ਲੀਅਰ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਵਿਖੇ ਸਿੱਖ ਸੰਗਤਾ ਵੱਲੋ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਨ 84 ਦੇ ਘੱਲੂਘਾਰਾ ਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀਆਂ ਕੋਮ ਲਈ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਦਰਾਮਨ ਦੇ ਨਜਦੀਕੀ ਇਲਾਕੇ ਲੀਅਰ, ਤਰਾਨਬੀ, ਸੂਲਬਰਗ,ਆਸਕਰ,ਹੇਗੈਦਾਲ, ਲੀਅਰਸਕੂਗਨ ਆਦਿ ਤੋ ਭਾਰੀ ਸੰਖਿਆ ਚ ਸੰਗਤਾ ਨੇ ਗੁਰੂ ਘਰ ਹਾਜ਼ਰੀਆ ਲਵਾਈਆ ਅਤੇ ਸਿੱਖ ਕੋਮ ਦੇ ਸ਼ਹੀਦਾਂ ਨੂੰ ਆਪਣੀਆਂ ਸ਼ਰਧਾਜ਼ਲੀਆਂ ਭੇਟ ਕੀਤੀਆਂ। ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੱਤ ਪੰਜਾਬੋ ਆਏ ਭਾਈ ਗੁਰਪ੍ਰੀਤ ਸਿੰਘ, ਭਾਈ ਅੰਮ੍ਰਿਤ ਸਿੰਘ,ਭਾਈ ਮੰਗਤ ਸਿੰਘ ਦੇ ਜੱਥੇ ਨੇ ਗੁਰੂ ਕੀ ਅੰਮ੍ਰਿਤ ਬਾਣੀ ਦਾ ਕੀਰਤਨ ਕਰ ਸੰਗਤਾ ਨੂੰ ਨਿਹਾਲ ਕੀਤਾ।।ਭਾਈ ਚਰਨਜੀਤ ਸਿੰਘ ਅਤੇ ਭਾਈ ਮਨਜੋਰ ਸਿੰਘ ਵੱਲੋ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹਾਦਤ ਨੂੰ ਸਮਰਪਿਤ ਕਵਿਤਾ ਸੰਗਤ ਨਾਲ ਸਾਝੀ ਕੀਤੀ।ਗਿਆਨੀ ਹਰਬੰਸ ਸਿੰਘ ਹੋਣਾ ਨੇ ਵੀ ਗੁਰੂਆ ਦੀ ਸ਼ਹਾਦਤ ਦਾ ਵਾਕਿਆ ਅਤੇ ਜੂਨ 84 ਦੇ ਹਾਲਾਤਾ ਨੂੰ ਸੰਗਤ ਨਾਲ ਸਾਂਝਾ ਕੀਤਾ। ਤਿੰਨ ਦਿਨ ਲੰਗਰ ਦੀ ਸੇਵਾ ਸ੍ਰ ਅਮਰਜੀਤ ਸਿੰਘ,ਸ੍ਰ ਹਰਪ੍ਰਤਾਪ ਸਿੰਘ, ਸ੍ਰ ਸੁਰਜੀਤ ਸਿੰਘ, ਸ੍ਰ ਗਿਆਨ ਸਿੰਘ, ਸ੍ਰ ਹਰਭਜਨ ਸਿੰਘ,ਬੀਬੀ ਕੈਲਾਸ਼ ਕੋਰ ਅਤੇ ਬੀਬੀ ਸੁਖਰਾਜ ਕੋਰ ਦੇ ਪਰਿਵਾਰਾ ਵੱਲੋ ਨਿਭਾਈ ਗਈ ।ਇਸ ਸ਼ਹੀਦੀ ਦਿਹਾੜੇ ਦੋਰਾਨ ਛਬੀਲ ਵੀ ਲਗਾਈ ਗਈ।ਸਮਾਗਮ ਦੀ ਸਮਾਪਤੀ ਦੋਰਾਨ ਸਿੱਖ ਯੂਥ ਦੇ ਹੋਣਹਾਰ ਬੱਚੇ ਬੱਚੀਆ ਨੂੰ ੳਪਨ ਡੇ ਫਾਰ ਆਲ ਨੂੰ ਆਜੋਯਨ ਕਰਵਾਉਣ ਪ੍ਰਤੀ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ।ਗੁਰੁਦੁਆਰਾ ਪ੍ਰੰਬੱਧਕ ਕਮੇਟੀ ਲੀਅਰ ਦੇ ਮੁੱਖ ਸੇਵਾਦਾਰ ਅਜੈਬ ਸਿੰਘ (ਚੱਬੇਵਾਲ),ਉੱਪ ਮੁੱਖ ਸੇਵਾਦਾਰ ਭਾਈ ਅਜਮੇਰ ਸਿੰਘ (ਟੋਨਸਬਰਗ), ਸਕੈਟਰੀ ਭਾਈ ਚਰਨਜੀਤ ਸਿੰਘ,ਖਜਾਨਚੀ ਭਾਈ ਗਿਆਨ ਸਿੰਘਫੋਰਸਤਾਨਦਰ ,ਭਾਈ ਹਰਵਿੰਦਰ ਸਿੰਘ ਤਰਾਨਬੀ ,ਭਾਈ ਸਰਬਜੀਤ ਸਿੰਘ ਅਤੇ ਭਾਈ ਬਲਦੇਵ ਸਿੰਘ ਨੇ ਆਈ ਹੋਈ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ।
ਨਾਰਵੇ ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
This entry was posted in ਸਰਗਰਮੀਆਂ.