ਫਰਾਂਸ ਵਿੱਚ ਰਹਿ ਰਹੇ ਬਲਵੀਰ ਸਿੰਘ ਨਾਂ ਦੇ ਲੜਕੇ ਦਾ ਕਈ ਮਹੀਨਿਆ ਤੋਂ ਕੋਈ ਥਹੁ ਪਤਾ ਨਹੀ ਲੱਗ ਰਿਹਾ

ਪੈਰਿਸ,(ਸੁਖਵੀਰ ਸਿੰਘ ਸੰਧੂ) – ਜਿਲ੍ਹੇ ਕਪੂਰਥਲੇ ਦੇ ਪਿੰਡ ਜੈਦ ਦਾ ਬਲਵੀਰ ਸਿੰਘ ਨਾਂ ਦਾ ਲੜਕਾ ਜਿਸ ਦੀ ਜਨਮ ਤਰੀਕ 13.10.1976. ਅਤੇ ਉਮਰ ਕੋਈ 25 ਸਾਲ ਦੇ ਕਰੀਬ ਹੈ। ਉਹ ਪੈਰਿਸ ਵਿੱਚ ਪਿਛਲੇ ਕਈ ਮਹੀਨਿਆ ਤੋਂ ਗੁੰਮ ਹੈ।ਅਗਸਤ 2010 ਵਿੱਚ ਕਬੱਡੀ ਮੇਲਾ ਜਿਹੜਾ ਪੈਰਿਸ ਦੇ ਬੋਬੀਨੀ ਨਾਂ ਦੇ ਇਲਾਕੇ ਵਿੱਚ ਹੋਇਆ ਸੀ। ਉਸ ਦਿੱਨ ਉਹ ਘਰ ਤੋਂ ਮੇਲਾ ਵੇਖਣ ਗਿਆ ਸੀ।ਪਤਾ ਨਹੀ ਉਸ ਨਾਲ ਕੀ ਭਾਣਾ ਵਾਪਰਿਆ ਹੈ ਕਿ ਮੁੜ ਕੇ ਵਾਪਸ ਘਰ ਨਹੀ ਪਰਤਿਆ।ਪਿੱਛੇ ਉਸ ਦੇ ਮਾਂ ਬਾਪ ਪੁੱਤਰ ਦੇ ਗੁੰਮ ਹੋ ਜਾਣ ਦੇ ਗਮ ਵਿੱਚ ਬਹੁਤ ਹੀ ਜਿਆਦਾ ਪ੍ਰੇਸ਼ਾਨੀ ਵਿੱਚ ਵਿਚਰ ਰਹੇ ਹਨ।ਉਸ ਦਾ ਬਾਪ ਪੁੱਤ ਦੇ ਝੋਰੇ ਵਿੱਚ ਸਖਤ ਬੀਮਾਰ ਪਿਆ ਹੈ।ਫਰਾਂਸ ਵਿੱਚ ਰਹਿ ਰਹੇ ਉਸ ਦੇ ਚਾਚੇ ਦੇ ਪੁੱਤਰ ਨਰਿੰਦਰ ਸਿੰਘ (ਮੰਜ਼ੂ)ਨੇ ਬੜੇ ਦੁਖੀ ਹਿਰਦੇ ਨਾਲ ਮੀਡੀਆ ਨੂੰ ਦੱਸਿਆ ਕਿ ਅਗਰ ਕਿਸੇ ਨੂੰ ਉਸ ਵਾਰੇ ਕਿਸੇ ਤਰ੍ਹਾ ਦੀ ਵੀ ਜਾਣਕਾਰੀ ਹੋਵੇ, ਤਾਂ ਕ੍ਰਿਪਾ ਕਰਕੇ ਇਸ ਨੰਬਰ ਤੇ ਫੋਨ ਕਰਕੇ 06.35.48.77.79.ਜਾਂ06.01.63.19.35. ਇਤਲਾਹ ਦਿੱਤੀ ਜਾਵੇ, ਅਸੀ ਉਸ ਦੇ ਬਹੁਤ ਹੀ ਧੰਨਵਾਦੀ ਵੀ ਹੋਵਾਗੇ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>