ਜੇਲ੍ਹ ਦੀ ਸਜ਼ਾ ਦੌਰਾਨ ਸਿੱਖ ਕੈਦੀ ਹੁਣ ਦਾਢੀ ਰੱਖ ਸਕਦੇ ਹਨ

ਵਾਸਿੰਗਟਨ- ਅਮਰੀਕਾ ਦੀ ਕੈਲੇਫੋਰਨੀਆਂ ਸਟੇਟ ਵਿੱਚ ਸਿੱਖ ਕੈਦੀਆਂ ਨੂੰ ਆਪਣੀ ਧਾਰਮਿਕ ਰਵਾਇਤ ਦੇ ਤਹਿਤ ਦਾਢੀ ਰੱਖਣ ਦੀ ਇਜ਼ਾਜਤ ਮਿਲ ਗਈ ਹੈ। ਇਹ ਕੈਦੀ ਸੁਖਵਿੰਦਰ ਸਿੰਘ ਬਰਸਾ ਨਾਲ ਸਬੰਧਿਤ ਮਾਮਲੇ ਵਿੱਚ ਕਮਿਊਨਿਟੀ ਦੁਆਰਾ ਕੈਲੇਫੋਰਨੀਆਂ ਡਿਪਾਰਟਮੈਂਟ  ਆਫ਼ ਕਰੈਕਸ਼ਨ ਐਂਡ ਰੀਹੈਬਿਲੀਟੇਸ਼ਨ (ਸੀਡੀਸੀਆਰ) ਦੇ ਖਿਲਾਫ਼ ਸਿ਼ਕਾਇਤ ਕਰਨ ਤੋਂ ਬਾਅਦ ਹੋਇਆ।

ਸੀਡੀਸੀਆਰ ਹੁਣ ਉਸ ਕਨੂੰਨ ਨੂੰ ਭੰਗ ਕਰੇਗੀ ਜਿਸ ਦੇ ਤਹਿਤ ਕੈਦੀਆਂ ਨੂੰ ਅੱਧੇ ਇੰਚ ਤੋਂ ਜਿਆਦਾ ਦਾਢੀ ਰੱਖਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਇਹ ਸਿਰਫ਼ ਸਿੱਖ ਕੈਦੀਆਂ ਲਈ ਹੀ ਨਹੀਂ, ਸਗੋਂ ਉਨ੍ਹਾਂ ਸੱਭ ਦੇ ਲਈ ਹੋਵੇਗੀ ਜੋ ਧਾਰਮਿਕ ਰਵਾਇਤ ਕਰਕੇ ਲੰਬੀ ਦਾਢੀ ਰੱਖਦੇ ਹਨ। ਅਮੈਰਿਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਧਾਰਮਿਕ ਸੁਤੰਤਰਤਾ ਵਿਭਾਗ ਦੇ ਡੈਨੀਅਲ ਮਾਚ ਨੇ ਕਿਹਾ, ‘ਸਾਨੂੰ ਖੁਸ਼ੀ ਹੈ ਕਿ ਸੀਡੀਸੀਆਰ ਨੇ ਜੇਲ੍ਹ ਦੇ ਅੰਦਰ ਵੀ ਧਾਰਮਿਕ ਭਾਵਨਾਵਾਂ ਦੇ ਮਹੱਤਵ ਨੂੰ ਪਛਾਣਿਆ।’

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>