ਅਮਰੀਕਾ ਓਸਾਮਾ ਦੀ ਮੌਤ ਬਾਰੇ ਜਾਣਕਾਰੀ ਦੇਵੇ- ਯੂਐਨ

ਨਿਊਯਾਰਕ- ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸੰਸਥਾ ਨੇ ਕਿਹਾ ਹੈ ਕਿ ਅਮਰੀਕਾ ਲਾਦਿਨ ਦੇ ਮਾਰੇ ਜਾਣ ਦੇ ਸਾਰੇ ਹਾਲਾਤ ਦੀ ਜਾਣਕਾਰੀ ਦੇਵੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਪਰੇਸ਼ਨ ਦੌਰਾਨ ਅਮਰੀਕੀ ਸੈਨਾ ਨੇ ਅੰਤਰਰਾਸ਼ਟਰੀ ਕਨੂੰਨ ਦੀ ਉਲੰਘਣਾ ਤਾਂ ਨਹੀਂ ਕੀਤੀ।

ਮਨੁੱਖੀ ਅਧਿਕਾਰ ਸੰਸਥਾ ਦੀ ਮੁੱਖੀ ਨਵੀ ਪਿਲੈ ਦਾ ਕਹਿਣਾ ਹੈ, “ਸੰਯੁਕਤ ਰਾਸ਼ਟਰ ਅਤਵਾਦ ਦੀ ਨਿੰਦਿਆ ਕਰਦਾ ਹੈ ਪਰ ਨਾਲ ਹੀ ਅਤਵਾਦ ਵਿਰੋਧੀ ਕਾਰਵਾਈ ਦੇ ਕੁਝ ਨਿਯਮ ਹਨ। ਅਤਵਾਦ ਵਿਰੋਧੀ ਕਿਸੇ ਵੀ ਕਾਰਵਾਈ ਨੂੰ ਅੰਤਰਰਾਸ਼ਟਰੀ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।”

ਮਨੁੱਖੀ ਅਧਿਕਾਰ ਸੰਸਥਾ ਵਲੋਂ ਇਹ ਜਾਣਕਾਰੀ ਉਸ ਸਮੇਂ ਮੰਗੀ ਗਈ ਹੈ ਜਦੋਂ ਕਿ ਪਾਕਿਸਤਾਨ ਦੇ ਐਬਟਾਬਾਦ ਵਿੱਚ ਓਸਾਮਾ ਬਿਨ ਲਾਦਿਨ ਦੇ ਮਾਰੇ ਜਾਣ ਬਾਰੇ ਅਮਰੀਕੀ ਅਧਿਕਾਰੀਆਂ ਵਲੋਂ ਵੱਖ-ਵੱਖ ਬਿਆਨ ਆ ਰਹੇ ਹਨ ਕਿ ਉਸ ਸਮੇਂ ਓਸਾਮਾ ਨਿਹੱਥਾ ਸੀ ਜਾਂ ਉਸ ਨੇ ਕਾਰਵਾਈ ਦਾ ਵਿਰੋਧ ਕੀਤਾ ਸੀ। ਅਮਰੀਕਾ ਤੋਂ ਇਹ ਸਵਾਲ ਵੀ ਪੁਛਿਆ ਜਾ ਰਿਹਾ ਹੈ ਕਿ ਕਮਾਂਡੋਜ਼ ਨੂੰ ਕਿਹੜੇ ਹਾਲਾਤ ਵਿੱਚ ਗੋਲੀ ਚਲਾਉਣੀ ਪਈ। ਸੰਸਥਾ ਦਾ ਕਹਿਣਾ ਹੈ ਕਿ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਜ ਕਾਰਵਾਈ ਲੀਗਲ ਸੀ ਜਾਂ ਨਹੀਂ ਕਿਉਂਕਿ ਇਸ ਬਾਰੇ ਅਜੇ ਸਾਡੇ ਕੋਲ ਪੂਰੀ ਜਾਣਕਾਰੀ ਉਪਲਭਦ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ, “ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਅਮਰੀਕਾ ਨੇ ਆਪਣੇ ਸੈਨਿਕਾਂ ਨੂੰ ਕੀ ਉਦੇਸ਼ ਦਿੱਤੇ ਸਨ। ਅਸੀਂ ਇਹ ਵੀ ਜਾਨਣਾ ਚਾਹੁੰਦੇ ਹਾਂ ਕਿ ਉਥੇ ਕੀ ਹੋਇਆ ਅਤੇ ਇਹ ਵੀ ਕਿ ਅਮਰੀਕਾ ਵਲੋਂ ਓਸਾਮਾ ਉਪਰ ਜੋ ਅਰੋਪ ਲਗਾਏ ਜਾਂਦੇ ਰਹੇ ਹਨ। ਕੀ ਉਸ ਨੇ ਉਹ ਸੱਭ ਕੁਝ ਕੀਤਾ?”

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>