ਸਰਬੀਆ ਦੇ ਨੋਵਾਕ ਨੇ ਨਡਾਲ ਨੂੰ ਹਰਾਇਆ

ਵਿੰਬਲਡਨ ਟੈਨਿਸ ਦੇ ਮਰਦਾਂ ਦੇ ਫਾਈਨਲ ਮੁਕਾਬਲੇ ਵਿਚ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਰਫੈਲ ਨਡਾਲ ਨੂੰ ਹਰਾਕੇ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ।

ਪਹਿਲੇ ਦੋ ਸੈਟਾਂ ਵਿਚ 24 ਸਾਲਾ ਨਡਾਲ ਨੇ 6-4 ਤੇ 6-1 ਨਾਲ ਵਧੀਆ ਖੇਡ ਦਾ ਮੁਜਾਹਰਾ ਕਰਦੇ ਹੋਏ ਲੀਡ ਹਾਸਲ ਕਰ ਲਈ ਲੇਕਨ ਤੀਜੇ ਸੈਟ ਵਿਚ ਨਡਾਲ ਨੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਨੋਵਾਕ ਨੂੰ ਕਾਫ਼ੀ ਪਰੇਸ਼ਾਨ ਕੀਤਾ। ਨਡਾਲ ਨੇ ਤੀਜਾ ਸੈਟ 6-1 ਨਾਲ ਜਿੱਤਿਆ। ਚੌਥੇ ਸੈਟ ਵਿਚ ਨੋਵਾਕ ਨੇ ਨਡਾਲ ਨੂੰ ਹਾਵੀ ਨਾ ਹੋਣ ਦਿੱਤਾ ਅਤੇ ਲਗਾਤਾਰ ਵਧੀਆ ਖੇਡ ਖੇਡਦੇ ਹੋਏ 6-3 ਨਾਲ ਸੈਟ ਜਿੱਤਕੇ ਵਿੰਬਲਡਨ ਦਾ ਖਿਤਾਬ ਆਪਣੇ ਨਾਮ ਕਰ ਲਿਆ।  ਇਸਤੋਂ ਪਹਿਲਾਂ ਨੋਵਾਕ ਦੂਜੀ ਸੀਡਿੰਗ ‘ਤੇ ਸਨ ਪਰ ਇਹ ਖਿਤਾਬ ਜਿੱਤਣ ਤੋਂ ਬਾਅਦ ਉਹ ਪਹਿਲੀ ਸੀਡਿੰਗ ‘ਤੇ ਪਹੁੰਚ ਗਏ। ਫਾਈਨਲ ਵਿਚ ਹਾਰਨ ਤੋਂ ਬਾਅਦ ਨਡਾਲ ਨੇ ਨੋਵਾਕ ਨੂੰ ਉਚੇਚੇ ਤੌਰ ‘ਤੇ ਵਧਾਈ ਦਿੱਤੀ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>