ਪਟਿਆਲੀ- ਦਿੱਲੀ ਤੋਂ 300 ਕਿਲੋਮੀਟਰ ਦੂਰ ਪਟਿਆਲੀ ਦੇ ਕੋਲ ਚੱਪਰਾ ਐਕਸਪ੍ਰੈਸ ਟਰੇਨ ਇੱਕ ਬਿਨਾਂ ਚੌਂਕੀਦਾਰ ਵਾਲੇ ਫਾਟਕ ਤੇ ਬਰਾਤੀਆਂ ਨਾਲ ਭਰੀ ਬੱਸ ਨਾਲ ਟਕਰਾਉਣ ਨਾਲ 41 ਲੋਕ ਮੌਕੇ ਤੇ ਹੀ ਮਾਰੇ ਗਏ ਅਤੇ 32 ਜਖਮੀ ਹੋ ਗਏ ਹਨ। ਸ਼ੈਲਜਾ ਕੁਮਾਰੀ ਦਾ ਕਹਿਣਾ ਹੈ ਕਿ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਕਾਂਸ਼ੀਰਾਮ ਨਗਰ ਜਿਲ੍ਹੇ ਵਿੱਚ ਇਹ ਦੁਰਘਟਨਾ ਰਾਤ ਦੇ ਦੋ ਵਜੇ ਦੇ ਲੱਗਭੱਗ ਹੋਈ। ਟਰੇਨ ਬਰਾਤੀਆਂ ਨਾਲ ਭਰੀ ਹੋਈ ਬੱਸ ਨੂੰ 500 ਮੀਟਰ ਤੱਕ ਧੂਹ ਕੇ ਲੈ ਗਈ। ਬੱਸ ਦੇ ਉਪਰ ਵੀ ਲੋਕ ਬੈਠੇ ਯਾਤਰੀ ਦੂਰ ਡਿੱਗਣ ਕਰਕੇ ਜਖਮੀ ਹੋ ਗਏ, ਜਦ ਕਿ ਬੱਸ ਦੇ ਵਿੱਚ ਬੈਠੇ ਲੋਕਾਂ ਦੇ ਚੀਥੜੇ ਉਡ ਗਏ। ਘਟਨਾ ਵਲੀ ਥਾਂ ਤੇ ਰਲੀਫ਼ ਵੈਨ ਨੇ ਪੀੜਤਾਂ ਦੀ ਮਦਦ ਕੀਤੀ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੁਰਘਟਨਾ ਵਾਲੇ ਸਥਾਨ ਤੇ ਪਹੁੰਚ ਰਹੇ ਹਨ।