ਨਵੰਬਰ 1984 ਸਿੱਖ ਨਸਲਕੁਸੀ ਦਾ ਇੱਕ ਹੋਰ ਭਿਆਨਕ ਸੱਚ

ਫਤਹਿਗੜ੍ਹ ਸਾਹਿਬ,(ਗੁਰਿੰਦਰ ਸਿੰਘ ਪੀਰਜੈਨ)- ਗੁਰੂਦੁਆਰਾ ਸਿੰਘ ਸਭਾ ਤਲਵਾੜਾ ਕਲੌਨੀ ਵਿੱਚ ਸ਼ਹੀਦ ਹੋਏ 16 ਸਿੰਘਾਂ ਦੀ ਲਿਸਟ ਜ਼ਾਰੀ 27 ਸਾਲ ਪਹਿਲਾ 1 ਨਵੰਬਰ 1984 ਨੂੰ ਵਾਪਰੇ ਭਿਆਨਕ ਦੁਖਾਂਤ ਵਾਲੀ ਜਗਾ ਤੇ ਪੀੜਤ ਪਰਿਵਾਰਾਂ ਨੂੰ ਨਾਲ ਲੈਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ.ਕਰਨੈਲ ਸਿੰਘ ਪੀਰ ਮੁਹੰਮਦ ਕੌਆਡੀਨੇਟਰ ਸਿੱਖਸ ਫਾਰ ਜਸਟਿਸ ਨੇ ਦੌਰਾ ਕੀਤਾਨੂੰ।ਅਜੇ ਤੱਕ ਪੀੜਤ ਪਰਿਵਾਰਾਂ ਨੂੰ ਨਾ ਤਾਂ ਇਨਸਾਫ ਮਿਲਿਆ ਤੇ ਨਾ ਹੀ ਉਹਨਾਂ ਕਾਤਲਾਂ ਨੂੰ ਸਜਾਵਾਂ ਮਿਲੀਆ ਜਿੰਨਾਂ ਨੇ ਇਹ ਖੂਨੀ ਖੇਡ ਖੇਡੀ ਸੀ।ਜੰਮੂ ਤੋਂ ਤਕਰੀਬਨ 150 ਕਿਲੋਮੀਟਰ ਦੂਰੀ ਤੇ ਸਥਿਤ ਰਿਆਸੀ ਦਾ ਉਹ ਇਲਾਕਾ ਜੋ ਪਹਾੜੀਆਂ ਵਿੱਚ ਘਿਰਿਆਂ ਹੋਇਆ ਹੈ।ਅਜੇ ਵੀ ਟੁੱਟੀਆਂ ਸੜਕਾਂ ਨਦੀਆਂ ਬੇਲਿਆਂ ਦਾ ਚਰਾਦ ਨਜ਼ਰ ਆ ਰਿਹਾ ਹੈ।ਰਿਆਸੀ ਤੋਂ ਤਕਰੀਬਨ 17 ਕਿਲੋਮੀਟਰ ਦੂਰ ਤਲਵਾੜਾ ਕਲੌਨੀ ਵਿਖੇ 1 ਨਵੰਬਰ ਨੂੰ ਇਲਾਕੇ ਦੀਆਂ ਸੰਗਤਾਂ ਜੋ ਕਿ ਜ਼ਿਆਦਾਤਰ ਸਲਾਰ ਡੈਮ ਦੇ ਸਰਕਾਰੀ ਕਰਮਚਾਰੀ ਸਨ ਜਿੰਨਾਂ ਨੇ ਇਹ ਗੁਰੂਦੁਆਰਾ ਅਥਾਹ ਸ਼ਰਧਾ ਤੇ ਸਤਿਕਾਰ ਨਾਲ ਬਣਾਇਆ ਸੀ ਵਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੂਰਬ ਦੀਆਂ ਤਿਆਰੀਆ ਕੀਤੀਆਂ ਜਾ ਰਹੀਆ ਸਨ ਉਪਰ ਰਿਆਸੀ ਇਲਾਕੇ ਤਰਫੋਂ ਆਏ ਹਜੂਮ ਨੇ ਹਮਲਾ ਕੀਤਾ।ਗੁਰੂਦੁਆਰੇ ਅੰਦਰ ਮੌਜੂਦ 16 ਸਿੱਖਾਂ ਨੂੰ ਇਹ ਭਰੋਸਾ ਦੇ ਕਿ ਕਿਹਾ ਗਿਆ ਕਿ ਉਹਨਾਂ ਨੂੰ ਕਝ ਨਹੀਂ ਕਿਹਾ ਜਾਵੇਗਾ ਬਾਹਰ ਨਿਕਲਦਿਆ ਸਾਰ ਹੀ ਸਰੀਆ,ਰਾਡਾਂ,ਕੇਰੋਸੀਨ ਨਾਲ ਭਿਆਨਕ ਹਮਲਾ ਕਰ ਦਿੱਤਾ।ਸਾਰੇ ਸਿੰਘ ਬੁਰੀ ਤਰ੍ਹਾਂ ਕੁੱਟ ਮਾਰ ਕਰਨ ਤੋਂ ਬਾਅਦ ਜ਼ਿਂੰਦਾ ਜਲਾ ਦਿੱਤੇ ਗਏ।ਇਸ ਭਿਆਨਕ ਦਰਦਨਾਕ ਘਟਨਾਂ ਕ੍ਰਮ ਵਿੱਚ ਸ੍ਰ.ਰਤਨ ਸਿੰਘ ਸਪੁੱਤਰ ਸ.ਚੇਤ ਸਿੰਘ ਫੋਰਮੈਨ,ਪਿੰਡ ਮਸਤਾਨਪੁਰ ਪੋਸਟ ਆਫ ਬਡਾਲਾ ਬਾਂਗਰ,ਗੁਰਦਾਸਪੁਰ,ਪੰਜਾਬ।ਸ਼ਹੀਦ ਸ. ਮੁਖਤਿਆਰ ਸਿੰਘ ਸਪੁੱਤਰ ਸ.ਪ੍ਰੀਤਮ ਸਿੰਘ ਡਾਕਖਾਨਾਂ ਰੋਸੀ ਕਹਿਲਾ ਬਡਾਲਾ ਬਾਂਗਰ,ਗੁਰਦਾਸਪੁਰ,ਪੰਜਾਬ।ਸ਼ਹੀਦ ਸ.ਹੀਰਾ ਸਿੰਘ ਸਪੁੱਤਰ ਸ. ਮੁਖਤਾਰ ਸਿੰਘ ਜਵਾਲਾ ਫਲੌਰ ਮਿਲ ਭਾਈ ਗੁਰਨਾਮਪੁਰਾ ਗਲੀ ਸ਼ੇਖਵਾਂ ਵਾਲੀ ਅੰਮ੍ਰਿਤਸਰ(ਪੰਜਾਬ)। ਸ਼ਹੀਦ ਸ.ਰਣਜੀਤ ਸਿੰਘ ਸਪੁੱਤਰ ਸ.ਸਾਧੂ ਸਿੰਘ ਫੋਰਮੈਨ,ਪਿੰਡ ਬਾਰਟੀਆ ਡਾਕਖਾਨਾਂ ਰਾਉਵਾਲਾਗੜ,ਨਗਰ ਸੋਲਾਨ ਹਿਮਾਚਲ ਪ੍ਰਦੇਸ਼(ਹਿਮਾਚਲ ਪ੍ਰਦੇਸ਼)। ਸ਼ਹੀਦ ਸ.ਮਨਜੀਤ ਸਿੰਘ ਸਪੁੱਤਰ ਸ.ਸੋਹਨ ਸਿੰਘ ਇਲੈਕਟ੍ਰੀਸ਼ਨ ਪਿੰਡ ਲਿਡੋਪੁਰ ਡਾਕਖਾਨਾ ਕਾਹਨੋਵਾਲ ਗੁਰਦਾਸਪੁਰ (ਪੰਜਾਬ)।ਸ਼ਹੀਦ ਸ.ਸਤਨਾਮ ਸਿੰਘ ਸਪੁੱਤਰ ਸ.ਬਚਨ ਸਿੰਘ ਟੈਲੀਫੋਨ ਇੰਸਪੈਕਟਰ ਪਿੰਡ ਨਵਾਨ,ਡਾਕਖਾਨਾ ਬੱਬੇ ਹਾਲੀ ਗੁਰਦਾਸਪੁਰ (ਪੰਜਾਬ)।ਸ਼ਹੀਦ ਸ.ਗਿਆਨ ਸਿੰਘ ਸਪੁੱਤਰ ਸ.ਅਮਰ ਸਿੰਘ ਪਿੰਡ ਹਾਰਗੋਵਾਲਾ, ਡਾਕਖਾਨਾ ਤੇ ਡਿਸਟ੍ਰਿਕ ਹੁਸ਼ਿਆਰਪੁਰ(ਪੰਜਾਬ)।ਸ਼ਹੀਦ ਸ.ਰਛਪਾਲ ਸਿੰਘ ਪਿੰਡ ਮਨਕਮ ਡਿਸਟ੍ਰਿਕ ਹੁਸ਼ਿਆਰਪੁਰ(ਪੰਜਾਬ)।ਸ਼ਹੀਦ ਸ.ਤਰਸੇਮ ਸਿੰਘ ਸਪੁੱਤਰ ਸ.ਚਰਨ ਸਿੰਘ ਅਟਵਾਲ,ਪਿੰਡ ਤੇ ਡਾਕਖਾਨਾ ਠਾਹਟੋ ਚੱਕ ਤਹਿਸੀਲ ਤਰਨਤਾਰਨ ਡਿਸਟ੍ਰਿਕ ਅੰਮ੍ਰਿਤਸਰ(ਪੰਜਾਬ)। ਸ਼ਹੀਦ ਸ.ਬੀਰ ਸਿੰਘ ਸਪੁੱਤਰ ਸੁਰੀਆ ਪਿੰਡ ਤੇ ਡਾ.ਗਲਗਲਰੀ, ਜ਼ਿਲਾ ਗੁਰਦਾਸਪੁਰ (ਪੰਜਾਬ)। ਸ਼ਹੀਦ ਸ.ਰੇਸ਼ਮ ਸਿੰਘ ਸਪੁੱਤਰ ਸ.ਮੋਹਨ ਸਿੰਘ ਤੇ ਤਹਿਸੀਲ ਨੁਸਾਪੰਨਾ ਜ਼ਿਲਾ ਹੁਸ਼ਿਆਰਪੁਰ(ਪੰਜਾਬ)। ਸ਼ਹੀਦ ਸ.ਰਤਨ ਸਿੰਘ ਸਪੁੱਤਰ ਸ.ਲਾਲ ਸਿੰਘ ਧਿਆਨਪੁਰਾ ਡਾ.ਨਾਰੁਲਾ ਗੁਰਦਾਸਪੁਰ (ਪੰਜਾਬ)। ਸ਼ਹੀਦ ਸ.ਅਮਰ ਸਿੰਘ ਸਪੁੱਤਰ ਸ.ਰਣਜੀਤ ਸਿੰਘ ਪਿੰਡ ਤੇ ਡਾ.ਰਾਇਪੁਰ ਮਦ੍ਹਾਨ,ਤਾਹਲ ਬੰਸਾਲ,(ਹਿਮਾਚਲ ਪ੍ਰਦੇਸ਼)। ਸ਼ਹੀਦ ਸ.ਸੁਰਿੰਦਰ ਸਿੰਘ ਸਪੁਤਰ ਸ.ਸਪੁੱਤਰ ਸ.ਪ੍ਰੀਤਮ ਸਿੰਘ ਮਾਤਰਾਲਾ ਡਾ.ਬਹਾਤ ਜ਼ਿਲਾ  ਗੁਰਦਾਸਪੁਰ (ਪੰਜਾਬ)। ਸ਼ਹੀਦ ਸ.ਭੁਪਿੰਦਰ ਸਿੰਘ ਸਪੁਤਰ ਸ.ਜਸਵੰਤ ਸਿੰਘ ਪਿੰਡ ਸਿੰਘਪੁਰਾ ਜ਼ਿਲਾ ਬਾਰਾਮੁੱਲਾ(ਕਸ਼ਮੀਰ)। ਸ਼ਹੀਦ ਸ.ਜਨਕ ਸਿੰਘ,ਪੋਨੀ ਸ਼ਾਇਦ ਪਾਰਖ ਜੰਮੂ ਨੂੰ ਸ਼ਹੀਦ ਕਰ ਦਿੱਤਾ ਗਿਆ।ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ.ਕਰਨੈਲ ਸਿੰਘ ” ਪੀਰ ਮੁਹੰਮਦ” ਨੇ ਕਿਹਾ ਹੈ ਕਿ ਗੁਰੂਦੁਆਰਾ ਸਿੰਘ ਸਭਾ ਸ਼ਹੀਦਾਂ ਤਲਵਾੜਾ ਵਿਖੇ ਇਹਨਾਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਪੱਥਰ ਲੱਗਾ ਹੋਇਆ ਹੈ ਜਿਸ ਉਪਰ ਸਾਰੇ ਸ਼ਹੀਦ ਹੋਏ ਸਿੰਘਾਂ ਦੇ ਨਾਮ ਅਂੰਕਿਤ ਹਨ।ਇਸ ਇਲਾਕੇ ਵਿੱਚ ਇਸ ਵਕਤ ਸਿਰਫ ਇੱਕ ਹੀ ਸਿੱਖ ਪਰਿਵਾਰ ਪੱਕੇ ਤੌਰ ਤੇ ਸਲਾਰ ਡੈਮ ਤੇ ਰਹਿ ਰਿਹਾ ਹੈ।ਜਦ ਕਿ ਬਾਕੀ ਸਿੱਖ ਆਰ.ਪੀ,ਫੌਜ਼ ਅਤੇ ਸਲਾਰ ਡੈਮ ਤੇ ਡਿਊਟੀ ਕਰਨ ਵਾਲੇ ਹਨ।ਜੋ ਕਿ ਗੁਰੂਦੁਆਰਾ ਸਾਹਿਬ ਆੳਂੁਦੇ ਜਾਂਦੇ ਹਨ।ਉਹਨਾਂ ਕਿਹਾ ਕਿ ਹੋਂਦ ਚਿੱਲੜ ਹਰਿਆਂਵਾ ਤੋਂ ਬਾਅਦ ਜੰਮੂ-ਕਸ਼ਮੀਰ ਰਾਜ ਦੀ ਘਟਨਾਂ ਦਾ ਪੂਰਾ ਵੇਰਵਾ ਜ਼ਾਰੀ ਕਰਨ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਬਾਕੀ 16 ਰਾਜਾਂ ਵਿੱਚ ਵੀ ਜਾਵੇਗੀ। ਜਿੱਥੇ ਦੇਸ ਦੀ ਪ੍ਰਧਾਨ ਮੰਤਰੀ ਇੰਧਰਾ ਗਾਂਧੀ ਦੇ ਕਤਲ ਤੋਂ ਬਾਅਦ ਫਿਰਕੂ ਭੀੜਾਂ ਨੇ ਸਿੱਖਾਂ ਉਪਰ ਜ਼ੁਲਮ ਢਾਅ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ।ਉਹਨਾਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਉਮਰ ਅਬਦੁਲਾ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਹ ਹਰਿਆਣਾ ਸਰਕਾਰ ਵਾਂਗ ਤਲਵਾੜਾ ਵਿਖੇ ਵਾਪਰੇ ਇਸ ਖੂਨੀ ਕਾਂਡ ਦੀ ਪੂਰੀ ਜਾਂਚ ਕਰਵਾਉਣ ਤੇ 27 ਸਾਲਾਂ ਬਾਅਦ ਸਿੱਖਾਂ ਨੂੰ ਇਨਸਾਫ ਲਈ ਲੜੇ ਜਾ ਰਹੇ ਸੰਘਰਸ਼ ਵਿੱਚ ਆਪਣੀ ਸਰਕਾਰ ਤਰਫੋਂ ਪੂਰਾ ਸਹਿਯੋਗ ਕਰਨ।ਫੈਡਰੇਸ਼ਨ ਪ੍ਰਧਾਨ ਸ੍ਰ.ਕਰਨੈਲ ਸਿੰਘ ” ਪੀਰ ਮੁਹੰਮਦ” ਨਾਲ ਹਾਜ਼ਰ ਪੀੜਤ ਪਰਿਵਾਰਾਂ ਬੀਬੀ ਸੰਦੇਸ਼ ਕੌਰ,ਬੀਬੀ ਕਿਸ਼ਨ ਕੌਰ ਨੰਬਰਦਾਰ ਦਰਬਾਰਾ ਅਤੇ ਸਿੱਖਸ ਫਾਰ ਜਸਟਿਸ ਦੀ ਟੀਮ ਨਾਲ ਗੁਰੂਦੁਆਰਾ ਸਿੰਘ ਸਭਾ ਤਲਵਾੜਾ ਦੀ ਉਸ ਜਗ੍ਹਾ ਦਾ ਦੌਰਾ ਕਰਨ ਜਿੱਥੇ ਸਾਡੇ ਪਰਿਵਾਰ ਮੈਂਬਰ ਸ਼ਹੀਦ ਹੋਏ ਸਨ।ਉਹਨਾਂ ਦੇ ਰਿਸਦੇ ਜਖਮਾਂ ਨੂੰ ਥੋੜੀ ਮਲਮ ਲੱਗੀ ਹੈ ਕਿ ਹੁਣ ਇੰਨੇ ਸਾਲਾਂ ਬਾਅਦ ਹੀ ਸਾਨੂੰ ਇਨਸਾਫ ਮਿਲ ਸਕੇਗਾ।ਸ.ਕਰਨੈਲ ਸਿੰਘ ਨੇ ਸਿੱਖ ਲੀਡਰਸ਼ਿਪ ਤੋਂ ਮੰਗ ਕੀਤੀ ਕਿ ਉਹ ਗੁਰੂਦੁਆਰਾ ਸਿੰਘ ਸਭਾ ਤਲਵਾੜਾ ਦਾ ਦੌਰਾ ਕਰਕੇ ਆਪਣੇ ਤਰਫੋਂ ਜੰਮੂ-ਕਸ਼ਮੀਰ ਸਰਕਾਰ ਉਪਰ ਪੂਰੀ ਜਾਂਚ ਕਰਵਾਉਣ ਲਈ ਦਬਾਅ ਪਾਵੇ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>