ਫਰਾਂਸ,(ਸੁਖਵੀਰ ਸਿੰਘ ਸੰਧੂ) ਇਥੋਂ ਦੀ ਪਿਆਰਨੇ ਓਰੀਆਂਟ ਸਟੇਟ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਚਿੱਟੇ ਦਿੱਨ ਬਲਾਤਕਾਰ ਜਿਹੀ ਘਨਾਉਣੀ ਘਟਨਾ ਵਾਪਰੀ ਹੈ।ਹੋਇਆ ਇਸ ਤਰ੍ਹਾਂ ਪਿਛਲੇ ਐਤਵਾਰ ਦੀ ਸ਼ਾਮ ਨੂੰ 66 ਸਾਲਾਂ ਦੀ ਔਰਤ ਆਪਣੇ ਪਾਲਤੂ ਕੁੱਤੇ ਨਾਲ ਘਰ ਦੇ ਕੋਲ ਗਲੀ ਵਿੱਚ ਸੈਰ ਕਰ ਰਹੀ ਸੀ।ਕਿਸੇ ਅਣਪਛਾਤੇ ਸ਼ਰਾਬੀ ਕਿਸਮ ਦੇ ਆਦਮੀ ਨੇ ਡੰਡੇ ਮਾਰ ਕੇ ਔਰਤ ਨੂੰ ਬੇਹੋਸ਼ ਕਰਨ ਤੋਂ ਬਾਅਦ ਗਲੀ ਵਿੱਚ ਹੀ ਸ਼ਰਮਨਾਕ ਕਾਰਾ ਕੀਤਾ,ਤੇ ਫਰਾਰ ਹੋ ਗਿਆ।ਜਿਸ ਨੂੰ ਪੁਲੀਸ ਨੇ ਥੋੜੀ ਦੇਰ ਬਾਅਦ ਹੀ ਗ੍ਰਿਫਤਾਰ ਕਰ ਲਿਆ,ਉਸ ਵਕਤ ਉਹ ਸ਼ਰਾਬੀ ਹਾਲਤ ਵਿੱਚ ਸੀ।ਪੁਲੀਸ ਨੇ ਬਲਾਤਕਾਰ ਤੇ ਹਥਿਆਰ ਰੱਖਣ ਦੇ ਦੋਸ਼ ਵਿੱਚ ਚਾਰਜ਼ ਕਰ ਲਿਆ ਹੈ।