ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੰਜਾਬੀ ਸਭਿਆਚਾਰਕ ਮੇਲੇ ਤੇ ਨਾ ਕਦੇ ਸਿਆਸੀ ਰੰਗ ਚੜਿਆ ਅਤੇ ਨਾ ਹੀ ਚੜਨਾ – ਜੱਸੋਵਾਲ

ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ  ਫਾਊਡੇਸ਼ਨ ਵੱਲੋਂ ਇਸ ਵਰ੍ਹੇ ਹੋਣ ਵਾਲਾ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ  ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ  ਮੇਲਾ ਇਸ ਵਾਰ ਯੂਥ ਕਲੱਬਸ ਆਰਗੇਨਾਈਜੇਸ਼ਨ  ਦੇ ਸਹਿਯੋਗ ਨਾਲ ਬਠਿੰਡਾ ਦੀ ਧਰਤੀ ਤੇ ਲੱਗੇਗਾ ਜਿਸ ਵਿੱਚ ਲੋਕ ਕਲਾਵਾਂ ਦੀ ਪ੍ਰਦਰਸ਼ਨੀ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ ।ਫਾਊਡੇਸ਼ਨ ਦੇ ਬਾਨੀ ਚੇਅਰਮੈਨ ਸਰਦਾਰ ਜਗਦੇਵ ਸਿੰਘ ਜੱਸੋਵਾਲ ਦੀ ਪ੍ਰਧਾਨਗੀ ਵਿੱਚ ਇਸ ਸਬੰਧੀ ਹੋਈ ਇਕੱਤਰਤਾ ਵਿੱਚ ਫੇਸਲਾ ਕੀਤਾ ਗਿਆ ਕਿ 18,19 ਅਤੇ 20 ਅਕਤੂਬਰ ਨੂੰ ਹੋਣ ਵਾਲੁ ਇਸ ਮੇਲੇ ਦੌਰਾਨ ਵੱਖ ਵੱਖ ਖੇਤਰਾਂ ਦੀਆਂ ਗਿਆਰਾਂ ਸਖਸ਼ੀਅਤਾਂ ਨੂੰ ਵੱਖ ਵੱਖ ਪੁਰਸਕਾਰ ਦਿੱਤੇ ਜਾਣਗੇ।ਇਕੱਤਰਤਾ ਉਪਰੰਤ ਸ. ਜੱਸੋਵਾਲ ਨੇ ਦੱਸਿਆ ਕਿ ਇਹਨਾਂ ਗਿਆਰਾਂ ਸਖਸ਼ੀਅਤਾਂ ਦੀ ਚੋਣ ਲਈ ਜਲਦੀ ਹੀ ਇੱਕ ਕਮੇਟੀ ਸਥਾਪਤ ਕੀਤੀ ਜਾਵੇਗੀ । ਸ.ਜੱਸੋਵਾਲ ਨੇ ਜ਼ੋਰ ਦੇਕੇ ਕਿਹਾ ਇਹ ਮੇਲੇ ਨੇ ਹਮੇਸ਼ਾ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਚੜਦੀ ਕਲ੍ਹਾ  ਵਿੱਚ ਯੋਗਦਾਨ ਪਾਇਆ ਹੈ ,ਇਹੀ ਕਾਰਣ ਹੈ ਕਿ ਹਰ ਸਾਹਿਤਕ, ਸਭਿਆਚਾਰਕ, ਸਿਆਸੀ,ਧਾਰਮਿਕ ਅਤੇ ਸਮਾਜਕ ਸੰਸਥਾ ਨੇ ਸਾਡੇ ਮੋਢੇ ਨਾਲ ਮੋਢਾ ਜੋੜਿਆ ਹੈ। ਸ. ਜੱਸੋਵਾਲ ਨੇ ਕਿਹਾ ਕਿ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਨਾ ਕਦੇ  ਸਿਆਸੀ ਰੰਗ ਚੜਿਆ ਅਤੇ ਨਾ  ਹੀ ਚੜਨਾ , ਇਹ ਲੋਕਾਂ ਦਾ ਮੇਲਾ ਹੈ ।

ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ  ਫਾਊਡੇਸ਼ਨ ਦੇ ਜਨਰਲ ਸਕੱਤਰ ਡਾ. ਨਿਲਮਲ ਜੌੜਾ ਨੇ ਦੱਸਿਆ    ਕਿ  ਨਾਰਥ ਜੋਨ ਕਲਚਰਲ ਸੈਂਟਰ ਅਤੇ ਪੰਜਾਬ ਦੇ ਸਭਿਆਚਾਰ ਵਿਭਾਗ ਵੱਲੋਂ  ਇਸ ਤਿੰਨ ਰੋਜ਼ਾ ਮੇਲੇ ਵਿੱਚ ਪੰਜਾਬ ਦੇ ਪੇਂਡੂ ਸਭਿਆਚਾਰ ਦੀਆਂ ਝਲਕਾਂ ਦਿਖਾਈਆਂ ਜਾਣਗੀਆਂ ।ਡਾ. ਨਿਲਮਲ ਜੌੜਾ ਨੇ ਦੱਸਿਆ ਕਿ ਉਭਰਦੇ ਹੋਏ ਕਲਾਕਾਰਾਂ ਲਈ ਵਿਸ਼ੇਸ਼ ਸਮਾਗਮਾਂ ਦਾ ਅਯੋਜਨ ਵੀ ਇਸ ਮੇਲੇ ਦਾ ਅਹਿਮ ਭਾਗ ਹੋਵੇਗਾ ।ਯੂਥ ਕਲੱਬਸ ਆਰਗੇਨਾਈਜੇਸ਼ਨ   ਦੇ  ਪ੍ਰਤੀਨਿਧੀ ਸ. ਜਸਬੀਰ ਸਿੰਘ  ਗਰੇਵਾਲ ਨੇ ਕਿਹਾ ਕਿ ਨੇ ਦੱਸਿਆ ਕਿ ਬਠਿੰਡਾ ਇਲਾਕੇ ਦੇ ਲੋਕਾਂ ਵਿੱਚ ਇਸ ਮੇਲੇ ਨੂੰ ਲੈਕੇ ਕਾਫੀ ਉਤਸ਼ਾਹ ਹੈ । ਸ. ਗਰੇਵਾਲ ਨੇ ਕਿਹਾ ਕਿ ਇਹ ਮੇਲਾ ਸੱਚ ਮੁਚ ਇਤਿਹਾਸਕ ਹੋ ਨਿਭੜੇਗਾ ।

ਸਵਾਗਤੀ ਸ਼ਬਦਾਂ ਦੌਰਾਨ ਫਾਊਡੇਸ਼ਨ ਦੇ  ਪਰਧਾਨ ਪਰਗਟ ਸਿੰਘ ਗਰੇਵਾਲ  ਨੇ ਦੱਸਿਆ ਕਿ ਇਸ ਵਾਰ ਇਹ ਮੇਲਾ  ਪੰਜਾਬ ਡੇ ਨੂੰ ਸਮਰਪਤ ਹੋਵੇਗਾ । ਇਸ ਇਕੱਤਰਤਾ ਦੌਰਾਨ  ਹਰਦਿਆਲ ਸਿੰਘ ਅਮਨ ,ਮਾਸਟਰ ਸਾਧੂ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਇਕਬਾਲ ਸਿੰਘ ਰੁੜਕਾ , ਢਾਡੀ ਸੰਦੀਪ ਸਿਘ ਰੁਪਾਲੋਂ , ਅਵਨਿੰਦਰ ਸਿੰਗ ਗਰੇਵਾਲ  ਨੇ ਵੀ ਮੇਲੇ ਦੀ ਵਿਊਤਵੰਦੀ ਸਬੰਧੀ ਵਿਚਾਰ ਪੇਸ਼ ਕੀਤੇ । ਪ੍ਰਬੰਧਕੀ ਚੇਅਰਮੈਨ ਸਾਧੂ ਸਿੰਘ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>