ਪੈਰਿਸ,(ਸੰਧੂ) – ਕੁਲਦੀਪ ਮਾਣਕ ਦਾ ਇੱਕੋ ਇੱਕ ਹੋਣਹਾਰ ਸਪੁੱਤਰ ਕਈ ਦਿੱਨਾਂ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਲੁਧਿਆਣੇ ਦੇ ਹਸਪਤਾਲ ਵਿੱਚ ਜੇਰੇ ਇਲਾਜ਼ ਹੈ। ਪਤਾ ਲੱਗਿਆ ਹੈ ਕਿ ਕੁਝ ਦਿੱਨ ਪਹਿਲਾਂ ਉਸ ਨੇ ਗਲਤੀ ਨਾਲ ਕਿਸੇ ਗਲਤ ਦਵਾਈ ਦੀ ਵਰਤੋਂ ਕਰ ਲਈ ਸੀ।ਜਿਸ ਨਾਲ ਉਹ ਬੇਹੋਸੀ ਦੀ ਹਾਲਤ ਵਿੱਚ ਚਲਿਆ ਗਿਆ। ਪੈਰਿਸ ਤੋਂ ਲੇਖਕ, ਪੱਤਰਕਾਰ ਸੁਖਵੀਰ ਸਿੰਘ ਸੰਧੂ,ਵਾਈਸ ਕੰਪਨੀ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ ਅਤੇ ਭੰਗੜਾ ਗਰੁੱਪ ਸ਼ਾਨ ਪੰਜਾਬ ਦੀ,ਅਤੇ ਹੋਰ ਬਹੁਤ ਸਾਰੇ ਉਹਨਾਂ ਦੇ ਪ੍ਰਸੰਸਕ ਯੁਧਵੀਰ ਮਾਣਕ ਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦੇ ਹਨ ਕਿ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸੇ।
ਕਲੀਆ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਸਪੁੱਤਰ ਯੁਧਵੀਰ ਮਾਣਕ ਸਖਤ ਬੀਮਾਰ
This entry was posted in ਸਰਗਰਮੀਆਂ.
hi udhveer
Get well soon.+ continue with your singing career and help your parents live a long and peaceful life.