ਖੇਡਾਂ ਦੇ ਖੇਤਰ ਵਿਚ ਅਮੀਰ ਰਵਾਇਤਾਂ ਅੱਗੇ ਵਧਾਉਣਾ ਵਰਤਮਾਨ ਵਿਦਿਆਰਥੀਆਂ ਦੀ ਜ਼ਿੰਮੇਵਾਰੀ – ਡਾ. ਕੰਗ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਬੀਤੀ ਸ਼ਾਮ ਖਿਡਾਰੀਆਂ ਲਈ ਆਯੋਜਿਤ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਖੇਡਾਂ ਦੇ ਖੇਤਰ ਵਿੱਚ ਅਮੀਰ ਰਵਾਇਤਾਂ ਨੂੰ ਅੱਗੇ ਵਧਾਉਣਾ ਵਰਤਮਾਨ ਵਿਦਿਆਰਥੀਆਂ ਦੀ ਜਿੰਮੇਵਾਰੀ ਹੈ । ਉਨ੍ਹ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਹੋਣ ਤੋਂ ਪਹਿਲਾਂ ਖੇਡਾਂ ਦੇ ਖੇਤਰ ਵਿੱਚ ਖੇਤੀਬਾੜੀ ਕਾਲਜ ਦੋ ਹਾਕੀ ਓਲੰਪੀਅਨ ਪਦਮ ਸ੍ਰੀ ਪ੍ਰਿਥੀਪਾਲ ਸਿੰਘ ਅਤੇ ਸ. ਚਰਨਜੀਤ ਸਿੰਘ ਪੈਦਾ ਕਰ ਚੁੱਕਾ ਸੀ ਅਤੇ ਇਹ ਦੋਵੇਂ ਖਿਡਾਰੀ ਓਲੰਪੀਅਕ ਵਿੱਚ ਭਾਰਤੀ ਹਾਕੀ ਟੀਮ ਦੀ ਵੀ ਕਪਤਾਨੀ ਕਰ ਚੁੱਕੇ ਹਨ । ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਯੂਨੀਵਰਸਿਟੀ ਬਣਨ ਬਾਅਦ ਨਿਰਦੇਸ਼ਕ ਵਿਦਿਆਰਥੀ ਭਲਾਈ ਨਿਯੁਕਤ ਕੀਤਾ ਗਿਆ । ਡਾ. ਕੰਗ ਨੇ ਆਖਿਆ ਕਿ ਇਨ੍ਹਾਂ ਮਹਾਨ ਖਿਡਾਰੀਆਂ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ ਸ. ਰਮਨਦੀਪ ਸਿੰਘ ਗਰੇਵਾਲ ਨੇ ਸਿਡਨੀ ਓਲੰਪੀਅਕਸ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਅਤੇ ਉਸ ਨੂੰ ਵੀ ਯੂਨੀਵਰਸਿਟੀ ਵਿੱਚ ਡਿਪਟੀ ਡਾਇਰੈਕਟਰ ਸਪੋਰਟਸ ਵਜੋਂ ਨਿਯੁਕਤ ਕੀਤਾ ਗਿਆ । ਉਨ੍ਹਾਂ ਆਖਿਆ ਕਿ ਵਿਗਿਆਨ ਦੀ ਪੜ੍ਹਾਈ ਦਾ ਖੇਡਾਂ ਨਾਲ ਕੋਈ ਟਕਰਾਓ ਨਹੀਂ ਸਗੋਂ ਸਹਿਯੋਗ ਹੈ । ਇਹ ਤਿੰਨੇ ਓਲੰਪੀਅਨ ਕਪਤਾਨ ਇਸ ਗੱਲ ਦਾ ਪ੍ਰਮਾਣ ਹਨ ਕਿ ਐਮ.ਐਸ.ਸੀ. ਪੱਧਰ ਦੀ ਪੜ੍ਹਾਈ ਕਰਨ ਦੇ ਨਾਲ ਨਾਲ ਉਹ ਦੇਸ਼ ਦੇ ਹਾਕੀ ਸਰਦਾਰ ਬਣੇ । ਅੱਜ ਦੇ ਖਿਡਾਰੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਦੇ ਹਨ। ਡਾ. ਕੰਗ ਨੇ ਆਖਿਆ ਕਿ ਅੱਜ  ਕੌਮੀ ਅਤੇ ਇੰਟਰ ਵਰਸਿਟੀ ਪੱਧਰ ਦੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਕਰਦਿਆਂ ਉਨ੍ਹਾਂ ਨੂੰ ਇਸ ਗੱਲ ਦਾ ਵਿਸ਼ਵਾਸ਼ ਹੈ ਕਿ ਇਹ ਖਿਡਾਰੀ ਵੀ ਭਵਿੱਖ ਵਿੱਚ ਹੋਰ ਉਚੇਰੀਆਂ ਮੰਜਲਾਂ ਸਰ ਕਰਨਗੇ ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਇਸ ਮੌਕੇ ਖਿਡਾਰੀਆਂ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਆਖਿਆ ਕਿ ਖਿਡਾਰੀਆਂ ਲਈ ਖੇਡ ਸਹੂਲਤਾਂ ਅਤੇ ਖੇਡਾਂ ਦਾ ਬੁਨਿਆਦੀ ਢਾਂਚਾ ਅਤਿ ਆਧੁਨਿਕ ਸਹੂਲਤਾਂ ਵਾਲਾ ਬਣਾਉਣ ਲਈ ਉਹ ਮਾਣਯੋਗ ਵਾਈਸ ਚਾਂਸਲਰ ਦੇ ਧੰਨਵਾਦੀ ਹਨ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਉਚੇਰੀ ਪੱਧਰ ਦੀ ਕੋਚਿੰਗ, ਖੁਰਾਕ ਅਤੇ ਹੱਲਾਸ਼ੇਰੀ ਵੱਲੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ । ਡਾ. ਔਲਖ ਨੇ ਦੱਸਿਆ ਕਿ ਖਿਡਾਰੀਆਂ ਨੇ ਇਸ ਸਾਲ ਦੌਰਾਨ 7 ਸੋਨ ਤਮਗੇ, 2 ਚਾਂਦੀ ਤਮਗੇ ਅਤੇ 3 ਤਾਂਬਾ ਤਮਗੇ ਜਿੱਤੇ ਹਨ । 40 ਖਿਡਾਰੀਆਂ ਨੇ ਇੰਟਰ ਵਰਸਿਟੀ ਮੁਕਾਬਲਿਆਂ ਵਿੱਚ ਭਾਗ ਲਿਆ । ਬਾਸਕਟਬਾਲ ਟੀਮ ਵਿੱਚ ਸ਼ਾਮਲ ਰਾਜ ਕਮਲ ਸਿੰਘ, ਨਵੀਨ ਕੁਮਾਰ, ਸੁਮੀਤ ਸਿੰਘ, ਸੁਮੇਰ ਸਿੰਘ ਔਲਖ, ਰਤਨਦੀਪ ਸਿੰਘ, ਪਿਊਸ਼ ਸ਼ਰਮਾ, ਅਮਨਦੀਪ ਸਿੰਘ, ਤੇਜਿੰਦਰ ਸਿੰਘ ਅਤੇ ਕੰਵਰਦੀਪ ਸਿੰਘ ਨੇ ਹਰਿਆਣਾ ਖੇਤੀਬਾੜੀ ਯੁਨੀਵਰਸਿਟੀ ਨੁੰ ਹਰਾ ਕੇ ਗੋਲਡ ਮੈਡਲ ਜਿੱਤਿਆ । ਬੈਡਮਿੰਟਨ ਦੇ ਮੁਕਾਬਲੇ ਵਿੱਚ ਸਾਡੀਆਂ ਖਿਡਾਰਨਾਂ ਹਰਵੀਨ ਕੌਰ, ਰੋਹਿਨੀ ਥੌਰ ਅਤੇ ਸ਼ਾਲਿਨੀ ਅਗਨੀਹੋਤਰੀ ਨੇ ਗੋਲਡ ਮੈਡਲ ਜਿੱਤਿਆ ਜਦਕਿ ਟੇਬਲ ਟੈਨਿਸ ਵਿ¤ਚ ਵੀ ਅਵਨੀਤ ਕੌਰ, ਪ੍ਰਾਪਤੀ, ਸ਼ਿਵੇਤਾ ਚੌਹਾਨ ਨੇ ਗੋਲਡ ਮੈਡਲ ਜਿੱਤਿਆ । ਬੈਡਮਿੰਟਨ ਦੇ ਪੁਰਸ਼ ਵਰਗ ਵਿੱਚ ਸਾਡੇ ਖਿਡਾਰੀ ਗੁਰਬਖਸ਼ ਸਿੰਘ, ਸਾਹਿਲ ਜਗਨ, ਹਰਗੁਰੇਂਦਰਾ, ਸਨਜੋਤ ਸਿੰਘ ਅਤੇ ਪੁਨੀਤ ਇੰਦਰ ਸਿੰਘ ਗਰੇਵਾਲ ਨੇ ਗੋਲਡ ਮੈਡਲ ਜਿੱਤਿਆ । ਲੜਕੀਆਂ ਅਤੇ ਲੜਕਿਆਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਓਵਰਆਲ ਰਨਰਜ਼ ਅਪ ਟਰਾਫ਼ੀ ਜਿੱਤੀ ਜਿਸ ਵਿੱਚ ਲੜਕਿਆਂ ਨੇ 3 ਗੋਲਡ, 2 ਸਿਲਵਰ ਅਤੇ 3 ਤਾਂਬਾਂ ਪਦਕ ਜਿੱਤੇ । ਰਾਜ ਕਮਲ ਸਿੰਘ ਢਿੱਲੋਂ ਨੂੰ ਮੁਕਾਬਲਿਆਂ ਦਾ ਸਰਵੋਤਮ ਅਥਲੀਟ ਐਲਾਨਿਆ ਗਿਆ । ਉਸ ਨੇ ਲੰਮੀ ਛਾਲ ਅਤੇ ਉਚੀ ਛਾਲ ਵਿੱਚ 2 ਗੋਲਡ ਮੈਡਲ ਜਿੱਤੇ ਜਦਕਿ ਮਨੋਹਰਦੀਪ ਸਿੰਘ ਨੇ 800 ਮੀਟਰ ਵਿੱਚ ਸਿਲਵਰ ਮੈਡਲ, ਪ੍ਰਵੀਨ ਕੌਰ ਗਰੇਵਾਲ ਨੇ ਜੈਵਲਿਨ ਥਰੋ, ਡਿਸਕਸ ਥਰੋ ਅਤੇ ਗੋਲਾ ਸੁੱਟਣ ਵਿੱਚ ਤਿੰਨ ਤਾਂਬਾ ਪਦਕ ਜਿੱਤੇ। ਹਰਮੀਤ ਕੌਰ ਨੇ ਗੋਲਾ ਸੁੱਟਣ ਵਿੱਚ ਗੋਲਡ ਮੈਡਲ ਅਤੇ ਡਿਸਕਸ ਸੁੱਟਣ ਵਿੱਚ ਸਿਲਵਰ ਮੈਡਲ ਜਿੱਤਿਆ। ਇਸ ਮੌਕੇ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਜਗਤਾਰ ਸਿੰਘ ਧੀਮਾਨ ਅਤੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਦੇ ਸਮੂਹ ਅਧਿਕਾਰੀ ਅਤੇ ਕੋਚ ਸਾਹਿਬਾਨ ਹਾਜ਼ਰ ਸਨ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>