ਰਣਜੀਤ ਐਵੀ: ਵਾਸੀ ਗੰਦੇ ਪਾਣੀ ਅਤੇ ਬਦਬੂਦਾਰ ਮਾਹੌਲ ਵਿਚ ਜੀਊਣ ਲਈ ਮਜਬੂਰ

ਸਥਾਨਕ ਰਣਜੀਤ ਐਵੀਨਿਊ ਡੀ ਬਲਾਕ ਦੇ ਵਾਸੀ ਸੀਵਰੇਜ ਸਿਸਟਮ ਦੀ ਖਰਾਬੀ ਕਾਰਨ ਸ਼ੜਕ ’ਤੇ ਖੜੇ ਬਦਬੂਦਾਰ ਗੰਦੇ ਪਾਣੀ ਨੂੰ ਦਿਖਾਉਦੇ ਹੋਏ

ਅਮ੍ਰਿਤਸਰ – ਪੰਜਾਬ ਸਰਕਾਰ ਅਤੇ ਸਥਾਨਕ ਇੰਪਰੂਵਮੈਟ ਟ੍ਰਸਟ  ਪਵਿਤਰ ਅਮ੍ਰਿਤਸਰ ਸ਼ਹਿਰ ਦੇ ਵਿਕਾਸ ਪ੍ਰਤੀ ਜਿਨੇ ਮਰਝੀ ਦਾਅਵੇ ਜਤਾਈ ਜਾਣ ਪਰ ਅਸਲੀਅਤ ਇਹ ਹੈ ਕਿ ਸ਼ਹਿਰ ਦੇ ਕਈ ਪਾਸ਼ ਇਲਾਕਿਆਂ ਵਿਚ ਬਰਸਾਤ ਦੇ ਮੌਸਮ ਦੌਰਾਨ ਅਤੇ ਖਾਸਕਰ ਸੀਵਰੇਜ ਸਿਸਟਮ ਦੀ ਖਰਾਬੀ ਕਾਰਨ ਇਹਨਾਂ ਪਾਸ਼ ਇਲਾਕਿਆਂ ਵਿਚ ਜੀਵਨ ਬਸਰ ਕਰਨ ਵਾਲੇ ਲੋਕ ਵੀ ਗਲੀਆਂ ਵਿਚ ਖੜੇ ਗੰਦੇਪਾਣੀ ਅਤੇ ਇਸ ਨਾਲ ਪੈਦਾ ਹੋਰਹੀ ਬਦਬੂਦਾਰ ਹਵਾ ਵਿਚ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਅਜ ਪਾਸ਼ ਏਰੀਆ ਰਣਜੀਤ ਐਵੀਨਿਊ ਡੀ ਬਲਾਕ ਦੇ ਮਕਾਨ ਨੰਬਰ 500 ਤੋਂ 515 ਅਤੇ 560 ਤੋਂ 569 ਦੇ ਲੋਕਾਂ ਨੇ ਕਈ ਮਹੀਨਿਆਂ ਤੋਂ ਸੀਵਰੇਜ ਸਿਸਟਮ ਦੀ ਖਰਾਬੀ ਨੂੰ ਸਥਾਈ ਤੌਰ ਤੇ ਮੁਰੰਮਤ ਨਾ ਕਰਨ ਲਈ ਇੰਪਰੂਵਮੈਟ ਟ੍ਰਸਟ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਸੀਵਰੇਜ ਸਿਸਟਮ ਨੂੰ ਠੀਕ ਕਰਦਿਆਂ ਗੰਦੇ ਪਾਣੀ ਦੇ ਨਿਕਾਸ ਲਈ ਸਥਾਈ ਹਨ ਕਢਿਆ ਜਾਵੇ। ਇਸ ਮੌਕੇ ਰਣਜੀਤ ਐਵੀਨਿਊ ਡੀ ਬਲਾਕ ਦੇ ਉਪਰੋਕਤ ਘਰਾਂ ਦੇ ਵਾਸੀਆਨ ਸ੍ਰੀ ਰਜਿੰਦਰ ਕੁਮਾਰ ਪਾਵਾ, ਰਾਜਪ੍ਰੀਤ ਕੌਰ, ਬੀਬੀ ਰੀਤ, ਸ੍ਰੀਮਤੀ  ਜੋਤੀ, ਕਮਲਜੀਤ ਕੌਰ, ਕਿਰਨ , ਅਨੀਤਾ, ਸਰੀਤਾ, ਬਲਜੀਤ ਕੌਰ, ਅਮਰਜੀਤ ਕੌਰ, ਪ੍ਰੀਤਮ ਕੌਰ, ਮਮਤਾ, ਆਸ਼ਾ ਰਾਣੀ, ਇਸ਼ੂ, ਉਰਵਸ਼ੀ ਆਦਿ ਨੇ ਦਸਿਆ ਕਿ ਉਹਨਾਂ ਕਈ ਵਾਰ ਵਫਦ ਦੇ ਰੂਪ ਵਿਚ ਇੰਪਰੂਵਮੈਟ ਟ੍ਰਸਨ ਦੇ ਉਚਅਧਿਕਾਰੀਆਂ ਦੇ ਧਿਆਨ ਵਿਚ ਉਕਤ ਮਾਮਲੇ ਨੂੰ ਲਿਆਂਦਾ ਪਰ ਪਿਛਲੇ 4 ਮਹੀਨਿਆਂ ਤੋਂ ਸੀਵਰੇਜ ਦੀ ਵਕਤੀ ਤੇ ਅਸਥਾਈ ਸਫਾਈ ਕਰਨ ਤੋਂ ਇਲਾਵਾ ਇਸ ਮਸਲੇ ਦਾ  ਕੋਈ ਸਥਾਈ ਹਲ ਨਹੀਂ ਕਢਿਆ ਗਿਆ। ਉਹਨਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਗੰਦੇ ਪਾਣੀ ਦਾ ਸੜਕ ਵਿਚ ਖੜੇ ਰਹਿਣ ਨਾਲ ਜਿਥੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਇਸ ਗੰਦਗੀ ਨੇ ਬਦਬੂ ਫੈਲਾਉਣ ਤੋਂ ਇਲਾਵਾ ਕਈ ਬਿਮਾਰੀਆਂ ਨੂੰ ਸਦਾ ਦੇਣ ਦਾ ਕਾਰਨ ਬਣ ਗਿਆ ਹੈ। ਉਹਨਾ ਇਸ ਪਾਸੇ ਜਿਲਾ ਪ੍ਰਸ਼ਾਸਨ ਅਤੇ ਇੰਪਰੂਵਮੈਟ ਟ੍ਰਸਟ ਨੂੰ ਤੁਰੰਤ ਧਿਆਨ ਦੇਣ ਅਤੇ ਲੋੜੀਦੀ ਸਥਾਈ ਹਲ ਲਈ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸੰਬੰਧੀ ਟ੍ਰਸਟ ਦੇ ਐਕਸੀਅਨ ਰਾਜੀਵ ਸ਼ੇਖੜੀ ਅਤੇ ਟ੍ਰਸਟ ਦੇ ਚੇਅਰਮੇਨ ਨਾਲ ਗਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਖਬਰ ਲਿਖੇ ਜਾਣ ਤਕ ਉਹਨਾਂ ਦਾ ਮੋਬਾਇਲ ਸਵਿਚ ਆਫ ਰਿਹਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>