ਪੰਜਾਬ ਨੂੰ ਵਿਕਾਸ-ਖ਼ੁਸ਼ਹਾਲੀ ਦੇ ਰਾਹ ਹੋਰ ਅੱਗੇ ਲਿਜਾਣ ਅਤੇ ਸਮਾਜ ‘ਚ ਉਸਾਰੂ ਲੀਹਾਂ ਪਾਉਣ ਲਈ ਨੌਜਵਾਨ ਯੂਥ ਦਲ ਨਾਲ ਜੁੜਨ-ਮਜੀਠੀਆ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਨਵੇਂ ਪ੍ਰਧਾਨ ਅਤੇ ਨੌਜਵਾਨ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਨੌਜਵਾਨਾਂ ਨੂੰ ਪੰਜਾਬ ਦੇ ਸਿਆਸੀ – ਸਮਾਜਿਕ ਢਾਂਚੇ ਵਿੱਚ ਉਸਾਰੂ ਲੀਹਾਂ ਪਾਉਣ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਇੱਕ ਜੁੱਟ ਹੋਣ ਦੀ ਅਪੀਲ ਕਰਦਿਆਂ ਰਾਜ ਨੂੰ ਵਿਕਾਸ ਅਤੇ ਖੁਸ਼ਹਾਲੀ ਦੀ ਰਾਹ ’ਤੇ ਹੋਰ ਅੱਗੇ ਲੈਕੇ ਜਾਣ ਲਈ ਨੌਜਵਾਨ ਸ਼ਕਤੀ ਨੂੰ ਯੂਥ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ।

ਯੂਥ ਦਲ ਦਾ ਪ੍ਰਧਾਨ ਚੁਣੇ ਜਾਣ ਉਪਰੰਤ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਨ ਅਤੇ ਨਵੀਂ ਜ਼ਿੰਮੇਵਾਰੀ ਸੁਚੱਜੇ ਤਰੀਕੇ ਨਾਲ ਨਿਭਾਉਣ ਲਈ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਵਾਸਤੇ ਹਜ਼ਾਰਾਂ ਨੌਜਵਾਨਾਂ ਦੇ ਠਾਠਾਂ ਮਾਰਦੇ ਕਾਫਲੇ ਦੀ ਅਗਵਾਈ ਕਰਦਿਆਂ ਅੱਜ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚਣ ਵਿਚ 11 ਘੰਟੇ ਲਗੇ । ਪ੍ਰੈਸ ਸਕਤਰ ਪ੍ਰੋ:ਸਰਚਾਂਦ ਸਿੰਘ ਵਲੋਂ ਦਿਤੀ ਜਾਣਕਾਰੀ ਵਿਚ ਅੱਜ ਉਹ ਸਵੇਰ ਸਾਰ ਹੀ ਘਰ ਤੋਂ ਬਾਹਰ ਕਦਮ ਰੱਖਿਆ ਉਸ ਮੌਕੇ ਭਾਰੀ ਗਿਣਤੀ ਵਿੱਚ ਹਾਜ਼ਰ ਯੂਥ ਵਰਕਰਾਂ ਵੱਲੋਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਜ਼ਿੰਦਾਬਾਦ ਦੇ ਗਰਮਜੋਸ਼ੀ ਨਾਲ ਨਾਅਰੇ ਲਗਾਏ ਗਏ। ਜਿਸ ਨਾਲ ਮਾਹੌਲ ਵਿੱਚ ਸ਼ੁਰੂ ਤੋਂ ਹੀ ਪੂਰਾ ਜੋਸ਼ ਭਰ ਗਿਆ ਸੀ। ਸ: ਮਜੀਠੀਆ ਨੌਜਵਾਨਾਂ ਦਾ ਉਹਨਾਂ ਪ੍ਰਤੀ ਪਿਆਰ ਦੇਖ ਕੇ ਭਾਵੁਕ ਹੋ ਉੱਠੇ ਅਤੇ ਉਹਨਾਂ ਇੱਕ ਨਿਮਾਣੇ ਵਜੋਂ ਹੱਥ ਜੋੜ ਕੇ ਸਭ ਦਾ ਧੰਨਵਾਦ ਕੀਤਾ।  ਸ: ਮਜੀਠੀਆ ਦਾ ਕਾਫਲ ਅਜ 8 ਵਜੇ ਸਵੇਰੇ ਚੰਡੀਗੜ੍ਹ ਤੋਂਨਿਕਲਿਆ ਤੇ ਖਰੜ ਸਵੇਰ 8:15 ਵਜੇ,ਮੁਰਿੰਡਾ 8:35 ਵਜੇ,ਖੁਮਾਣੋ 9: 00 ਵਜੇ,ਸਮਰਾਲਾ  10 ਵਜੇ,ਨੀਲੋਂ   10:30 ਵਜੇ,ਕੋਹਾੜਾ  11  ਵਜੇ,ਲੁਧਿਆਣਾ  12:00 ਵਜੇ,ਫਿਲੌਰ  12 :30 ਵਜੇ,ਗੁਰਾਇਆ 1 :15 ਵਜੇ,ਫਗਵਾੜਾ 2 :15 ਵਜੇ,ਰਾਮਾ ਮੰਡੀ 2: 45 ਵਜੇ,ਜ¦ਧਰ 3 :00 ਵਜੇ,ਕਰਤਾਰ ਪੁਰ 3:30 ਵਜੇ,ਸੁਭਾਨਪੁਰ  3:45 ਵਜੇ,ਢਿਲਵਾਂ 4:10 ਵਜੇ,ਬਿਆਸ 4 :30 ਵਜੇ,ਰਈਆ 4:40 ਵਜੇ,ਜੰਡਿਆਲਾ 5:  ਵਜੇ,ਅਮ੍ਰਿਤਸਰ ਬਾਈਪਾਸ ਗੇਟ 5: 15 ਵਜੇ ਅਤੇ  ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਿਆ।

ਇਸ ਮੌਕੇ ਪਤਰਬਕਾਰਾਂ ਨਾਲ ਗਲਬਾਤ ਕਰਦਿਆਂ ਸ: ਮਜੀਠੀਆ ਨੇ ਨੌਜਵਾਨ ਸ਼ਕਤੀ ਨੂੰ ਪੰਜਾਬ ਅਤੇ ਦੇਸ਼-ਕੌਮ ਦਾ ਸਭ ਤੋਂ ਕੀਮਤੀ ਸਰਮਾਇਆ ਕਰਾਰ ਦਿੱਤਾ। ਯੂਥ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜੋਕਾ ਯੁੱਗ ਇੱਕ ਬਿਹਤਰ ਅਤੇ ਮਾਣ-ਮੱਤਾ ਜੀਵਨ ਜਿਊਣ ਲਈ ਚੰਗਾ ਸਮਾਜ ਯਕੀਨੀ ਬਣਾਉਣ ਲਈ ਪੰਜਾਬ ਦੇ ਨੌਜਵਾਨਾਂ ਦੀ ਮਿਸਾਲੀ ਅਤੇ ਸਰਬਪੱਖੀ ਭੂਮਿਕਾ ਦੀ ਆਸ-ਉਡੀਕ ਕਰ ਰਿਹਾ ਹੈ। ਸ: ਮਜੀਠੀਆ ਨੇ ਕਿਹਾ ਕਿ ਇਹ ਪੰਜਾਬ ਦੇ ਲੋਕ ਅਤੇ ਖਾਸ ਕਰਕੇ ਨੌਜਵਾਨ ਹਨ,ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ, ਪਰ ਅਫ਼ਸੋਸ ਕਿ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਸਦਾ ਹੀ ਪੰਜਾਬ ਨੂੰ ਹਰ ਪੱਖੋਂ ਕਮਜ਼ੋਰ ਅਤੇ ਖਤਮ ਕਰ ਦੇਣ ਦੀਆਂ ਨੀਤੀਆਂ ਹੀ ਲਾਗੂ ਕਰਦੀਆਂ ਰਹੀਆਂ ਹਨ। ਉਹਨਾਂ ਯੂਥ ਦਲ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਕੀਤੀ ਗਈ ਰੈਲੀ ਵਿੱਚ ਪਾਸ ਕੀਤੇ ਗਏ ਮਤਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਯੂਥ ਅਕਾਲੀ ਦਲ ਅਤੇ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕੇਂਦਰ ਦੀ ਸਖ਼ਤ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਟੈਕਸ ਅਤੇ ਫੰਡਾਂ ਦੀ ਵੰਡ ਵੇਲੇ ਵੀ ਵਿਤਕਰਾ-ਪੂਰਨ ਨੀਤੀ ਅਪਣਾਈ ਹੋਈ ਹੈ। ਗੁਆਂਢੀ ਰਾਜਾਂ ਨੂੰ ਸਨਅਤੀ ਪੈਕੇਜ ਦੇ ਕੇ ਪੰਜਾਬ ਦੀ ਸਨਅਤ ਨੂੰ ਤਬਾਹੀ ਕੰਢੇ ਲਿਆ ਖੜਾ ਕਰ ਦਿੱਤਾ ਹੈ। ਕਿਸਾਨੀ ਨੂੰ ਫਸਲਾਂ ਦਾ ਲਾਹੇਵੰਦ ਭਾਅ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਕਰਜ਼ਾ ਮੁਆਫ਼ੀ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਕੋਈ ਰਾਹਤ ਮਿਲੀ ਹੈ। ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਕੋਈ ਸਜ਼ਾ ਨਹਂੀ ਦਿੱਤੀ ਗਈ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਯੂਥ ਵਿੰਗ ਕੇਂਦਰ ਦੀਆਂ ਪੰਜਾਬ ਪ੍ਰਤੀ ਪੱਖਪਾਤ ਵਾਲੀਆਂ ਤੇ ਗਲਤ ਨੀਤੀਆਂ, ਸਿੱਖ ਵਿਰੋਧੀ ਨੀਤੀਆਂ, ਭ੍ਰਿਸ਼ਟਾਚਾਰ ਤੇ ਮਹਿੰਗਾਈ ਵਰਗੇ ਮੁੱਦਿਆਂ ਬਾਰੇ ਕੇਂਦਰ ਦਾ ਪਰਦਾਫਾਸ਼ ਕਰੇਗਾ।  ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਰਾਜ ਨੂੰ ਹਰ ਪੱਖੋਂ ਬੁ¦ਦੀਆਂ ’ਤੇ ਲੈਕੇ ਜਾਣ ਦੀ ਵੀ ਅਪੀਲ ਕੀਤੀ।

ਸ: ਮਜੀਠੀਆ ਨੇ ਪਾਰਟੀ ਹਾਈ ਕਮਾਨ ਵੱਲੋਂ ਉਹਨਾਂ ਉੱਤੇ ਵਿਸ਼ਵਾਸ ਕਰਦਿਆਂ ਉਹਨਾਂ ਨੂੰ ਯੂਥ ਵਿੰਗ ਦੀ ਅਗਵਾਈ ਸੌਂਪਣ ਲਈ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਅਕਾਲੀ ਦਲ ਵੱਲੋਂ ਜੋ ਉਹਨਾਂ ’ਤੇ ਆਸ ਲਾਈ ਹੈ ਉਨ੍ਹਾਂ ਖਰਾ ਉੱਤਰਨ ਲਈਂ ਦਿਨ ਰਾਤ ਮਿਹਨਤ ਕਰਨਗੇ।

ਸ: ਮਜੀਠੀਆ ਜਦ ਮਾਝੇ ਦੀ ਧਰਤੀ ਤੇ ਪੈਰ ਰੱਖਿਆ ਤਾਂ ਉਹਨਾਂ ਨਾਲ ਨੌਜਵਾਨਾਂ ਦਾ ਕਈ ਮੀਲਾਂ ਤੱਕ ਫੈਲਿਆ ਇੱਕ ¦ਮਾ ਕਾਫਲਾ ਸੀ ਅਤੇ ਉਹਨਾਂ ਦੇ ਸਵਾਗਤ ਲਈ ਸੜਕ ਦੇ ਦੋਵ੍ਹੇਂ ਪਾਸੇ ਲੋਕ ਖੜੇ ਸਨ। ਮਝੈਲਾਂ ਨੇ ਆਪਣੇ ਹੋਣਹਾਰ ਸਪੁੱਤਰ ਦਾ ਜਿਸ ਗਰਮਜੋਸ਼ੀ ਨਾਲ ਸਵਾਗਤ ਕੀਤਾ ਉਹ ਛਿਣ -ਪਲ ਇਤਿਹਾਸ ਦੇ ਪੰਨਿਆਂ ’ਤੇ ਪਹਿਲਾਂ ਕਦੀ ਨਾ ਦਰਜ ਹੋਇਆ ਪਲ ਸੀ। ਹਲਕਾ ਮਜੀਠਾ ਤੋਂ ਹਜ਼ਾਰਾਂ ਵਰਕਰਾਂ ਨੇ ਆਪਣੇ ਪਿਆਰੇ ਆਗੂ ਸ: ਮਜੀਠੀਆ ਨੂੰ ਅੰਮ੍ਰਿਤਸਰ ਵਿੱਚ ਪ੍ਰਵੇਸ਼ ਹੋਣ ’ਤੇ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਵਧਾਈ ਦਿੱਤੀ ।

ਸ: ਮਜੀਠੀਆ ਨੇ ਆਪਣੇ ਕਾਫਲੇ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਕੁੱਝ ਦੂਰੀ ’ਤੇ ਰੋਕਦਿਆਂ ਸਭ ਨੂੰ ਮੁਕੰਮਲ ਅਨੁਸ਼ਾਸਨ ਤੇ ਪੂਰੀਆਂ ਧਾਰਮਿਕ ਰੀਤਾਂ ਅਨੁਸਾਰ ਸ਼ਰਧਾਲੂਆਂ ਵਜੋਂ ਨਿਮਰਤਾ ਸਹਿਤ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਵੇਸ਼ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਉਹਨਾਂ ਗੁਰੂ ਮਹਾਰਾਜ ਤੋਂ ਦੇਸ਼-ਕੌਮ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਰੌਸ਼ਨ ਭਵਿੱਖ ਲਈ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਨ ਉਪਰੰਤ ਉਹਨਾਂ  ਜੱਲ੍ਹਿਆਂ ਵਾਲਾ ਬਾਗ ਵਿਖੇ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਦੇ ਮਹਾਨ ਸ਼ਹੀਦਾਂ ਦੀ ਮਿੱਟੀ ਨੂੰ ਆਪਣੇ ਸਿੱਜਦਾ ਕੀਤਾ ਅਤੇ ਉਹਨਾਂ ਦੇ ਸੁਪਨੇ ਸਾਕਾਰ ਕਰਨ ਦਾ ਵਚਨ ਦੁਹਰਾਇਆ। ਇਸ ਉਪਰੰਤ ਉਹ ਸ੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਬਾਲਮੀਕ ਅਸਥਾਨ ਸ੍ਰੀ ਰਾਮ ਤੀਰਥ ਵਿਖੇ ਵੀ ਮੱਥਾ ਟੇਕਿਆ।
ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਂਦਿਆਂ ਰਸਤੇ ਵਿੱਚ ਹਜ਼ਾਰਾਂ ਨੌਜਵਾਨਾਂ ਦੀ ਸ਼ਮੂਲੀਅਤ ਵਾਲੇ ਕਈ ਜਥੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਉਹਨਾਂ ਦੇ ਗਤੀਸ਼ੀਲ ਤੇ ਨਿਧੜਕ ਜਰਨੈਲ ਦਾ ਭਰਵਾਂ ਤੇ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਉਡੀਕ ਵਿੱਚ ਖੜੇ ਸਨ। ਸਖ਼ਤ ਗਰਮੀ ਦੇ ਬਾਵਜੂਦ ਲੁਧਿਆਣਾ, ਜ¦ਧਰ  ਸਮੇਤ ਕਈ ਸ਼ਹਿਰਾਂ ਵਿੱਚ ਤਾਂ ਹਜ਼ਾਰਾਂ ਦੀ ਸੰਖਿਆ ਵਿੱਚ ਸ: ਮਜੀਠੀਆ ਦੇ ਸਵਾਗਤ ਲਈ ਉਮੜੀ ਭੀੜ ਅਤੇ ਉਹਨਾਂ ਦੀਆਂ ਮੀਲਾਂ ’ਚ ਖੜੀਆਂ ਗੱਡੀਆਂ ਕਾਰਾਂ ਕਾਰਨ ਕਈ ਜਗ੍ਹਾ ਟ੍ਰੈਫਿਕ ਸਮੱਸਿਆਵਾਂ ਵੀ ਪੇਸ਼ ਆਈਆਂ।  ਥਾਂ-ਥਾਂ ਉਹਨਾਂ ਦਾ ਫੁੱਲਾਂ ਦੇ ਹਾਰਾਂ ਅਤੇ ਜਬਰਦਸਤ ਆਤਿਸ਼ਬਾਜ਼ੀ ਚਲਾ ਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਸ: ਮਜੀਠੀਆ ਨੂੰ ਸੰਤ ਸਮਾਜ ਦੇ ਪ੍ਰਧਾਨ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਬਾਬਾ ਮੇਜਰ ਸਿੰਘ ਵਾਂ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਬਾਬਾ ਨਾਹਰ ਸਿੰਘ ਜੀ ਬਿਧੀਚੰਦੀਏ ਆਦਿ ਨੇ ਸਿਰੋਪਾਓ ਦੇ ਕੇ ਨਿਵਾਜਿਆ ਅਤੇ ਸ੍ਰੋਮਣੀ ਕਮੇਟੀ ਤਰਫੋਂ ਭਾਈ ਰਜਿੰਦਰ ਸਿੰਘ ਮਹਿਤਾ, ਸ: ਜਸਵਿੰਦਰ ਸਿੰਘ ਐਡਵੋਕੇਟ ਸਕਤਰ ਦਿਲਮੇਘ ਸਿੰਘ, ਮੇਨੇਜਰ ਹਰਬੰਸ ਸਿੰਘ ਮਲੀ ਨੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ  ਉਹਨਾਂ ਨਾਲ ਮੰਤਰੀ ਸ: ਹੀਰਾ ਸਿੰਘ ਗਾਬੜੀਆ, ਸ: ਸਰਵਨ ਸਿੰਘ ਫਿਲੌਰ, ਭਾਈ ਮਨਜੀਤ ਸਿੰਘ, ਸ. ਮੋਹਨ ਲਾਲ ਬੰਗਾ, ਵਿਧਾਇਕ ਸ. ਅਮਰਪਾਲ ਸਿੰਘ ਬੋਨੀ, ਸ. ਇੰਦਰਬੀਰ ਸਿੰਘ ਬਲਾਰੀਆ, ਸ.ਜਸਜੀਤ ਸਿੰਘ ਬੰਨੀ, ਸ. ਮਨਜੀਤ ਸਿੰਘ ਮੰਨਾ, ਸ.ਜਰਨੈਲ ਸਿੰਘ ਵਾਹਦ, ਸ. ਚੌਧਰੀ ਨੰਦ ਲਾਲ, ਸ. ਸਰਬਜੀਤ ਸਿੰਘ ਮੱਕੜ, ਸ੍ਰੀ ਅਵਿਨਾਸ਼ ਚੰਦਰ, ਸ. ਸੋਹਣ ਸਿੰਘ ਠੰਡਲ, ਸ. ਹਰਮੀਤ ਸਿੰਘ ਸੰਧੂ, ਬੀਬੀ ਜਗੀਰ ਕੌਰ , ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਦਰਸ਼ਨ ਸਿੰਘ ਸ਼ਿਵਾਲਕ, ਸ. ਉਜਾਗਰ ਸਿੰਘ ਵਡਾਲੀ , ਸ. ਵਿਰਸਾ ਵਲਟੋਹਾ, ਸ. ਦੀਦਾਰ ਸਿੰਘ ਭੱਟੀ, ਵਿਧਾਇਕ ਲੋਧੀ ਨੰਗਲ, ਬਾਵਾ ਸਿੰਘ ਗੁਮਾਨਪੁਰਾ, ਵਿਨੋਦ ਭੰਡਾਰੀ, ਪਪੁ ਜੈਤੀਪੁਰ, ਸ.ਰਵਿੰਦਰ ਸਿੰਘ ਬ੍ਰਹਮਪੁਰਾ, ਡਾ ਦਲਬੀਰ ਸਿੰਘ ਵੇਰਕਾ , ਸ: ਮਲਕੀਤ ਸਿੰਘ ਏ ਆਰ, ਸ. ਬਲਜੀਤ ਸਿੰਘ ਨੀਲਾ ਮਹਿਲ, ਪ੍ਰੋ ਸਰਚਾਂਦ ਸਿੰਘ, ਤਲਬੀਰ ਸਿੰਘ ਗਿੱਲ, ਰੋਜ਼ੀ ਬਰਕਦੀਂ, ਪਰਮਬੰਸ ਸਿੰਘ ਰੋਮਾਣਾ, ਅਵਤਾਰ ਸਿੰਘ ਜੀਰਾ, ਪਰਮਿੰਦਰ ਸਿੰਘ ਬਰਾੜ, ਵਰਦੇਵ ਸਿੰਘ ਮਾਨ, ਗੁਰਪ੍ਰਤਾਪ  ਸਿੰਘ ਟਿੱਕਾ, ਇਕਬਾਲ ਸਿੰਘ ਸੰਧੂ, ਅਜੈ ਬੀਰ ਸਿੰਘ ਰੰਧਾਵਾ, ਦਲਜਿੰਦਰਬੀਰ ਸਿੰਘ ਵਿਰਕ, ਉਪਕਾਰ ਸਿੰਘ ਸੰਧੂ, ਮਨਿੰਦਰ ਸਿੰਘ ਬਿਟੂ ਔਲਖ, ਰਿੰਕੂ ਨਰੂਲਾ, ਮਨਦੀਪ ਸਿੰਘ ਮੰਨਾ,  ਰਾਜੂ ਖੰਨਾ, ਸੁਖਜਿੰਦਰ ਸਿੰਘ ਲੰਗਾਹ, ਸੁਖਬੀਰ ਸਿੰਘ ਵਾਹਲਾ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਮੋਟੂੰ ਵੋਹਰਾ, ਬੀਬੀ ਸਤਵੰਤ ਕੌਰ ਸੰਧੂ, ਬੀਬੀ ਸਤਵਿੰਦਰ ਕੌਰ ਧਾਰੀ ਵਾਲ, ਮਨਿੰਦਰ ਸਿੰਘ ਨਾਭਾ, ਡਿੰਪੀ ਗਿੱਦੜਬਾਹਾ, ਨਿਸ਼ਾਨ ਸਿੰਘ ਰੁਪਾਣਾ, ਹੈਰੀ ਅੰਬੋਹਰ, ਲਵੀ ਬਰਕੰਦੀ, ਹਰਪ੍ਰੀਤ ਸਿੰਘ ਬਸੰਤ, ਹਰਿੰਦਰ ਸਿੰਘ ਚੰਦੂਮਾਜਰਾ, ਹਰਵਿੰਦਰ ਸਿੰਘ ਹਰਪਾਲਪੁਰ, ਰਾਜਬੀਰ ਸਿੰਘ ਭੁੱਲਰ, ਬਲਜਿੰਦਰ ਸਿੰਘ ਮੱਖਣ ਬਰਾੜ, ਐਨ.ਕੇ. ਸ਼ਰਮਾ, ਪਵਨ ਟੀਨੂੰ, ਦਮਨ ਫਿਲੌਰ, ਹਰਜਿੰਦਰ ਲੱਲੀਆ, ਮਨਪ੍ਰੀਤ ਇਆਲੀ, ਸਿਮਰਜੀਤ ਸਿੰਘ ਬੈਂਸ, ਇੰਦਰਮੋਹਨ ਸਿੰਘ ਕਾਦੀਆਂ, ਲਾਲੀ ਬਾਜਵਾ, ਸਤਪਾਲ ਤੂੜ, ਬਿੱਟੂ ਖੀਰਾਂਵਾਲੀ, ਬੁੱਧ ਸਿੰਘ ਬਲਾਕੀਪੁਰ, ਸੁਖਜੀਤ ਢਿੱਲੋਂ, ਸਾਬੀ  ਮੁਕੇਰੀਆਂ, ਹਰਿੰਦਰ ਟੌਹੜਾ, ਮਨਿੰਦਰ ਪਾਲ ਸੰਨੀ, ਗੋਲਡੀ ਸੁਨਾਮ, ਚਰਨਜੀਤ ਸਿੰਘ ਮਿੰਟੂ, ਅਵਤਾਰ ਜੌਹਲ,  ਹਰਪਾਲ ਜੁਨੇਜਾ, ਲਖਬੀਰ ਲੋਟ, ਜਗਦੀਪ ਸਿੰਘ ਚੀਮਾ , ਅਜੈ ਲਿਬੜਾ, ਯਾਦਵਿੰਦਰ ਯਾਦੂ,  ਅਮਰਿੰਦਰ ਬਜਾਜ, ਸਤਬੀਰ ਸਿੰਘ ਖੱਟੜਾ, ਇੰਦਰਇਕਬਾਲ ਸਿੰਘ ਅਟਵਾਲ, ਨਰੇਸ਼ ਦਿਗਾਨ, ਵਿਜੈ ਦਾਨਵ, ਜਗਜੀਤ ਸਿੰਘ ਤਲਵੰਡੀ, ਮਦਨ ਲਾਲ ਬੱਗਾ, ਬੀਜੇਪੀ ਯੂਥ ਵਿੰਗ ਪ੍ਰਧਾਨ, ਆਰ ਪੀ ਯਾਦਵ, ਰਾਜਾ ਮੁਹਾਲੀ, ਪ੍ਰਦੀਪ ਪਾਲ , ਸਤਿੰਦਰ ਗਿੱਲ, ਅਸ਼ੋਕ ਨਾਭਾ, ਗੁਰ ਪ੍ਰੇਮ ਰੁਮਾਣਾ, ਸ਼ਿਵਰਾਜ ਜਲਾ, ਭੁਪਿੰਦਰ ਚੀਮਾ, ਗਗਨਦੀਪ ਸਿੰਘ ਜੱਜ, ਰਾਜਨਬੀਰ ਸਿੰਘ ਘੁੰਮਣ, ਮਨਜਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਢੀਂਡਸਾ, ਰਣਜੀਤ ਦਿਉਲ, ਦਲਜੀਤ ਸਿੰਘ ਧਾਰੀਵਾਲ, ਨਿਰਮਲ ਸਿੰਘ ਚਾਚੋਵਾਲੀ, ਅਵਨੀਤ ਢਿੰਡਸਾ ਆਦਿ ਆਗੂ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>