ਆਓ ! ਵਾਤਾਵਰਣ ਵਿੱਚ ਪ੍ਰਦੂਸ਼ਣ ਰੋਕੀਏ

(ਲਖਵੀਰ ਕੌਰ ਧਾਲੀਵਾਲ ਅਤੇ ਸਰਬਜੋਤ ਕੌਰ ਸੰਧੂ)

ਮਨੁੱਖ ਨੇ ਵਾਤਾਵਰਣ ਦੇ ਕੁਦਰਤੀ ਸੋਮਿਆਂ ਦੀ ਅਸਮਾਨ ਵਰਤੋਂ ਕਰਕੇ ਆਪਣੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਲਈਆਂ ਹਨ । ਭਾਵੇਂ ਕਿ ਉਸਦੇ ਅਜਿਹਾ ਕਰਨ ਨਾਲ ਤਾਪਮਾਨ ਲਗਾਤਾਰ ਵਧ ਰਿਹਾ ਹੈ। ਕਿਤੇ ਹੜ੍ਹ ਆ ਰਹੇ ਹਨ ਅਤੇ ਕਿਤੇ ਸੋਕਾ ਪੈ ਰਿਹਾ ਹੈ, ਧਰੁਵਾਂ ਤੇ ਬਰਫ਼ ਪਿਘਲ ਰਹੀ ਹੈ, ਸਮੁੰਦਰੀ ਜਲ ਸਤਹ ਵਧ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਕੁਦਰਤੀ ਆਫ਼ਤਾਂ ਜਿਵੇਂ ਕਿ ਸੁਨਾਮੀ, ਭੂਚਾਲ ਆਦਿ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਭਾਵੇਂ ਕਿ ਇਨ੍ਹਾਂ ਕੁਦਰਤੀ ਆਫਤਾਂ ਨੂੰ ਕੰਟਰੋਲ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਹਨਾਂ ਦੇ ਮਾਰੂ ਪ੍ਰਭਾਵਾਂ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਵਾਤਾਵਰਣ ਦਾ ਪ੍ਰਦੂਸ਼ਣ ਪਿਛਲੇ ਕਈ ਸਾਲਾਂ ਤੋਂ ਗੰਭੀਰ ਸਮੱਸਿਆ ਬਣ ਕੇ ਸਾਨੂੰ ਚੇਤਾਵਨੀਆਂ ਦੇ ਰਿਹਾ ਹੈ। ਪਰ ਮਨੁੱਖ ਨੇ ਆਪਣੇ ਸੁਆਰਥਾਂ ਦੀ ਖਾਤਰ ਇਸਨੂੰ ਅਣਗੌਲਿਆਂ ਕਰ ਛੱਡਿਆ ਹੈ। ਸਦੀਆਂ ਤੋਂ ਵਾਤਾਵਰਣ ਦਾ ਕੁਦਰਤੀ ਸੰਤੁਲਨ ਵਿਗੜ ਗਿਆ ਹੈ।

ਪ੍ਰਦੂਸ਼ਣ ਹਵਾ,ਧਰਤੀ ਅਤੇ ਪਾਣੀ ਦੇ ਭੌਤਿਕ,ਰਸਾਇਣਕ ਜੀਵਕ ਗੁਣਾਂ ਵਿੱਚ ਬੇਲੋੜੀ ਤਬਦੀਲੀ ਕਾਰਨ ਹੁੰਦਾ ਹੈ। ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਲਈ ਕੋਈ ਇੱਕ ਵਿਅਕਤੀ ਜਾਂ ਕੋਈ ਇੱਕ ਪ੍ਰਕਿਰਿਆ ਜ਼ਿੰਮੇਵਾਰ ਨਹੀਂ ਹੈ । ਧਰਤੀ ਨੂੰ ਪਲੀਤ ਕਰਨ ਪਿੱਛੇ ਸਭ ਤੋਂ ਵੱਡਾ ਹੱਥ ਰਸਾਇਣਕ ਜ਼ਹਿਰਾਂ ਦਾ ਹੈ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਲਈ ਉਦਯੋਗਿਕ ਇਕਾਈਆਂ ਅਤੇ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਵੀ ਜ਼ਿੰਮੇਵਾਰ ਹੈ।ਵਾਤਾਵਰਣ ਦੀ ਅਸ਼ੁੱਧਤਾ ਕਾਰਨ ਜੀਵਨ ਨੂੰ ਹੀ ਗੰਭੀਰ ਖਤਰਾ ਪੈਦਾ ਹੋ ਗਿਆ ਹੈ । ਵਾਯੂਮੰਡਲ ਦੀ ਬਣਤਰ ਵਿੱਚ 78 ਪ੍ਰਤੀਸ਼ਤ ਨਾਈਟਰੋਜਨ, 21 ਪ੍ਰਤੀਸ਼ਤ ਆਕਸੀਜਨ ਅਤੇ 1 ਪ੍ਰਤੀਸ਼ਤ ਹੋਰ ਗੈਸਾਂ ਹਨ,ਜਿਸ ਵਿ¤ਚ 003 ਪ੍ਰਤੀਸ਼ਤ ਕਾਰਬਨਡਾਈਕਸਾਈਡ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਗਰੀਨ ਹਾਊਸ ਗੈਸਾਂ ਜਿਵੇਂ ਕਿ ਕਾਰਬਨ ਡਾਇਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਅਤੇ ਕਲੋਰੋਫਲੋਰੋਕਾਰਬਨ ਦੀ ਮਾਤਰਾ ਵਾਯੂ ਮੰਡਲ ਵਿਚ ਲਗਾਤਾਰ ਵਧ ਰਹੀ ਹੈ। ਗਰੀਨ ਹਾਉਸ ਗੈਸਾਂ ਦੇ ਵਾਯੂ ਮੰਡਲ ਵਿਚ ਵਧਣ ਦਾ ਕਾਰਨ ਵਾਹਨਾਂ ਦਾ ਧੂੰਆਂ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਖਾਦਾਂ ਦੀ ਅਸੰਤੁਲਿਤ ਮਾਤਰਾ ਵਿਚ ਵਰਤੋਂ ਹੈ। ਇਸ ਸਭ ਦੇ ਕਾਰਨ ਤਾਪਮਾਨ ਵੀ ਵੱਧ ਰਿਹਾ ਹੈ ਕਿਉਂਕਿ ਸੂਰਜ ਦੀ ਗਰਮੀ ਨਾਲ ਗਰਮ ਧਰਤੀ ਜਦੋਂ ਠੰਢੀ ਹੋਣ ਲੱਗਦੀ ਹੈ ਤਾਂ ਗਰਮੀ ਧਰਤੀ ਤੋਂ ਬਾਹਰ ਵੱਲ ਫੈਲਦੀ ਹੈ,ਪਰ ਇਹ ਗੈਸਾਂ ਇਸ ਨੂੰ ਵਾਯੂਮੰਡਲ ਵਿੱਚ ਨਹੀ ਜਾਣ ਦਿੰਦੀਆਂ ਅਤੇ ਇਸ ਗਰਮੀ ਦਾ ਕਾਫੀ ਹਿੱਸਾ ਵਾਪਸ ਧਰਤੀ ਵੱਲ ਹੀ ਭੇਜ ਦਿੰਦੀਆਂ ਹਨ।ਜਿਸ ਨਾਲ ਵਾਯੂਮੰਡਲ ਦਾ ਤਾਪਮਾਨ ਵਧ ਰਿਹਾ ਹੈ ਅਤੇ ਇਸੇ ਨੂੰ ਗਰੀਨ ਹਾਊਸ ਪ੍ਰਭਾਵ ਕਿਹਾ ਜਾਂਦਾ ਹੈ।

ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਨ੍ਹਾਂ ਗਰੀਨ ਹਾਊਸ ਗੈਸਾਂ ਦੇ ਵਧਣ ਨਾਲ ਸਾਡੇ ਦੇਸ਼ ਵਿੱਚ ਗਰਮੀਆਂ ਵਿੱਚ ਸੰਨ 2050 ਤੱਕ 32 ਡਿਗਰੀ ਸੈਂਟੀਗਰੇਡ ਅਤੇ ਸੰਨ 2080 ਤੱਕ 45 ਡਿਗਰੀ ਸੈਂਟੀਗਰੇਡ ਤੱਕ ਤਾਪਮਾਨ ਵੱਧ ਸਕਦਾ ਹੈ । ਵਧੇਰੇ ਗਰਮੀ ਅਤੇ ਵੱਧ ਤਾਪਮਾਨ ਉੱਤਰੀ ਭਾਰਤ ਵਿੱਚ ਪਹਿਲਾਂ ਹੀ ਆਪਣੇ ਰੰਗ ਦਿਖਾ ਰਿਹਾ ਹੈ। ਇਨ੍ਹਾਂ ਬਦਲਾਵਾਂ ਕਰਕੇ ਫਸਲਾਂ ਉਪਰ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਵਧ ਗਿਆ ਹੈ। ਫ਼ਸਲਾਂ ਦੇ ਝਾੜ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ ਖੇਤੀਬਾੜੀ  ਵਿਗਿਆਨੀਆਂ ਦੀ ਖੋਜ ਅਨੁਸਾਰ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਵਿੱਚ ਕਣਕ ਪੱਕਣ ਦੇ ਸਮੇਂ ਦਾ ਤਾਪਮਾਨ 0.5 ਡਿਗਰੀ ਸੈਂਟੀਗਰੇਡ ਵੱਧ ਜਾਂ ਘੱਟ ਜਾਵੇ ਤਾਂ ਕਣਕ ਦਾ ਝਾੜ 5 ਪ੍ਰਤੀਸ਼ਤ ਤੱਕ ਘੱਟ ਜਾਂਦਾ ਹੈ ।

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਣਕ-ਝੋਨਾ ਪੰਜਾਬ ਦਾ ਮੁੱਖ ਫ਼ਸਲੀ ਚੱਕਰ ਹੈ। ਪੰਜਾਬ ਵਿੱਚ ਹਾੜ੍ਹੀ ਦੀ ਰੁੱਤ ਵਿੱਚ ਕਣਕ ਅਤੇ ਝੋਨੇ ਦੀ ਵਾਢੀ ਤੋਂ ਬਾਅਦ ਕਿਸਾਨ ਵੀਰ ਕਣਕ ਅਤੇ ਝੋਨੇ ਦੇ ਮੁੱਢਾਂ ਨੂੰ ਸਾੜ ਦਿੰਦੇ ਹਨ ਅਤੇ ਇਸ ਕਰਕੇ ਅਕਸਰ ਹੀ ਸਾਰੇ ਪੰਜਾਬ ਵਿੱਚ ਆਸਮਾਨ ਤੇ ਇੱਕ ਗਹਿਰ ਜਿਹੀ ਚੜ੍ਹ ਜਾਂਦੀ ਹੈ। ਇਸ ਗਹਿਰ ਕਰਕੇ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਸਾਹ ਦੀਆਂ ਬੀਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖੇਤੀ ਵਿਗਿਆਨੀ ਕਿਸਾਨਾਂ ਨੂੰ ਨਾੜ ਤੇ ਪਰਾਲੀ ਨੂੰ ਸਾੜਣ ਤੋਂ ਬਾਰ ਬਾਰ ਰੋਕ ਰਹੇ ਹਨ ਪਰ ਕਿਸਾਨ ਵੀਰ ਤਾਂ ਬੱਸ ਉਹੀ ਢੰਗ ਅਪਣਾਉਂਦੇ ਹਨ ਜੋ ਉਹਨਾਂ ਨੂੰ ਸੌਖਾ ਲੱਗੇ। ਇਸੇ ਤਰ੍ਹਾਂ ਸਾਉਣੀ ਰੁੱਤ ਦੌਰਾਨ ਕਿਸਾਨ ਵੀਰ ਝੋਨੇ ਦੀ ਫਸਲ ਵਿੱਚ ਲਗਾਤਾਰ ਕਈ ਕਈ ਦਿਨ ਤੱਕ ਪਾਣੀ ਖੜ੍ਹਾ ਰੱਖਦੇ ਹਨ ਜਿਸ ਕਰਕੇ ਹਵਾ ਵਿੱਚ ਮੀਥੇਨ ਗੈਸ ਦੀ ਮਾਤਰਾ ਬਹੁਤ ਵਧ ਜਾਂਦੀ ਹੈ। ਗਲੋਬਲ ਵਾਰਮਿੰਗ ਵਿੱਚ ਇਹ ਗੈਸ ਅਹਿਮ ਹਿੱਸਾ ਪਾਉਂਦੀ ਹੈ। ਝੋਨੇ ਦੀ ਲਗਾਤਾਰ ਬਿਜਾਈ ਕਰਕੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਡਿੱਗ ਰਿਹਾ ਹੇ ਜੋ ਕਿ ਬਹੁਤ ਖਤਰਨਾਕ ਸਾਬਿਤ ਹੋ ਰਿਹਾ ਹੈ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ  ਉਹ ਝੋਨੇ ਦੇ ਨਾਲ ਨਾਲ ਬਾਸਮਤੀ ਅਤੇ ਦਾਲਾਂ ਦੇ ਥੱਲੇ ਵੀ ਰਕਬਾ ਵਧਾ ਲੈਣ। ਇਸ ਤੋਂ ਇਲਾਵਾ ਜ਼ਰੂਰਤ ਤੋਂ ਵੱਧ ਖਾਦਾਂ ਦੀ ਵਰਤੋਂ ਕਰਕੇ ਹਵਾ ਵਿੱਚ ਨਾਈਟਰੋਜਨ ਦੀ ਮਾਤਰਾ ਵੀ ਵਧ ਰਹੀ ਹੈ।ਇਹ ਨਾਈਟਰੋਜਨ ਹਵਾ ਵਿੱਚ ਮੌਜੂਦ ਆਕਸੀਜਨ ਨਾਲ ਮਿਲ ਕੇ ਨਾਈਟਰਸ ਆਕਸਾਈਡ ਦੇ ਰੂਪ ਵਿੱਚ ਸਾਡੇ ਜੀਵਨ ਤੇ ਹਾਨੀਕਾਰਕ ਪ੍ਰਭਾਵ ਪਾ ਰਹੀ ਹੈ। ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਰਬਪੱਖੀ ਕੀਟ ਕੰਟਰੋਲ ਵਿਧੀ ਦੀ ਵਰਤੋਂ ਕਰਕੇ ਵੀ ਅਸੀਂ ਆਪਣੀ ਫ਼ਸਲ ਨੂੰ ਕੀੜਿਆਂ ਤੋਂ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ।

ਖੇਤੀਬਾੜੀ ਤੋਂ ਇਲਾਵਾ ਸਾਡੇ ਜ਼ਿੰਦਗੀ ਜੀਣ ਦੇ ਢੰਗ ਤਰੀਕੇ ਵੀ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੇ ਹਨ। ਜਿਵੇਂ ਕਿ ਗਰਮੀਆਂ ਵਿੱਚ ਅਸੀਂ ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ ਦੀ ਮਦਦ ਲੈਂਦੇ ਹਾਂ। ਏਅਰ ਕੰਡੀਸ਼ਨਰ ਦੇ ਲਗਾਤਾਰ ਚੱਲਣ ਕਰਕੇ ਹਵਾ ਵਿੱਚ ਕਈ ਹਾਨੀਕਾਰਕ ਗੈਸਾਂ ਦੀ ਮਾਤਰਾ ਵਧ ਜਾਂਦੀ ਹੈ। ਇਸੇ ਤਰ੍ਹਾਂ ਸਰਦੀਆਂ ਵਿੱਚ ਲਗਾਤਾਰ ਹੀਟਰ ਦੀ ਵਰਤੋਂ ਜਾਂ ਘਰਾਂ ਵਿੱਚ ਅੰਗੀਠੀਆਂ ਦੀ ਵਰਤੋਂ ਕਰਨ ਕਰਕੇ ਵੀ ਹਵਾ ਪ੍ਰਦੂਸ਼ਿਤ ਹੁੰਦੀ ਹੈ। ਇਸ ਤੋਂ ਇਲਾਵਾ ਦਿਨੋ ਦਿਨ ਵਧ ਰਹੀਆਂ ਕਾਰਾਂ, ਗੱਡੀਆਂ ਵੀ ਹਵਾ ਵਿੱਚ ਪ੍ਰਦੂਸ਼ਣ ਵਧਾ ਰਹੀਆਂ ਹਨ। ਵਧ ਰਹੇ ਉਦਯੋਗੀਕਰਣ, ਸ਼ਹਿਰੀਕਰਣ ਦੇ ਕਰਕੇ ਵੀ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ। ਅੱਜ ਕੱਲ ਵਧ ਰਹੇ ਟਰੈਫਿਕ ਨੂੰ ਕੰਟਰੋਲ ਵਿੱਚ ਕਰਨ ਲਈ ਸੜਕਾਂ ਦੀ ਚੌੜਾਈ ਵਧਾਉਣ ਲਈ ਸੜਕਾਂ ਦੇ ਦੋਹਾਂ ਪਾਸਿਆਂ ਤੋਂ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ ਜੋ ਕਿ ਪ੍ਰਦੂਸ਼ਣ ਵਧਾਉਣ ਵਿੱਚ ਬਹੁਤ ਜ਼ਿੰਮੇਂਵਾਰ ਹੋਵੇਗੀ। ਕਿਉਂਕਿ ਰੁੱਖ ਹਵਾ ਵਿੱਚੋਂ ਹਾਨੀਕਾਰਕ ਗੈਸਾਂ ਨੂੰ ਚੂਸ ਕੇ ਵਾਤਾਵਰਣ ਨੂੰ ਸਾਡੇ ਲਈ ਸਾਫ਼ ਕਰਦੇ ਹਨ। ਇਸ ਕੰਪਿਊਟਰ ਯੁੱਗ ਵਿੱਚ ਤਕਨੀਕੀ ਤਰ¤ਕੀ ਦੇ ਜਿ¤ਥੇ ਫ਼ਾਇਦੇ ਹੋਏ ਹਨ ਉਥੇ ਨੁਕਸਾਨ ਵੀ ਬਹੁਤ ਹੋ ਰਹੇ ਹਨ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਸਾਰਿਆਂ ਨੇ ਆਪ ਹੀ ਵਾਤਾਵਰਣ ਦਾ ਅਸੰਤੁਲਨ ਪੈਦਾ ਕਰਨ ਵਿਚ ਰੋਲ ਅਦਾ ਕੀਤਾ ਹੈ ਪ੍ਰੰਤੂ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ । ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਦੇ ਯਤਨਾਂ ਤੋਂ ਇਲਾਵਾ ਪੰਜਾਬ ਵਿੱਚ ਵਾਤਾਵਰਣ ਦੀ ਸੰਭਾਲ ਲਈ ਨੰਨ੍ਹੀ ਛਾਂ ਵਰਗੇ ਪਰੋਜੈਕਟ ਚੱਲ ਰਹੇ ਹਨ ਪਰ ਸਾਨੂੰ ਚਾਹੀਦਾ ਹੈ ਕਿ ਅਸੀਂ ਸਿਰਫ਼ ਰੁੱਖ ਲਗਾਉਣ ਤੱਕ ਹੀ ਸੀਮਤ ਨਾ ਰਹੀਏ ਸਗੋਂ ਇਹਨਾਂ ਰੁੱਖਾ ਨੂੰ ਪਾਲ ਕੇ ਆਪਣੇ ਵਾਤਾਵਰਣ ਨੂੰ ਸੰਭਾਲੀਏ।

ਅੱਜ ਦਾ ਦਿਨ ਸਾਰੀ ਦੁਨੀਆਂ ਵਿੱਚ ਵਿਸ਼ਵ ਵਾਤਾਵਰਣ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੰਯੁਕਤ ਸੰਘ ਵੱਲੋਂ ਸਾਲ 1972 ਤੋਂ ਅੱਜ ਦਾ ਦਿਨ ‘‘ਵਿਸ਼ਵ ਵਾਤਾਵਰਣ ਦਿਵਸ’’ ਵਜੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਪਿੱਛੇ ਸੋਵੀਅਤ ਸੰਘ ਦਾ ਮੁੱਖ ਮੰਤਵ ਸਾਰੀ ਦੁਨੀਆ ਦਾ ਧਿਆਨ ਵਾਤਾਵਰਣ ਦੀ ਸ਼ੁੱਧਤਾ ਵੱਲ ਦਿਵਾਉਣਾ ਸੀ। ਹਰ ਸਾਲ ਇਸ ਦਿਨ ਵੱਖ ਵੱਖ ਸ਼ਹਿਰਾਂ ਵਿੱਚ ਵਾਤਾਵਰਣ ਦੀ ਸੰਭਾਲ ਲਈ ਗੋਸ਼ਟੀਆਂ ਕਰਵਾਈਆਂ ਜਾਂਦੀਆਂ ਹਨ। ਹਰ ਨਾਗਰਿਕ ਨੂੰ ਸਾਲ ਦਾ ਹਰ ਦਿਨ ਵਿਸ਼ਵ ਵਾਤਾਵਰਣ ਦਿਵਸ ਹੀ ਲੱਗਣਾ ਚਾਹੀਦਾ ਹੈ। ਇੱਕਲੀ ਸਰਕਾਰ ਵੀ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਕੁਝ ਨਹੀਂ ਕਰ ਸਕਦੀ। ਸਾਨੂੰ ਸਾਰਿਆਂ ਨੂੰ ਵਾਤਾਵਰਣ ਦੇ ਪ੍ਰਤਿ ਸੁਹਿਰਦ ਹੋਣ ਦੀ ਲੋੜ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਸਭ ਅੱਜ ਦੇ ਦਿਨ ਸੰਕਲਪ ਕਰੀਏ ਕਿ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਆਪਣੇ ਪੱਧਰ ਤੇ ਕਦਮ ਚੁੱਕਾਂਗੇ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਹਵਾ ਵਿੱਚ ਸਾਹ ਲੈਣ ਦਾ ਮੌਕਾ ਦੇਵਾਂਗੇ।

ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਨ੍ਹਾਂ ਗਰੀਨ ਹਾਊਸ ਗੈਸਾਂ ਦੇ ਵਧਣ ਨਾਲ ਸਾਡੇ ਦੇਸ਼ ਵਿ¤ਚ ਗਰਮੀਆਂ ਵਿ¤ਚ ਸੰਨ 2050 ਤ¤ਕ 32 ਡਿਗਰੀ ਸੈਂਟੀਗਰੇਡ ਅਤੇ ਸੰਨ 2080 ਤ¤ਕ 45 ਡਿਗਰੀ ਸੈਂਟੀਗਰੇਡ ਤ¤ਕ ਤਾਪਮਾਨ ਵ¤ਧ ਸਕਦਾ ਹੈ । ਵਧੇਰੇ ਗਰਮੀ ਅਤੇ ਵ¤ਧ ਤਾਪਮਾਨ ਉ¤ਤਰੀ ਭਾਰਤ ਵਿ¤ਚ ਪਹਿਲਾਂ ਹੀ ਆਪਣੇ ਰੰਗ ਦਿਖਾ ਰਿਹਾ ਹੈ। ਇਨ੍ਹਾਂ ਬਦਲਾਵਾਂ ਕਰਕੇ ਫਸਲਾਂ ਉ¤ਪਰ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਵਧ ਗਿਆ ਹੈ। ਫ਼ਸਲਾਂ ਦੇ ਝਾੜ ਵਿ¤ਚ ਅਸੰਤੁਲਨ ਪੈਦਾ ਹੋ ਗਿਆ ਹੈ ਖੇਤੀਬਾੜੀ  ਵਿਗਿਆਨੀਆਂ ਦੀ ਖੋਜ ਅਨੁਸਾਰ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਵਿ¤ਚ ਕਣਕ ਪ¤ਕਣ ਦੇ ਸਮੇਂ ਦਾ ਤਾਪਮਾਨ 0.5 ਡਿਗਰੀ ਸੈਂਟੀਗਰੇਡ ਵ¤ਧ ਜਾਂ ਘ¤ਟ ਜਾਵੇ ਤਾਂ ਕਣਕ ਦਾ ਝਾੜ 5 ਪ੍ਰਤੀਸ਼ਤ ਤ¤ਕ ਘ¤ਟ ਜਾਂਦਾ ਹੈ ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਣਕ-ਝੋਨਾ ਪੰਜਾਬ ਦਾ ਮੁ¤ਖ ਫ਼ਸਲੀ ਚ¤ਕਰ ਹੈ। ਪੰਜਾਬ ਵਿ¤ਚ ਹਾੜ੍ਹੀ ਦੀ ਰੁ¤ਤ ਵਿ¤ਚ ਕਣਕ ਅਤੇ ਝੋਨੇ ਦੀ ਵਾਢੀ ਤੋਂ ਬਾਅਦ ਕਿਸਾਨ ਵੀਰ ਕਣਕ ਅਤੇ ਝੋਨੇ ਦੇ ਮੁ¤ਢਾਂ ਨੂੰ ਸਾੜ ਦਿੰਦੇ ਹਨ ਅਤੇ ਇਸ ਕਰਕੇ ਅਕਸਰ ਹੀ ਸਾਰੇ ਪੰਜਾਬ ਵਿ¤ਚ ਆਸਮਾਨ ਤੇ ਇ¤ਕ ਗਹਿਰ ਜਿਹੀ ਚੜ੍ਹ ਜਾਂਦੀ ਹੈ। ਇਸ ਗਹਿਰ ਕਰਕੇ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਸਾਹ ਦੀਆਂ ਬੀਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖੇਤੀ ਵਿਗਿਆਨੀ ਕਿਸਾਨਾਂ ਨੂੰ ਨਾੜ ਤੇ ਪਰਾਲੀ ਨੂੰ ਸਾੜਣ ਤੋਂ ਬਾਰ ਬਾਰ ਰੋਕ ਰਹੇ ਹਨ ਪਰ ਕਿਸਾਨ ਵੀਰ ਤਾਂ ਬ¤ਸ ਉਹੀ ਢੰਗ ਅਪਣਾਉਂਦੇ ਹਨ ਜੋ ਉਹਨਾਂ ਨੂੰ ਸੌਖਾ ਲ¤ਗੇ। ਇਸੇ ਤਰ੍ਹਾਂ ਸਾਉਣੀ ਰੁ¤ਤ ਦੌਰਾਨ ਕਿਸਾਨ ਵੀਰ ਝੋਨੇ ਦੀ ਫਸਲ ਵਿ¤ਚ ਲਗਾਤਾਰ ਕਈ ਕਈ ਦਿਨ ਤ¤ਕ ਪਾਣੀ ਖੜ੍ਹਾ ਰ¤ਖਦੇ ਹਨ ਜਿਸ ਕਰਕੇ ਹਵਾ ਵਿ¤ਚ ਮੀਥੇਨ ਗੈਸ ਦੀ ਮਾਤਰਾ ਬਹੁਤ ਵਧ ਜਾਂਦੀ ਹੈ। ਗਲੋਬਲ ਵਾਰਮਿੰਗ ਵਿ¤ਚ ਇਹ ਗੈਸ ਅਹਿਮ ਹਿ¤ਸਾ ਪਾਉਂਦੀ ਹੈ। ਝੋਨੇ ਦੀ ਲਗਾਤਾਰ ਬਿਜਾਈ ਕਰਕੇ ਪੰਜਾਬ ਵਿ¤ਚ ਧਰਤੀ ਹੇਠਲੇ ਪਾਣੀ ਦਾ ਪ¤ਧਰ ਵੀ ਡਿ¤ਗ ਰਿਹਾ ਹੇ ਜੋ ਕਿ ਬਹੁਤ ਖਤਰਨਾਕ ਸਾਬਿਤ ਹੋ ਰਿਹਾ ਹੈ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ  ਉਹ ਝੋਨੇ ਦੇ ਨਾਲ ਨਾਲ ਬਾਸਮਤੀ ਅਤੇ ਦਾਲਾਂ ਦੇ ਥ¤ਲੇ ਵੀ ਰਕਬਾ ਵਧਾ ਲੈਣ। ਇਸ ਤੋਂ ਇਲਾਵਾ ਜ਼ਰੂਰਤ ਤੋਂ ਵ¤ਧ ਖਾਦਾਂ ਦੀ ਵਰਤੋਂ ਕਰਕੇ ਹਵਾ ਵਿ¤ਚ ਨਾਈਟਰੋਜਨ ਦੀ ਮਾਤਰਾ ਵੀ ਵਧ ਰਹੀ ਹੈ।ਇਹ ਨਾਈਟਰੋਜਨ ਹਵਾ ਵਿ¤ਚ ਮੌਜੂਦ ਆਕਸੀਜਨ ਨਾਲ ਮਿਲ ਕੇ ਨਾਈਟਰਸ ਆਕਸਾਈਡ ਦੇ ਰੂਪ ਵਿ¤ਚ ਸਾਡੇ ਜੀਵਨ ਤੇ ਹਾਨੀਕਾਰਕ ਪ੍ਰਭਾਵ ਪਾ ਰਹੀ ਹੈ। ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਰਬਪ¤ਖੀ ਕੀਟ ਕੰਟਰੋਲ ਵਿਧੀ ਦੀ ਵਰਤੋਂ ਕਰਕੇ ਵੀ ਅਸੀਂ ਆਪਣੀ ਫ਼ਸਲ ਨੂੰ ਕੀੜਿਆਂ ਤੋਂ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ।

ਖੇਤੀਬਾੜੀ ਤੋਂ ਇਲਾਵਾ ਸਾਡੇ ਜ਼ਿੰਦਗੀ ਜੀਣ ਦੇ ਢੰਗ ਤਰੀਕੇ ਵੀ ਪ੍ਰਦੂਸ਼ਣ ਵਿ¤ਚ ਵਾਧਾ ਕਰ ਰਹੇ ਹਨ। ਜਿਵੇਂ ਕਿ ਗਰਮੀਆਂ ਵਿ¤ਚ ਅਸੀਂ ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ ਦੀ ਮਦਦ ਲੈਂਦੇ ਹਾਂ। ਏਅਰ ਕੰਡੀਸ਼ਨਰ ਦੇ ਲਗਾਤਾਰ ਚ¤ਲਣ ਕਰਕੇ ਹਵਾ ਵਿ¤ਚ ਕਈ ਹਾਨੀਕਾਰਕ ਗੈਸਾਂ ਦੀ ਮਾਤਰਾ ਵਧ ਜਾਂਦੀ ਹੈ। ਇਸੇ ਤਰ੍ਹਾਂ ਸਰਦੀਆਂ ਵਿ¤ਚ ਲਗਾਤਾਰ ਹੀਟਰ ਦੀ ਵਰਤੋਂ ਜਾਂ ਘਰਾਂ ਵਿ¤ਚ ਅੰਗੀਠੀਆਂ ਦੀ ਵਰਤੋਂ ਕਰਨ ਕਰਕੇ ਵੀ ਹਵਾ ਪ੍ਰਦੂਸ਼ਿਤ ਹੁੰਦੀ ਹੈ। ਇਸ ਤੋਂ ਇਲਾਵਾ ਦਿਨੋ ਦਿਨ ਵਧ ਰਹੀਆਂ ਕਾਰਾਂ, ਗ¤ਡੀਆਂ ਵੀ ਹਵਾ ਵਿ¤ਚ ਪ੍ਰਦੂਸ਼ਣ ਵਧਾ ਰਹੀਆਂ ਹਨ। ਵਧ ਰਹੇ ਉਦਯੋਗੀਕਰਣ, ਸ਼ਹਿਰੀਕਰਣ ਦੇ ਕਰਕੇ ਵੀ ਪ੍ਰਦੂਸ਼ਣ ਵਿ¤ਚ ਵਾਧਾ ਹੋ ਰਿਹਾ ਹੈ। ਅ¤ਜ ਕ¤ਲ ਵਧ ਰਹੇ ਟਰੈਫਿਕ ਨੂੰ ਕੰਟਰੋਲ ਵਿ¤ਚ ਕਰਨ ਲਈ ਸੜਕਾਂ ਦੀ ਚੌੜਾਈ ਵਧਾਉਣ ਲਈ ਸੜਕਾਂ ਦੇ ਦੋਹਾਂ ਪਾਸਿਆਂ ਤੋਂ ਰੁ¤ਖਾਂ ਦੀ ਕਟਾਈ ਕੀਤੀ ਜਾ ਰਹੀ ਹੈ ਜੋ ਕਿ ਪ੍ਰਦੂਸ਼ਣ ਵਧਾਉਣ ਵਿ¤ਚ ਬਹੁਤ ਜ਼ਿੰਮੇਂਵਾਰ ਹੋਵੇਗੀ। ਕਿਉਂਕਿ ਰੁ¤ਖ ਹਵਾ ਵਿ¤ਚੋਂ ਹਾਨੀਕਾਰਕ ਗੈਸਾਂ ਨੂੰ ਚੂਸ ਕੇ ਵਾਤਾਵਰਣ ਨੂੰ ਸਾਡੇ ਲਈ ਸਾਫ਼ ਕਰਦੇ ਹਨ। ਇਸ ਕੰਪਿਊਟਰ ਯੁ¤ਗ ਵਿ¤ਚ ਤਕਨੀਕੀ ਤਰ¤ਕੀ ਦੇ ਜਿ¤ਥੇ ਫ਼ਾਇਦੇ ਹੋਏ ਹਨ ਉੇ¤ਥੇ ਨੁਕਸਾਨ ਵੀ ਬਹੁਤ ਹੋ ਰਹੇ ਹਨ। ਅਸੀਂ ਇਸ ਗ¤ਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਸਾਰਿਆਂ ਨੇ ਆਪ ਹੀ ਵਾਤਾਵਰਣ ਦਾ ਅਸੰਤੁਲਨ ਪੈਦਾ ਕਰਨ ਵਿਚ ਰੋਲ ਅਦਾ ਕੀਤਾ ਹੈ ਪ੍ਰੰਤੂ ਅਜੇ ਵੀ ਡੁ¤ਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ । ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਦੇ ਯਤਨਾਂ ਤੋਂ ਇਲਾਵਾ ਪੰਜਾਬ ਵਿ¤ਚ ਵਾਤਾਵਰਣ ਦੀ ਸੰਭਾਲ ਲਈ ਨੰਨ੍ਹੀ ਛਾਂ ਵਰਗੇ ਪਰੋਜੈਕਟ ਚ¤ਲ ਰਹੇ ਹਨ ਪਰ ਸਾਨੂੰ ਚਾਹੀਦਾ ਹੈ ਕਿ ਅਸੀਂ ਸਿਰਫ਼ ਰੁ¤ਖ ਲਗਾਉਣ ਤ¤ਕ ਹੀ ਸੀਮਤ ਨਾ ਰਹੀਏ ਸਗੋਂ ਇਹਨਾਂ ਰੁ¤ਖਾ ਨੂੰ ਪਾਲ ਕੇ ਆਪਣੇ ਵਾਤਾਵਰਣ ਨੂੰ ਸੰਭਾਲੀਏ।

ਅ¤ਜ ਦਾ ਦਿਨ ਸਾਰੀ ਦੁਨੀਆਂ ਵਿ¤ਚ ਵਿਸ਼ਵ ਵਾਤਾਵਰਣ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੰਯੁਕਤ ਸੰਘ ਵ¤ਲੋਂ ਸਾਲ 1972 ਤੋਂ ਅੱਜ ਦਾ ਦਿਨ ‘‘ਵਿਸ਼ਵ ਵਾਤਾਵਰਣ ਦਿਵਸ’’ ਵਜੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਪਿ¤ਛੇ ਸੋਵੀਅਤ ਸੰਘ ਦਾ ਮੁ¤ਖ ਮੰਤਵ ਸਾਰੀ ਦੁਨੀਆ ਦਾ ਧਿਆਨ ਵਾਤਾਵਰਣ ਦੀ ਸ਼ੁ¤ਧਤਾ ਵ¤ਲ ਦਿਵਾਉਣਾ ਸੀ। ਹਰ ਸਾਲ ਇਸ ਦਿਨ ਵ¤ਖ ਵ¤ਖ ਸ਼ਹਿਰਾਂ ਵਿ¤ਚ ਵਾਤਾਵਰਣ ਦੀ ਸੰਭਾਲ ਲਈ ਗੋਸ਼ਟੀਆਂ ਕਰਵਾਈਆਂ ਜਾਂਦੀਆਂ ਹਨ। ਹਰ ਨਾਗਰਿਕ ਨੂੰ ਸਾਲ ਦਾ ਹਰ ਦਿਨ ਵਿਸ਼ਵ ਵਾਤਾਵਰਣ ਦਿਵਸ ਹੀ ਲ¤ਗਣਾ ਚਾਹੀਦਾ ਹੈ। ਇ¤ਕਲੀ ਸਰਕਾਰ ਵੀ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਕੁਝ ਨਹੀਂ ਕਰ ਸਕਦੀ। ਸਾਨੂੰ ਸਾਰਿਆਂ ਨੂੰ ਵਾਤਾਵਰਣ ਦੇ ਪ੍ਰਤਿ ਸੁਹਿਰਦ ਹੋਣ ਦੀ ਲੋੜ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਸਭ ਅ¤ਜ ਦੇ ਦਿਨ ਸੰਕਲਪ ਕਰੀਏ ਕਿ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਆਪਣੇ ਪ¤ਧਰ ਤੇ ਕਦਮ ਚੁ¤ਕਾਂਗੇ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸ਼ੁ¤ਧ ਹਵਾ ਵਿ¤ਚ ਸਾਹ ਲੈਣ ਦਾ ਮੌਕਾ ਦੇਵਾਂਗੇ।

This entry was posted in ਲੇਖ.

One Response to ਆਓ ! ਵਾਤਾਵਰਣ ਵਿੱਚ ਪ੍ਰਦੂਸ਼ਣ ਰੋਕੀਏ

  1. komal preet says:

    pen is red
    sky is blue
    o my invernment
    i love you

Leave a Reply to komal preet Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>