ਪੱਛਮੀ ਜਮਹੂਰੀਅਤ ਪਸੰਦ ਹਕੂਮਤਾਂ ਅਤੇ ਡਾ: ਮਨਮੋਹਨ ਸਿੰਘ ਸਿੱਖ ਕੌਮ ਦੀ ਹਿਫਾਜਿਤ ਲਈ ਉਚੇਚਾ ਪ੍ਰਬੰਧ ਕਰਨ

ਚੰਡੀਗੜ੍ਹ :- “ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਾਲਿਬਾਨ ਅਲਕਾਇਦਾ ਮੁਖੀ ਸ਼੍ਰੀ ਬਿਨ ਲਾਦੇਨ ਦੇ ਮਾਰੇ ਜਾਣ ਉਪਰੰਤ ਸਿੱਖ ਕੌਮ ਦੀ ਸਥਿਤੀ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਨਾ ਤਾਂ ਇਰਾਨੀ ਹੈ, ਨਾ ਇਰਾਕੀ, ਨਾ ਅਫਗਾਨੀ, ਨਾ ਤਾਲਿਬਾਨੀ ਅਤੇ ਨਾ ਹੀ ਅਸੀਂ ਅਲਕਾਇਦਿਏ ਹਾਂ। ਪਰ ਫਿਰ ਵੀ ਕਿਉਂਕਿ ਅਸੀਂ ਦਸਤਾਰ ਸਜਾਉਦੇ ਹਾਂ ਅਤੇ ਤਾਲਿਬਾਨੀ ਵੀ ਦਸਤਾਰ ਸਜਾਉਦੇ ਹਨ। ਬਾਹਰਲੇ ਜਮਹੂਰੀਅਤ ਪਸੰਦ ਪੱਛਮੀ ਮੁਲਕਾਂ ਵਿੱਚ ਵਿਚਰਨ ਵਾਲੇ ਸਿੱਖਾਂ ਨੂੰ ਤਾਲਿਬਾਨ ਅਤੇ ਅਲਕਾਇਦਿਏ ਸਮਝ ਕੇ, ਉਥੋ ਦੇ ਨਿਵਾਸੀਆਂ ਵੱਲੋ ਸਿੱਖਾਂ ਉੱਤੇ ਜਾਨੀ ਅਤੇ ਮਾਲੀ ਹਮਲੇ ਹੁੰਦੇ ਰਹੇ ਹਨ। ਜਿਸ ਨਾਲ ਬੀਤੇ ਸਮੇ ਵਿੱਚ ਪੱਛਮੀ ਜਮਹੂਰੀਅਤ ਪਸੰਦ ਮੁਲਕਾਂ ਵਿੱਚ ਸਿੱਖ ਕੌਮ ਦਾ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਪੱਛਮੀ ਜਮਹੂਰੀਅਤ ਪਸੰਦ ਮੁਲਕਾਂ ਦੀਆਂ ਹਕੂਮਤਾਂ ਅਤੇ ਡਾ: ਮਨਮੋਹਨ ਸਿੰਘ ਵਜ਼ੀਰ ਏ ਆਜਿਮ ਹਿੰਦ ਨੂੰ ਉਚੇਚੇ ਤੌਰ ‘ਤੇ ਅਪੀਲ ਕਰਦੀ ਹੈ ਕਿ ਉਹ ਆਪੋ ਆਪਣੇ ਮੁਲਕਾਂ ਵਿੱਚ ਵਿਚਰਨ ਵਾਲੇ ਸਿੱਖਾਂ ਦੇ ਜਾਨ-ਮਾਲ ਆਦਿ ਦੀ ਹਿਫਾਜਿਤ ਲਈ ਹੁਣ ਉਚੇਚੇ ਤੌਰ ‘ਤੇ ਪ੍ਰਬੰਧ ਕਰਨ। ਉਨ੍ਹਾ ਡਾ: ਮਨਮੋਹਨ ਸਿੰਘ ਨੂੰ ਉਚੇਚੇ ਤੌਰ ‘ਤੇ ਅਪੀਲ ਕੀਤੀ ਕਿ ਉਹ ਪੱਛਮੀ ਮੁਲਕਾਂ ਦੀਆਂ ਹਕੂਮਤਾਂ ਦੇ ਮੁਖੀਆਂ ਨੂੰ ਅਤੇ ਖੁਦ ਹਿੰਦ ਵਿੱਚ ਸਿੱਖ ਕੌਮ ਦੀ ਸਥਾਈ ਤੌਰ ‘ਤੇ ਹਿਫਾਜਿ਼ਤ ਕਰਨ ਲਈ ਜਿੱਥੇ ਗੁਜ਼ਾਰਿਸ ਕਰਨ, ਉੱਥੇ ਹਿੰਦ ਵਿੱਚ ਵੀ ਸਿੱਖ ਕੌਮ ਦੀ ਰੱਖਿਆ ਦੇ ਲਈ ਪਹਿਲ ਦੇ ਆਧਾਰ ‘ਤੇ ਪ੍ਰਬੰਧ ਕਰਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>