ਪੱਛਮੀ ਬੰਗਾਲ(ਭਾਰਤ) ਤੋ ਏਡਜ ਖਿਲਾਫ ਮੁਹਿੰਮ ਤੇ ਸਾਈਕਲ ਤੇ ਨਿਕਲਿਆ ਸੋਮਨ ਦੇਬਨਾਥ

ਖੱਬੇ ਤੋ ਸੱਜੇ: ਸ੍ਰ ਮਹਿੰਦਰ ਸਿੰਘ ਭਲਵਾਨ,ਪਰਮਜੀਤ ਸਿੰਘ,ਮਨਪ੍ਰੀਤ ਸਿੰਘ,ਸੋਮਨ ਦੇਬਨਾਥ,ਭਾਈ ਰਾਜਿੰਦਰ ਸਿੰਘ , ਰੁਪਿੰਦਰ ਢਿੱਲੋ ਮੋਗਾ

ਓਸਲੋ(ਰੁਪਿੰਦਰ ਢਿੱਲੋ ਮੋਗਾ)  ਏਡਜ਼ ਵਰਗੀ ਜਾਨਲੇਵਾ  ਬੀਮਾਰੀ ਦੇ ਖਤਰੇ, ਕਾਰਨ , ਰੋਕਥਾਮ ਆਦਿ ਲਈ ਦੁਨੀਆ ਦੇ ਵੱਖ ਵੱਖ ਭਾਗਾ ਚ ਲੋਕਾ ਨੂੰ ਜਾਗ੍ਰਿਤ ਕਰਨ ਦੇ ਮਕਸਦ  ਲਈ  ਪੱਛਮੀ ਬੰਗਾਲ(ਭਾਰਤ) ਦੇ ਪਿੰਡ ਬੰਸਤੀ ਜਿ਼ਲਾ 24 ਪਰਗਨਾ ਤੋ  ਸਾਈਕਲ ਤੇ ਨਿਕਿਲਆ ਸੋਮਨ ਦੇਬਨਾਥ ਨੇ 27 ਮਈ 2004 ਨੂੰ ਇਹ ਯਾਤਰਾ ਆਰੰਭੀ ਸੀ  ਅਤੇ  61 ਦੇਸ਼ਾ  ਅਤੇ 85,300 ਕਿ  ਮੀ ਦਾ ਸਫਰ ਤਹਿ ਕਰਦਿਆ ਹੋਏ ਨਾਰਵੇ ਦੀ ਰਾਜਧਾਨੀ ੳਸਲੋ ਪਹੁੰਚਿਆ।ੳਸਲੋ ਚ ਆਪਣੇ ਠਹਿਰਾਵ ਦੋਰਾਨ ਮਨੁੱਖੀ ਕਦਰਾ ਦੀ ਰਾਖੀ ਕਰਦੀਆ ਵੱਖ ਵੱਖ  ਸੰਸਥਾਵਾ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਮਿਸ਼ਨ ਤੋ ਜਾਣੂ ਕਰਵਾ ਰਿਹਾ ਹੈ। ਜਿਸ ਦੀ ਨਾਰਵੇ ਦੀਆ  ਇਹਨਾ ਸੰਸਥਾਵਾ ਵੱਲੋ ਬੰਐਤ ਸ਼ਲਾਘਾ ਕੀਤੀ ਜਾ ਰਹੀ ਹੈ।  ਨਾਰਵੇ ਦੇ ਪ੍ਰਮੁੱਖ ਅਖਬਾਰ ਵੇ ਗੇ ਅਤੇ ਆਫਤਨਪੋਸਤਨ ਵੱਲੋ ਵੀ ਇਸ ਦੀ ਇੰਟਰਵਿਉ ਮੁੱਖ ਸਫੇ ਤੇ ਸ਼ਾਮਿਲ ਕੀਤੀ ਗਈ।ਸੋਮਨ ਦੇਬਨਾਥ ਨੇ ਦੱਸਿਆ ਕਿ ਹਾਲੇ ਕਿ ਹਰ ਮੁੱਲਕ ਚ ਵਿਦਿੱਅਕ  ਅਤੇ ਚਾਰਿੱਟੀ ਸੰਸਥਾਵਾ ਉਸ ਦੇ ਪੜਾਅ ਦੋਰਾਨ ਰਹਿਣ ਦੀ ਸਹੂਲਤ ਪ੍ਰਦਾਨ ਕਰ ਦਿੰਦੀਆ ਹੈ ਪਰ ਜਿਹਨਾ ਮੁੱਲਕਾ ਚ ਪੰਜਾਬੀ ਵੱਸੋ ਅਤੇ ਗੁਰੂ ਘਰ ਹੈ  ਉਹ ਗੁਰੂ ਘਰ ਪ੍ਰਤੀ ਅਥਾਹ ਵਿਸ਼ਵਾਸ ਕਰਕੇ ਗੁਰੂ ਘਰ ਵਿੱਚ ਹੀ ਠਹਿਰਾਵ ਕਰਦਾ ਹੈ ਅਤੇ ਦੇਬਨਾਥ ਵੱਲੋ ੳਸਲੋ ਦੇ ਗੁਰੂ ਘਰ ਦੀ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੋਰ ਅਤੇ  ਸਹਿਯੋਗੀ ਸੱਜਣਾ ਦਾ ਅਤਿ ਧੰਨਵਾਦ ਕੀਤਾ ਜਿਹਨਾ ਨੇ ਉਸ ਨੂੰ ਗੁਰੂ ਘਰ ਰਹਿਣ ਦੀ ਆਗਿਆ ਦਿੱਤੀ। ਭਾਰਤੀ ਅੰਬੈਸੀ ਦੇ ਫਸਟ ਸਕੈਟਰੀ ਡੀ ਕੇ ਨੰਦਾ  ਅਤੇ ਅਕਾਲੀ ਦਲ (ਬ) ਨਾਰਵੇ ਦੇ ਕਸ਼ਮੀਰ ਸਿੰਘ ਬੋਪਾਰਾਏ,ਹਰਦੀਪ ਸਿੰਘ ਪੰਨੂ, ਗੁਰਦੇਵ ਸਿੰਘ ਕੋੜਾ, ਗੁਰਦੀਪ ਸਿੰਘ ਕੋੜਾ, ਬਾਬਾ ਅਜਮੇਰ ਸਿੰਘ , ਫੈਦਰਿਕ ਗਿੱਲ, ਬਲਵਿੰਦਰ ਸਿੰਘ ਭੁੱਲਰ, ਸਵਿੰਦਰ ਪਾਲ ਭਰਥ,ਬਿੰਦਰ ਮੱਲੀ, ਇੰਡੀਅਨ ੳਵਰਸੀਜ ਕਾਗਰਸ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ, ਆਜਾਦ ਕੱਲਬ ਨਾਰਵੇ ਦੇ ਪ੍ਰਧਾਨ ਸ੍ਰ ਜੋਗਿੰਦਰ ਸਿੰਘ ਬੈਸ, ਸ੍ਰ ਗੁਰਦਿਆਲ ਸਿੰਘ ਪੱਡਾ  ਅਤੇ ਕਾਫੀ ਸਾਰੇ ਹੋਰ ਭਾਰਤੀਆ ਵੱਲੋ ਸੋਮਨ ਦੇਬਨਾਥ ਦੇੋ ਸਾਈਕਲ ਤੇ ਦੁਨੀਆ ਭਰ ਦੇ ਲੋਕਾ ਨੂੰ ਏਡਜ ਤੋ ਸੁਚੇਤ, ਰੋਕਥਾਮ ਆਦਿ ਦੇ ਮਿਸ਼ਨ ਦੀ ਸ਼ਲਾਘਾ ਕੀਤੀ ਗਈ।ਦੇਬਨਾਥ ਦਾ 2020 ਤੱਕ ਦੁਨੀਆ ਦੇ 191 ਦੇਸ਼ਾ ਚ ਇਹ ਸੰਦੇਸ਼ ਫਲਾਉਣ ਦਾ ਟੀਚਾ ਹੈ।

ਆਪਣੀ ਇਸ ਯਾਤਰਾ ਦੋਰਾਨ ਸੋਮਨ ਦੇਬਨਾਥ ਨੇ ਵੱਖ ਵੱਖ ਮੁਲਕਾ ਦੀਆ ਯੂਨੀਵਰਸਿਟੀਆ, ਸਕੂਲਾ,ਸਿਹਤ ਸੈਟਰਾ ਆਦਿ ਵਿੱਚ ਆਪਣੇ ਵਿਚਾਰਾ ਨੂੰ ਲੋਕਾ ਨਾਲ ਸਾਂਝਾ ਕੀਤਾ ਅਤੇ ਨਾਲ ਹੀ ਉਹ ਆਪਣੇ ਮੁੱਲਕ ਭਾਰਤ ਦੇ ਕੱਲਚਰ ਅਤੇ ਮਹਾਨਤਾ ਨੂੰ ਵੀ ਲੋਕਾ ਨਾਲ ਸਾਝੀ ਕਰਨ ਚ ਕੋਈ ਕਸਰ ਨਹੀ ਛੱਡਦਾ। ਹਰ ਦੇਸ਼ ਵਿੱਚ ਉਸ ਦੇ ਇਸ ਮਕਸਦ ਦੀ ਭਰਪੂਰ ਸ਼ਲਾਘਾ ਕੀਤੀ ਗਈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>