ਨਵੀਂ ਦਿੱਲੀ-ਚੀਨ ਨੂੰ ਭਾਰਤ ਨਾਲ ਵਪਾਰ ਕਰਨ ਵਿੱਚ ਫਾਇਦਾ ਹੀ ਹੋਇਆ ਹੈ। ਭਾਰਤ ਦਾ ਚੀਨ ਨਾਲ ਵਪਾਰ ਘਾਟਾ 2004-5 ਤੋਂ 2009-10 ਦੇ ਵਿਚਕਾਰ 13 ਗੁਣਾ ਵਧਿਆ। ਭਾਰਤ ਨੂੰ ਇਸ ਨਾਲ ਨੁਕਸਾਨ ਹੀ ਹੋਇਆ ਹੈ,ਪਰ ਚੀਨ ਲਾਭ ਵਿੱਚ ਰਿਹਾ।
ਭਾਰਤ ਦਾ ਚੀਨ ਨਾਲ ਵਪਾਰ 2004-5 ਵਿੱਚ 12.70 ਅਰਬ ਡਾਲਰ ਰਿਹਾ,ਜੋ 2009-10 ਵਿੱਚ ਵੱਧ ਕੇ 42. 37 ਅਰਬ ਡਾਲਰ ਹੋ ਗਿਆ। ਰਿਜਰਵ ਬੈਂਕ ਦੇ ਅੰਕੜਿਆਂ ਅਨੁਸਾਰ ਦੋਵਾਂ ਦੇਸ਼ਾਂ ਵਿੱਚ ਵਪਾਰ ਵਿੱਚ ਤਾਂ ਵਾਧਾ ਹੋਇਆ ਹੈ ਪਰ ਵਪਾਰ ਸੰਤੁਲਨ ਚੀਨ ਦੇ ਪੱਖ ਵਿੱਚ ਰਿਹਾ ਹੈ। ਚੀਨ ਨਾਲ ਵਪਾਰ ਵਿੱਚ ਭਾਰਤ ਦਾ ਵਪਾਰ ਘਾਟਾ 2004-5 ਵਿੱਚ 1.48 ਅਰਬ ਡਾਲਰ ਦਾ ਸੀ ਜੋ ਕਿ 2009-10 ਵਿੱਚ ਵੱਧ ਕੇ 19.21 ਅਰਬ ਡਾਲਰ ਹੋ ਗਿਆ। ਇਸ ਤੋਂ ਚਿੰਤਤ ਵਪਾਰ ਮੰਤਰਾਲੇ ਨੇ ਚੀਨ ਨਾਲ ਵਪਾਰ ਸੰਤੁਲਿਤ ਕਰਨ ਲਈ ਉਦਯੋਗਿਕ ਸੰਗਠਨਾਂ ਨੂੰ ਸਰਕਾਰ ਨੂੰ ਵਿਆਪਕ ਰਣਨੀਤੀ ਬਣਾਉਣ ਵਿੱਚ ਮਦਦ ਕਰਨ ਲਈ ਕਿਹਾ ਹੈ।