ਸ਼੍ਰੋਮਣੀ ਕਮੇਟੀ ਦੇ ਸਾਰੇ ਸਕੂਲਾਂ ’ਚ ਗੱਤਕੇ ਦੀ ਸਿਖਲਾਈ ਨੂੰ ਲਾਗੂ ਕਰ ਦਿੱਤਾ ਜਾਵੇਗਾ : ਮੱਕੜ

ਜਥੇਦਾਰ ਅਵਤਾਰ ਸਿੰਘ ਮੱਕੜ ਫਤਿਹਗੜ੍ਹ ਸਾਹਿਬ ਵਿਖੇ ਅੰਤਰਾਸ਼ਟਰੀ ਗੱਤਕਾ ਕੱਪ ਦੀ ਸ਼ੁਰੂਆਤੀ ਅਰਦਾਸ ਵਿਚ ਸ਼ਾਮਲ ਹੁੰਦੇ ਹੋਏ , ਨਾਲ ਦਿਖਾਈ ਦੇ ਰਹੇ ਹਨ ਡਾ. ਮਨਮੋਹਨ ਸਿੰਘ ਭਾਗੋਵਾਲੀਆ, ਜਗਦੀਪ ਸਿੰਘ ਚੀਮਾ, ਕਰਨੈਲ ਸਿੰਘ ਪੰਜੋਲੀ, ਰਵਿੰਦਰ ਸਿੰਘ ਖਾਲਸਾ, ਮੈਨੇਜ਼ਰ ਸ. ਅਮਰਜੀਤ ਸਿੰਘ ਤੇ ਹੋਰ। (ਗੁਰਿੰਦਰਜੀਤ ਸਿੰਘ ਪੀਰਜੈਨ)

ਫ਼ਤਹਿਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਹਿਲੇ ਇੰਟਰਨੈਸ਼ਨਲ ਗੱਤਕਾ ਕੱਪ ਦੇ ਫਾਈਨਲ ਦੇ ਮੁਕਾਬਲੇ ਖਾਲਸਾਈ ਸ਼ਾਨੋਂ ਸ਼ੋਕਤ ਨਾਲ ਫਤਿਹਗੜ੍ਹ ਸਾਹਿਬ ਵਿਖੇ ਸ਼ੁਰੂ ਹੋਏ। ਜਿਸ ਦਾ ਰਸਮੀ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੀਤਾ। ਇਸ ਮੋਕੇ ਜੁੜੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਗੱਤਕਾ ਇਕ ਅਜਿਹਾ ਮਾਰਸ਼ਨ ਆਰਟ ਹੈ ਜੋ ਮੀਰੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਿੱਖ ਸੱਭਿਆਚਾਰ ਵਿਚ ਅਨਮੋਲ ਖਜ਼ਾਨੇ ਗੱਤਕੇ ਦੀ ਖੇਡ ਨੂੰ ਓਲੰਪਿਕ ਖੇਡਾਂ ਵਿਚ ਵਿਸ਼ਵ ਪੱਧਰ ਤੇ ਲਿਜਾਇਆ ਜਾਵੇਗਾ। ਜਥੇਦਾਰ ਮੱਕੜ ਨੇ ਕਿਹਾ ਕਿ ਹਰ ਸਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਦਿਵਸ ‘‘ਗੱਤਕਾ ਦਿਵਸ’’ ਦੇ ਤੋਰ ਤੇ ਮਨਾਇਆ ਜਾਇਆ ਕਰੇਗਾ। ਉਨ੍ਹਾਂ ਇਸ ਮੋਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਮਾਰਟਲ ਆਰਟ ਗੱਤਕੇ ਦੀ ਅਕੈਡਮੀ ਵੀ ਖੋਲੀ ਜਾਵੇਗੀ, ਜਿੱਥੇ ਗੱਤਕੇ ਦੀ ਪੂਰੀ ਸਿਖਲਾਈ ਦਿੱਤੀ ਜਾਵੇਗੀ ਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਸਕੂਲਾਂ ਵਿਚ ਗੱਤਕੇ ਦੀ ਸਿਖਲਾਈ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਮੋਕੇ ਤੇ ਫੈਡਰੇਸਨ ਦੇ ਜਨਰਲ ਸਕੱਤਰ ਡਾ: ਮਨਮੋਹਨ ਸਿੰਘ ਭਾਗੋਵਾਲੀਆ ਨੇ ਮੰਚ ਦਾ ਸੰਚਾਲਨ ਨਿਭਾਉਂਦਿਆ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਦੇਸ਼ਾਂ ਵਿਦੇਸ਼ਾਂ ਦੀਆ 30 ਦੇ ਲਗਭਗ ਟੀਮਾਂ ਭਾਗ ਲੈ ਰਹੀਆਂ ਹਨ ਜਿਸ ਵਿਚ ਭਾਰਤ, ਕਨੇਡਾ, ਅਮਰੀਕਾ, ਸਿੰਘਾਪੁਰ, ਮਲੇਸ਼ੀਆ, ਦੁਬਈ, ਥਾਈਲੈਂਡ, ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਰਜਿ:, ਰੈਸਟ ਆਫ ਇੰਡੀਆ, ਰੈਸਟ ਆਫ ਏਸ਼ੀਆ, ਰੈਸਟ ਆਫ ਯੂਰਪ ਸਮੇਤ ਕਈ ਚੜ੍ਹਦੀ ਕਲਾ ਵਾਲੀਆਂ ਟੀਮਾਂ ਵਿਸ਼ੇਸ਼ ਤੌਰ ਤੇ ਭਾਗ ਲੈ ਰਹੀਆਂ ਹਨ। ਇਸ ਤੋਂ ਇਲਾਵਾ ਅਕਾਲ ਅਖਾੜਾ ਇੰਟਰਨੈਸ਼ਨਲ ਰਜਿ: ਅਮ੍ਰਿਤਸਰ, ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਚੰਡੀਗੜ੍ਹ, ਸਮਾਰਟ ਇੰਟਰ ਨੈਸ਼ਨਲ ਸ੍ਰੀ ਅਮ੍ਰਿਤਸਰ, ਦਸਮੇਸ਼ ਅਖਾੜਾ ਕਰਨਾਲ, ਰਣਜੀਤ ਅਖਾੜਾ ਸਰਹਿੰਦ ਰੋਡ ਪਟਿਆਲਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਸ਼ਤ੍ਰ ਵਿਦਿਆਲਾ ਜਫਰਵਾਲ, ਦਸ਼ਮੇਸ਼ ਅਖਾੜਾ ਇੰਟਰਨੈਸ਼ਨਲ ਮਾਛੀਵਾੜਾ, ਸ਼ਹੀਦ ਬਾਬਾ ਦੀਪ ਸਿੰਘ ਰਣਜੀਤ ਅਖਾੜਾ ਦਿੱਲੀ, ਸਾਹਿਬਜਾਦਾ ਅਜੀਤ ਸਿੰਘ ਗੱਤਕਾ ਅਖਾੜ ਸ਼ਹੀਦ ਭਗਤ ਸਿੰਘ ਨਗਰ,  ਗੱਤਕਾ ਅਖਾੜਾ ਫਰੀਦਾਬਾਦ, ਬੀਰ ਖਾਲਸਾ ਮਾਰਸ਼ਲ ਆਰਟ ਅਕੈਡਮੀਂ ਅੰਬਾਲਾ,  ਸ਼ਹੀਦ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਜ¦ਧਰ, ਸਾਹਿਬਜਾਦਾ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਪਾਉਂਟਾ ਸਾਹਿਬ ਸਮੇਤ ਵਿਦੇਸ਼ਾਂ ਦੇ ਅਖਾੜੇ ਵੀ ਪ੍ਰਦਰਸ਼ਨ ਸਾਂਝਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਤੇ ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਸ਼੍ਰੋਮਣੀ ਕਮੇਟੀ ਦੇ ਐਗਜੈਟਿਵ ਮੈਂਬਰ ਕਰਨੈਲ ਸਿੰਘ ਪੰਜੋਲੀ, ਮੈਂਬਰ ਰਵਿੰਦਰ ਸਿੰਘ ਖਾਲਸਾ, ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ, ਹਰਨੇਕ ਸਿੰਘ ਬਡਾਲੀ, ਰਵਨੀਤ ਸਿੰਘ ਸਰਹਿੰਦੀ, ਬਲਜੀਤ ਸਿੰਘ ਭੁੱਟਾ, ਗੁਰਮੀਤ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਡੇਰਾ ਮੈਨੇਜ਼ਰ ਸ. ਅਮਰਜੀਤ ਸਿੰਘ ਫਤਿਹਗੜ੍ਹ ਸਾਹਿਬ,  ਐਡੀਸ਼ਨਲ ਮੈਨੇਜ਼ਰ ਕਰਮ ਸਿੰਘ, ਮੀਤ ਮੈਨੇਜ਼ਰ ਨੱਥਾ ਸਿਘ, ਮਨਪ੍ਰੀਤ ਸਿੰਘ ਅਸਟੇਟ ਅਫਸਰ, ਬਲਵਿੰਦਰ ਸਿੰਘ ਭਮਾਰਸੀ ਅਕਾਉਂਟੈਂਟ, ਜਗਜੀਤ ਸਿੰਘ ਸੁਪਰਵਾਈਜ਼ਰ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਬਿੱਟਾ, ਗੁਰਮੁੱਖ ਸਿੰਘ ਖਜਾਨਚੀ, ਮੇਜਰ ਸਿੰਘ ਸਟੋਰ ਕੀਪਰ, ਜੋਗਾ ਸਿੰਘ ਐਂਸ਼.ਕੇ. ਰਾਜਿੰਦਰ ਸਿੰਘ ਆਦਿ ਤੋਂ ਇਲਾਵਾ ਉਸਤਾਦਾਂ ਵਿੱਚ ਸਰਵ ਸ੍ਰੀ ਸ਼ਿਵਚਰਨ ਸਿੰਘ ਜਫਰਵਾਲ, ਗੁਰਚਰਨ ਸਿੰਘ ਦਿੱਲੀ, ਪ੍ਰਧਾਨ ਗੁਰਤੇਜ ਸਿੰਘ ਖਾਲਸਾ ਕਰਨਾਲ, ਸਰਪ੍ਰਸਤ ਸ. ਪਰਮਜੀਤ ਸਿੰਘ ਸਰੋਆ, ਡਾ: ਮਨਮੋਹਨ ਸਿੰਘ ਭਾਗੋਵਾਲੀਆ, ਜਗਦੀਸ਼ ਸਿੰਘ ਬਰਾੜ, ਜੋਗਿੰਦਰ ਸਿੰਘ ਨਾਗੀ ਫਰੀਦਾਬਾਦ, ਗੁਰਪ੍ਰੀਤ ਸਿੰਘ ਖਾਲਸਾ ਚੰਡੀਗੜ੍ਹ, ਧਰਮ ਸਿੰਘ ਪਾਉਂਟਾ ਸਾਹਿਬ, ਮਨਜੀਤ ਸਿੰਘ ਅਮ੍ਰਿਤਸਰ, ਗੁਰਦੇਵ ਸਿੰਘ ਅਮ੍ਰਿਤਸਰ, ਹਰਵਿੰਦਰਜੀਤ ਸਿੰਘ ਭੋਲਾ ਪਟਿਆਲਾ ਆਦਿ ਸ਼ਾਮਲ ਸਨ। ਇਸ ਮੋਕੇ ਤੇ ਮੁਕਾਬਲਿਆਂ ਦੀ ਰੈਫਰੀ ਦੀ ਜਿੰਮੇਵਾਰੀ ਫੈਡਰੇਸ਼ਨ ਦੀ ਸਰਵ ਸ੍ਰੀ ਕੁਲਵੰਤ ਸਿੰਘ ਅਤੇ ਮਨਮੋਹਨ ਸਿੰਘ ਮੰਬਈ, ਸੁਪ੍ਰੀਤ ਸਿੰਘ, ਗੁਰਮੀਤ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ  ਅਮ੍ਰਿਤਸਰ ਨੇ ਕੀਤੀ ਅਤੇ ਟਾਈਮ ਕੀਪਰ ਅਤੇ ਗ੍ਰੀਨ ਰੂਮ ਦੀ ਜਿੰਮੇਵਾਰੀ ਕਰਨਦੀਪ ਸਿੰਘ ਅਤੇ ਅਮਨਦੀਪ ਸਿੰਘ ਨੇ ਨਿਭਾਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>