ਮੋਗਾ, ( ਸਵਰਨ ਗੁਲਾਟੀ ) -: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਮੋਗਾ ਸਹਿਰ ਵਿੱਚ ਵੱਖ ਵੱਖ ਥਾਂਵਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆ ਗਈਆਂ ਜੋ ਅੱਗ ਵਰਦੀ ਗਰਮੀ ਵਿੱਚ ਰਾਹਗੀਰਾਂ ਦੇ ਤਪਦੇ ਦਿਲਾਂ ਨੂੰ ਠਾਰ ਰਹੀਆਂ ਸਨ ਪਰ ਇਸ ਦੇ ਉਲਟ ਮੋਗਾ ਦੇ ਸਿਵਲ ਹਸਪਤਾਲ ਦੇ ਨਜਦੀਕ ਕੁਝ ਸੇਵਾਦਾਰਾਂ ਵੱਲੋ ਠੰਡੇ ਮਿੱਠੇ ਜਲ ਦੀ ਲਗਾਈ ਗਈ ਛਬੀਲ ਦੇ ਨਾਲ ਹੀ ਭੰਗ ਦੀ ਛਬੀਲ ਲਗਾ ਕੇ ਆਊਦੇ ਜਾਂਦੇ ਰਾਹਗੀਰਾਂ ਨੂੰ ਅਵਾਜਾਂ ਲਗਾ ਰਹੇ ਸਨ ਕਿ ਆਊ ਜੀ ਜੀਹਨੇ ਜਹਾਜ ਚੜਨਾਂ ਹੈ ਦੀਆਂ ਅਵਾਜਾਂ ਲਗਾ ਕੇ ਲੋਕਾਂ ਨੂੰ ਭੰਗ ਪਿਆਈ ਜਾ ਰਹੀ ਸੀ । ਜਦ ਇਸ ਸਬੰਧੀ ਰਸਤੇ ਵਿੱਚੋ ¦ਘ ਰਹੇ ਪੱਤਰਕਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਥੇ ਰੁਕ ਕੇ ਛਬੀਲ ਦੇ ਨੁਮਾਇੰਦੇ ਸੋਹਣ ਸਿੰਘ, ਸਾਧੂ ਸਿੰਘ , ਸੁੱਚਾ ਸਿੰਘ, ਬਲਜਿੰਦਰ ਸਿੰਘ, ਮਹਿੰਦਰ ਸਿੰਘ ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ ਆਦਿ ਨਾਲ ਗੱਲਬਾਤ ਕਰਦਿਆ ਕਿਹਾ ਕਿ ਤੁਸੀ ਛਬੀਲ ਦੇ ਨਾਲ ਭੰਗ ਦੀ ਛਬੀਲ ਲਗਾ ਕੇ ਲੋਕਾਂ ਨੂੰ ਨਸੇ ਵੰਡ ਰਹੋ ਹੋ ਜੇਕਰ ਬੱਚੇ ਜਾਂ ਕੋਈ ਅਣਜਾਣੇ ਵਿੱਚ ਭੰਗ ਪੀ ਗਿਆ ਤਾਂ ਉਹ ਸੱਚ ਮੁੱਚ ਹੀ ਜਹਾਜ ਚੜ ਜਾਵੇਗਾ ਤਾਂ ਉਕਤ ਵਿਅਕਤੀਆਂ ਨੇ ਕਿਹਾ ਕਿ ਉਹ ਤਾਂ ਭੰਗ ਦੀ ਛਬੀਲ ਪਿਛਲੇ 40 ਸਾਲਾ ਤੋ ਲਗਾ ਰਹੇ ਹਨ ਜਿਨਾਂ ਨੂੰ ਕਿਸੇ ਨੇ ਅੱਜ ਤੱਕ ਨਹੀ ਰੋਕਿਆ। ਜਦ ਇਸ ਸਬੰਧੀ ਗੁਰਮੁੱਖ ਪ੍ਰਚਾਰ ਜਥੇਬੰਦੀ ਦੇ ਆਗੂ ਰਿਚੀ ਚਾਵਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਵਿੱਚ ਇਹ ਕਿਤੇ ਵੀ ਨਹੀ ਲਿਖਿਆ ਕਿ ਗੁਰੂ ਸਹਿਬਾਨਾਂ ਦੇ ਸਹੀਦੀ ਦਿਹਾੜੇ ਤੇ ਛਬੀਲਾ ਦੇ ਨਾਂ ਤੇ ਨਸਾ ਵੰਡਿ ਆ ਜਾਵੇ। ਜਦ ਇਸ ਸਬੰਧੀ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀ ਹੈ ਉਹ ਹੁਣੇ ਹੀ ਖੁਦ ਮੌਕੇ ਤੇ ਜਾ ਰਹੇ ਹਨ ਅਤੇ ਜੇਕਰ ਭੰਗ ਦੀ ਛਬੀਲ ਲੱਗੀ ਹੋਈ ਤਾਂ ਉਹ ਬੰਦ ਕਰਵਾਉਣਗੇ। ਮੌਕੇ ਤੇ ਕੁਝ ਲੋਕਾਂ ਨੇ ਕਿਹਾ ਕਿ ਗੁਰੂ ਸਹਿਬਾਨਾਂ ਦੇ ਸਹੀਦੀ ਦਿਹਾੜੇ ਤੇ ਛਬੀਲ ਲਗਾਉਣ ਦੀ ਆੜ ਵਿੱਚ ਲੋਕਾਂ ਤੋ ਚੰਦਾਂ ਇਕੱਠਾ ਕਰਕੇ ਭੰਗ ਦੀਆਂ ਛਬੀਲਾ ਲਗਾਉਣਾ ਅਤਿ ਮੰਦਭਾਗੀ ਗੱਲ ਹੈ ਜੋ ਬੱਚਿਆ ਤੇ ਬਹੁਤ ਹੀ ਬੁਰਾ ਅਸਰ ਪਵੇਗਾ।