ਨਵੀਂ ਦਿੱਲੀ- ਕੇਂਦਰੀ ਮੰਤਰੀਮੰਡਲ ਦੇ ਪੁਨਰਗਠਨ ਬਾਰੇ ਪਿੱਛਲੇ ਕੁਝ ਅਰਸੇ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੇਂਦਰੀ ਮੰਤਰੀ ਮੰਡਲ ਤੋਂ ਦਇਆਨਿਧੀ ਮਾਰਨ ਦੀ ਛੁੱਟੀ ਹੋਣ ਨਾਲ ਅਗਲੇ ਹਫ਼ਤੇ ਮੰਤਰੀਮੰਡਲ ਵਿੱਚ ਤਬਦੀਲੀ ਸਬੰਧੀ ਹੋ ਰਹੀ ਚਰਚਾ ਨੂੰ ਹੋਰ ਬਲ ਮਿਲਿਆ ਹੈ। ਮੰਤਰੀਮੰਡਲ ਵਿੱਚ ਸੋਮਵਾਰ ਜਾਂ ਮੰਗਲਵਾਰ ਫੇਰਬਦਲ ਹੋਣ ਦੀ ਸੰਭਾਵਨਾ ਹੈ।
ਮੰਤਰੀਮੰਡਲ ਵਿੱਚ ਇਸ ਸਮੇਂ ਕਈ ਅਹੁਦੇ ਖਾਲੀ ਹਨ। ਮਮਤਾ ਦੇ ਮੁੱਖਮੰਤਰੀ ਬਣਨ ਨਾਲ ਰੇਲ ਵਿਭਾਗ ਅਤੇ ਮਾਰਨ ਦੇ ਅਸਤੀਫ਼ੇ ਨਾਲ ਕਪੜਾ ਮੰਤਰੀ ਦੇ ਅਹੁਦੇ ਖਾਲੀ ਹੋ ਗਏ ਹਨ। ਕਈਆਂ ਮੰਤਰੀਆਂ ਕੋਲ ਦੋ ਵਿਭਾਗ ਵੀ ਹਨ। ਇਸ ਗੱਲ ਦੀ ਵੀ ਚਰਚਾ ਹੈ ਕਿ ਕਾਂਗਰਸ ਚੰਗਾ ਰਾਜ ਪ੍ਰਬੰਧ ਦੇਣ ਲਈ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਅਦਲਾ-ਬਦਲੀ ਕਰਨ ਤੇ ਵੀ ਵਿਚਾਰ ਕਰ ਰਹੀ ਹੈ। ਪ੍ਰਣਬ ਮੁਖਰਜੀ ਦਰੁਮਕ ਮੁੱਖੀ ਕਰੁਣਾਨਿਧੀ ਨਾਲ ਵੀ ਗੱਲਬਾਤ ਕਰ ਰਹੇ ਹਨ ਕਿ ਉਹ ਮਾਰਨ ਦੇ ਸਥਾਨ ਤੇ ਕਿਸੇ ਹੋਰ ਨੂੰ ਮੰਤਰੀਮੰਡਲ ਵਿੱਚ ਭੇਜਣ ਦੇ ਇੱਛੁਕ ਹਨ ਜਾਂ ਨਹੀਂ। ਉਤਰਪ੍ਰਦੇਸ਼ ਵਿੱਚ ਅਗਲੇ ਸਾਲ ਹੋ ਰਹੀਆਂ ਚੋਣਾਂ ਕਰਕੇ ਯੂਪੀ ਦੇ ਮੰਤਰੀਆਂ ਨੂੰ ਲਾਭ ਮਿਲ ਸਕਦਾ ਹੈ।