ਲੋਕ ਪੱਖੀ ਨਾਟਕਾਂ ਅਤੇ ਤਰਕਸ਼ੀਲ ਕਾਰਨਾਮਿਆ ਨੂੰ ਭਰਵਾਂ ਹੁੰਗਾਰਾ ਮਿਲਿਆ

ਦਸੂਹਾ – ਸ਼ਹੀਦ ਭਗਤ ਸਿੰਘ ਦੇ 80 ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਯਾਦਗਾਰੀ ਕਮੇਟੀ ਵੱਲੋਂ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਦੇ ਪ੍ਰਇਮਰੀ ਸਕੂਲ ਵਿਖੇ ਕਮੇਟੀ ਦੇ ਮੁੱਖ ਪ੍ਬੰਧਕ ਗੁਰਭਿੰਦਰ ਸਿੰਘ ਚੀਮਾਂ ਦੇ  ਸਹਿਯੋਗ ਨਾਲ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਖ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਚੰਡੀਗੜ੍ਹ ਦੀ ਟੀਮ ਵੱਲੋਂ ਨਾਟਕਾਂ ਦਾ ਆਯੋਜਨ ਕੀਤਾ ਗਿਆ । ਲੋਕ ਪੱਖੀ ਸੰਦੇਸ਼ਾਂ ਨਾਲ ਭਰਪੂਰ ਆਮ ਲੋਕਾਂ ਦੀ ਜਿੰਦਗੀ ਦੀਆਂ ਸਮਾਜਿਕ ਅਤੇ ਆਰਥਿਕ ਜਮੀਨੀ ਹਕੀਕਤਾਂ ਦੀ ਸਾਰਥਕ ਪੇਸ਼ਕਾਰੀ ਕਰਦੇ ਇਹਨਾਂ ਨਾਟਕਾਂ ਨੇ ਮਾਹੋਲ ਬੜਾ ਸੰਜੀਦਾ ਸਿਰਜੀ ਰੱਖਿਆ । ਇਹਨਾ ਨਾਟਕਾਂ ਵਿੱਚ ‘ਇਹ ਲਹੂ ਕਿਸ ਦਾ ਹੈ ’ ,’ਬੁੱਤ ਜਾਗ ਪਿਆ ‘,ਅਤੇ ’ ਰਾਹਤ ‘ ਨਾਮੀ ਨਾਟਕ ਖਾਸ਼ ਪ੍ਰਭਾਵ ਛੱਡ ਗਏ । ਇਸ ਸਮਾਗਮ ਵਿੱਚ ਕਹਾਣੀਕਾਰ ਲਾਲ ਸਿੰਘ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਮਾਗਮ ਦੀ ਸੰਚਾਲਨ ਕਰਦਿਆਂ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦੀ ਸੋਚ ਨੂੰ ਆਧਾਰ ਬਣਾ ਕੇ ਸਮਕਾਲੀ ਰਾਜਨੀਤਕ,ਆਰਥਿਕ ਅਤੇ ਸਮਾਜਿਕ ਹਾਲਤਾਂ ਤੇ ਰੋਚਕ ਭਰਪੂਰ ਚਾਨਣਾ ਪਾਇਆ ।

ਇਸ ਸਮਾਗਮ ਵਿੱਚ ਲੋਕਾਂ ਨੂੰ ਵਹਿਮਾਂਖ਼ਭਰਮਾਂ ਦੀ ਮਾਰ ਤੋਂ ਬਚਣ ਅਤੇ ਤਰਕਸ਼ੀਲ ਸੋਚ ਅਪਨਾਉਣ ਦੇ ਸੰਦੇਸ਼ ਦਿੰਦੀ ਤਰਕਸ਼ੀਲ ਸੁਸਾਇਟੀ ਦਸੂਹਾ ਵੱਲੋਂ ਸੁਖਜੀਤ ਸਿੰਘ ਅੱਭੋਵਾਲ,ਭੁਪਿੰਦਰ ਸਿੰਘ ਅਤੇ ਦਿਲਰਾਜ ਕੁਮਾਰ ਸੀਕਰੀ ਨੇ ਤਰਕਸ਼ੀਲ ਟਿ੍ਕ ਅਤੇ ਕਾਰਨਾਮੇ ਕਰਕੇ ਲੋਕਾਂ ਨੂੰ ਵਿਗਿਆਨਕ ਸੋਚ ਅਪਨਾਉਣ ਅਤੇ ਲੋਟੂ ਵਹਿਮ ਭਰਮ ਫੈਲਾਉਣ ਵਾਲੇ ਪਾਖੰਡੀਆਂ ਨੂੰ ਕਰੜੇ ਹੱਥੀ ਸਿੰਜਣ ਦਾ ਸੰਦੇਸ਼ ਦਿੱਤਾ ।

ਚਲਦੇ ਸਮਾਗਮ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਜਗਤਾਰ ਸਿੰਘ ਭਿੰਡਰ,ਕਾਮਰੇਡ ਮੁਹਿੰਦਰ ਸਿੰਘ ਜੋਸ਼,ਮਾਸਟਰ ਬਲਵੀਰ ਸਿੰਘ ,ਕਾਮਰੇਡ ਸੇਵਾ ਸਿੰਘ ਜਨਰਲ ਸਕੱਤਰ ਸੀ ਅ ਪੀ ਅ ਆਈ ਅ ਨੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦਾ ਅਹਿਦ ਲੈਦੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਦੌਰਾਨ ਕੁਮਾਰੀ ਕਿਰਨਜੋਤ ਕੌਰ ਨੇ ਸੁਰੀਲੀ ਆਵਾਜ਼ ਵਿਚ ਸ਼ਹੀਦੀ ਗੀਤ ਗਾ ਕੇ ਸਰੋਤਿਆਂ ਤੋਂ ਭਰਪੂਰ ਵਾਹਵਾ ਖੱਟੀ । ਪੰਜਾਬੀ ਸਾਹਿਤ ਸਭਾ ਦਸੂਹਾ ਗੜਦੀਵਾਲਾ ਦੇ ਜਨਰਲ ਸਕੱਤਰ ਕਹਾਣੀਕਾਰ ਲਾਲ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ।

ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਜਾਗਰੂਪ ਲੋਕਾਂ ਤੋਂ ਇਲਾਵਾ ਵਿਸ਼ੇਸ਼ ਰੂਪ ਵਿੱਚ ਸੁਰਿੰਦਰ ਮੋਹਨ ਸ਼ਰਮਾ,ਜਰਨੈਲ ਸਿੰਘ ਘੁੰਮਣ , ਡਾ  ਅ ਰਜਿੰਦਰ ਕੁਮਾਰ , ਜਸਵੰਤ ਸਿੰਘ ਸੈਕਟਰੀ,ਬਲਵਿੰਦਰ ਚੀਮਾਂ ,ਰਾਮ ਸਿੰਘ ਰਾਮੀ, ਬਿ੍ਜ ਮੋਹਣ ਸ਼ਰਮਾ , ਗੁਰਮੀਤ ਸਿੰਘ ਚੀਮਾਂ ,ਤਰਸੇਮ ਲਾਲ ਨੰਬਰਦਾਰ ਵੀ ਹਾਜ਼ਰ ਸਨ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>