ਸਦਾ ਬਹਾਰ ਖੇਤੀ ਇਨਕਲਾਬ ਦੀ ਅਗਵਾਈ ਵੀ ਪੰਜਾਬ ਕਰੇਗਾ – ਡਾ. ਸਵਾਮੀਨਾਥਨ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਛੇਵੇਂ ਦਹਾਕੇ ਵਿਚ ਹਰੇ ਇਨਕਲਾਬ ਦੇ ਬੀਜ ਬੀਜੇ ਸਨ ਅਤੇ ਇਸ ਦਾ ਲਾਭ ਸਮੁਚਾ ਦੇਸ਼ ਹੁਣ ਤੀਕ ਉਠਾ ਰਿਹਾ ਹੈ।  ਹੁਣ ਇਸ ਤੋਂ ਅੱਗੇ ਸਦਾ ਬਹਾਰ ਖੇਤੀ ਇਨਕਲਾਬ ਲਈ ਵੀ  ਪੰਜਾਬ ਹੀ ਅਗਵਾਈ ਕਰੇਗਾ ਇਹ ਮੇਰਾ ਪੱਕਾ ਵਿਸ਼ਵਾਸ਼ ਹੈ।  ਹਰੇ ਇਨਕਲਾਬ ਦੇ ਭਾਰਤ ਵਿਚ ਜਨਮ ਦਾਤਾ ਅਤੇ ਕੌਮੀ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਐਮ.ਐਸ. ਸਵਾਮੀਨਾਥਨ ਨੇ ਅੱਜ ਇਥੇ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਚ ਵਿਗਿਆਨੀਆਂ, ਵਿਦਿਆਰਥੀਆਂ ਅਤੇ ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਇਹ ਸ਼ਬਦ ਕਹੇ।  ਡਾ. ਸਵਾਮੀਨਾਥਨ ਨੇ ਆਖਿਆ ਕਿ ਭਵਿਖ ਦੀ ਖੇਤੀ ਦੇ ਨਕਸ਼ ਹੁਣ ਬਦਲਦੇ ਮੌਸਮੀ ਹਾਲਾਤ ਮੁਤਾਬਕ ਵਿਉਂਤਣੇ ਪੈਣਗੇ।  ਉਹਨਾਂ ਆਖਿਆ ਕਿ ਵਿਗਿਆਨੀਆਂ ਦੀ ਜਿੰਮੇਵਾਰੀ ਸਿਰਫ ਭਵਿਖ ਦੀ ਪੇਸ਼ੀਨਗੋਈ ਕਰਨਾ ਹੀ ਨਹੀ ਸਗੋਂ ਇਸਦਾ ਮੁਹਾਂਦਰਾ ਸੋਹਣਾ ਬਨਾਉਣਾ ਹੈ।  ਉਹਨਾਂ ਆਖਿਆ ਕਿ ਦੇਸ਼ ਦੇ ਅਨਾਜ ਭੰਡਾਰ ਵਿਚ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾਂ ਹੀ ਵੱਧ ਚੜ ਕੇ ਹਿੱਸਾ ਪਾਇਆ ਹੈ ਪਰ ਪੰਜਾਬ ਬਹੁਤੇ ਅਨਾਜ ਵਾਲਾ ਸੂਬਾ ਹੋਣ ਕਾਰਨ ਇਸ ਦੀ ਭੰਡਾਰ ਸਮਰਥਾ  ਵਧਾਉਣ ਵੱਲ ਅਨਾਜ ਸੰਭਾਲ ਏਜੰਸੀਆਂ ਨੇ ਬਹੁਤਾ ਧਿਆਨ ਨਹੀਂ ਦਿੱਤਾ।  ਇਸੇ ਕਰਕੇ ਸਾਡਾ ਲਗਭਗ ਵੀਹ ਫੀਸਦੀ ਅਨਾਜ ਖਰਾਬ ਹੋ ਰਿਹਾ ਹੈ।  ਉਹਨਾਂ ਆਖਿਆ ਕਿ ਤਕਨਾਲੋਜੀ ਸੇਵਾਵਾਂ, ਸਰਕਾਰੀ ਨੀਤੀਆਂ ਅਤੇ ਕਿਸਾਨਾਂ ਦਾ ਉਤਸ਼ਾਹ ਮਿਲਕੇ ਹੀ ਇਨਕਲਾਬ ਆਉਂਦੇ ਹਨ।  ਉਹਨਾਂ ਆਖਿਆ ਕਿ ਅੱਜ ਵੀ ਉਸੇ ਉਤਸ਼ਾਹ ਅਤੇ ਊਰਜਾ ਦੀ ਲੋੜ ਹੈ।  ਉਹਨਾਂ ਡਾ. ਮਨਜੀਤ ਸਿੰਘ ਕੰਗ ਦੀ ਅਗਵਾਈ ਵਿਚ ਇਸ ਯੂਨੀਵਰਸਿਟੀ ਵਲੋਂ ਕੀਤੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਵਿਸ਼ਵ ਦਰਿਸ਼ਟੀ ਨਾਲ ਹੀ ਕੌਮੀ ਸਮਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ।  ਉਹਨਾਂ ਆਖਿਆ ਕਿ ਭਾਰਤੀ ਖੇਤੀ ਨੂੰ ਅ¤ਜ ਫੇਰ ਸੁਬਰਾਮਨੀਅਮ, ਜਗਜੀਵਨ ਰਾਮ, ਲਾਲ ਬਹਾਦਰ ਸ਼ਾਸ਼ਤਰੀ ਅਤੇ ਇੰਦਰਾ ਗਾਂਧੀ ਵਰਗੇ ਆਗੂਆਂ ਅਤੇ ਸਮਰਪਿਤ ਵਿਗਿਆਨੀਆਂ ਦੀ ਸਾਂਝੀ ਹਿੰਮਤ ਦੀ ਲੋੜ ਹੈ।  ਉਹਨਾਂ ਆਖਿਆ ਕਿ ਸਦਾ ਬਹਾਰ ਖੇਤੀ ਇਨਕਲਾਬ ਲਿਆਉਣ ਲਈ ਸਾਨੂੰ  ਆਪਣੀ ਜੈਵਿਕ ਸੰਪਤੀ, ਭੂਮੀ ਸਿਹਤ ਸੰਭਾਲ ਅਤੇ ਵਾਤਾਵਰਣ ਦੀ ਸੁਰਖਿਅਤਾ ਯਕੀਨੀ ਬਨਾਉਣੀ ਪਵੇਗੀ।  ਉਹਨਾਂ ਆਖਿਆ ਕਿ ਦੱਖਣੀ ਰਾਜਾਂ ਵਾਂਗ ਉਤਰੀ ਭਾਰਤ ਨੁੰ ਵੀ ਆਪਣੇ ਖੇਤੀ ਵਿਕਾਸ ਵਿਚ ਔਰਤਾਂ ਦੀ ਸਮੂਲੀਅਤ ਵਧਾਉਣੀ ਚਾਹੀਦੀ ਹੈ।

ਡਾ. ਸਵਾਮੀਨਾਥਨ ਨੇ ਆਖਿਆ ਕਿ ਗਲੋਬਲ ਤਪਸ਼ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ ਜਿਸ ਨਾਲ ਹੜ ਵੱਧ ਸਕਦੇ ਹਨ।  ਸਮੁੰਦਰ ਦੇ ਤੱਟ ਨੇੜੇ ਉਗਦੀਆਂ ਫਸਲਾਂ ਉਪਰ ਵੀ ਇਸ ਤਪਸ਼ ਦਾ ਮੰਦਾ ਅਸਰ ਪੈ ਰਿਹਾ ਹੈ।  ਸਿਰਫ ਕਣਕ, ਝੋਨਾ ਹੀ ਨਹੀਂ ਸਗੋਂ ਸਬਜੀਆਂ, ਫਲ, ਮਸਾਲੇ ਅਤੇ ਰਬੜ ਪੈਦਾ ਕਰਨ ਵਾਲੇ ਬੂਟਿਆਂ ਤੇ ਵੀ ਇਸ ਦਾ ਅਸਰ ਪੈ ਰਿਹਾ ਹੈ।  ਉਹਨਾਂ ਆਖਿਆ ਕਿ ਮੌਸਮ ਦੀ ਕਰੋਪੀ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਵੀ ਪਿੰਡ ਪੱਧਰ ਤੇ ਸਮਾਜਕ ਆਗੂਆਂ ਨੂੰ ਗਿਆਨ ਦੇਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਇਕ ਡਿਗਰੀ ਤਾਪਮਾਨ ਵਧਣ ਨਾਲ ਕਣਕ ਦਾ ਝਾੜ ਘਟਨ ਦੀਆਂ ਖਬਰਾਂ ਫਿਕਰਮੰਦੀ ਵਾਲੀਆਂ ਹਨ ਅਤੇ ਇਸ ਨਾਲ ਹਰ ਵਰੇ ਛੇ ਮੀਲੀਅਨ ਟੱਨ ਕਣਕ ਘੱਟ ਪੈਦਾ ਹੋਣ ਦੀ ਸੰਭਾਵਨਾ ਹੈ।  ਇਸ ਲਈ ਸਾਨੂੰ ਪ੍ਰਤੀਦਿਨ ਦੇ ਹਿਸਾਬ ਨਾਲ ਉਤਪਾਦਕਾ ਦਾ ਫਿਕਰ ਕਰਨਾ ਚਾਹੀਦਾ ਹੈ।

ਡਾ. ਸਵਾਮੀਨਾਥਨ ਨੇ ਆਖਿਆ ਕਿ ਸਾਡੇ ਸਾਹਮਣੇ ਭੋਜਨ ਦਾ ਅਧਿਕਾਰ ਮੁੱਖ ਮਸਲਾ  ਹੋਣਾ ਚਾਹੀਦਾ ਹੈ ਅਤੇ ਹਰ ਵਿਅਕਤੀ ਨੂੰ ਪੌਸ਼ਟਿਕ ਅਨਾਜ ਦੇਣ ਲਈ ਨਵੇਂ ਖੋਜ ਕਾਰਜਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਉਹਨਾਂ ਆਖਿਆ ਕਿ ਵਧਦੀ ਅਬਾਦੀ ਦਾ ਢਿੱਡ ਭਰਨ  ਲਈ ਸਾਨੂੰ ਹੁਣ ਨਾਲੋਂ ਕਈ ਗੁਣਾ ਵਧੇਰੇ ਯਤਨਾਂ ਦੀ ਲੋੜ ਹੈ।  ਡਾ. ਸਵਾਮੀਨਾਥਨ ਨੇ ਇਸ ਮੌਕੇ ਪਾਣੀ ਬਚਾਓ ਮੁਹਿਮ ਦੇ ਹਿੱਸੇ ਵਜੋਂ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵਲੋਂ ਪ੍ਰਕਾਸ਼ਤ ਇਕ ਪੋਸਟਰ ਵੀ ਜਾਰੀ ਕੀਤਾ।  ਇਸ ਪੋਸਟਰ ਵਿਚ ਪੰਜਾਬੀ ਕਵੀ ਸਵਰਗੀ ਇੰਦਰਜੀਤ ਹਸਨਪੁਰੀ ਦੀ ਕਵਿਤਾ ਠਪਾਣੀ ਜੇ ਬਚਾਉਗੇ, ਪੰਜਾਬ ਬਚ ਜਾਏਗਾਠ ਨੂੰ ਸਚਿੱਤਰ ਰੂਪ ਵਿਚ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਉਪਰੰਤ ਡਾ. ਸਵਾਮੀਨਾਥਨ ਨੇ ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰਾਂ ਨਾਲ ਵੀ ਵਿਚਾਰ ਸਾਂਝੇ ਕੀਤੇ।  ਕਲੱਬ ਦੇ ਪ੍ਰਧਾਨ ਸ. ਪਵਿਤਰ ਪਾਲ ਸਿੰਘ ਪਾਂਗਲੀ ਨੇ ਅਕਾਸ਼ਬਾਣੀ ਅਤੇ ਦੂਰਦਰਸ਼ਨ ਵਲੋਂ ਵੱਖਰੇ ਕਿਸਾਨ ਚੈਨਲ, ਯੂਨੀਵਰਸਿਟੀਆਂ, ਖੋਜ ਅਦਾਰਿਆਂ, ਸਰਕਾਰੀ ਵਿਕਾਸ ਮਹਿਕਮਿਆਂ ਵਿਚ ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰਾਂ ਦੀ ਸਮਹੂਲੀਅਤ ਬਾਰੇ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ।  ਡਾ. ਸਵਾਮੀਨਾਥਨ ਨੇ ਆਖਿਆ ਕਿ ਕਿਸਾਨ ਹੀ ਵਿਗਿਆਨ ਦਾ ਅਸਲ ਲਾਭ ਉਠਾਉਂਦਾ ਹੈ ਅਤੇ ਕਿਸਾਨ ਦੀਆਂ ਲੋੜਾਂ ਨੂੰ ਸਮਝਣਾ ਬੇਹੱਦ ਜਰੂਰੀ ਹੈ।  ਵੱਖਰੇ ਕਿਸਾਨ ਚੈਨਲ ਅਤੇ ਕੌਮੀ ਪੱਧਰ ਤੇ ਕਿਸਾਨਾਂ ਦੇ ਸਨਮਾਨ ਲਈ ਉਹਨਾਂ ਕੇੰਦਰ ਸਰਕਾਰ ਨਾਲ ਵਾਰਤਾਲਾਪ ਕਰਨ ਦਾ ਵਿਸ਼ਵਾਸ਼ ਦਿਵਾਇਆ।  ਡਾ. ਸਵਾਮੀਨਾਥਨ ਨੂੰ ਕਿਸਾਨ ਕਲੱਬ ਵਲੋਂ ਅਪੀਲ ਕੀਤੀ ਗਈ ਕਿ ਉਹ ਪੰਜਾਬ ਵਿਚ ਖੇਤੀ ਖੋਜ ਨੂਂੰ ਹੋਰ ਫੰਡ ਮੁਹਈਆ ਕਰਵਾਉਣ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਪ੍ਰੇਰਨਾ ਦੇਣ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤੱਕ ਡਾ. ਐਮ.ਐਸ. ਸਵਾਮੀਨਾਥਨ ਜੀ ਨੇ ਦੇਸ਼ ਦੀ ਖੇਤੀਬਾੜੀ ਖੋਜ ਅਤੇ ਯੋਜਨਾਕਾਰੀ ਨੂੰ ਅਗਵਾਈ ਦਿੱਤੀ ਹੈ ਅਤੇ ਹੁਣ ਵੀ ਉਹਨਾਂ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਸਾਡੇ ਸਭ ਲਈ ਚਾਨਣ ਮੁਨਾਰਾ ਬਨਣਗੇ।  ਡਾ. ਸਵਾਮੀਨਾਥਨ ਨੂੰ ਇਸ ਮੌਕੇ ਯੂਨੀਵਰਸਿਟੀ ਵਲੋਂ ਸਨਮਾਨਤ ਵੀ ਕੀਤਾ ਗਿਆ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਅਤੇ ਸੰਚਾਰ ਕੇਂਦਰ ਦੇ ਅੱਪਰ ਨਿਰਦੇਸ਼ਕ ਡਾ. ਜਗਤਾਰ ਸਿੰਘ ਧੀਮਾਨ ਨੇ ਡਾ. ਸਵਾਮੀਨਾਥਨ ਲਈ ਸਵਾਗਤੀ ਸ਼ਬਦ ਕਹੇ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>