ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਰਾਜ ਦਾ ਖਾਤਮਾ ਕਰਕੇ ਸਿੱਖ ਰਾਜ ਸਥਾਪਤ ਕੀਤਾ : ਜਥੇਦਾਰ ਮੱਕੜ

ਫ਼ਤਹਿਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖ ਇਤਿਹਾਸ ਵਿਚ ਲਾਸਾਨੀ ਕੁਰਬਾਨੀ ਹੈ ਤੇ ਇਸ ਦੀ ਕੁਰਬਾਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸ ਦੇ ਬੰਦ ਪੰਨਿਆਂ ਵਿਚੋਂ ਕੱਢ ਕੇ ਲੱਖਾਂ ਦੀ ਗਿਣਤੀ ਵਿਚ ਧਾਰਮਿਕ ਲਿਟਰੇਚਰ ਮੁੱਫਤ ਵੰਡ ਕੇ ਜਗ ਜਾਹਰ ਕੀਤਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਲ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਗੁਰਦੁਆਰਾ ਸ੍ਰੀ ਸ਼ਹੀਦਾਂ ਚੱਪੜਚਿੱੜੀ ਤੋਂ ਸਰਹਿੰਦ ਫਤਿਹ ਦਿਵਸ ਨੂੰ ਸਮਰਪ੍ਰਿਤ ਆਯੋਜਿਤ ਫਤਿਹ ਮਾਰਚ ਨੂੰ ਆਰੰਭ ਕਰਨ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਇੱਕਤਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ। ਜਥੇਦਾਰ ਮੱਕੜ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਬਹਾਦਰ ਜੀ ਵਲੋਂ 12 ਮਈ 1710 ਨੂੰ ਮੁਗਲ ਰਾਜ ਦਾ ਖਾਤਮਾ ਕਰਕੇ ਸਰਹਿੰਦ ਨੂੰ ਆਜ਼ਾਦ ਕਰਵਾਇਆ ਤੇ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਥੇਹ ਤੇ ਕੇਸਰੀ ਝੰਡੇ ਝੁਲਾ ਕੇ ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਮੁਗਲਾਂ ਤੋਂ ਬਦਲਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਪੂਤ ਹੋਣ ਦਾ ਹੱਕ ਅਦਾ ਕੀਤਾ ਤੇ ਆਪਣੇ ਖੂਨ ਦਾ ਇਕ ਇਕ ਕਿਣਕਾ ਪੰਥ ਦੇ ਲੇਖੇ ਲਗਾਇਆ। ਉਨ੍ਹਾਂ ਕਿਹਾ ਕਿ ਬਾਬਾ ਬੰਦ ਸਿੰਘ ਬਹਾਦਰ ਨੇ ਮੁਗਲ ਰਾਜ ਦਾ ਖਾਤਮਾ ਕਰਕੇ ਸਿੱਖ ਰਾਜ ਸਥਾਪਤ ਕੀਤਾ। ਇਸ ਉਪਰੰਤ ਜਥੇਦਾਰ ਮੱਕੜ ਨੇ ਫਤਿਹ ਮਾਰਚ ਨੂੰ ਰਵਾਨਾ ਕਰਦਿਆਂ ਕਿਹਾ ਕਿ ਇਹ ਫਤਿਹ ਮਾਰਚ ਮੁਗਲਾਂ ਤੇ ਖਾਲਸਾ ਰਾਜ ਦੀ ਸਥਾਪਨਾ ਨੂੰ ਦਰਸਾਉਂਦਾ ਹੈ, ਇਸ ਵਿਸ਼ਾਲ ਫਤਿਹ ਮਾਰਚ ਅੱਗੇ ਗੁਰੂ ਦੀਆਂ ਲਾਡਲੀਆਂ ਫੌਜਾਂ ਗੱਤਕੇ ਦੇ ਜ਼ੋਹਰ ਦਿਖਾ ਰਹੀਆਂ ਸਨ ਤੇ ਗੁਰਦੁਆਰਾ ਸ਼੍ਰੀ ਚੱਪੜਚਿੜੀ ਸਾਹਿਬ ਤੋਂ ਲਾਂਡਰਾ, ਚੁੰਨੀ ਰੋਡ, ਬਡਾਲੀ ਆਲ੍ਹਾ ਸਿੰਘ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ ਜਿਸ ਦਾ ਸੰਗਤਾਂ ਵਲੋਂ ਸਵਾਗਤੀ ਗੇਟ ਲਗਾ ਕੇ ਭਰਵਾ ਸਵਾਗਤ ਕੀਤਾ ਗਿਆ ਤੇ ਥਾਂ ਥਾਂ ਤੇ ¦ਗਰਾਂ ਦਾ ਆਯੋਜਿਨ ਕੀਤਾ ਗਿਆ। ਇਸ ਮੋਕੇ ਤੇ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਭਾਈ ਹਰਪਾਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ਼ਕਾਰਨੀ ਮੈਂਬਰ ਕਰਨੈਲ ਸਿੰਘ ਪੰਜੋਲੀ, ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ ਅਮਲੋਹ, ਮੈਨੇਜ਼ਰ ਸ. ਅਮਰਜੀਤ ਸਿੰਘ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਐਡੀਸ਼ਨਲ ਮੈਨੇਜ਼ਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ. ਕਰਮ ਸਿੰਘ, ਮੀਤ ਸਕੱਤਰ ਅਵਤਾਰ ਸਿੰਘ ਸੈਂਪਲੀ, ਵਿਧਾਇਕ ਉਜਾਗਰ ਸਿੰਘ ਬਡਾਲੀ, ਅਮਰੀਕ ਸਿੰਘ ਮੋਹਾਲੀ, ਰਣਧੀਰ ਸਿੰਘ ਹੈਰਾਨ, ਹਰਭਜਨ ਸਿੰਘ ਸ਼ੇਰਗਿੱਲ ਕਾਰਜ਼ਕਾਰਨੀ ਮੈਂਬਰ, ਅਮਰਜੀਤ ਸਿੰਘ ਹੈੱਡ, ਮੀਤ ਮੈਨੇਜ਼ਰ ਨੱਥਾ ਸਿਘ, ਮਨਪ੍ਰੀਤ ਸਿੰਘ ਅਸਟੇਟ ਅਫਸਰ, ਬਲਵਿੰਦਰ ਸਿੰਘ ਭਮਾਰਸੀ ਅਕਾਉਂਟੈਂਟ, ਜਗਜੀਤ ਸਿੰਘ ਸੁਪਰਵਾਈਜ਼ਰ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਬਿੱਟਾ, ਗੁਰਮੁੱਖ ਸਿੰਘ ਖਜਾਨਚੀ, ਮੇਜਰ ਸਿੰਘ ਸਟੋਰ ਕੀਪਰ, ਜੋਗਾ ਸਿੰਘ ਐਂਸ਼.ਕੇ. ਰਾਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ ਜਦ ਕਿ ਫਤਿਹ ਮਾਰਚ ਦਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਸਾਬਕਾ ਮੰਤਰੀ ਸ. ਰਣਧੀਰ ਸਿੰਘ ਚੀਮਾ, ਹਲਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਦੀਦਾਰ ਸਿੰਘ ਭੱਟੀ, ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ, ਜਨਰਲ ਸਕੱਤਰ ਗੁਰਮੀਤ ਸਿੰਘ ਧਾਲੀਵਾਲ, ਜ਼ਿਲਾ ਖਜਾਨਚੀ ਕੁਲਵਿੰਦਰ ਸਿੰਘ ਡੇਰਾ, ਚੇਅਰਮੈਨ ਮਾਰਕਿਟ ਕਮੇਟੀ ਬਸੀ ਪਠਾਣਾ ਲਖਵੀਰ ਸਿੰਘ ਥਾਬਲਾ, ਡਾ: ਮਨਮੋਹਨ ਸਿੰਘ ਭਾਗੋਵਾਲੀਆ, ਸ਼ਹਿਰੀ ਪ੍ਰਧਾਨ ਬਸੀ ਪਠਾਣਾ ਮਲਕੀਤ ਸਿੰਘ ਮਠਾੜੂ, ਵਾਈਸ ਚੇਅਰਮੈਨ ਸਵਰਨ ਸਿੰਘ ਗੁਪਾਲੋਂ, ਯੂਥ ਆਗੂ ਰਵਨੀਤ ਸਿੰਘ ਸਰਹਿੰਦੀ, ਨਰਿੰਦਰ ਸਿੰਘ ਰਸੀਦਪੁਰਾ, ਆਦਿ ਵਲੋਂ ਭਰਵਾਂ ਸਵਾਗਤ ਕਰਦਿਆਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>