ਮਨਪ੍ਰੀਤ ਬਾਦਲ ਦੇ ਵਿਦੇਸ਼ੀ ਦੌਰੇ ਸਮੇਂ ਬਾਹਰਲੇ ਸਿੱਖ ਉਨ੍ਹਾ ਤੋ ਦਲੀਲ ਸਹਿਤ ਜਵਾਬ ਲੈਣ

ਚੰਡੀਗੜ੍ਹ:- “ਜਦੋਂ ਸ: ਮਨਪ੍ਰੀਤ ਸਿੰਘ ਬਾਦਲ ਵਿਦੇਸ਼ੀ ਦੌਰੇ ‘ਤੇ ਗਏ ਹਨ ਤਾਂ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੇ ਪੰਥ ਦਰਦੀ, ਸੂਝਵਾਨ ਸਿੱਖ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਨਾਲ ਸਬੰਧਿਤ ਹਰ ਮੁੱਦੇ ਉੱਤੇ ਦਲੀਲ ਸਹਿਤ ਗੱਲਬਾਤ ਕਰਦੇ ਹੋਏ ਉਨ੍ਹਾ ਤੋਂ ਜਵਾਬ ਲੈਣ, ਕੀ ਪੰਜਾਬ ਪੀਪਲਜ਼ ਪਾਰਟੀ ਬਣਾ ਕੇ ਉਹ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਹਿਤਰੀ ਕਰਨ ਅਤੇ ਉਨ੍ਹਾ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਹੱਲ ਕਰਨ ਲਈ ਕੀ ਕਰ ਰਹੇ ਹਨ?”

ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਪਰਿਵਾਰ ਵਿੱਚ ਜਨਮੇ ਅਤੇ ਹੁਣ ਤੱਕ ਉਸੇ ਮਾਹੌਲ ਵਿੱਚ ਸਿਆਸੀ ਤੌਰ ‘ਤੇ ਰੱਲਗੱਡ ਹੋਏ ਸ: ਮਨਪ੍ਰੀਤ ਸਿੰਘ ਬਾਦਲ ਦੇ ਸ਼ੁਰੂ ਹੋਏ ਵਿਦੇਸ਼ੀ ਦੌਰੇ ਉਤੇ ਵਿਦੇਸ਼ੀ ਸਿੱਖਾਂ ਨੂੰ ਸੁਚੇਤ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਸਿੱਖ ਕੌਮ ਉਨ੍ਹਾ ਤੋ ਪੁੱਛੇ ਕਿ ਉਸਨੇ ਅੰਮ੍ਰਿਤ ਛੱਕ ਕੇ ਭੰਗ ਕਿਉਂ ਕੀਤਾ? ਅਤੇ ਹੁਣ ਤੱਕ ਭੁੱਲਾ ਬਖਸ਼ਾ ਕੇ ਦੁਬਾਰਾ ਅੰਮ੍ਰਿਤ ਕਿਉਂ ਨਹੀਂ ਛੱਕਿਆ? ਉਸ ਤੋ ਇਹ ਵੀ ਪੁੱਛਿਆ ਜਾਵੇ ਕਿ ਠੀਕ ਹੈ ਕਿ ਉਹ ਵਜ਼ੀਰ ਹੁੰਦੇ ਹੋਏ ਗੱਡੀ ਵੀ ਆਪ ਚਲਾਉਦੇ ਹਨ ਅਤੇ ਕੋਈ ਗੰਨਮੈਨ ਵੀ ਨਹੀਂ ਰੱਖਦੇ। ਲੇਕਿਨ ਸਬਸਿਡੀਆਂ ਦੇ ਮਾਮਲੇ ਵਿੱਚ ਉਹ ਵੱਡੇ ਵੱਡੇ ਧਨਾਢ ਕਿੰਨੂਆਂ ਦੇ ਬਾਗਾਂ ਦੇ ਮਾਲਿਕ ਜਿਮੀਦਾਰਾਂ ਲਈ ਤਾਂ ਸਬਸਿਡੀ ਦੇਣ ਦੇ ਹੱਕ ਵਿੱਚ ਹਨ ਲੇਕਿਨ ਗਰੀਬਾਂ ਨੂੰ ਮਿਲਣ ਵਾਲੀਆਂ ਸਬਸਿਡੀਆਂ ਬੰਦ ਕਰਨੀਆਂ ਚਾਹੁੰਦੇ ਹਨ, ਕਿਉਂ? ਸ: ਮਾਨ ਨੇ ਕਿਹਾ ਕਿ ਬੇਸ਼ੱਕ ਮਨਪ੍ਰੀਤ ਬਾਦਲ ਭਗਤ ਸਿੰਘ ਦੇ ਨਾਮ ਦੀ ਵਰਤੋ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨਾ ਚਾਹੁੰਦਾ ਹੈ। ਪਰ ਕੀ ਉਹ ਭੁੱਲ ਗਏ ਹਨ ਕਿ ਇਸ ਭਗਤ ਸਿੰਘ ਨੇ ਬੇਕਸੂਰ ਅੰਗਰੇਜ਼ ਅਫਸਰ ਸਾਂਡਰਸ ਅਤੇ ਇੱਕ ਸਿੱਖ ਹੌਲਦਾਰ ਚੰਨਣ ਸਿੰਘ ਨੂੰ ਗੋਲੀ ਮਾਰ ਕੇ ਖਤਮ ਨਹੀਂ ਸੀ ਕੀਤਾ ਅਤੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਆਮ ਲੋਕਾਂ ਨੂੰ ਹੀ ਮਾਰਨ ਦਾ ਦੋਸ਼ੀ ਨਹੀਂ ਸੀ? ਸ: ਬਾਦਲ ਤੋ ਇਹ ਵੀ ਪੁੱਛਿਆ ਜਾਵੇ ਕਿ ਉਹ ਹਿੰਦੀ ਅਤੇ ਦੇਵਨਾਗਰੀ ਬੋਲੀ ਦੇ ਉਪਾਸਕ ਹਿੰਦੂਤਵ ਹੁਕਮਰਾਨਾਂ ਦੀ ਸਰਪ੍ਰਸਤੀ ਲੈ ਕੇ ਹੀ ਪੰਜਾਬ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਨਹੀਂ ਕਰ ਰਿਹਾ ਜੋ ਅੱਜ ਹਿੰਦੂਤਵ ਬੋਲੀ ਬੋਲ ਰਿਹਾ ਹੈ? ਹੁਣ ਤੱਕ ਸਿੱਖ ਕੌਮ ਉੱਤੇ ਹੋਏ ਬਲਿਊ ਸਟਾਰ ਦੇ ਜ਼ਬਰ ਜੁਲਮ, ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਜ਼ੇਲ੍ਹਾਂ ਵਿੱਚ ਬੰਦੀ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਕੇਵਲ ਮਨਪ੍ਰੀਤ ਨੇ ਹੀ ਚੁੱਪੀ ਨਹੀਂ ਧਾਰੀ ਹੋਈ ਬਲਕਿ ਕੈਪਟਨ ਅਮਰਿੰਦਰ ਸਿੰਘ, ਮਨੀਸ਼ ਤਿਵਾੜੀ, ਵਿਜੈਇੰਦਰ ਸਿੰਗਲੇ ਵਰਗੇ ਕਾਂਗਰਸੀ ਵੀ ਇਨ੍ਹਾ ਮੁੱਦਿਆਂ ਉਤੇ ਮੋਨ ਧਾਰੀ ਬੈਠੇ ਹਨ। ਉਨ੍ਹਾ ਕਿਹਾ ਕਿ ਪ੍ਰੋ: ਭੁੱਲਰ ਦੀ ਸਜ਼ਾ ਮੁਆਫ਼ੀ ਬਾਰੇ ਤਾਂ ਮਨਪ੍ਰੀਤ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਹਾਮੀ ਭਰਦੇ ਹਨ, ਪਰ ਸ: ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਮੁਆਫ਼ੀ ਬਾਰੇ ਉਹ ਜੁਬਾਨ ਕਿਉਂ ਨਹੀਂ ਖੋਲ੍ਹਦੇ? ਉਨ੍ਹਾ ਕਿਹਾ ਕਿ ਸਾਡੇ ਵੱਲੋ ਸਿੱਖ ਕੌਮ ਦੇ 54 ਕਾਤਿਲਾਂ ਦਾ ਜ਼ਾਰੀ ਕੀਤੇ ਗਏ ਕੈਲੰਡਰ ਵਾਲੇ ਦੋਸ਼ੀ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣਾ, ਪਾਣੀਆਂ ਦੇ ਲੁੱਟ ਦੇ ਮਸਲੇ, ਟਰਮੀਨੇਸ਼ਨ ਐਕਟ ਦੀ ਧਾਰਾ 5 ਨੂੰ ਰੱਦ ਕਰਨ, ਹੈਡਵਰਕਸਾਂ ਅਤੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ, ਅਨੰਦ ਮੈਰਿਜ ਐਕਟ ਨੂੰ ਹੋਂਦ ਵਿੱਚ ਲਿਆਉਣ, ਵਿਧਾਨ ਦੀ ਧਾਰਾ 25 ਨੂੰ ਖਤਮ ਕਰਨ, 43 ਲੱਖ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਗੁਰਦੁਆਰਾ ਚੋਣਾਂ ਕਰਾਉਣ ਆਦਿ ਸਮੁੱਚੇ ਮਸਲਿਆਂ ਉੱਤੇ ਸ: ਮਨਪ੍ਰੀਤ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸ: ਪ੍ਰਕਾਸ਼ ਸਿੰਘ ਬਾਦਲ, ਬੀਬੀ ਭੱਠਲ ਆਦਿ ਸਮੁੱਚੇ ਅਖੌਤੀ ਅਕਾਲੀਆਂ ਅਤੇ ਕਾਂਗਰਸੀਆਂ ਵੱਲੋ ਕੋਈ ਅਮਲੀ ਕਾਰਵਾਈ ਨਹੀਂ ਹੋ ਰਹੀ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਸਮੇਤ ਇਹ ਦੂਜੇ ਆਗੂ ਇਨ੍ਹਾ ਮਸਲਿਆਂ ਲਈ ਗੰਭੀਰ ਹੀ ਨਹੀਂ ਹਨ।

ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ “ਅੰਮ੍ਰਿਤਸਰ ਐਲਾਨਨਾਮੇ” ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੈ ਪ੍ਰਣ ਕਰਕੇ ਮੁਨੱਕਰ ਹੋ ਗਏ ਹਨ। ਇਸੇ ਤਰ੍ਹਾ ਸ: ਪ੍ਰਕਾਸ਼ ਸਿੰਘ ਬਾਦਲ ਨੇ 22 ਦਸੰਬਰ 1992 ਨੂੰ ਉਸ ਸਮੇ ਦੇ ਯੂ ਐਨ ਓ ਦੇ ਸਕੱਤਰ ਜਨਰਲ ਸ਼੍ਰੀ ਬੁਟਰੋਸ ਬੁਟਰੋਸ ਘਾਲੀ ਨੂੰ “ਖਾਲਿਸਤਾਨ” ਦੇ ਮਤੇ ਉੱਤੇ ਦਸਤਖਤ ਕਰਕੇ ਦਿੱਤੇ ਸਨ, ਜਿਸ ਤੋ ਉਹ ਵੀ ਮੁਨੱਕਰ ਹੋ ਗਏ ਹਨ। ਹੁਣ ਸਿੱਖ ਕੌਮ ਇਨ੍ਹਾ ਤੋ ਪੁੱਛੇ ਕਿ ਉਹ ਪੰਜਾਬ ਸੂਬੇ, ਉਸ ਦੇ ਹੱਕ ਹਕੂਕਾਂ ਦੀ ਰੱਖਿਆ ਅਤੇ ਸਿੱਖ ਕੌਮ ਨਾਲ ਹੋਈਆਂ ਬੇਇਨਸਾਫੀਆਂ ਅਤੇ ਕੌਮ ਨਾਲ ਕੀਤੇ ਗਏ ਵਾਅਦਿਆਂ ਲਈ ਉਹ ਅੱਜ ਕਿੱਥੇ ਖੜੇ ਹਨ? ਉਨ੍ਹਾ ਕਿਹਾ ਕਿ ਜਦੋ ਸਿੱਖ ਕੌਮ ਸੁਚੇਤ ਹੋ ਕੇ ਸੰਜੀਦਾ ਢੰਗਾਂ ਰਾਹੀਂ ਇਨ੍ਹਾ ਮੌਖੌਟੇ ਚਾੜ੍ਹੇ ਆਗੂਆਂ ਨੂੰ ਸਹੀ ਦਿਸ਼ਾ ਵੱਲ ਹੋਏ ਅਮਲਾਂ ਬਾਰੇ ਪੁੱਛੇਗੀ, ਤਾਂ ਇਹ ਆਗੂ ਇਖਲਾਕੀ ਤੌਰ ‘ਤੇ ਕੌਮ ਨੂੰ ਕੋਈ ਵੀ ਜਵਾਬ ਦੇਣ ਦੇ ਸਮਰੱਥ ਨਹੀਂ ਹੋਣਗੇ ਅਤੇ ਨਾ ਹੀ ਆਉਣ ਵਾਲੇ ਸਮੇ ਵਿੱਚ ਗੁੰਮਰਾਹ ਕਰ ਸਕਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>