ਡੈਨਮਾਰਕ ਚ ਪ੍ਰਵਾਸੀ ਕਾਗਰਸੀ ਵਰਕਰਾ ਦੇ ਹੋਸਲੇ ਬੁਲੰਦ – ਤੱਤਲਾ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਡੈਨਮਾਰਕ ਤੋ  ਇੰਡੀਅਨ ੳਵਰਸੀਜ ਕਾਗਰਸ ਦੇ ਸ੍ਰ ਹਰਭਜਨ ਸਿੰਘ  ਤੱਤਲਾ ਵੱਲੋ ਪ੍ਰੈਸ ਨੂੰ ਭੇਜੇ  ਨੋਟ ਵਿੱਚ ਦੱਸਿਆ ਕਿ ਪਿੱਛਲੀ ਦਿਨੀ ਵਿਸਾਖੀ ਨੂੰ ਸਮਰਪਿਤ ਸਭਿਆਚਾਰ ਮੇਲੇ ਦੋਰਾਨ  ਇੱਕਤਰ ਹੋਏ ਭਾਰੀ ਸੰਖਿਆ ਚ ਕਾਗਰਸੀ ਵਰਕਰਾ ਅਤੇ ਦੂਜੇ ਸੱਭ ਸੱਜਣਾ ਦਾ ਸਭਿਆਚਾਰਿਕ ਮੇਲੇ ਦੀ ਰੋਣਕ ਵਧਾਉਣ ਅਤੇ ਵਿਸਾਖੀ ਦੀ ਖੁਸ਼ੀ ਨੁੰ ਸਾਂਝੀ ਕਰਨ ਤੇ ਤਹਿ ਦਿੱਲੋ ਧੰਨਵਾਦ ਕਰਦੇ ਹਾਂ। ਸ੍ਰ  ਤੱਤਲਾ ਨੇ ਕਿਹਾ ਕਿ ਡੈਨਮਾਰਕ ਦੇ ਕਾਗਰਸੀ ਵਰਕਰਾ ਦੇ ਹੋਸਲਾ ਪੂਰਨ ਬੁਲੰਦ ਹਨ ਅਤੇ ਡੈਨਮਾਰਕ ਦੇ ਕਾਗਰਸੀ ਵਰਕਰ ਆਗਾਮੀ ਚੋਣਾ ਚ  ਭਾਰਤ ਚ ਹੋਣ ਵਾਲੀਆ ਚੋਣਾ ਦੋਰਾਨ  ਆਪਣੇ ਆਪਣੇ ਇਲਾਕੇ ਦੇ ਉਮੀਦਵਾਰਾ  ਦੇ  ਮੌਢੇ ਅਤੇ ਮੌਢਾ  ਜੋੜ ਪਾਰਟੀ ਦੀ ਜਿੱਤ ਲਈ ਪੂਰਨ ਸਹਿਯੋਗ ਕਰਨਗੇ। ਸ੍ਰ ਤੱਤਲਾ ਨੇ ਕਿਹਾ ਇਸ ਵਾਰ ਪਾਰਟੀ ਨਾਲ ਡੈਨਮਾਰਕ  ਤੋ ਕਾਫੀ ਵਰਕਰ ਜੁੜ ਗਏ ਹਨ ਅਤੇ ਡੈਨਮਾਰਕ ਚ ਐਨੀ ਤਾਦਾਦ ਚ ਜੁੜੇ  ਨਵੇ ਵਰਕਰਾ  ਦੇ ਨਾਲ ਸਾਡੀ ਡੈਨਮਾਰਕ ਬ੍ਰਾਚ ਹੋਰ ਵੀ ਮਜਬੂਤ ਹੋ  ਗਈ ਹੈ  ਅਤੇ ਸਾਰੇ ਪਾਰਟੀ ਵਰਕਰਾ ਦੇ ਹੋਸਲੇ ਹੋਰ ਬੁਲੰਦ ਹੋ ਗਏ ਹਨ। ਸ੍ਰ ਹਰਭਜਨ ਸਿੰਘ ਤੱਤਲਾ, ਸ੍ਰ ਮਨਜੀਤ ਸਿੰਘ ਸਹੋਤਾ,ਸ੍ਰ ਰਾਜਿੰਦਰ ਸਿੰਘ ਹੰਸਪਾਲ, ਸ੍ਰ ਅਵਤਾਰ ਸਿੰਘ ਗਰੇਵਾਲ,ਸ੍ਰ ਦਲਜੀਤ ਸਿੰਘ ਰੇਹਾਲ ਆਦਿ ਵੱਲੋ  ਮੇਲੇ ਚ ਹਾਜ਼ਰ  ਸੱਜਣਾ  ਦਾ ਅਤਿ ਧੰਨਵਾਦ ਹੈ ਅਤੇ ਆਸ ਪ੍ਰਗਟ ਕਰਦੇ ਹਾਂ ਕਿ ਅੱਗੇ ਤੋ  ਡੈਨਮਾਰਕ ਤੋ ਇਹਨਾ ਸੱਜਣਾ ਦਾ ਸਹਿਯੋਗ ਮਿਲਦਾ ਰਹੇਗਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>