ਇੰਟਰਨੈਸ਼ਨਲ ਗੱਤਕਾ ਕੱਪ 2011 ਤੇ ਭਾਰਤ ਦਾ ਕਬਜਾ

ਫਤਿਹਗੜ੍ਹ ਸਾਹਿਬ,  (ਗੁਰਿੰਦਰਜੀਤ ਸਿੰਘ ਪੀਰਜੈਨ)-ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਰਜਿ: ਦੇ ਸਹਿਯੋਗ ਨਾਲ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਪਹਿਲੇ ਇੰਟਰਨੈਸ਼ਨਲ ਗ਼ੱਤਕਾ ਕੱਪ 2011 ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਦੀ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ। ਦੂਜੇ ਦਿਨ ਦੇ ਮੁਕਾਬਲਿਆਂ ਦਾ ਉਦਘਾਟਨ ਸ੍ਰ ਪ੍ਰਮਜੀਤ ਸਿੰਘ ਸਰੋਆ ਮੀਤ ਸਕੱਤਰ ਅਤੇ ਪੀ. ਏ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੀਤਾ ਜਦ ਕਿ ਸ਼ੁਰੂਆਤੀ ਅਰਦਾਸ ਗਿਆਨੀ ਹਰਪਾਲ ਸਿੰਘ ਹੈ¤ਡ ਗ੍ਰੰਥੀ ਫਤਹਿਗੜ ਸਾਹਿਬ ਨੇ ਕੀਤੀ। ਮੁਕਾਬਲਿਆਂ ਬਾਰੇ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਰਜਿ: ਦੇ ਜਨਰਲ ਸਕੱਤਰ ਡਾ: ਮਨਮੋਹਨ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਸੈਮੀਫਾਈਨਲ ਵਿੱਚ ਮਲੇਸ਼ੀਆ ਨੇ ਰੈਸਟ ਆਫ ਇੰਡੀਆ ਦੀ ਟੀਮ ਨੂੰ ਹਰਾ ਕੇ ਅਤੇ ਭਾਰਤ ਨੇ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਰਜਿ: ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਵਿੱਚ ਹੋਏ ਗਹਿਗੱਚ ਮੁਕਾਬਲੇ ਵਿੱਚ ਭਾਰਤ ਦੀ ਟੀਮ ਨੇ ਬਹੁਤ ਮੁਸ਼ੱਕਤ ਨਾਲ ਮਲੇਸ਼ੀਆ ਦੀ ਟੀਮ ਨੂੰ ਹਰਾ ਕੇ ਗੱਤਕਾ ਕੱਪ ਤੇ ਕਬਜਾ ਕੀਤਾ। ਤੀਜੇ ਅਤੇ ਚੌਥੇ ਸਥਾਂਨ ਲਈ ਰੈਸਟ ਆਫ ਇੰਡੀਆ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਰਜਿ: ਦੀਆਂ ਟੀਮਾਂ ਦੇ ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਰੈਸਟ ਆਫ ਇੰਡੀਆ ਦੀ ਟੀਮ ਜਿੱਤ ਕੇ ਤੀਜੇ ਸਥਾਂਨ ਤੇ ਰਹੀ। ਇਸ ਤੋਂ ਇਲਾਵਾ ਬੀਬੀਆਂ ਦੇ ਮੁਕਾਬਲਿਆਂ ਵਿੱਚ ਵੀ ਬਹੁਤ ਹੀ ਸਖਤ ਮੁਕਾਬਲੇ ਹੋਏ । ਅੰਤ ਤਿਕੋਣੀ ਟੱਕਰ ਵਿੱਚ ਸਾਰੀਆਂ ਬੀਬੀਆਂ ਨੂੰ ਦੋ, ਦੋ ਮੁਕਾਬਲੇ ਵਾਧੂ ਜਿੱਤ ਕੇ ਹੀ ਪਹਿਲਾ , ਦੂਜਾ ਅਤੇ ਤੀਜਾ ਸਥਾਂਨ ਹਾਸਲ ਹੋਇਆ। ਅੰਤ ਵਿੱਚ ਬੀਬੀ ਚਰਨਜੀਤ ਕੌਰ ਪਾਉਂਟਾ ਸਾਹਿਬ ਨੇ ਬੀਬੀ ਮਨਪ੍ਰੀਤ ਕੌਰ ਜਗਾਧਰੀ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ ਅਤੇ ਬੀਬੀ ਮਨਪ੍ਰੀਤ ਕੌਰ ਜਗਾਧਰੀ ਦੂਜੇ ਅਤੇ ਬੀਬੀ ਰਾਜਵਿੰਦਰ ਕੌਰ ਦਿੱਲੀ ਤੀਜੇ ਸਥਾਂਨ ਤੇ ਰਹੀਆਂ। ਜੇਤੂਆਂ ਨੂੰ ਇਨਾਮ ਵੰਡਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੱਤਕੇ ਦੀ ਟੀਮ ਬਣਾਈ ਜਾਏਗੀ ਤੇ ਹਰ ਸਾਲ ਅੰਤਰਰਾਸ਼ਟਰੀ ਪੱਧਰ ਤੇ ਗੱਤਕੇ ਦੇ ਮੁਕਾਬਲੇ ਕਰਵਾਏ ਜਾਇਆ ਕਰਨਗੇ ਤੇ ਇਸ ਦੀ ਸ਼੍ਰੋਮਣੀ ਕਮੇਟੀ ਦੇ ਬਜ਼ਟ ਵਿਚ ਪ੍ਰੋਵੀਜ਼ਨ ਰੱਖੀ ਜਾਵੇਗੀ।  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਸਾਬਤ ਸੂਰਤ ਨੌਜਵਾਨਾ ਦੀ ਇੱਕ ਕਬੱਡੀ ਦੀ ਟੀਮ ਵੀ ਬਣਾਂਈ ਗਈ ਹੈ। ਜੋ ਕਿ ਜਿਥੇ ਕਬੱਡੀ ਦਾ ਬਹੁਤ ਹੀ ਵਧੀਆ ਪ੍ਰਦਰਸ਼ਣ ਕਰਕੇ ਕਈ ਮੁਕਾਬਲੇ  ਜਿੱਤ ਕੇ ਨਾਮਣਾ ਖੱਟ ਚੁੱਕੀ ਹੈ । ਉਥੇ ਇਹ ਵੀ ਸਿੱਧ ਕਰ ਚੁੱਕੀ ਹੈ ਕਿ ਕੋਈ ਵੀ ਖੇਡ ਖੇਡਣ ਲਈ ਖਿਡਾਰੀ ਨੂੰ ਕੇਸ ਕਤਲ ਕਰਵਾਉਣ ਦੀ ਵੀ ਕੋਈ ਲੋੜ ਨਹੀਂ ਅਤੇ ਪੂਰੇ ਸਿੱਖੀ ਸਰੂਪ ਵਿੱਖ ਰਹਿ ਕੇ ਵੀ ਚੈਂਪੀਅਨ ਬਣਿਆਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਲਈ ਫੰਡਾ ਦੀ ਕੋਈ ਵੀ ਘਾਟ ਨਹੀਂ ਧਰਮ ਪ੍ਰਚਾਰ ਵਿੱਚ ਨਿਸ਼ਕਾਮ ਕੰਮ ਕਰ ਰਹੀ ਹਰ ਸੰਸਥਾ ਦਾ ਸ਼੍ਰੋਮਣੀ ਕਮੇਟੀ ਹਮੇਂਸ਼ਾਂ ਸਹਿਯੋਗ ਕੀਤਾ ਜਾਵੇਗਾ।  ਉਹਨਾ ਐਲਾਨ ਕੀਤਾ ਕਿ ਗੱਤਕਾ ਕੱਪ ਹਰ ਸਾਲ ਹੋਇਆ ਕਰੇਗਾ ਅਤੇ ਅਗਲੇ ਸਾਲ ਤੋਂ ਪਹਿਲੇ, ਦੂਜੇ ਅਤੇ ਤੀਜੇ ਸਥਾਂਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਕਰਮਵਾਰ ਸਵਾ ਲੱਖ, ਇੱਕ ਲੱਖ ਅਤੇ 75000 ਰੁਪਏ ਦਾ ਇਨਾਮ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਜਾਏਗਾ। ਇਸ ਮੌਕੇ ਉਹਨਾ ਨੇ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਨੂੰ ਪੰਜ ਲੱਖ ਰੈਫਰੀ ਕੌਸਲ ਨੂੰ ਇੱਕ ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਇਕ ਲੱਖ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 75 ਹਜਾਰ ਰੁਪਏ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 50 ਹਜਾਰ ਰੁਪਏ ਤੋਂ ਇਲਾਵਾ ਡੈਮੋ ਸਾਂਝੇ ਪ੍ਰਦਰਸœਨ ਵਿਚ ਬਾਬਾ ਦੀਪ ਸਿੰਘ, ਰਣਜੀਤ ਸਿੰਘ ਅਖਾੜਾ ਦਿਲੀ, ਦਸ਼ਮੇਸ ਅਖਾੜਾ ਕਰਨਾਲ ਨੂੰ ਪੰਜਾਹ ਹਜ਼ਾਰ ਰੁਪਏ, ਬਾਬਾ ਦੀਪ ਸਿੰਘ ਗੱਤਕਾ ਅਖਾੜਾ ਚੰਡੀਗੜ੍ਹ ਨੂੰ 32 ਹਜਾਰ ਰੁਪਏ, ਬੀਰ ਖਾਲਸਾ ਦਲ ਸਿੱਖ ਆਰਟਸ ਅਕੈਡਮੀ ਅੰਬਾਲਾ ਨੂੰ 18 ਹਜ਼ਾਰ ਰੁਪਏ ਅਤੇ ਬੀਬੀ ਚਰਨਜੀਤ ਕੋਰ ਪਾਉਂਟਾ ਸਾਹਿਬ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ਤ 10 ਹਜ਼ਾਰ ਰੁਪਏ, ਬੀਬੀ ਮਨਜੀਤ ਕੌਰ ਯਮੁਨਾ ਨਗਰ ਸੈਕਿੰਡ ਨੂੰ 7 ਹਜ਼ਾਰ ਰੁਪਏ ਤੇ ਬੀਬੀ ਰਵਿੰਦਰ ਕੌਰ ਦਿਲੀ ਨੂੰ ਤੀਜਾ ਸਥਾਨ ਪ੍ਰਾਪਤਕਰਨ ਤੇ 5 ਹਜ਼ਾਰ ਰੁਪਏ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਰਵ ਸ੍ਰੀ ਦੀਦਾਰ ਸਿੰਘ ਭੱਟੀ ਹਲਕਾ ਵਿਧਾਇਕ, ਕਰਨੈਲ  ਸਿੰਘ ਪੰਜੋਲੀ ਅੰਤਰਿੰਗ ਮੈਬਰ ਸ਼੍ਰੋਮਣੀ ਕਮੇਟੀ, ਬਾਬਾ ਪ੍ਰੀਤਮ ਸਿੰਘ ਆਗਰਾ, ਬੀਬੀ ਸੁਰਿੰਦਰ ਕੌਰ ਮੈਂਬਰ ਸ਼੍ਰਮਣੀ ਕਮੇਟੀ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਜਗਦੀਪ ਸਿੰਘ ਚੀਮਾਂ ਜਿਲਾ ਪ੍ਰਧਾਨ ਅਕਾਲੀ ਜਥਾ, ਸ਼ਹਿਰੀ ਪ੍ਰਧਾਨ ਬਸੀ ਪਠਾਣਾ ਸ. ਮਲਕੀਤ ਸਿੰਘ ਮਠਾੜੂ, ਗਿਆਨੀ ਹਰਪਾਲ ਸਿੰਘ ਹੈ¤ਡ ਗ੍ਰੰਥੀ ਸ੍ਰੀ ਫਤਹਿਗੜ੍ਹ ਸਾਹਿਬ, ਅਮਰਜੀਤ ਸਿੰਘ ਮੈਨੇਜਰ ਅਤੇ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਸ਼ਿਵਚਰਨ ਸਿੰਘ ਜਫਰਵਾਲ, ਗੁਰਚਰਨ ਸਿੰਘ ਗਤਕਾ ਮਾਸਟਰ ਦਿੱਲੀ, ਪ੍ਰੀਤਮ ਸਿੰਘ ਪਟਿਆਲਾ, ਹਰਿੰਦਰ ਸਿੰਘ ਕੁੱਕੀ ਖੁਮਾਣੋਂ, ਨਗਰ ਕੋਂਸਲ ਖੰਨਾ ਦੇ ਪ੍ਰਧਾਨ ਇਕਬਾਲ ਸਿੰਘ ਚੰਨੀ, ਬਲਜੀਤ ਸਿੰਘ ਭੁੱਟਾ ਸਟੇਟ ਡਾਇਰੈਕਟਰ, ਡੀ.ਐਂਸ.ਪੀ. ਫਤਿਹਗੜ੍ਹ ਸਾਹਿਬ ਸ਼੍ਰੀ ਅਮਰਜੀਤ ਸਿੰਘ ਘੁੰਮਣ, ਯੂਥ ਆਗੂ ਰਵਨੀਤ ਸਿੰਘ ਸਰਹਿੰਦੀ, ਗੁਰਤੇਜ ਸਿੰਘ ਖਾਲਸਾ ਕਰਨਾਲ, ਜੋਗਿੰਦਰ ਸਿੰਘ ਫਰੀਦਾਬਾਦ, ਧਰਮ ਸਿੰਘ ਪਾਉਂਟਾ ਸਾਹਿਬ, ਗੁਰਪ੍ਰੀਤ ਸਿੰਘ ਖਾਲਸਾ ਚੰਡੀਗੜ੍ਹ, ਜਗਦੀਸ਼ ਸਿੰਘ ਬਰਾੜ, ਮਨਜੀਤ ਸਿੰਘ ਅਮ੍ਰਿਤਸਰ, ਗੁਰਦੇਵ ਸਿੰਘ ਅਮ੍ਰਿਤਸਰ, ਸਵਰਨ ਸਿੰਘ ਅੰਬਾਲਾ ਅਤੇ ਰੈਫਰੀ ਕੌਸਲ ਵੱਲੋਂ ਕੁਲਵੰਤ ਸਿੰਘ, ਮਨਮੋਹਨ ਸਿੰਘ, ਹਰਜੀਤ ਸਿੰਘ ਅਤੇ ਜਸਬੀਰ ਸਿੰਘ ਮੁੰਬਈ, ਸੁਪ੍ਰੀਤ ਸਿੰਘ, ਗੁਰਮੀਤ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ ਅੰਮ੍ਰਿਤਸਰ ਅਤੇ ਮੈਦਾਨ ਦੀ ਮੁਰੰਮਤ ਲਈ ਚੰਨਪ੍ਰੀਤ ਸਿੰਘ, ਹਰਵਿੰਦਰ ਸਿੰਘ ਗੁਰਦਾਸਪੁਰ, ਅੰਮ੍ਰਿਤਪਾਲ ਸਿੰਘ ਗੁਰਦਾਸਪੁਰ, ਬੱਬਲ ਅੰਮ੍ਰਿਤਸਰ ਅਤੇ ਮਨਜੋਤ ਸਿੰਘ ਗੁਰਦਾਸਪੁਰ ਅਦਿ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>