ਠੱਗਾਂ ਦਾ ਗਰੋਹ ਸ੍ਰਗਰਮ ਪੰਜਾਬੀ,ਹਿੰਦੀ,ਉਰਦੂ ਬੋਲਣ ਵਾਲੇ ਭਾਈ ਚਾਰੇ ਨੂੰ ਸੁਚੇਤ ਰਹਿਣ ਦੀ ਅਪੀਲ-ਸੰਧੂ

ਹਮਬਰਗ,(ਅਮਰਜੀਤ ਸਿੰਘ ਸਿੱਧੂ):-ਅੱਜ ਸ: ਜਗਤਾਰ ਸਿੰਘ ਸੰਧੂ ਗੋਆ ਰਾਈਜੇ ਵਾਲਿਆਂ ਨੇ ਫੋਨ ਤੇ ਦੱਸਿਆ ਕਿ ਇੱਕ ਠੱਗਾਂ ਦਾ ਗਰੋਹ ਕੋਈ ਨਵੀ ਕਾਰਵਾਈ ਕਰਨ ਲਈ ਸ੍ਰਗਰਮ ਹੋਇਆ ਹੈ। ਇਹ ਗਰੋਹ ਪੰਜਾਬੀ,ਹਿੰਦੀ ਅਤੇ ਉਰਦੂ ਬੋਲਣ ਵਾਲੇ ਭਾਈਚਾਰੇ ਦੇ ਘਰਾਂ ਵਿੱਚ ਫੋਨ ਕਰਦਾ ਹੈ ਕਿ ਤੁਹਾਡੀ ਲਾਟਰੀ 5 ਲੱਖ ਦੀ ਨਿਕਲੀ ਹੈ ਇਸ ਲਈ ਤੁਸੀਂ ਸਾਨੂੰ ਆਪਣਾ ਪਾਸਪੋਰਟ ਨੰਬਰ, ਜ਼ਨਮ ਤ੍ਰੀਕ ਤੇ ਆਪਣਾ ਸਹੀ ਐਡਰਿਸ ਦੇਵੋ ਤਾਂ ਜੋ ਅਸੀਂ ਇਹ ਪੈਸੇ ਤੁਹਾਨੂੰ ਵਿਸਟਨ ਯੂਨੀਅਨ ਦੇ ਰਾਹੀਂ ਭੇਜ ਸਕੀਏ। ਇਹ ਲੋਕ ਗੱਲ ਹਿੰਦੀ ਜਾਂ ਪੰਜਾਬੀ ਵਿੱਚ ਕਰਦੇ ਹਨ। ਟੈਲੀਫੋਨ ਦੇ ਜੋ ਨੰਬਰ ਆ ਰਹੇ ਹਨ ਕਦੇ ਇੰਡਆ, ਕਦੇ ਦੁਬਈ ਤੇ ਕਦੇ ਪਾਕਸਤਾਨ ਦੇ ਹਨ। ਇਸ ਲਈ ਸਾਰੇ ਵੀਰਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਉਹ ਸੁਚੇਤ ਰਹਿਣ ਕਿਸੇ ਨੂੰ ਵੀ ਆਪਣਾ ਵਾਇਓਡੈਟਾ ਨਾਂ ਦੇਣ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਗੁਰੂ ਘਰ ਜਾ ਕੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਹਮਬਰਗ ਵਿੱਚ ਹੋਰ ਵੀ ਬਹੁਤ ਸਾਰੇ ਪੰਜਾਬੀ ਘਰਾਂ ਵਿੱਚ ਫੋਨ ਆਏ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>