ਪੰਜਾਬ ਨੂੰ ਮੈਦਾਨ-ਏ-ਜੰਗ ਬਣਾਉਣ ਦੀ ਮੰਦਭਾਂਵਨਾ ਅਤਿ ਖਤਰਨਾਕ ਸਾਜਿਸ : ਮਾਨ

ਚੰਡੀਗੜ੍ਹ  :- “ਸ੍ਰੋਮਣੀ ਅਕਾਲੀ ਦਲ (ਅ) ਨੂੰ ਇਹ ਜਾਣਕਾਰੀ ਮਿਲੀ ਹੈ ਕਿ ਹਿੰਦ ਹਕੂਮਤ ਨੇ ਪੰਜਾਬ ਦੇ ਹਲਵਾਰਾ (ਲੁਧਿਆਣਾ ) ਦੇ ਹਵਾਈ ਬੇਸ ਸਟੇਸਨ ਵਿਖੇ ਰੂਸ ਦੇ ਐਸ.ਯੂ.-30 ਅਤੇ ਆਦਮਪੁਰ ਦੇ ਹਵਾਈ ਸਟੇਸ਼ਨ ਵਿਖੇ ਪ੍ਰਮਾਣੂ ਹਥਿਆਰ ਲੈ ਕੇ ਜਾਣ ਅਤੇ ਹਮਲਾ ਕਰਨ ਦੀ ਸਮਰੱਥਾ ਰੱਖਣ ਵਾਲੇ ਜੰਗੀ ਜਹਾਜ ਮਿੱਗ-29 ਤਾਇਨਾਤ ਕਰ ਦਿੱਤੇ ਹਨ ਤਾ ਕਿ ਪੰਜਾਬ ਦੀ ਧਰਤੀ ਤੋ ਗੁਆਢੀ ਮੁਲਕਾਂ ਪਾਕਿਸਤਾਨ ਅਤੇ ਚੀਨ ਨੂੰ ਪ੍ਰਮਾਣੂ ਹਮਲੇ ਲਈ ਨਿਸਾਨਾ ਬਣਾਇਆ ਜਾ ਸਕੇ । ਹਿੰਦ ਦੀ ਇਹ ਕਾਰਵਾਈ ਪੰਜਾਬ ਨੂੰ ਮੈਦਾਨੇ ਜੰਗ ਬਣਾਉਣ ਦੀ ਮੰਦਭਾਵਨਾ ਹੈ ਜੋ ਅਤਿ ਖਤਰਨਾਕ ਸਾਜਿਸ ਹੈ ?” ।

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅ) ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਬਿਆਨ ਵਿਚ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਜਾਹਿਰ ਕੀਤੇ । ਉਨ੍ਹਾਂ ਕਿਹਾ ਕਿ ਹਲਵਾਰੇ ਹਵਾਈ ਸਟੇਸ਼ਨ ਤੋ ਇਨ੍ਹਾਂ ਮਿਜਾਇਲਾ ਅਤੇ ਜੰਗੀ ਜਹਾਜਾ ਨੂੰ ਪਾਕਿਸਤਾਨ ਦੀ ਸਰਹੱਦ ਤੇ ਪਹੁੰਚਣ ਲਈ ਕੇਵਲ ਚਾਰ ਮਿੰਟ ਲਗਦੇ ਹਨ । ਇਸੇ ਤਰ੍ਹਾਂ ਚੀਨ ਦੀ ਸਰਹੱਦ ਤੱਕ ਪਹੁੰਚਣ ਲਈ 5-6 ਮਿੰਟ ਲੱਗਦੇ ਹਨ । ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਦੀ ਨਾ ਤਾ ਪਾਕਿਸਤਾਨ ਨਾਲ, ਨਾ ਹੀ ਚੀਨ ਨਾਲ ਅਤੇ ਨਾ ਹੀ ਹਿੰਦੂ ਰਾਸਟਰ ਨਾਲ ਕਿਸੇ ਤਰਾ ਦਾ ਵੈਰ-ਵਿਰੋਧ ਹੈ । ਫਿਰ ਸਿੱਖ ਵਸੋ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ-ਕਸ਼ਮੀਰ, ਰਾਜਿਸਥਾਨ, ਲੇਹ ਅਤੇ ਲਦਾਂਖ ਨੂੰ ਕੋਮਾਤਰੀ ਪ੍ਰਮਾਣੂ ਜੰਗ ਦਾ ਅਖਾੜਾ ਬਣਾਕੇ ਸਿੱਖ ਕੌਮ ਦਾ ਖਾਤਮਾ ਕਰਨ ਦੀ ਅਨ-ਮਨੁੱਖੀ ਸੋਚ ਉੱਤੇ ਹਿੰਦੂ ਰਾਸਟਰ ਕਿਉ ਅਮਲ ਕਰ ਰਿਹਾ ਹੈ ? ਉਨ੍ਹਾਂ ਯੂ.ਐਨ.ਓ. ਅਤੇ ਦੁਨੀਆ ਦੇ ਅਮਰੀਕਾ,ਕਨੈਡਾਂ,ਜਪਾਨ ਵਰਗੇ ਜਮਹੂਰੀਅਤ ਅਤੇ ਅਮਨ ਪਸੰਦ ਮੁਲਕਾਂ ਦੀਆ ਹਕੂਮਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਪਰੋਕਤ ਵਰਣਨ ਕੀਤੇ ਗਏ ਸਿੱਖ ਵਸੋ ਵਾਲੇ ਇਲਾਕਿਆ ਨੂੰ “ ਨੋ ਫਲਾਈ ਜੌਨ ” ਦਾ ਐਲਾਨ ਕਰਨ, ਤਾ ਕੇ ਇਨ੍ਹਾ ਇਲਾਕਿਆ ਉਤੇ ਕਿਸੇ ਵੀ ਮੁਲਕ ਦੀਆ ਜੰਗੀ ਮਿਜਾਇਲਾ ਜਾ ਜੰਗੀ ਜਹਾਜ ਉੜਾਣ ਨਾ ਭਰ ਸਕਣ । ਇਹ ਇਲਾਕੇ ਜੰਗ ਤੋ ਰਹਿਤ ਰਹਿਣ ਅਤੇ ਸਿੱਖ ਕੌਮ ਜੋ ਸਰਬੱਤ ਦਾ ਭਲਾ ਲੋੜਦੀ ਹੈ, ਉਹ ਬਿਨਾਂ ਕਿਸੇ ਡਰ-ਭੈਅ ਤੋ ਹਰ ਖੇਤਰ ਵਿਚ ਅੱਗੇ ਵੱਧਦੀ ਹੋਈ ਅਮਨ-ਚੈਨ ਦਾ ਸੰਦੇਸ ਦਿੰਦੀ ਰਹੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>