ਸਿਡਨੀ ਵਿਸਾਖੀ ਮੇਲਾ 2011 ਕਰਵਾਇਆ ਗਿਆ

ਹਰ ਸਾਲ ਦੀ ਤਰਾਂ ਪੰਜਾਬੀ ਸੰਗੀਤ ਸੈਂਟਰ ਵਲੋਂ ਸਿਡਨੀ ਵਿਸਾਖੀ ਮੇਲਾ 2011 ਕਰਵਾਇਆ ਗਿਆ। ਬਲੈਕਟਾਉਨ ਸ਼ੋਅ ਗਰਾਉਂਡ ਵਿੱਚ ਇਹ ਮੇਲਾ ਕੋਈ ਗਿਆਰਾਂ ਕੁ ਵਜੇ 22 ਮਈ ਦਿਨ ਐਤਵਾਰ ਨੂੰ ਚੜਦੇ ਸੂਰਜ ਦੀ ਲਾਲੀ ਵਾਂਗ ਸ਼ੁਰੂ ਹੋਇਆ।ਨਿੱਘੀ ਧੁੱਪ ਨੂੰ ਹੋਰ ਸੇਕ ਲਾਉਣ ਲਈ ਹਾਸਿਆਂ ਦੇ ਸੋਦਾਗਰ ਪ੍ਰੀਤਇੰਦਰ ਗਰੇਵਾਲ ਅਤੇ ਰਣਜੀਤ ਖੈੜਾ ਨੇ ਸਟੇਜ ਦੀ ਵਾਂਗ ਆਪਣੇ ਹੱਥਾਂ ਵਿੱਚ ਫੜੀ ।ਰਛਪਾਲ ਸਿੰਘ ਨੇ ਸ਼ਬਦ ਨਾਲ ਮੇਲੇ ਦਾ ਅਗਾਜ ਕੀਤਾ ।ਪੰਜਾਬੀ ਸੰਗੀਤ ਸੈਂਟਰ ਦੇ ਡਾਇਰੈਕਟਰ ਦਵਿੰਦਰ ਸਿੰਘ ਧਾਰੀਆ,ਪ੍ਰੈਜੀਡੈਂਟ ਹਰਕੀਰਤ ਸਿੰਘ ਸੰਧਰ ਅਤੇ ਜਨਰਲ ਸੈਕਟਰੀ ਕਲਪੇਸ਼ ਨੇ ਆਏ ਹੋਏ ਦਰਸ਼ਕਾਂ ਨੰੀ ਜੀ ਆਇਆਂ ਕਿਹਾ ।ਕੋਈ ਗਿਆਰਾਂ ਕੁ ਵਜੇ ਜਗਪ੍ਰੀਤ ਸਿੰਘ ਨੇ ਗੀਤ ਗਾ ਕੇ ਹਾਜਰੀ ਲਵਾਈ।ਇਸ ਦੇ ਨਲ ਹੀ ਪ੍ਰੀਤ ਸਰਗਮ ਨੇ ਵੀ ਸਰਗਮ ਵਰਗਾ ਗੀਤ ਦਰਸ਼ਕਾਂ ਦੀ ਝੌਲੀ ਪਾਇਆ।ਰੀਮਾ ਰੰਧਾਵਾ ਨੇ ਬੱਚਿਆਂ ਦਾ ਪਨੀਰੀ ਗਰੁੱਪ ਨੂੰ ਸਟੇਜ ਤੇ ਪੇਸ਼ ਕੀਤਾ। ਤਾਲ ਦੇ ਇਹਨਾਂ ਪੱਕੇ ਬੱਚਿਆਂ ਨੇ ਬਹੁਤ ਹੀ ਵਧੀਆਂ ਪ੍ਰਫੌਰਮੈਂਸ ਦਿੱਤੀ। ੁਿੲਸ ਤੋਂ ਬਾਅਦ ਅਕ੍ਰਿਤੀ ਗਰੁੱਪ ਵਲੋਂ ਬਾਲੀਵੁੱਡ ਡਾਂਸ ਪੇਸ਼ ਕੀਤਾ ਗਿਆ। ਇਸ ਗਰੱਪ ਵਿੱਚ ਤਿੰਨ ਵੱਖਰੀ ਉਮਰ ਦੇ ਗਰੱਪ ਦੇ ਬੱਚੇ ਸਨ ।ਪਹਿਲੀ ਸਟੇਜ ਵਿੱਚ ਕੋਈ ਪੰਜ ਕੁ ਸਾਲ ਦੇ ,ਦੂਜੀ ਵਿੱਚ 10 ਕੁ ਅਤੇ ਤੀਜੀ ਵਿੱਚ 15 ਸਾਲ ਤੋਂ ਘੱਟ ਦੇ ਸਨ।ਨੀਤੂ ਵਲੋਂ ਰਾਜਸਥਾਨੀ ਗੀਤ ਤੇ ਨਾਚ ਕਰਕੇ ਸੁਰ ਤਾਲ ਦਾ ਵਧੀਆਂ ਨਮੂਨਾ ਪੇਸ਼ ਕੀਤਾ।ਭਾਰਤ ਤੋਂ ਆਏ ਮਨਦੀਪ ਸਿੰਘ ਪੋਹੀੜ ਢਾਡੀ ਜਥੇ ਵਲੌਂ ਵਾਰਾਂ ਗਾਈਆਂ । ਕੋਈ ਦੁ ਕੁ ਵਜੇ ਖੇਡਾਂ ਸ਼ੁਰੂ ਹੋਈਆਂ ਜਿਸ ਵਿੱਚ ਸਭ ਤੋਂ ਪਹਿਲਾਂ ਰੱਸਾ ਕਸ਼ੀ ਹੋਈ ਜਿਸ ਵਿੱਚ ਮਹਿੰਗਾ ਸਿੰਘ ਖੱਖ ਨੇ ਰੱਸਾ ਕਰਵਾਉਣ ਵਿੱਚ ਵਧੀਆਂ ਸਾਹਿਯੋਗ ਦਿੱਤਾ। ਇਸ ਤੋਂ ਅਗਲੀ ਚਾਟੀ ਰਸ ਕਰਵਾਈ ਗਈ । ਇਸ ਮੇਲਾ ਉਸ ਸਮੇਂ ਹੋਰ ਸੁਆਦਲਾ ਹੋ ਗਿਆ ਜਦੋਂ ਇੱਥੇ ਮਿਊਜੀਕਲ ਚੇੲਰ ਕਰਵਾਈ ਗਈ ।ਤਿੰਨ ਵਜੇ ਦੇ ਕਰੀਬ ਨੀਤੂ ਵਲੋਂ ਮਿਸ ਪੁਜਾ ਦੇ ਗੀਤ ‘ਵੇ ਮੈਂ ਪਰੀਆਂ ਤੋਂ ਵੱਧ ਸੋਹਣੀ’ ਤੇ ਡਾਂਸ ਕਰਕੇ ਫਿਰ ਤੋਂ ਸਟੇਜ ਨੂੰ ਬੰਨਿਆ ।ਮੋਕੇ ਤੇ ਆਏ ਮਹਿਮਾਨਾਂ ਵਲੋਂ ਜਿਨਾਂ ਵਿੱਚ ਪੈਰਾਮੈਟਾ ਕੋਸਲ ਤੋਂ ਅਤੇ ਕੈਲੀਵਿਲ ਤੋਂ ਮਜੋਦਾ ਐਮ ਪੀ ਨੇ ਸਟੇਜ ਤੇ ਆਕੇ ਵਿਸਾਖੀ ਦੀ ਵਧਾਈ ਦਿੱਤੀ ਅਤੇ ਵਿਸਾਖੀ ਮੇਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।ਆਏ ਹੋਏ ਸਾਰੇ ਮਹਿਮਾਨਾਂ ਨੂੰ ਪੰਜਾਬੀ ਸੰਗੀਤ ਸੈਂਟਰ ਦੇ ਡਾਇਰੈਕਟਰ ਦਵਿੰਦਰ ਸਿੰਘ ਧਾਰੀਆ ,ਪ੍ਰੈਜੀਡੈਂਟ ਅਤੇ ਮੇਲਾ ਪ੍ਰਬੰਧਕ ਹਰਕੀਰਤ ਸਿੰਘ ਸੰਧਰ ਵਲੋਂ ਸਨਮਾਨ ਚਿੰਨ ਭੇਂਟ ਕੀਤੇ।ਇਸ ਮੋਕੇ ਤੇ ਇਸ ਮੇਲੇ ਦੇ ਪ੍ਰਮੁੱਖ ਸਪੋਨਸਰ ਜਿਨਾਂ ਵਿੱਚ ਡਬਲਯੂ,ਡਬਲਯੂ ਆਈ ਸੀ ਐਸ ਮਾਈਗਰੇਸ਼ਨ,ਤੁਲੀ ਜਿਊਲਰਜ,ਰਾਧੇ,ਮਾਈਗਰੇਸ਼ਨ ਓਵਰਸੀਜ ,ਚੀਮਾ ਦਾ ਡਾਬਾ  ਅਤੇ ਹੈਰਿਸ ਪਾਰਕ ਹਵੇਲੀ ਤੋਂ ਰੇਸ਼ਮ ਸਿੰਘ ਵੀ ਹਾਜਰ ਸਨ।ਲਾਲ ਸਿੰਘ ਦੀ ਨੰਨੀ ਬੇਟੀ ਵਲੋਂ ਆਰਗੈਨਿਕ ਫੂਡ ਬਾਰੇ ਵਿੱਚ ਦਰਸ਼ਕਾਂ ਨੂੰ ਦੱਸਿਆ।ਰੂਹ ਪੰਜਾਬ ਦੀ ਅਕੈਡਮੀ ਵਲੋਂ ਤਿੰਨ ਭੰਗੜੇ ਦੀਆਂ ਆਂਈਟਮਾਂ ਪੇਸ਼ ਕੀਤੀਆਂ ਜਿਸ ਵਿੱਚ ਇੱਕ ਛੋਟੇ ਬੱਚਿਆਂ ਦੀ ਅਤੇ ਦੋ ਵੱਡੇ ਬੱਚਿਆਂ ਦੀ ਸੀ।ਦਵਿੱੰਦਰ ਸਿੰਘ ਧਾਰੀਆਂ ਵਲੌਂ ਉਹਨਾਂ ਦੀ ਆਉਣ ਵਾਲੀ ਨਵੀਂ ਸੀ ਡੀ ਵਿੱਚੋਂ ਝਾਂਜਰ ,ਪੰਜਾਬੀ ਬੋਲੀ ਅਤੇ ਕਈ ਹੋਰ ਗੀਤ ਗਾ ਕੇ ਮੇਲੇ ਨੂੰ ਚਾਰ ਚੰਦ ਲਾਏ।ਤੁਲੀ ਜਿਊਲਰਜ ਵਲੋਂ ਸਰਪਰਾਈਜ ਸੋਨੇ ਦੇ ਗਿਫਤ ਅਤੇ ਗਉਰਾ ਟਰੈਵਲਜ ਵਲੋਂ ਇੰਡੀਆ ਦੀ ਫ੍ਰੀ ਰਿਟਰਨ ਟਿਕਟ ਦਿੱਤੀ ਗਈ।ਪੰਜਾਬੀ ਸੰਗੀਤ ਸੈਂਟਰ ਦੇ ਕਲਾਕਾਰ ਲੱਕੀ ਖਹਿਰਾ ਅਤੇ ਨੀਤੂ ਵਲੋਂ ਪੰਜਾਬੀ ਲੋਕ ਗੀਤ ‘ਕਣਕ ਦੀ ਰਾਖੀ’ ਅਤੇ ਬਿੰਦਰਖੀਆ ਦਾ ਸਦਾ ਬਹਾਰ ਗੀਤ ‘ਤੂੰ ਨੀ ਬੋਲਦੀ’ ਤੇ ਨਾਚ ਪੇਸ਼ ਕਰਕੇ ਪੰਜਾਬੀ ਸੰਗੀਤ ਸੈਂਟਰ ਦੀ ਚਲ ਰਹੀ ਲੀਹ ਨੂੰ ਹੋਰ ਉਘਾੜਿਆ।ਕੋਈ ਪੰਜ ਕੁ ਵਲੇ ਡਾਇਰੈਕਟਰ ਦਵਿੰਦਰ ਸਿੰਘ ਧਾਰੀਆ ਅਤੇ ਪ੍ਰੈਜੀਡੈਂਟ ਵਲੋਂ ਆਏ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਫਿਰ ਮਿਲਣ ਦਾ ਵਾਧਾ ਕੀਤਾ ਅਤੇ ਪੰਜਾਬੀ ਸੰਗੀਤ ਸੈਂਟਰ ਦੇ ਸਾਰੇ ਮੈਂਬਰ ਅਤੇ ਹੋਰ ਕਲਾਕਾਰਾਂ ਨੇ ਸਟੇਜ ਤੇ ਬੋਲੀਆਂ ਪਾ ਕੇ ਮੇਲੇ ਦੀ ਸਮਾਪਤੀ ਕੀਤੀ ।ਸ਼ਰਾਬ ਮੁਕਤ ਇਹ ਮੇਲਾ ਅਤੇ ਬਿਨਾਂ ਕਿਸੀ ਵੀ ਫਸਾਦ ਤੇ ਇਸ ਮੇਲੇ ਨੇ ਸਿਡਨੀ ਮੇਲਿਆਂ ਦੀ ਇੱਕ ਵਧੀਆ ਮਿਸਾਲ ਪੇਸ਼ ਕੀਤੀ।ਇਸ ਮੋਕੇ ਤੇ ਦਲਜੀਤ ਲਾਲੀ,ਕੇਵਲ ਸਿੰਘ,ਅਜੀਤਪਾਲ,ਡਾ ਮਨਿੰਦਰ ਸਿੰਘ,ਪ੍ਰਭਜੋਤ ਸਿੰਘ,ਬਲਰਾਜ ਸੰਘਾ,ਬਬਲੂ,ਮਨਜੀਤ ਸਿੰਘ ,ਪੰਜਾਬ ਟਈਮਜ ਤੋਂ ਹਰਪ੍ਰੀਤ ਸਿੰਘ,ਮਸਾਲਾ ਨਿਊਜਲਾਈਨਜ ਤੋਂ ਸੁਰਿੰਦਰਪਾਲ,ਮੇਲਾ ਗੀਤਾਂ ਦਾ ਰਡਿਓ ਤੋਂ ਸ਼ਾਮ ਕੁਮਾਰ,ਪੱਪੂ ਭੋਗਲ ,ਸੰਤੋਖ ਸਿੰਘ ਮਨਿਹਾਸ ਅਤੇ ਹੋਰ ਪੰਤਵੰਤੇ ਸੱਜਣ ਹਾਜਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>