਰੀ ਬਜਟ ਪਾਸ ਕਰਨ ਦੀ ਉਪਰੋਕਤ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਦੁਨੀਆ ਦੇ ਮੁਲਕਾਂ ਦੀਆਂ ਜਿੰਨੀਆਂ ਵੀ ਵਿਧਾਨਿਕ ਅਤੇ ਕਾਨੂੰਨੀ ਤਰੀਕੇ ਚੁਣੀਆਂ ਹੋਈਆਂ ਸੰਸਥਾਵਾਂ ਹਨ, ਉਨ੍ਹਾ ਦਾ ਵਿਧਾਨਿਕ ਤੌਰ ‘ਤੇ ਕੰਮ ਕਰਨ ਦਾ ਇੱਕ ਸੀਮਿਤ ਸਮਾਂ ਹੁੰਦਾ ਹੈ। ਉਸ ਉਪਰੰਤ ਜਮਹੂਰੀਅਤ ਤਰੀਕੇ ਉਸ ਸੰਸਥਾ ਦੀ ਦੁਬਾਰਾ ਚੋਣ ਹੁੰਦੀ ਹੈ। ਫਿਰ ਨਵੇ ਪ੍ਰਤੀਨਿਧ ਅਤੇ ਪ੍ਰਬੰਧਕਾਂ ਵੱਲੋ ਉਸ ਸੰਸਥਾ ਦੇ ਪ੍ਰਬੰਧ ਨੂੰ ਚਲਾਉਣ ਅਤੇ ਬਜਟ ਵਗੈਰਾ ਪਾਸ ਕਰਨ ਦੇ ਅਧਿਕਾਰ ਜਮਹੂਰੀਅਤ ਤਰੀਕੇ ਦੁਬਾਰਾ ਪ੍ਰਾਪਤ ਹੁੰਦੇ ਹਨ। ਉਨ੍ਹਾ ਕਿਹਾ ਕਿ ਇਸੇ ਤਰ੍ਹਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਿੰਦ ਦੇ ਵਿਧਾਨ ਅਧੀਨ ਆਉਦੀ ਕਾਨੂੰਨੀ ਸੰਸਥਾ ਹੈ, ਜਿਸਦੀ ਮਿਆਦ 30 ਅਗਸਤ 2009 ਨੂੰ ਖਤਮ ਹੋ ਚੁੱਕੀ ਹੈ। ਇਸ ਸਮੇ ਇਹ ਸੰਸਥਾ ਲੇਮ ਡੱਕ  ਵਿੱਚ ਹੈ। ਲੇਮ ਡੱਕ ਵਿੱਚ ਜਾ ਚੁੱਕੀ ਕੋਈ ਵੀ ਸੰਸਥਾ ਨੂੰ ਬਜਟ ਪਾਸ ਆਦਿ ਕਰਨ ਦੇ ਅਧਿਕਾਰ ਬਿਲਕੁੱਲ ਨਹੀਂ ਹੁੰਦਾ। ਇਸ ਦੇ ਬਾਵਜੂਦ ਵੀ ਬੀਤੇ ਦਿਨੀ ਜੋ 5 ਅਰਬ 79 ਕਰੋੜ 98 ਲੱਖ 16 ਹਜ਼ਾਰ ਤਿੰਨ ਸੋ ਸਤਾਈ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ, ਇਸ ਦਾ ਕੋਈ ਵੀ ਕਾਨੂੰਨੀ ਅਤੇ ਇਖਲਾਕੀ ਮਹੱਤਵ ਨਹੀਂ। ਉਨ੍ਹਾ ਕਿਹਾ ਕਿ ਜਿਵੇ ਬੀਤੇ ਸਮੇ ਵਿੱਚ ਮਿਸਰ, ਟੁਨੇਸੀਆ ਦੇ ਤਾਨਾਸ਼ਾਹ ਹਾਕਮ ਉੱਥੇ ਜ਼ਬਰੀ ਰਾਜ ਕਰਦੇ ਅਤੇ ਲੋਕਾਂ ਉੱਤੇ ਜ਼ਬਰ ਜੁਲਮ ਕਰਦੇ ਰਹੇ ਹਨ, ਉਸੇ ਤਰ੍ਹਾ ਇਹ ਮੌਜੂਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਗੈਰ ਇਖਲਾਕੀ ਆਦੇਸ਼ਾਂ ਉੱਤੇ ਅਜਿਹਾ ਕੁਝ ਕਰਕੇ ਕੇਵਲ ਸਿੱਖ ਕੌਮ ਦੇ ਖਜ਼ਾਨੇ ਨੂੰ ਹੀ ਲੁੱਟ ਅਤੇ ਦੁਰਵਰਤੋ ਨਹੀਂ ਕਰ ਰਹੇ ਬਲਕਿ ਗੁਰੂ ਸਾਹਿਬਾਨ ਦੀ ਸੋਚ ਦੇ ਵਿਰੁੱਧ ਸਿੱਖ ਕੌਮ ਵਿੱਚ ਗਲਤ ਪਿਰਤਾਂ ਪਾਉਣ ਦੇ ਵੀ ਭਾਗੀ ਬਣਦੇ ਜਾ ਰਹੇ ਹਨ।

ਉਨ੍ਹਾ ਦਲੀਲ ਸਹਿਤ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਵੀ ਸੰਸਥਾ ਦਾ ਬਜਟ ਪਾਸ ਕਰਨ ਸਮੇ ਸਬੰਧਿਤ ਮੈਬਰਾਂ ਨੂੰ ਅਗਾਊ ਵੱਖ ਵੱਖ ਮੁੱਦਿਆਂ ‘ਤੇ ਬਹਿਸ ਕਰਨ ਦੇ ਵਿਸ਼ੇ ‘ਤੇ ਲਿਖਤੀ ਰੂਪ ਵਿੱਚ ਏਜੰਡੇ ਰਾਹੀਂ ਜਾਣੂ ਕਰਵਾਉਣਾ ਹੁੰਦਾ ਹੈ ਅਤੇ ਫਿਰ ਬਜਟ ਵਾਲੇ ਦਿਨ ਜੋ ਵੀ ਮੈਬਰਾਂ ਕਿਸੇ ਮੁੱਦੇ ਉੱਤੇ ਦਲੀਲਬਾਜ਼ੀ ਕਰਨਾ ਚਾਹੁੰਣ, ਤਾਂ ਉਸਨੂੰ ਬੋਲਣ ਦਾ ਸਮਾਂ ਵੀ ਦੇਣਾ ਹੁੰਦਾ ਹੈ ਅਤੇ ਲੰਮੀਆਂ ਵਿਚਾਰਾਂ ਅਤੇ ਬਹਿਸ ਉਪਰੰਤ ਹੀ ਹਾਉਸ ਦੀ ਸਰਬ ਸੰਮਤੀ ਜਾਂ ਬਹੁਸੰਮਤੀ ਨਾਲ ਬਜਟ ਪਾਸ ਕੀਤਾ ਜਾਂਦਾ ਹੈ। ਪਰ ਬਹੁਤ ਦੁੱਖ ਅਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਜੀ ਹਜ਼ੂਰੀਏ ਬਣ ਚੁੱਕੇ ਮੌਜੂਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਨੂੰਨੀ ਤੌਰ ‘ਤੇ ਮਿਆਦ ਪੁੱਗਾ ਚੁੱਕੇ ਪ੍ਰਧਾਨ ਅਤੇ ਕਾਰਜਕਾਰਨੀ ਮੈਬਰਾਂ ਵੱਲੋ ਸ: ਪ੍ਰਕਾਸ਼ ਸਿੰਘ ਬਾਦਲ ਦੇ ਡਰਾਇੰਗ ਰੂਮ ਵਿੱਚ ਬੈਠ ਕੇ ਉਨ੍ਹਾ ਦੇ ਆਦੇਸ਼ਾਂ ‘ਤੇ ਬਿਨ੍ਹਾ ਕਿਸੇ ਬਹਿਸ-ਦਲੀਲ ਕੀਤਿਆਂ ਤਾਨਾਸ਼ਾਹੀ ਢੰਗਾਂ ਦੀ ਵਰਤੋ ਕਰਦੇ ਹੋਏ, ਪਹਿਲੋ ਹੀ ਬਣੀ ਸਵਾਰਥੀ ਯੋਜਨਾ ਨੂੰ ਪੂਰਨ ਕਰਦੇ ਹੋਏ ਜ਼ਬਰੀ ਅੱਧੇ ਇੱਕ ਘੰਟੇ ਵਿੱਚ ਹੀ ਬਜਟ ਪਾਸ ਕਰ ਦਿੱਤਾ ਜਾਂਦਾ ਹੈ। ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਡਮੁੱਲੀ ਸੋਚ ਨੂੰ ਪਿੱਠ ਦੇ ਕੇ ਸਿੱਖ ਕੌਮ ਨਾਲ ਵੱਡਾ ਫਰੇਬ ਅਤੇ ਧੋਖਾ ਕਰਨ ਦੇ ਤੁੱਲ ਕਾਰਵਾਈ ਹੈ।

ਇੱਥੇ ਹੀ ਬੱਸ ਨਹੀਂ ਯੂ ਪੀ ਏ ਦੀ ਸੈਟਰ ਹਕੂਮਤ ਇਨ੍ਹਾ ਬਾਦਲ ਦਲੀਆਂ ਨੂੰ ਅਜਿਹੀ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਕਾਰਵਾਈ ਕਰਨ ਲਈ ਉਤਸ਼ਾਹਿਤ ਵੀ ਕਰ ਰਹੀ ਹੈ ਅਤੇ ਸਹਿਯੋਗ ਵੀ ਕਰ ਰਹੀ ਹੈ। ਕਿਉਕਿ ਇਹ ਬਾਦਲ ਦਲੀਏ ਅਸਲੀਅਤ ਵਿੱਚ ਡਾ: ਮਨਮੋਹਨ ਸਿੰਘ ਦੀ ਯੂ ਪੀ ਏ ਹਕੂਮਤ ਦੇ ਨਕਸ਼ੇ ਕਦਮਾਂ ਉੱਤੇ ਹੀ ਚੱਲ ਕੇ ਸਿੱਖ ਕੌਮ ਦੀ ਇਸ ਧਾਰਮਿਕ ਸੰਸਥਾ ਉੱਤੇ ਗੈਰ ਕਾਨੂੰਨੀ ਤਰੀਕੇ ਕਬਜ਼ਾ ਰੱਖਣਾ ਲੋਚਦੇ ਹਨ। ਅਜਿਹਾ ਕਰਕੇ ਸੈਟਰ ਹਕੂਮਤ ਅਤੇ ਬਾਦਲ ਦਲੀਏ ਇੱਥੋ ਦੇ ਮਾਹੌਲ ਨੂੰ ਵੀ ਅਰਬ ਮੁਲਕਾਂ ਦੇ ਤਾਨਾਸ਼ਾਹ ਹਾਕਮਾਂ ਦੀ ਤਰ੍ਹਾ ਬਣਾਉਦੇ ਜਾ ਰਹੇ ਹਨ। ਜਿਸ ਦਾ ਨਤੀਜਾ ਆਖਿਰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਨ੍ਹਾ ਦਿੱਲੀ ਅਤੇ ਪੰਜਾਬ ਦੇ ਤਾਨਾਸ਼ਾਹਾਂ ਵਿਰੁੱਧ ਬਗਾਵਤ ਦਾ ਬਿਗਲ ਵਜਾਉਣ ਲਈ ਮਜ਼ਬੂਰ ਹੋਣਾ ਪਵੇਗਾ। ਜਿਵੇ ਯਮਨ, ਲੀਬੀਆ, ਜਾਰਡਨ, ਓਮਾਨ, ਅਲਜੀਰੀਆ ਅਤੇ ਬਹਿਰੀਨ ਦੇ ਬਸਿਦਿਆਂ ਨੇ ਜਮਹੂਰੀਅਤ ਲੀਹਾਂ ਨੂੰ ਪੱਕਾ ਕਰਨ ਲਈ ਉੱਦਮ ਕੀਤਾ ਹੈ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>