ਚੱਪੜਚਿੜੀ ਤੋਂ ਰਵਾਨਾ ਹੋਏ ਵਿਸਾਲ ਫਤਿਹ ਮਾਰਚ ਦਾ ਫਤਿਹਗੜ੍ਹ ਸਾਹਿਬ ਭਰਵਾਂ ’ਚ ਸਵਾਗਤ

ਫਤਿਹ ਮਾਰਚ ਦਾ ਸਵਾਗਤ ਕਰਦੇ ਹੋਏ ਜਿਲਾ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ, ਰਵਿੰਦਰ ਸਿੰਘ ਖਾਲਸਾ,ਜ਼ੋਹਰ ਦਿਖਾਂਉਂਦੇ ਹੋੲ ਗੁਰੂ ਦੇ ਸਿੰਘ ਤੇ ਫਤਿਹ ਮਾਰਚ ਦਾ ਸਵਾਗਤ ਕਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਸਟਾਫ ਸਮੇਤ (ਗੁਰਿੰਦਰਜੀਤ ਸਿੰਘ ਪੀਰਜੈਨ)

ਫ਼ਤਹਿਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਬਾਬਾ ਬੰਦਾ ਸਿੰਘ ਬਹਾਦਰ ਵਲੋਂ 12 ਮਈ 1710 ਵਿਚ ਸਰਹਿੰਦ ਫਤਿਹ ਕਰਨ ਦੀ ਯਾਦ ਵਿਚ ਆਯੋਜਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਸਰਹਿੰਦ ਫਤਿਹ ਮਾਰਚ ਦਾ ਫਤਿਹਗੜ੍ਹ ਸਾਹਿਬ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਵਿਸ਼ਾਲ ਫਤਿਹ ਮਾਰਚ ਅੱਗੇ ਗੁਰੂ ਦੀਆਂ ਲਾਡਲੀਆਂ ਫੌਜਾਂ ਗੱਤਕੇ ਦੇ ਜ਼ੋਹਰ ਦਿਖਾ ਰਹੀਆਂ ਸਨ ਤੇ ਗੁਰਦੁਆਰਾ ਸ਼੍ਰੀ ਚੱਪੜਚਿੜੀ ਸਾਹਿਬ ਤੋਂ ਲਾਂਡਰਾ, ਚੁੰਨੀ ਰੋਡ, ਬਡਾਲੀ ਆਲ੍ਹਾ ਸਿੰਘ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਜਯੋਤੀ ਸਰੂਪ ਸਾਹਿਬ ਵਿਖੇ ਪਹੁੰਚਣ ਤੇ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਸਟਾਫ ਤੇ ਵਿੱਦਿਆਰਥੀਆਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਭਾਈ ਹਰਪਾਲ ਸਿੰਘ, ਸਾਬਕਾ ਮੰਤਰੀ ਸ. ਰਣਧੀਰ ਸਿੰਘ ਚੀਮਾ, ਹਲਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਦੀਦਾਰ ਸਿੰਘ ਭੱਟੀ, ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ਼ਕਾਰਨੀ ਮੈਂਬਰ ਕਰਨੈਲ ਸਿੰਘ ਪੰਜੋਲੀ, ਜ਼ਿਲਾ ਜਨਰਲ ਸਕੱਤਰ ਗੁਰਮੀਤ ਸਿੰਘ ਧਾਲੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ ਅਮਲੋਹ, ਜ਼ਿਲਾ ਖਜਾਨਚੀ ਕੁਲਵਿੰਦਰ ਸਿੰਘ ਡੇਰਾ, ਚੇਅਰਮੈਨ ਮਾਰਕਿਟ ਕਮੇਟੀ ਬਸੀ ਪਠਾਣਾ ਲਖਵੀਰ ਸਿੰਘ ਥਾਬਲਾ, ਬਲਜੀਤ ਸਿੰਘ ਭੁੱਟਾ, ਡਾ: ਮਨਮੋਹਨ ਸਿੰਘ ਭਾਗੋਵਾਲੀਆ, ਸ਼ਹਿਰੀ ਪ੍ਰਧਾਨ ਬਸੀ ਪਠਾਣਾ ਮਲਕੀਤ ਸਿੰਘ ਮਠਾੜੂ, ਵਾਈਸ ਚੇਅਰਮੈਨ ਸਵਰਨ ਸਿੰਘ ਗੁਪਾਲੋਂ, ਯੂਥ ਆਗੂ ਰਵਨੀਤ ਸਿੰਘ ਸਰਹਿੰਦੀ, ਹਰਨੇਕ ਸਿੰਘ ਬਡਾਲੀ, ਨਰਿੰਦਰ ਸਿੰਘ ਰਸੀਦਪੁਰਾ ਆਦਿ ਵਲੋਂ ਭਰਵਾਂ ਸਵਾਗਤ ਕਰਦਿਆਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਇਸ ਮੋਕੇ ਹੋਰਨਾ ਤੋਂ ਇਲਾਵਾ ਮੈਨੇਜ਼ਰ ਸ. ਅਮਰਜੀਤ ਸਿੰਘ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ,  ਐਡੀਸ਼ਨਲ ਮੈਨੇਜ਼ਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ. ਕਰਮ ਸਿੰਘ, ਰਣਧੀਰ ਸਿੰਘ ਹੈਰਾਨ, ਅਮਰਜੀਤ ਸਿੰਘ ਹੈੱਡ, ਮੀਤ ਮੈਨੇਜ਼ਰ ਨੱਥਾ ਸਿਘ, ਮਨਪ੍ਰੀਤ ਸਿੰਘ ਅਸਟੇਟ ਅਫਸਰ, ਬਲਵਿੰਦਰ ਸਿੰਘ ਭਮਾਰਸੀ ਅਕਾਉਂਟੈਂਟ, ਜਗਜੀਤ ਸਿੰਘ ਸੁਪਰਵਾਈਜ਼ਰ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਬਿੱਟਾ, ਗੁਰਮੁੱਖ ਸਿੰਘ ਖਜਾਨਚੀ, ਮੇਜਰ ਸਿੰਘ ਸਟੋਰ ਕੀਪਰ, ਜੋਗਾ ਸਿੰਘ ਐਂਸ਼.ਕੇ. ਰਾਜਿੰਦਰ ਸਿੰਘ, ਸਿਆਮ ਸਿੰਘ, ਸਿਮਰਨਜੀਤ ਸਿੰਘ ਐੱਚ.ਓ.ਡੀ, ਹਰਪ੍ਰੀਤ ਕੁਮਾਰ ਸੁਪਰਡੈਂਟ, ਰਣਜੀਤ ਸਿੰਘ, ਹਰਜਿੰਦਰ ਸਿੰਘ, ਅਮਰਪ੍ਰੀਤ ਸਿੰਘ, ਅਮਰਜੀਤ ਸਿੰਘ, ਅਤੁੱਲ ਸ਼ਰਮਾ, ਗੁਰਪ੍ਰੀਤ ਕੋਰ, ਗਗਨਦੀਪ ਕੋਰ, ਜਸਕਿਰਨ ਕੋਰ, ਜਗਤਾਰ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਕੌਰ ਟਿਵਾਣਾ, ਅਮ੍ਰਿਤਪਾਲ ਕੋਰ ਲਾਈਬ੍ਰੇਰੀਅਨ, ਜਗਦੀਪ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>