ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸਮੁੱਚੀਆ ਪੰਥਕ ਜਥੇਬੰਦੀਆਂ ਦ੍ਰਿੜਤਾ ਨਾਲ ਅੱਗੇ ਆਉਣ

ਫਤਿਹਗੜ੍ਹ ਸਡਹਿਬ,  ( ਗੁਰਿੰਦਰਜੀਤ ਸਿੰਘ ਪੀਰਜੈਨ)  :-ਸਿੱਖ ਲੀਡਰਸ਼ਿਪ ਦੀਆਂ ਡੰਗ ਟਪਾਊ ਨੀਤੀਆ ਕਾਰਣ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਮਰਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਕੇਸ ਸੰਬੰਧੀ ਕੋਈ ਠੋਸ ਤੱਥ ਸਾਹਮਣੇ ਨਹੀਂ ਆਏ-ਚਿੱਟੇ ਦਿਨ ਤਸਦੱਦ ਕਰਕੇ ਜਥੇਦਾਰ ਕਾਉਂਕੇ ਨੂੰ ਸ਼ਹੀਦ ਕਰਨ ਵਾਲੇ ਕਾਤਲ ਅੱਜ ਵੀ ਸ਼ਰੇਆਮ ਘੁੰਮ ਰਹੇ ਹਨ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸਿੱਖਸ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਦੇ ਭਾਰਤ ਸਥਿਤ ਕੌਆਰਡੀਨੇਟਰ ਸ.ਕਰਨੈਲ ਸਿੰਘ ਪੀਰ ਮੁਹੰਮਦ,ਸੁਪਰੀਮ ਕੋਂਸਲ ਮੈਂਬਰਾਂ ਸ.ਦਵਿੰਦਰ ਸਿੰਘ ਸੌਢੀ,ਸ.ਜਗਰੂਪ ਸਿੰਘ ਚੀਮਾ,ਸ.ਪਰਮਿੰਦਰ ਸਿੰਘ ਐਡਵੋਕੇਟ,ਸ.ਗੁਰਮੁੱਖ ਸਿੰਘ ਸੰਧੂ ਅਤੇ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉੰਕੇ ਨੂੰ ਅਮਰਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਅਮਰ ਸ਼ਹੀਦ ਭਾਈ ਮਨੀ ਸਿੰਘ ਅਤੇ ਅਮਰਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਵਾਂਗ ਘੌਰ ਤਸੱਦਦ ਕਰਕੇ ਸ਼ਹੀਦ ਕੀਤਾ ਗਿਆ ਸੀ ਲੇਕਿਨ ਅਨੇਕਾ ਵਰੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਰਵਾਇਤੀ ਲੀਡਰਸ਼ਿਪ ਤੇ ਨਾ ਹੀ ਸਾਡੀਆਂ ਆਪਣੀਆ ਪੰਥਕ ਧਿਰਾਂ ਇਸ ਗੰਭੀਰ ਅਪਰਾਧ ਬਾਰੇ ਚਿੰਤਤ ਹੋਈਆ ਹਨ।ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ 20ਵੀਂ ਸਦੀ ਦੌਰਾਨ ਜਿਥੇ ਹਜ਼ਾਰਾ ਸਿੱਖ ਨੌਜ਼ਵਾਨਾ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ ਗਿਆ ਉਥੇ ਜਥੇਦਾਰ ਕਾਉਂਕੇ ਬਾਰੇ ਸਾਬਕਾ ਏ.ਡੀ.ਜੀ.ਪੀ ਸ੍ਰੀ ਬੀ.ਪੀ ਤਿਵਾੜੀ ਵੱਲੋਂ ਕੀਤੀ ਜਾਂਚ ਦਾ ਖੁਲਾਸਾ ਹੁਣ ਜਨਤਕ ਹੋਣ ਤੋਂ ਬਾਅਦ ਇਸ ਬਾਰੇ ਹੁਣ ਵੀ ਕੋਈ ਗੰਭੀਰਤਾ ਨਾਲ ਠੋਸ ਕਦਮ ਨਾ ਚੁਕਣੇ ਇਹ ਗੱਲ ਸਾਬਤ ਕਰਦੇ ਹਨ ਕਿ ਸਿੱਖ ਲੀਡਰਸ਼ਿਪ ਆਪਣੇ ਕੌਮੀ ਸ਼ਹੀਦਾ ਪ੍ਰਤੀ ਵੀ ਦੋਹਰੇ ਮਾਪਦੰਡ ਅਪਨਾ ਰਹੀ ਹੈ।ਸ.ਕਰਨੈਲ ਸਿੰਘ ਪੀਰ ਮੁਹੰਮਦ ਅਤੇ ਬਾਕੀ ਫੈਡਰੇਸ਼ਨ ਨੇਤਾਵਾਂ ਨੇ ਐਲਾਨ ਕੀਤਾ ਕਿ ਉਹ ਇਸ ਗੰਭੀਰ ਅਪਰਾਧ ਦੇ ਤਮਾਮ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਇੱਕ ਉੱਚ ਪੱਧਰੀ ਵਫਦ ਲੈਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ ਸਿੰਘ ਬਾਦਲ ਨੂੰ ਮਿਲਣਗੇ ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ ਪੰਥਕ ਸੰਗਠਨਾ ਨਾਲ ਤਾਲਮੇਲ ਕਰਕੇ ਅਗਲੇ ਪ੍ਰੋਗਰਾਮ ਦੀ ਰਣਨੀਤੀ ਘੜੀ ਜਾਵੇਗੀ।ਫੈਡਰੇਸ਼ਨ ਨੇਤਾਵਾਂ ਨੇ ਹੋਰ ਮਨੁੱਖੀ ਅਧਿਕਾਰ ਸੰਗਠਨਾ ਨੂੰ ਇਸ ਘੌਰ ਅਪਰਾਧ ਵਿਰੁੱਧ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।ਫੈਡਰੇਸ਼ਨ ਪ੍ਰਧਾਨ ਨੇ ਕੱਲ 8 ਜੂਨ ਨੂੰ ਅੰਤਰਰਾਸ਼ਟਰੀ ਹਵਾਈਅੱਡੇ ਰਾਜਾਸਾਂਸੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਦਿੱਤੇ ਰੋਸ ਧਰਨੇ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਇਸੇ ਦੌਰਾਨ ਆਲ ਇੰਡੀਆ ਸਿੱਖਸ ਸਟੂਡੈਂਟਸ ਫੈਡਰੇਸ਼ਨ ਦੇ ਸਕੱਤਰ ਜਨਰਲ ਅਤੇ ਸੁਪਰੀਮ ਕੌਂਸਲ ਦੇ ਮੈਂਬਰ ਸ.ਦਵਿੰਦਰ ਸਿੰਘ ਸੌਢੀ ਜੋ ਕਿ ਪਿਛਲੇ ਦੋ ਹਫਤਿਆ ਤੋਂ ਇੰਗਲੈਂਡ ਦੌਰੇ ਤੇ ਹਨ ਦੀ ਪੁਰਜ਼ੌਰ ਸਿਫਾਰਿਸ਼ ਤੇ ਸ.ਸਰਜਿੰਦਰ ਸਿੰਘ ਲੰਡਨ ਨੂੰ ਫੈਡਰੇਸ਼ਨ ਦੀ ਯੂਕੇ ਇਕਾਈ ਦਾ ਐਕਟਿੰਗ ਪ੍ਰਧਾਨ ਨਿਯੁੱਕਤ ਕਰਦਿਆ ਸ.ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬਾਕੀ ਆਹੁਦੇਦਾਰਾਂ ਦਾ ਐਲਾਨ ਦਵਿੰਦਰ ਸਿੰਘ ਸੌਢੀ ਖੁਦ ਕਰਨਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>