ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਜਗਮੋਹਨ ਸਿੰਘ ਗਿੱਲ ਕਲੱਕਤਾ ਅਤੇ ਹਰਿੰਦਰ ਸਿੰਘ ਚਾਹਲ ਦਾ ਸਨਮਾਨ

ਲੁਧਿਆਣਾ:-ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਪ੍ਰੋਫੈਸਰ ਮੋਹਨ ਸਿੰਘ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਕਲੱਕਤਾ ਸਥਿਤ ਸਿੱਖ ਮਿਸ਼ਨ ਦੇ ਇੰਚਾਰਜ ਅਤੇ ਪੰਜਾਬੀ ਸਾਹਿਤ ਸਭਾ ਕਲੱਕਤਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਗਿੱਲ ਅਤੇ ਸਾਬਕਾ ਡੀ ਆਈ ਜੀ ਸ: ਹਰਿੰਦਰ ਸਿੰਘ ਚਾਹਲ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ: ਜਗਦੇਵ ਸਿੰਘ ਜੱਸੋਵਾਲ ਸਾਬਕਾ ਵਿਧਾਇਕ ਨੇ ਕੀਤੀ।
ਸ: ਹਰਿੰਦਰ ਸਿੰਘ ਚਾਹਲ ਬਾਰੇ ਸ: ਪ੍ਰਗਟ ਸਿੰਘ ਗਰੇਵਾਲ ਨੇ ਬੋਲਦਿਆਂ ਕਿਹਾ ਕਿ ਸਾਰੀ ਜ਼ਿੰਦਗੀ ਪੁਲਿਸ ਅਧਿਕਾਰੀ ਰਹੇ ਸ: ਚਾਹਲ ਨੇ ਹੁਣ ਮੇਰੇ ਹਿੱਸੇ ਦਾ ਪੰਜਾਬ ਕਿਤਾਬ ਲਿਖ ਕੇ ਆਪਣੀ ਲਿਆਕਤ ਨੂੰ ਸਿਰਜਣਾ ਦੇ ਰਾਹ ਤੋਰਿਆ ਹੈ। ਜਗਮੋਹਨ ਸਿੰਘ ਗਿੱਲ ਬਾਰੇ ਗੁਰਭਜਨ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਕਤੇ ਵਿੱਚ ਜੰਮੇ ਪਲੇ ਸ: ਗਿੱਲ ਢੁੱਡੀਕੇ ਦੇ ਮੂਲ ਨਿਵਾਸੀ ਹਨ ਅਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕੌਮੀ ਅਤੇ ਕੌਮਾਂਤਰੀ ਅਖਬਾਰਾਂ ਵਿੱਚ ਅਕਸਰ ਲਿਖਦੇ ਰਹਿੰਦੇ ਹਨ। ਪੰਜਾਬ ਸਰਕਾਰ ਵੱਲੋਂ ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ ਵਿੱਚ ਵੀ ਆਪ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ ਉੱਘ ੇ ਸਮਾਜਿਕ ਆਗੂ ਭਗਵਾਨ ਬਾਵਾ, ਚਾਂਦੀ ਰਾਮ, ਸ: ਸਾਧੂ ਸਿੰਘ ਗਰੇਵਾਲ, ਬਲਵੰਤ ਸਿੰਘ ਧਨੋਆ, ਡਾ: ਨਿਰਮਲ ਜੌੜਾ, ਪ੍ਰੋਫੈਸਰ ਰਵਿੰਦਰ ਭੱਠਲ ਸਮੇਤ ਅਨੇਕਾਂ ਵਿਅਕਤੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>