ਪੰਜਾਬੀ ਸਕੂਲ( ੳਸਲੋ )ਨਾਰਵੇ ਵੱਲੋ ਸਾਲਾਨਾ ਵਿਸਾਖੀ ਦੇ ਮੋਕੇ ਸ਼ਾਨਦਾਰ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ

ੳਸਲੋ-ਨਾਰਵੇ,(ਰੁਪਿੰਦਰ ਢਿੱਲੋ ਮੋਗਾ)- ਪੰਜਾਬੀ ਸਕੂਲ( ੳਸਲੋ )ਨਾਰਵੇ ਵੱਲੋ ਸਵ ਸ੍ਰ ਅਵਤਾਰ ਸਿੰਘ, ਬੀਬੀ ਬਲਵਿੰਦਰ ਕੋਰ, ਸ੍ਰ ਰਸ਼ਪਿੰਦਰ ਸਿੰਘ ਸੰਧੂ, ਮਾਸਟਰ ਮੁਖਤਿਆਰ ਸਿੰਘ ਆਦਿ ਦੀ ਅਣਥੱਕ ਮਹਿਨਤ ਸੱਦਕੇ ਨਾਰਵੇ ਦੇ ਪਹਿਲੇ ਪੰਜਾਬੀ ਸਕੂਲ ਨੂੰ ਖੁੱਲਿਆ ਪੂਰੇ 15 ਸਾਲ ਹੋ ਗਏ ਹਨ। ਸਕੂਲ ਦੇ ਪ੍ਰੰਬੱਧਕਾ ਵੱਲੋ ਹਰ ਸਾਲ ਵਿਸਾਖੀ ਦੇ ਮੋਕੇ ਇੱਕ ਸ਼ਾਨਦਾਰ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਜਾਦਾ ਹੈ। ਇਸ ਸਾਲ ਵੀ ਇਹ ਪ੍ਰੋਗਰਾਮ ਬੜੀ ਧੁਮ ਧਾਮ ਨਾਲ ੳਸਲੋ ਚ ਹੋ ਨਿਬੜਿਆ। ਪ੍ਰੋਗਰਾਮ ਦੀ ਸ਼ੁਰੂਆਤ ਚ ਸਕੂਲ ਪ੍ਰੰਬੱਧਕਾ ਵੱਲੋ ਹਰ ਇੱਕ ਨੂੰ ਜੀ ਆਇਆ ਕਿਹਾ ਗਿਆ।ਮਾਸਟਰ ਮੁਖਤਿਆਰ ਸਿੰਘ ਹੋਣਾ ਨੇ ਸਟੇਜ ਸੈਕਟਰੀ ਦੀ ਸੇਵਾ ਬੇਖੂਬੀ ਨਾਲ ਨਿਭਾਈ ਸਕੂਲ ਦੇ ਬੱਚੇ ਬੱਚੀਆ ਨੇ ਸ਼ਬਦ ਪੜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਕੂਲੀ ਵਿਦਿਆਰਥੀਆ ਵੱਲੋ  ਸਿੱਖ ਧਰਮ ਦੇ ਇਤਿਹਾਸ,ਵਿਸਾਖੀ ਦੀ ਮਹਾਨਤਾ ਆਦਿ ਬਾਰੇ ਵਿਸਥਾਰ ਨਾਲ ਦਸਿਆ,ਇਸ ਉਪਰੰਤ ਪੰਜਾਬੀ ਪਹਿਰਾਵੇ ਚ ਸੱਜੇ ਬੱਚੇ ਬੱਚੀਆ ਨੇ  ਗਿੱਧਾ ਭੰਗੜਾ ਪਾ ਆਪਣੇ ਮਾਪਿਆ ਅਤੇ ਆਏ ਹੋਏ  ਦਰਸ਼ਕਾ ਨੂੰ ਵੀ ਥਿਰਕਣ ਲਾ ਦਿੱਤਾ।ਇਸ ਤੋ ਇਲਾਵਾ ਸਕੂਲ ਦੇ ਬੱਚਿਆ ਨੇ ਕਵਿਤਾਵਾ,ਹੱਸ ਰਾਸ,ਸੱਕਟ, ਮਨੋ ਅਕੈਟਿੰਗ ਆਦਿ  ਪੇਸ਼ ਕਰ ਹਰ ਇੱਕ ਦਾ ਮਨ ਮੋਹ ਲਿਆ।ਸਿੱਖੀ ਸਰੂਪ ਚ ਵਿਸਰ ਰਹੇ ਬੱਚਿਆ ਲਈ ਦਸਤਾਰ ਮੁਕਾਬਲੇ ਵੀ ਕਰਵਾਏ ਗਏ।ਸਕੂਲ ਕਮੇਟੀ ਵੱਲੋ ਪ੍ਰੋਗਰਾਮ ਚ ਆਏ ਹੋਏ ਹਰ ਇੱਕ ਲਈ ਚਾਹ ਪਾਰਟੀ ਅਤੇ ਖਾਣੇ ਦਾ ਵੀ ਵਧੀਆ ਪ੍ਰੰਬੱਧ ਕੀਤਾ ਗਿਆ।ਪੰਜਾਬੀ ਸਕੂਲ ਨਾਰਵੇ ਵੱਲੋ ਇਸ ਸਾਲ ਸ਼ਰੋਮਣੀ ਐਵਾਰਡ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਐਵਾਰਡ ਹਰ ਸਾਲ  ਨਾਰਵੇ ਚ ਇੰਡੀਅਨ ਭਾਈਚਾਰੇ ਅੰਦਰ ਚ ਸਮਾਜਿਕ, ਧਾਰਮਿਕ ਜਾ ਵਿਦਿਆ ਖੇਤਰ ਚ ਉੱਚ ਡਿਗਰੀ ਅਤੇ ਭਾਰਤੀ ਸਮਾਜ ਲਈ ਵਧੀਆ ਕੰਮ ਕਰਨ  ਵਾਲੇ ਨੂੰ ਦਿੱਤਾ ਜਾਵੇਗਾ।ਇਸ ਸਾਲ ਇਹ ਐਵਾਰਡ  ੳਸਲੋ ਦੇ ਮੇਅਰ ਫਬੀਅਨ ਸਾਂਟਗ,ਸ੍ਰ ਸੈਕਟਰੀ ਸ੍ਰ ਮੁਖਤਿਆਰ ਸਿੰਘ ਨੂੰ ਵਧੀਆ ਸੇਵਾਵਾ ਪ੍ਰਤੀ ਦਿਤਾ ਗਿਆ। ਨਾਰਵੇ ਦੇ ਪੰਜਾਬੀਆ ਲਈ ਇਹ ਫਖਰ ਵਾਲੀ ਗੱਲ ਹੈ ਕਿ ਇਸ  ਸਕੂਲ ਦੇ ਮਿਹਨਤੀ ਅਤੇ ਤਜਰਬੇਕਾਰ ਚੇਅਰਮੈਨ ਬੀਬੀ ਬਲਵਿੰਦਰ ਕੋਰ,ਸੈਕਟਰੀ ਸ੍ਰ ਮੁਖਤਿਆਰ ਸਿੰਘ,ਖਜਾਨਚੀ ਸ੍ਰ ਰਸ਼ਪਿੰਦਰ ਸਿੰਘ, ਕਮਲਜੀਤ ਕੋਰ ਗਰਚਾ,ਰੇਵਲ ਸਿੰਘ,ਸੁਖਚੈਨ, ਜਸਵੀਰ ਕੋਰ, ਵਰਿੰਦਰ ਕੋਰ,ਗੁਰਪ੍ਰੀਤ ਕੋਰ, ਗੁਰਵਿੰਦਰ ਸਿੰਘ, ਸਿਮਰਜੀਤ ਦਿਉਲ,ਅਤੇ ਜਸਵਿੰਦਰ ਕੋਰ,ਸੁਖਇੰਦਰ ਪਾਲ ਕੋਰ,ਕੁਲਦੀਪ ਕੋਰ,ਕਿਰਨਦੀਪ,ਸੁੱਖਜਿੰਦਰ,ਬਲਇੰਦਰ ਕੋਰ,ਰਾਜਵਿੰਦਰ ਕੋਰ,ਕੁਲਵਿੰਦਰ ਕੋਰ,ਰਾਜਵੰਤਜੀਤ  ਕੋਰ, ਮਨਿੰਦਰ ਕੋਰ, ਰਮਨਦੀਪ ਕੋਰ, ਧਰਿੰਦਰ ਕੋਰ ਬਲਦੇਵ ਸਿੰਘ, ਆਦਿ ਸਟਾਫ ਦੀ  ਮਿਹਨਤ ਅਤੇ ਸਹਿਯੋਗ ਸੱਦਕੇ ਜਿੱਥੇ ਨਾਰਵੇ ਵਿੱਚ ਜੰਮੇ ਪੱਲੇ ਬੱਚੇ ਪੂਰੀ ਤਰਾ  ਆਪਣੇ  ਧਰਮ, ਸਭਿਆਚਾਰ, ਮਾਂ ਬੋਲੀ ਪੰਜਾਬੀ ਅਤੇ ਵਿਰਸਾ ਨਾਲ ਜੁੜੇ ਹੋਏ ਹਨ ,ਉੱਥੇ ਹੀ ਇਸ ਸਕੂਲ ਚੋ ਇਹ ਗੁਣ ਲੈ ਕੇ ਗਏ ਬੱਚੇ  ਅੱਜ ਨਾਰਵੇ ਚ ਉੱਚ ਪੱਧਰੀ ਨੋਕਰੀਆ ਤੇ ਬਿਰਾਜਮਾਨ ਹੋ ਆਪਣੀ ਕੋਮ ਅਤੇ ਨਾਰਵੇ ਦੀ ਤੱਰਕੀ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ। ਇਸ ਪ੍ਰੋਗਰਾਮ ਦੀ ਮੀਡੀਆ ਲਈ  ਕੇਵਰਜ ਦੇਸੀਨਾਰਵੇ ਡਾਟ ਕਾਮ ਦੇ ਸਰਬਜੀਤ ਵਿਰਕ, ਸਿਮਰਜੀਤ ਦਿਉਲ ਰੁਪਿੰਦਰ ਸਿੰਘ ਅਤੇ  ਵੱਲੋ ਕੀਤੀ ਗਈ।ਚਾਰ ਕੁ ਘੰਟੇ ਚੱਲੇ ਇਸ ਸਕੂਲੀ ਸਭਿਆਚਾਰਿਕ ਪ੍ਰੋਗਰਾਮ ਦਾ ਆਨੰਦ ਬੱਚੇ, ਬੱਚੀਆ , ਮਾਪਿਆ, ਅਤੇ ਦਰਸ਼ਕਾ ਨੇ ਖੂਬ ਮਾਣਿਆ।ਆਖਿਰ ਚ ਸਕੂਲ ਦੀ ਪ੍ਰੰਬੱਧਕ ਕਮੇਟੀ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>