ਕੋਈ ਸੌਖਾਲਾ ਨਹੀਂ ਸੀ ਰਿਹਾ ਮਜੀਠੀਏ ਦਾ ਮਾਝੇ ਦੀ ਜਰਨੈਲੀ ਤੋਂ ਯੂਥ ਵਿੰਗ ਦੀ ਪ੍ਰਧਾਨਗੀ ਤੱਕ ਦਾ ਰਾਜਸੀ ਸਫ਼ਰ

ਅੰਮ੍ਰਿਤਸਰ – ਅੱਜ ਪੰਜਾਬ ਦੇ ਲੋਕਾਂ ਖ਼ਾਸਕਰ ਨੌਜਵਾਨ ਵਰਗ ਅੰਦਰ ਜੋਸ਼ ਭਰਪੂਰ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਹੈ ।  ਉਤਸ਼ਾਹ ਤੇ ਜੋਸ਼ ਵੀ ਕਿਉਂ ਨਾ ਹੋਵੇ ਉਹਨਾਂ ਦਾ ਚਹੇਤਾ ਦੂਰ-ਅੰਦੇਸ਼ ਨਿਧੜਕ ਜਰਨੈਲ ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਅਕਾਲੀ ਦਲ ਯੂਥ ਵਿੰਗ ਦੀ ਅਗਵਾਈ ਦਾ ਅਵਸਰ ਜੋ ਮਿਲਿਆ। ਯੂਥ ਵਿੰਗ ਦੇ ਨਵ ਨਿਯੁਕਤ ਪ੍ਰਧਾਨ ਸ: ਮਜੀਠੀਆ ਜਿਨ੍ਹਾਂ ਨੇ ਮਾਝੇ ਦੀ ਜਰਨੈਲੀ ਤੋਂ ਯੂਥ ਵਿੰਗ ਦੀ ਪ੍ਰਧਾਨਗੀ ਤੱਕ ਦਾ ਸਫ਼ਰ ਤੈ ਕੀਤਾ, ਇਹ ਕੋਈ ਸੌਖਾਲਾ ਪੈਂਡਾ ਨਹੀਂ ਸੀ। ਉਹਨਾਂ ਦਾ ਰਾਜਸੀ ਸਫ਼ਰ ਭਾਵੇਂ ਬਹੁਤਾ ਲੰਮਾ ਨਹੀਂ ਹੋਇਆ ਫਿਰ ਵੀ ਥੋੜੇ ਸਮੇਂ ’ਚ ਵੱਡੀਆਂ ਰਾਜਸੀ ਪੁਲੰਘਾਂ ਪੁੱਟਦਿਆਂ ਨਿਸ਼ਚੇ ਹੀ ਅੱਜ ਸ: ਮਜੀਠੀਆ ਪੰਜਾਬ ਦੇ ਉੱਘੇ ਸਿਆਸੀ ਆਗੂਆਂ ਦੀ ਮੋਹਰੀ ਕਤਾਰ ਵਿਚ ਜਾ ਕੇ ਖੜ੍ਹਾ ਹੋ ਚੁੱਕਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਲਈ ਨੌਜਵਾਨਾਂ ਦੀ ਜੁਝਾਰੂ ਜਥੇਬੰਦੀ ਯੂਥ ਅਕਾਲੀ ਦਲ ਨੂੰ ਅਗਵਾਈ ਦੇਣ ਲਈ ਪ੍ਰਧਾਨ ਵਰਗੇ ਅਹਿਮ ਅਹੁਦੇ ਲਈ ਯੂਥ ਆਗੂਆਂ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਬਹੁਤ ਮੁਸ਼ਕਿਲ ਸਥਿਤੀ ਸੀ , ਕਿਉਂਕਿ ਯੂਥ ਵਿੰਗ ਵਿਚ ਕੋਈ ਵੀ ਆਗੂ ਕਾਬਲੀਅਤ ਪੱਖੋਂ ਕਿਸੇ ਤੋਂ ਘੱਟ ਨਹੀਂ ਸੀ। ਅਜਿਹੀ ਸਥਿਤੀ ਵਿਚ ਸ: ਮਜੀਠੀਆ ਹੀ ਇਕੋ ਇਕ ਅਜਿਹੇ ਆਗੂ ਸਨ ਜੋ ਯੂਥ ਵਿੰਗ ਨੂੰ ਇਕ ਜੁਟ ਰਖਦਿਆਂ ਸਮੁੱਚੇ ਯੂਥ ਆਗੂਆਂ ਨੂੰ ਆਪਣੇ ਨਾਲ ਤੋਰ ਸਕਣ ਦੀ ਸਮਰੱਥਾ ਰਖਦਾ ਸੀ। ਇਸ ਲਈ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਯੂਥ ਵਿੰਗ ਦੀ ਅਗਵਾਈ ਲਈ ਸ: ਮਜੀਠੀਆ ਦੀ ਚੋਣ ਨੂੰ ਦੂਰ-ਅੰਦੇਸ਼ੀ ਵਾਲਾ ਕਦਮ ਕਿਹਾ ਜਾ ਰਿਹਾ ਹੈ।  ਸ: ਮਜੀਠੀਆ ਬਚਪਨ ਤੋਂ ਹੀ ਦਰਵੇਸ਼ ਸਿਆਸਤਦਾਨ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨਾਲ ਸਿਆਸੀ ਮੁਹਿੰਮਾਂ ’ਚ ਹਿੱਸਾ ਲੈਂਦਾ ਰਿਹਾ। ਪਰ ਅਸਲ ਸਿਆਸੀ ਸਫ਼ਰ ਦੀ ਸ਼ੁਰੂਆਤ ਉਹਨਾਂ ਆਪਣੇ ਪੂਰਵਜਾਂ ਦੀ ਸਰਜਮੀਂ ਕਸਬਾ ਤੇ ਹਲਕਾ ਮਜੀਠਾ ਤੋਂ ਅੱਜ ਤੋਂ ਕਰੀਬ 6-7 ਸਾਲ ਪਹਿਲਾਂ ਹੀ ਕੀਤੀ। ਬੇਸ਼ਕ ਉਹਨਾਂ ਦਾ ਬਾਦਲ ਪਰਿਵਾਰ ਨਾਲ ਨੇੜੇ ਦੀ ਰਿਸ਼ਤੇਦਾਰੀ ਹੈ ਜਿਸ ਦਾ ਲਾਭ ਉਹਨਾਂ ਨੂੰ ਮਿਲਣਾ ਕੁਦਰਤੀ ਸੀ, ਫਿਰਵੀਂ ਉਹਨਾਂ ਆਪਣੀ ਸੂਝ ਸਿਆਣਪ ਅਤੇ ਸਖ਼ਤ ਮਿਹਨਤ ਸਦਕਾ ਮਾਝੇ ਵਿਚ ਜਿਥੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ, ਆਪਣੇ ਪੈਰ ਪਸਾਰਦਿਆਂ ਅਤੇ ਵਿਰੋਧੀਆਂ ਨਾਲ ਲੋਹਾ ਲੈਣ ਦੀ ਸਮਰੱਥਾ ਨੇ ਸਿਆਸੀ ਖੇਤਰ ਵਿਚ ਨਿਵੇਕਲੀ ਪਰ ਮਜ਼ਬੂਤ ਪਛਾਣ ਸਥਾਪਿਤ ਕੀਤੀ ਉਥੇ ਲੋਕਾਂ ਵਲੋਂ ਮਾਝੇ ਦੀ ਜਰਨੈਲੀ ਦੀ ਉਪਾਧੀ ਵੀ ਮਿਲੀ।  ਸ਼ੁਰੂਆਤ ਦੌਰਾਨ ਉਹਨਾਂ ਪਿਛਲੀ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਗਲਤ ਨੀਤੀਆਂ ਅਤੇ ਅਕਾਲੀ ਵਰਕਰਾਂ ਉੱਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਨਾ ਕੇਵਲ ਚਟਾਨ ਵਾਂਗ ਖੜ ਕੇ ਵਿਰੁਧ ਕੀਤਾ ਸਗੋਂ ਕਾਂਗਰਸ ਖ਼ਿਲਾਫ਼ ਤੇਜ ਤਰਾਰ ਤੇ ਹਮਲਾਵਰਾਨਾ ਰੁਖ ਅਪਣਾਉਣ ਕਰਕੇ ਆਪ ਦੀ ਸ਼ਖਸੀਅਤ ਨੂੰ ਇਕ ਮਜ਼ਬੂਤ ਸ਼ਵੀ ਵੀ ਮਿਲੀ। ਉਹਨਾਂ ਅਕਾਲੀ ਦਲ ਅਤੇ ਖ਼ਾਸਕਰ ਨੌਜਵਾਨ ਵਰਗ ਅੰਦਰ ਰਾਜਸੀ ਚੇਤਨਾ ਅਤੇ ਸਮਾਜ ਸੇਵਾ ਲਈ ਨਵਾਂ ਉਤਸ਼ਾਹ ਪੈਦਾ ਕਰਕੇ ਉਹਨਾਂ ’ਚ ਨਵੀਂ ਰੂਹ ਫੂਕੀ।  ਮਾਝੇ ’ਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਆਗੂਆਂ ਅਤੇ ਵਰਕਰਾਂ ਦਾ ਅਕਾਲੀ ਦਲ ਵਿਚ ਰਿਕਾਰਡ ਤੋੜ ਸ਼ਮੂਲੀਅਤ ਹੋਣਾ ਉਹਨਾਂ ਦੀਆਂ ਨੀਤੀਆਂ ਦੀ ਲੋਕ ਪ੍ਰੀਅਤਾ ਨੂੰ ਦਰਸਾਉਂਦਾ ਸੀ। ਆਪ ਦੀ ਨਿਵੇਕਲੀ ਤੇ ਦਮਦਾਰ ਭਾਸ਼ਣ ਸ਼ੈਲੀ ਅਤੇ ਵਿਰੋਧੀਆਂ ਨੂੰ ਰੌਂਦ ਦੇਣ ਦੀ ਤਕੜੀ ਯੋਜਨਾਬੰਦੀ ਦੀ ਸਮਰੱਥਾ ਨੇ ਲੋਕਾਂ ਦਾ ਜਿਥੇ ਧਿਆਨ ਖਿੱਚਿਆ ਉਥੇ ਹਰ ਇਕ ਮਜ਼ਮੂਨ ਉੱਤੇ ਆਪ ਦੀ ਮਜ਼ਬੂਤ ਪਕੜ ਨੇ ਭਵਿਖ ਲਈ ਇਕ ਮਹਾਨ ਆਗੂ ਦੇ ਹੋਂਦ ਦਾ ਅਹਿਸਾਸ ਤਾਂ ਕਰਵਾ ਹੀ ਦਿੱਤਾ ਸੀ। ਇਸੇ ਦੌਰਾਨ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਆਈਆਂ ਵੱਖ ਵੱਖ ਚੋਣਾਂ ਜਿਨ੍ਹਾਂ ਵਿਚ ਪੰਚੀ ਸਰਪੰਚੀ, ਨਗਰ ਨਿਗਮ, ਨਗਰ ਕੌਂਸਲ, ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਸਮੇਤ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਦੀਆਂ ਉਪ ਚੋਣਾਂ ਦੌਰਾਨ ਪਾਰਟੀ ਦੀ ਵੱਡੀ ਜਿੱਤ ਲਈ ਆਪ ਜੀ ਵਲੋਂ ਨਿਭਾਏ ਗਏ ਸ਼ਾਨਦਾਰ ਰੋਲ ਦੀ ਹਰ ਤਰਫ਼ੋਂ ਪ੍ਰਸੰਸਾ ਕੀਤੀ ਗਈ। ਉਹਨਾਂ ਨੌਜਵਾਨ ਵਰਗ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਯੂਥ ਆਗੂਆਂ ਨੂੰ ਪਾਰਟੀ ਅਤੇ ਸਰਕਾਰ ਵਿਚ ਨੁਮਾਇੰਦਗੀ ਦਿਵਾਈ।  ਸਭ ਤੋਂ ਵੱਡੀ ਗਲ ਜੋ ਸਭ ਦੇ ਸਾਹਮਣੇ ਆਇਆ ਉਹ ਹਲਕੇ ਦਾ ਵਿਕਾਸ ਕਰਾਉਣ ਤੋਂ ਇਲਾਵਾ ਤਿਆਗ ਦਿਖਾਉਂਦਿਆਂ ਪਾਰਟੀ ਅਤੇ ਪੰਜਾਬ ਦੇ ਹਿੱਤਾਂ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਣ ਦੀ ਸਮਰੱਥਾ ਤੋਂ ਲੋਕਾਂ ਨੂੰ ਜਾਣੂ ਕਰਾਉਂਦਿਆਂ ਉਹਨਾਂ ਜਦ ਲੋਕਾਂ ਦੀ ਮੰਗ ’ਤੇ ਸਰਕਾਰ ਵਿਚ ਸ: ਸੁਖਬੀਰ ਸਿੰਘ ਬਾਦਲ ਨੂੰ ਬਤੌਰ ਉਪ ਮੁੱਖ ਮੰਤਰੀ ਸਰਕਾਰ ਵਿਚ ਤਾਕਤ ਸੌਂਪਣ ਦੀ ਗਲ ਚਲੀ ਤਾਂ ਉਹਨਾਂ ਇਸ ਮੰਗ ਦੀ ਪੂਰਤੀ ਕਰਨ ਖ਼ਾਤਰ ਸ: ਸੁਖਬੀਰ ਬਾਦਲ ਲਈ ਕਾਨੂੰਨੀ ਤੇ ਵਿਧਾਨਿਕ ਅੜਚਨ ਦੂਰ ਕਰਦਿਆਂ ਆਪ ਮੰਤਰੀ ਦੇ ਵਕਾਰੀ ਅਹੁਦੇ ’ਤੋਂ ਅਸਤੀਫ਼ਾ ਦਿੰਦਿਆਂ ਰਾਹ ਸਾਫ ਕਰ ਵਿਖਾਇਆ। ਉਕਤ ਕਦਮ ਦੀ ਹਰ ਇਕ ਨੇ ਤਾਰੀਫ਼ ਕੀਤੀ । ਅੱਜ ਵਿਰੋਧੀ ਆਪ ਤੋਂ ਭੈ ਖਾਂਦੇ ਹਨ। ਮੁਸ਼ਕਿਲ ਤੋਂ ਮੁਸ਼ਕਿਲ ਸਥਿਤੀਆਂ ਨੂੰ ਕਿਵੇਂ ਸਹਿਜ ਬਣਾਉਣਾ ਕੋਈ ਆਪ ਤੋਂ ਸਿੱਖੇ। ਚੋਣਾਂ ਦੌਰਾਨ ਜਿੱਤਾਂ ਦਰਜ ਕਰਨ ਲਈ ਆਪ ਨੇ ਜੋ ਮਿਹਨਤ ਅਤੇ ਤਿਆਰੀਆਂ ਕੀਤੀਆਂ ਉਸ ਤੋਂ ਵਿਰੋਧੀ ਵੀ ਤੰਗ ਰਹਿ ਜਾਂਦੇ ਹਨ। ਦੁਸ਼ਮਣ ਨੂੰ ਕਿਵੇਂ ਜਵਾਬ ਦੇਣਾ ਹੈ ਆਪ ਨੂੰ ਗਿਆਨ ਹੈ। ਤਾਂ ਹੀ ਤਾਂ ਆਪ ਨੇ ਹਰ ਮੋਰਚੇ ’ਤੇ ਕਾਂਗਰਸ ਨੂੰ ਕਰਾਰਾ ਜਵਾਬ ਦਿੱਤਾ ਹੈ।  ਸ: ਮਜੀਠੀਆ ਦੀ ਸੋਚ ਅਗਾਂਹਵਧੂ ਅਤੇ ਵਿਕਾਸ ਮੁੱਖੀ ਹੈ। 63 ਸਾਲਾਂ ਤੱਕ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਮਾਝੇ ਦੇ ਸਿਆਸੀ ਖੇਤਰ ਵਿਚ ਅਹਿਮ ਮੁਕਾਮ ’ਤੇ ਰਿਹਾ ਹਲਕਾ ਮਜੀਠਾ ਵਿਕਾਸ ਪੱਖੋਂ ਤਾਂ ਹਮੇਸ਼ਾਂ ਅਣਗੌਲਿਆ ਹੀ ਰਿਹਾ। ਹਲਕੇ ਵਿਚ ਪੈਰ ਧਰਦਿਆਂ ਹੀ ਉਹਨਾਂ ਸਾਂਸਦ ਮੈਬਰਾਂ ਦੇ ਹਿਸੇ ਆਉਂਦੀ ਐਮ ਪੀ ਲੈਡ ਸਕੀਮ ਵਿਚੋਂ ਵੱਡਾ ਹਿੱਸਾ ਮਜੀਠਾ ਹਲਕੇ ਦੇ ਵਿਕਾਸ ਲਈ ਖਰਚ ਲਈ ਹਾਸਲ ਕੀਤਾ। ਸਰਕਾਰ ਬਣਦਿਆਂ ਸਾਰ ਉਹਨਾਂ ਹਲਕੇ ਦੇ ਸਰਵੱਖਪੀ ਵਿਕਾਸ ਲਈ ਯੋਜਨਾਵਾਂ ਬਣਾ ਕੇ ਤੁਰੰਤ ਅੰਜਾਮ ਦੇਣਾ ਸ਼ੁਰੂ ਕੀਤਾ। ਤੇ  ਸ: ਮਜੀਠੀਆ ਵਲੋਂ ਹਲਕੇ ਦੇ ਵਿਕਾਸ ਲਈ ਕਈ ਪ੍ਰੋਜੈਕਟ ਜੰਗੀ ਪੱਧਰ ’ਤੇ ਸ਼ੁਰੂ ਕਰਨ ਦਾ ਬਿਗਲ ਵਜਾ ਦਿੱਤਾ ਗਿਆ ਸੀ। ਅੱਜ ਹਲਕਾ ਮਜੀਠਾ ਵਿਕਾਸ ਪੱਖੋਂ ਮੋਹਰੀ ਹਲਕਾ ਬਣ ਚੁੱਕਿਆ ਹੈ। ਗੁਰੂ ਨਗਰੀ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ ਆਪ ਦਾ ਯੋਗਦਾਨ ਇਸ ਤੋਂ ਵੱਖਰਾ ਹੈ।

ਪੰਜਾਬ ਦੇ ਲੋਕਾਂ ਦੀ ਅਵਾਜ਼ ਬਣ ਇਸ ਨੂੰ ਬੁ¦ਦ ਕਰਨ ਵਾਲੇ ਇਸ ਨੌਜਵਾਨ ਆਗੂ ਨੇ ਸਿਆਸੀ ਖੇਤਰ ਤੋਂ ਇਲਾਵਾ ਸਮਾਜ ਸੇਵਾ ਅਤੇ ਲੋਕ ਪੀੜਾ ਨੂੰ ਚੰਗੀ ਤਰਾਂ ਪਛਾਣਿਆ ਹੈ। ਉਹਨਾਂ ਦੇ ਪ੍ਰੈਸ ਸਕਤਰ ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਉਹ ਦਲਿਤ ਭਾਈਚਾਰਾ, ਗਰੀਬ ਅਤੇ ਲੋੜਵੰਦਾਂ ਦੀ ਹਰ ਸੰਭਵ ਮਦਦ ਲਈਂ ਤਤਪਰ ਰਹਿੰਦੇ ਹਨ। ਮਜੀਠੀਆ ਨੇ ਨਸ਼ਿਆਂ ਦਾ ਵਿਰੋਧ, ਭਰੂਣ ਹਤਿਆ ਅਤੇ ਦਾਜ ਵਿਵਸਥਾ ਦਾ ਵਿਰੋਧ ਕਰਨਾ ਆਦਿ ਤੋਂ ਇਲਾਵਾ ਖੇਡਾਂ , ਰੁਖ ਲਾਉਣੇ, ਗਰੀਬ ਲੜਕੀਆਂ ਦੇ ਵਿਆਹ ’ਚ ਮਦਦ ਕਰਨੇ ਵੀ ਯੂਥ ਵਿੰਗ ਦੇ ਏਜੰਡੇ ਵਿਚ ਸ਼ਾਮਿਲ ਕੀਤਾ ਹੈ। ਖ਼ੂਨ-ਦਾਨ ਕੈਂਪ ਲਾਉਣੇ, ਲੋੜਵੰਦਾਂ ਨੂੰ ਟ੍ਰਾਈਸਾਇਕਲ ਵੰਡਣੇ ਆਦਿ ਅੱਜ ਆਪ ਦਾ ਮਿਸ਼ਨ ਬਣ ਚੁੱਕਿਆ ਹੈ। ਜਿਵੇਂ ਲੋਕ ਸੇਵਾ ਦਾ ਬੀੜਾ ਸ: ਮਜੀਠੀਆ ਨੇ ਉਠਾਇਆ ਹੋਇਆ ਹੈ ਉਸ ਸਦਕਾ ਆਪ ਲੋਕ ਦਿਲਾਂ ’ਤੇ ਰਾਜ ਕਰ ਰਹੇ ਹਨ। ਆਪ ਦੀ ਨਿਮਰਤਾ ਭਰਪੂਰ ਤੇ ਮਿਲਾਪੜਾ ਸੁਭਾਅ ਕਾਮਯਾਬੀ ਦਾ ਕਾਰਨ ਹਨ। ਬੇਸ਼ਕ ਨੌਜਵਾਨ ਵਰਗ ਨੂੰ ਕਈ ਸਮੱਸਿਆਵਾਂ ਦਰਪੇਸ਼ ਹਨ ਫਿਰ ਵੀ ਇਹ ਕਿਹ ਦੇਣਾ ਅਲੋਕਾਰ ਗਲ ਨਹੀਂ ਹੈ ਕਿ ਅੱਜ ਨੌਜਵਾਨ ਵਰਗ ਦੀ ਅਗਵਾਈ ਆਪ ਦੇ ਹੱਥਾਂ ਵਿਚ ਸੁਰਖਿਅਤ ਹੈ। ਇਹੀ ਕਾਰਨ ਹੈ ਕਿ ਅੱਜ ਜਦੋਂ ਆਪ ਯੂਥ ਵਿੰਗ ਦੇ ਪ੍ਰਧਾਨ ਬਣ ਕੇ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਪ੍ਰੋਗਰਾਮ ਬਣਾਇਆ ਤਾਂ ਲਖਾਂ ਲੋਕਾਂ ਨੇ ਰਸਤੇ ਵਿਚ ਉਹਨਾਂ ਦਾ ਭਰਵਾਂ ਤੇ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਪੰਜਾਬੀਆਂ ਨੂੰ ਇਸ ਨੌਜਵਾਨ ਆਗੂ ਤੋਂ ਬੜੀਆਂ ਆਸਾਂ ਉਮੀਦਾਂ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>