ਧਰਤੀ ਦੀ ਸਿਹਤ ਸੰਭਾਲ ਅਤੇ ਸੁਰਖਿਅਤ ਖੇਤੀ ਭਵਿਖ ਲਈ ਸੁਚੇਤ ਹੋਣ ਦੀ ਲੋੜ – ਡਾ. ਗੋਸਲ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵਲੋਂ
ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇੱਕੀ ਰੋਜਾ
ਰਿਫਰੈਸ਼ਰ ਕੋਰਸ ਦੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ.
ਸਤਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਭਵਿਖ ਦੀ ਖੇਤੀ ਲਈ ਮੁਖ ਸਮਸਿਆ ਜਮੀਨ ਦੀ ਸਿਹਤ
ਵਿਗੜਨਾ ਹੈ।  ਉਹਨਾਂ ਆਖਿਆ ਕਿ ਘੱਟ ਰਹੀਆਂ ਜਮੀਨਾਂ, ਕੀੜੇ ਮਕੌੜਿਆਂ ਅਤੇ ਬੀਮਾਰੀਆਂ ਰਾਂਹੀ
ਨੁਕਸਾਨ, ਲੋੜੋਂ ਵੱਧ ਮਸ਼ੀਨਰੀ, ਬੇਯਕੀਨੇ ਮੌਸਮ ਤੋਂ ਇਲਾਵਾ ਕਣਕ ਝੋਨਾ ਫਸਲ ਚੱਕਰ ਤੇ ਲੋੜੋਂ ਵੱਧ
ਨਿਰਭਰਤਾ ਕਾਰਨ ਧਰਤੀ ਹੇਠਲਾ ਪਾਣੀ ਹੋਰ ਥੱਲੇ ਜਾ ਰਿਹਾ ਹੈ  ਇਸਲਈ ਵਾਤਾਵਰਣ ਪੱਖੋਂ ਪਾਏਦਾਰ
ਖੇਤੀ ਸਾਡੀ ਸਭ ਤੋਂ ਵੱਡੀ ਲੋੜ ਹੈ।

ਡਾ. ਗੋਸਲ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਕੋ ਇਕ ਅਜਿਹੀ ਸੰਸਥਾ ਹੈ ਜਿਹੜੀ
ਖੇਤੀਬਾੜੀ ਅਤੇ ਹੋਰ ਸੰਬੰਧਤ ਖੇਤਰਾਂ ਵਿਚ ਸਰਬਪੱਖੀ ਖੋਜ ਕਰ ਰਹੀ ਹੈ।  ਉਹਨਾਂ ਆਖਿਆ ਕਿ ਕੇਂਦਰੀ
ਪੰਜਾਬ ਦੇ ਜਿਲਿਆਂ ਵਿਚ ਧਰਤੀ ਹੇਠਲਾ ਪਾਣੀ 74 ਸੈਂਟੀਮੀਟਰ ਪ੍ਰਤੀ ਸਾਲ ਹੇਠਾਂ ਜਾ ਰਿਹਾ ਹੈ ਅਤੇ
143 ਬਲਾਕਾਂ ਵਿਚੋਂ 103 ਬਲਾਕ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਏ ਹਨ।  ਕਰਜਦਾਰੀ ਦਾ ਬੋਝ ਵੱਧ ਕੇ
ਸੰਸਥਾਗਤ ਕਰਜਾ 21700 ਕਰੋੜ ਅਤੇ ਨਿਜੀ ਸੈਕਟਰ ਦਾ ਕਰਜਾ 13300 ਕਰੋੜ ਗਿਣਿਆ ਗਿਆ ਹ
।  ਉਹਨਾਂ ਆਖਿਆ ਕਿ ਯੂਨੀਵਰਸਿਟੀ 107 ਫਸਲਾਂ ਤੇ ਖੋਜ ਕਰ ਰਹੀ ਹੈ।  ਉਹਨਾਂ ਆਖਿਆ ਕਿ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਵੱਖ-ਵੰਖ ਫਸਲਾਂ, ਫੁ¤ਲਾਂ, ਸਬਜੀਆਂ ਅਤੇ ਫਲਦਾਰ ਬੂਟਿਆ ਦੇ
6141 ਜਰਮਪਲਾਸਮ ਸੰਭਾਲੇ ਹੋਏ ਹਨ।

ਇਹਨਾਂ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿਖਿਆ ਡਾ. ਮੁਖਤਾਰ
ਸਿੰਘ ਗਿਲ ਨੇ ਆਖਿਆ ਕਿ ਸਾਲ 2020 ਤੀਕ ਭਾਰਤ ਦੀ ਅੰਦਰੂਨੀ ਅਨਾਜ ਖਪਤ 343 ਮਿਲੀਅਨ
ਮੀਟਰਕ ਟਨ ਹੋ ਜਾਵੇਗੀ ਅਤੇ ਇਸਨੂੰ ਪੂਰਾ ਕਰਨ ਲਈ ਗਿਆਨ ਅਧਾਰਤ ਖੇਤੀ ਹੀ ਇਕੋ-ਇਕ ਹਲ ਹੈ
।  ਉਹਨਾਂ ਆਖਿਆ ਕਿ 50 ਫੀਸਦੀ ਔਰਤਾਂ ਇਸ ਵੇਲੇ ਖੇਤੀ ਦੇ ਕੰਮ ਵਿਚ ਹੱਥ ਵਟਾ ਰਹੀਆਂ ਹਨ।
ਫਸਲਾਂ ਦੀ ਕਟਾਈ, ਲੁਆਈ, ਪਸ਼ੂ ਚਾਰਾ ਕ¤ਟਣ ਤੋਂ ਇਲਾਵਾ  ਘਰ ਦੀਆਂ ਜਰੂਰਤਾਂ ਜੋਗਾ ਘਰ ਦਾ
ਬਾਕੀ ਕਾਰ-ਵਿਹਾਰ ਵੀ ਔਰਤਾਂ ਕਰ ਰਹੀਆਂ ਹਨ।  ਉਹਨਾਂ ਆਖਿਆ ਕਿ ਤਕਨਾਲੋਜੀ ਵੱਡਣ ਦੀਆਂ
ਨਵੀਆਂ ਤਕਨੀਕਾਂ ਵਿਕਸਤ ਕਰਨ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਭ ਤੋਂ ਅੱਗੇ ਹੈ।  ਉਹਨਾਂ
ਪੌਦਾ ਸਿਹਤ ਹਸਪਤਾਲ, ਕਮਿਊਨਟੀ ਰੇਡਿਓ ਪ੍ਰੌਗਰਾਮ, ਮੋਬਾਈਲ ਡਾਇਗਨੋਸਟਿਕ ਅਤੇ ਟੈਸਟਿੰਗ
ਸੇਵਾਵਾਂ, ਟੋਲ ਫ੍ਰੀ ਟੈਲੀਫੋਨ ਸੇਵਾ, ਪੋਰਟਲ ਅਤੇ ਟੈਲੀਫੋਨ ਸੇਵਾਵਾਂ ਰਾਹੀ ਗਿਆਨ ਵਿਗਿਆਨ ਦਾ
ਪਸਾਰ ਕੀਤਾ ਜਾ ਰਿਹਾ ਹੈ।  ਡਾ. ਗਿਲ ਨੇ ਆਖਿਆ  ਕਿ ਤਕਨਾਲੋਜੀ ਦੇ ਸਫਲ     ਪਸਾਰ ਲਈ ਸਾਨੂੰ
ਖੇਤੀ ਕਰਦੇ ਕਿਸਾਨਾਂ ਨੂੰ ਹੋਰ ਵਧੇਰੇ ਸੁਚੇਤ ਕਰਨਾ ਪਵੇਗਾ।  ਉਹਨ ਾ ਆਖਿਆ ਕਿ ਮਸ਼ੀਨ ਨਾਲ
ਲਾਇਆ ਝੋਨਾ ਜਿੱਥੇ ਲੁਆਈ ਦਾ ਖਰਚਾ 72 ਫੀਸਦੀ ਘਟਾਉਂਦਾ ਹੈ ਉਥੇ ਝਾੜ ਵਿਚ ਵੀ 10 ਫੀਸਦੀ
ਵਾਧਾ ਕਰਦਾ ਹੈ।  ਉਹਨਾਂ ਆਖਿਆ ਕਿ ਯੂਨੀਵਰਸਿਟੀ ਵਲੋਂ 1100 ਕਿਸਾਨਾਂ ਲਈ 50 ਥਾਵਾਂ ਤੇ
ਮਸ਼ੀਨੀ ਲੁਆਈ ਲਈ ਮੈਟ ਟਾਈਪ ਨਰਸਰੀ ਬਿਜਵਾਈ ਗਈ।  ਉਹਨਾਂ ਆਖਿਆ ਕਿ ਭਵਿਖ ਵਿਚ
ਬਰੀਕੀ ਦੀ ਖੇਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਪਸਾਰ ਸਿਖਿਆ ਡਾ. ਸੁਰਜੀਤ ਸਿੰਘ ਗਿਲ ਨੇ
ਵਾਤਾਵਰਣ ਸੰਭਾਲ ਲਈ ਪਸਾਰ ਸਿਖਿਆ ਦੇ ਯੋਗਦਾਨ ਬਾਰੇ ਦੱਸਿਆ ਜਦਕਿ ਦੂਰਦਰਸ਼ਨ ਕੇਂੰਦਰ
ਜਲੰਧਰ ਦੇ ਪ੍ਰੋਗਰਾਮ ਨਿਰਮਾਤਾ ਸ. ਆਗਿਆਪਾਲ ਸਿੰਘ ਰੰਧਾਵਾ ਨੇ ਟੈਲੀਵਿਜ਼ਨ ਵਾਰਤਾ, ਵਿਚਾਰ-
ਵਟਾਦਰਾਂ ਅਤੇ ਇੰਟਰਵਿਊ ਦੇਣ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿਤੀ।  ਉਹਨਾਂ ਦੂਰਦਰਸ਼ਨ
ਕੇਂਦਰ ਜਲੰਧਰ ਵਲੋਂ ਗਲੋਬਲ ਤਪਸ਼ ਬਾਰੇ ਬਣਾਈ ਦਸਤਾਵੇਜੀ ਫਿਲਮ ਵੀ  ਵਿਖਾਈ।  ਅਗਾਂਹਵਧੂ
ਕਿਸਾਨ ਮਹਿੰਦਰ ਸਿੰਘ ਗਰੇਵਾਲ ਨੇ ਖੇਤੀਬਾੜੀ ਦੀ ਸਫਲਤਾ ਲਈ ਖੇਤੀ ਖਾਤੇ ਦੀ ਮਹੱਤਤਾ ਬਾਰੇ
ਜਾਣਕਾਰੀ ਦਿੱਤੀ।  ਸੰਚਾਰ ਕੇਂਦਰ ਦੇ ਅੱਪਰ ਨਿਰਦੇਸ਼ਕ ਡਾ. ਜਗਤਾਰ ਸਿੰਘ ਧੀਮਾਨ ਨੇ ਆਏ
ਮਹਿਮਾਨਾਂ ਦਾ ਸਵਾਗਤ ਕੀਤਾ।  ਇਸ ਕੋਰਸ ਦੇ ਕੋਆਰਡੀਨੇਟਰ ਡਾ. ਨਿਰਮਲ ਜੌੜਾ ਨੇ ਦੱਸਿਆ ਕਿ
ਇਹਨਾਂ ਸਿਖਿਆਰਥੀਆਂ ਨੂੰ ਕੱਲ ਦੂਰਦਰਸ਼ਨ ਕੇਂਦਰ ਜਲੰਧਰ ਦੇ ਸੀਨੀਅਰ ਨਿਰਦੇਸ਼ਕ ਡਾ. ਦਲਜੀਤ
ਸਿੰਘ ਨਾਲ ਰੂਬਰੂ ਕਰਵਾਇਆ ਜਾਵੇਗਾ।  ਇਸਤੋਂ ਇਲਾਵਾ ਇਹ ਸਿਖਿਆਰਥੀ ਅਕਾਸ਼ਬਾਣੀ ਜਲ਼ੰਧਰ
ਦਾ ਦੌਰਾ ਵੀ ਕਰਨਗੇ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>