ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਦਾ ਮੈਮੋਰੈਂਡਮ ਦਿਤਾ ਗਿਆ

ਮੋਹਾਲੀ – ਅੱਜ ਮੁਹਾਲੀ ਪਹੁੰਚੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਕਲਗੀਧਰ ਸੇਵਕ ਜੱਥੇ ਵਲੋਂ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਦਾ ਮੈਮੋਰੈਂਡਮ ਦਿਤਾ ਗਿਆ। ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਮ ਤੇ ਵਸੇ ਇਸ ਸ਼ਹਿਰ ਨੂੰ ਤੰਬਾਕੂ ਰਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦਾ ਸਮਾਨ ਵੇਚਿਆ ਅਤੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਕੇ ਕੀਤੀ ਜਾਣ ਵਾਲੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸੁਪਰੀਮ ਕੋਰਟ ਵਲੋਂ ਇਸ ਸੰਬੰਧੀ ਬਕਾਇਦਾ ਕਾਨੂੰਨ ਵੀ ਪਾਸ ਕਰ ਦਿਤਾ ਗਿਆ ਹੈ ਤਾਂ ਇਸ ਕਾਨੂੰਨ ਨੂੰ ਕਿਉਂ ਲਾਗੂ ਨਹੀਂ ਕੀਤਾ ਜਾ ਰਿਹਾ ? ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮੰਦਰਾਂ, ਗੁਰਦੁਆਰਿਆਂ ਨੇੜੇ ਵੀ ਪਾਨ ਬੀੜੀ ਸਿਗਰਟ ਵੇਚਣ ਵਾਲੀਆਂ ਫੜ੍ਹੀਆਂ ਲੱਗਦੀਆਂ ਹਨ ਅਤੇ ਸ਼ਹਿਰ ਦੇ ਲਗਭਗ ਸਾਰੇ ਹੀ ਸਕੂਲਾਂ ਨੇੜੇ ਵੀ ਅਜਿਹਾ ਸਾਮਾਨ ਵਿਕਦਾ ਰਹਿੰਦਾ ਹੈ ਅਤੇ ਸਾਡੀ ਨਵੀਂ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਹਿਰ ਦੇ ਨੌਜਵਾਨਾਂ (ਮੁੰਡਿਆਂ ਅਤੇ ਕੁੜੀਆਂ) ਵਿ¤ਚ ਨਸ਼ਾ ਖੋਰੀ ਦੀ ਸਮੱਸਿਆ ਬਹੁਤ ਵੱਧਦੀ ਜਾ ਰਹੀ ਹੈ।ਇਹ ਨਸ਼ੇੜੀ ਸਮੈਕ, ਚਰਸ, ਗਾਂਜਾ, ਅਫੀਮ, ਭੂਕੀ ਅਤੇ ਅਜਿਹੇ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨਸ਼ੇ ਕਰਦੇ ਹਨ ਅਤੇ ਇਹਨਾਂ ਨਸ਼ੇੜੀਆਂ ਵੱਲੋਂ ਸਮੇਂ ਸਮੇਂ ਤੇ ਅਪਰਾਧਿਕ ਵਾਰਦਾਤਾਂ ਵੀ ਅੰਜਾਮ ਦਿੱਤੀਆਂ ਜਾਂਦੀਆਂ ਹਨ। ਇਸ ਸਮੇਂ ਕੁਝ ਦਾ ਮਾੜੀ ਨੌਜਵਾਨ ਪੀੜ੍ਹੀ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਜਿਸ ਨੂੰ ਨਸ਼ਿਆਂ ਦੀ ਇਸ ਗਲਤਾਨ ਤੋਂ ਬਚਾਉਣ ਲਈ ਸ਼ਹਿਰ ਅਤੇ ਇਸ ਦੇ ਪਾਸ ਹੁੰਦੀ ਨਸ਼ੀਲੇ ਸਾਮਾਨਾਂ ਦੀ ਵਿਕਰੀ ਤੇ ਰੋਕ ਲਗਾਉਣੀ ਅਤਿ ਜਰੂਰੀ ਹੈ। ਅੱਜ ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ, ਗੁਰਿੰਦਰ ਸਿੰਘ ਸੰਨੀ, ਜਤਿੰਦਰਪਾਲ ਸਿੰਘ ਨਾਗੀ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਮੱਖਣ, ਹਰਸੁਖਦੇਵ ਸਿੰਘ ਸੰਨੀ, ਹਰਵਿੰਦਰ ਸਿੰਘ ਬਬਲੂ, ਦੀਪ ਕਰਨ ਸਿੰਘ, ਸਰਬਜੀਤ ਸਿੰਘ, ਤਜਿੰਦਰ ਸਿੰਘ , ਇੰਦਰਜੀਤ ਸਿੰਘ, ਇੰਦਰਜੋਧ ਸਿੰਘ, ਰਜਿੰਦਰ ਸਿੰਘ, ਰਤਨ ਸਿੰਘ, ਸਤਵੰਤ ਸਿੰਘ, ਤਰਨਵੀਰ ਸਿੰਘ ਗਏ ਹੋਏ ਸਨ।

This entry was posted in ਪੰਜਾਬ.

One Response to ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਦਾ ਮੈਮੋਰੈਂਡਮ ਦਿਤਾ ਗਿਆ

  1. aoprvinder singh says:

    bilkul punjab nasha mukat hona chida hai

Leave a Reply to aoprvinder singh Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>