ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ, ਅੱਜ ਸਵੇਰੇ ਅਕਾਲ ਚਲਾਣਾ ਕਰ ਗਏ

ਨਵੀਂ ਦਿੱਲੀ – ਸ. ਗੁਰਮੀਤ ਸਿੰਘ ਸ਼ੰਟੀ, ਜਨਰਲ ਸਕੱਤ੍ਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿੱਚ ਦਸਿਆ ਕਿ ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ, ਜੋ ਅੱਜ ਸਵੇਰੇ ਇਥੇ ਅਕਾਲ ਚਲਾਣਾ ਕਰ ਗਏ ਹਨ, ਦੀ ਅੰਤਿਮ ਯਾਤਰਾ ਕਲ੍ਹ, ਸ਼ਨੀਵਾਰ ਸਵੇਰੇ 6 ਵਜੇ ਗੁਰਦੁਆਰਾ ਬੰਗਲਾ ਸਾਹਿਬ, ਤੋਂ ਅਰੰਭ ਹੋਵੇਗੀ, ਜੋ ਬਾਬਾ ਖੜਕ ਸਿੰਘ ਮਾਰਗ, ਕਨਾਟ ਪਲੇਸ, ਮਿੰਟੋ ਰੋਡ, ਆਈ ਟੀ ਓ, ਰਿੰਗ ਰੋਡ, ਆਈ ਐਸ ਬੀ ਟੀ ਫਲਾਈ ਓਵਰ, ਸੀਲਮ ਪੁਰ, ਵੈਲਕਮ ਕਾਲੌਨੀ, ਜਾਫਰਾਬਾਦ ਰੋਡ, ਦੁਰਗਾ ਪੁਰੀ ਚੋਕ ਤੋਂ ਹੁੰਦੀ ਹੋਈ ਬਾਗ਼ ਬਾਬਾ ਕਾਰ ਸੇਵਾ ਵਾਲੇ ਲੋਨੀ ਰੋਡ (ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਪਿਛੇ) ਵਿਖੇ ਸਮਾਪਤ ਹੋਵੇਗੀ।

ਬਾਬਾ ਹਰਬੰਸ ਸਿੰਘ ਜੀ ਦੇ ਸਨਮਾਨ ਵਿੱਚ ਗੁਰਦੁਆਰਾ ਕਮੇਟੀ ਦੇ ਦਫਤਰ ਅਤੇ ਅਦਾਰੇ ਕਲ੍ਹ ਵੀ ਬੰਦ ਰਹਿਣਗੇ। ਬਾਬਾ ਹਰਬੰਸ ਸਿੰਘ ਜੀ ਦਾ ਪਾਰਥਵ ਸ਼ਰੀਰ ਅੱਜ ਗੁਰਦੁਆਰਾ ਬੰਗਲਾ ਸਾਹਿਬ ਦੇ ਸਾਹਮਣੇ ਕਾਰ-ਪਾਰਕਿੰਗ ਦੀ ਛੱਤ ਪੁਰ ਸੰਗਤਾਂ ਦੇ ਦਰਸ਼ਨਾਂ ਲਈ ਸਥਾਪਤ ਕੀਤੀ ਰਖਿਆ ਗਿਆ, ਜਿਥੇ ਦਿਨ ਭਰ ਸੰਗਤਾਂ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪੁਜਦੀਆਂ ਰਹੀਆਂ ਅਤੇ ਆਪਣੀਆਂ ਨਮ ਅੱਖਾਂ ਰਾਹੀਂ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਦੀਆਂ ਰਹੀਆਂ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>