ਹਮਬਰਗ ਦੇ ਪੰਜਾਬੀ ਬੱਚੇ ਨੇ ਫਿਲਮ ਕਰੇਜੀ ਇੰਨ ਲਵ ਵਿੱਚ ਐਕਟਿੰਗ ਕਰਕੇ ਬੱਲੇ ਬੱਲੇ ਕਰਵਾਈ

ਹਮਬਰਗ(ਅਮਰਜੀਤ ਸਿੰਘ ਸਿੱਧੂ):-ਐਨ ਡੀ ਆਰ ਟੀ ਵੀ ਉਪਰ ਅੱਜ ਸ੍ਰੀ ਰਮੇਸ ਕੁਮਾਰ ਪ੍ਰਧਾਨ ਕ੍ਰਿਕੱਟ ਕਲੱਬ ਹਮਬਰਗ ਦੇ ਸਪੁਤਰ ਦੁਸਅੰਤ ਕੁਮਾਰ ਦੀ ਫਿਲਮ“ ਕਰੇਜੀ ਇੰਨ ਲਵ‘‘ ਦਿਖਾਈ ਜਾ ਰਹੀ ਹੈ। ਦੁਸਅੰਤ ਕੁਮਾਰ ਸਕੂਲ ਵਿੱਚ ਪੜਦਾ ਹੈ ਜਿਥੇ ਇਸ ਨੂੰ ਐਕਟਿੰਗ ਦਾ ਬਹੁਤ ਸੌਕ ਹੈ ਉਥੇ ਇਕ ਕ੍ਰਿਕੱਟ ਦਾ ਵੀ ਬਹੁਤ ਵਧੀਆ ਖਿਡਾਰੀ ਹੈ। ਜੋ ਆਪਣੇ ਪਿਤਾ ਹੋਰਾਂ ਦੇ ਨਾਲ ਐਚ ਆਈ ਸੀ ਸੀ ਕ੍ਰਿਕੱਟ ਕਲੱਬ ਵੱਲੋਂ ਵੀ ਲੀਗ ਦੇ ਮੈਚਾਂ ਵਿੱਚ ਖੇਡਦਾ ਹੈ। ਦੁਸਅੰਤ ਕੁਮਾਰ ਨੂੰ ਐਕਟਿੰਗ ਦਾ ਸੌਕ ਆਪਣੇ ਸਕੂਲੀ ਦੋਸਤਾਂ ਦੇ ਨਾਲ ਪਿਆ ਤੇ ਇਸ ਨੇ ਕਈ ਡਾਕੂਮੈਟਰੀ ਫਿਲਮਾਂ ਵਿੱਚ ਕੰਮ ਕੀਤਾ ਹੈ। ਤੇ ਇਸ ਦੀ ਇਹ ਫਿਲਮ ਕਰੇਜੀ ਇੰਨ ਲਵ ਅੱਜ ਜਰਮਨ ਟੀ ਵੀ ਚੈਨਲ ਐਨ ਡੀ ਆਰ ਵਿਖਾ ਰਿਹਾ ਹੈ। ਦੁਸਅੰਤ ਕੁਮਾਰ ਨੇ ਜਿਥੇ ਮਾਤਾ ਪਿਤਾ ਦਾ ਨਾਮ ਉਚਾ ਕੀਤਾ ਉਥੇ ਉਸ ਨੇ ਪੰਜਾਬ ਦੇ ਨਾਮ ਨੂੰ ਵੀ ਚਾਰ ਚੰਨ ਲਾਏ ਹਨ। ਦੁਸਅੰਤ ਕੁਮਾਰ ਤੇ ਪ੍ਰਵਾਰ ਨੂੰ ਵਧਾਈ ਦਿੰਦਿਆਂ ਹਮਬਰਗ ਦੇ ਉਘੇ ਸਮਾਜ ਸੇਵੀ ਤੇ ਕਾਂਗਰਸ ਹਮਬਰਗ ਦੇ ਪ੍ਰਧਾਂਨ ਰੇਸਮ ਭਰੋਲੀ, ਸੁਖਜਿੰਦਰ ਗਰੇਵਾਲ, ਅਮਰਜੀਤ ਸਿੰਘ ਸਿੱਧੂ, ਸੁਖਦੇਵ ਚਾਹਲ ਤੇ ਸਰਿੰਦਰ ਭੱਟੀ ਨੇ ਕਿਹਾ ਕਿ ਅਰਦਾਸ ਕਰਦੇ ਹਾਂ ਕਿ ਦੁਸਅੰਤ ਇਸੇ ਲਗਨ ਨਾਲ ਕੰਮ ਕਰਦਾ ਰਹੇ ਤੇ ਪੰਜਾਬ ਦੇ ਨਾਂਮ ਨੂੰ ਚਾਰ ਚੰਨ ਲਾਵੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>