ਅਫ਼ਗਾਨਿਸਤਾਨ ‘ਚ ਤਾਲਿਬਾਨ ਵਲੋਂ ਹਮਲੇ ਦੌਰਾਨ 78 ਲੋਕ ਮਾਰੇ ਗਏ

ਕਰਦੇਸ਼- ਅਫ਼ਗਾਨਿਸਤਾਨ ਦੇ ਪੂਰਬੀ ਖੇਤਰ ਵਿੱਚ ਤਾਲਿਬਾਨ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਜਾਰੀ ਲੜ੍ਹਾਈ ਵਿੱਚ ਘੱਟ ਤੋਂ ਘੱਟ 78 ਲੋਕ ਮਾਰੇ ਗਏ ਹਨ। ਨੂਰਿਸਤਾਨ ਸੂਬੇ ਦੇ ਗਵਰਨਰ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਚਿਤਰਾਲ ਖੇਤਰ ਵਿੱਚੋਂ ਆਏ 150 ਦਹਿਸ਼ਤਗਰਦਾਂ ਨੇ ਅਫ਼ਗਾਨਿਸਤਾਨ ਦੀ ਇੱਕ ਪੁਲਿਸ ਚੌਂਕੀ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।

ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਦਿਨ ਤੱਕ ਚਲੀ ਇਸ ਲੜ੍ਹਾਈ ਵਿੱਚ ਪੁਲਿਸ ਦੇ ਗੱਟ ਤੋਂ ਘੱਟ 33 ਜਵਾਨ ਮਾਰੇ ਗਏ ਹਨ। ਇਸ ਹਮਲੇ ਦੌਰਾਨ 40 ਅਤਵਾਦੀ ਵੀ ਮਾਰੇ ਗਏ ਹਨ। ਪੰਜ ਸਿਵਿਲੀਅਨ ਵੀ ਮਾਰੇ ਗਏ ਹਨ, ਜਿਨ੍ਹਾਂ ਵਿੱਚ ਦੋ ਔਰਤਾਂ ਹਨ। ਗਵਰਨਰ ਜਮਾਲੂਦੀਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਲਾਪਤਾ ਹਨ ਅਤੇ ਮਰਨ ਵਾਲਿਆਂ ਦੀ ਸੰਖਿਆ ਹੋਰ ਵੀ ਵੱਧ ਸਕਦੀ ਹੈ। ਖੁਫ਼ੀਆ ਵਿਭਾਗ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਕਮਦੇਸ਼ ਜਿਲ੍ਹੇ ਵਿੱਚ ਸੀਮਾ ਪੁਲਿਸ ਚੌਂਕੀ ਤੇ ਭਾਰੀ ਮਸ਼ੀਂਗਨਾਂ ਨਾਲ ਹਮਲਾ ਕੀਤਾ ਅਤੇ ਰਾਕਟਾਂ ਨਾਲ ਗੋਲੇ ਵੀ ਛੱਡੇ। ਨੈਟੋ ਵਲੋਂ ਤੁਰੰਤ ਅਫ਼ਗਾਨੀ ਸੁਰੱਖਿਆ ਬਲਾਂ ਨੂੰ ਹਵਾਈ ਮਦਦ ਮੁਹਈਆ ਕਰਵਾਈ ਗਈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>