ਬਾਵਾ ਦੀ ਅਗਵਾਈ ‘ਚ ਆਤਮ ਨਗਰ ਤੋ ਵਿਸ਼ਾਲ ਕਾਫਲਾ ਈਸੜੂ ਜਾਵੇਗਾ-ਕੈੜ੍ਹਾ, ਧੀਰ

ਲੁਧਿਆਣਾ – ਅੱਜ ਗਿੱਲ ਰੋਡ ਹਲਕਾ ਆਤਮ ਨਗਰ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਨਿਰਮਲ ਕੈੜਾ ਪ੍ਰਧਾਨ ਕਾਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ, ਹਰਚੰਦ ਸਿੰਘ ਧੀਰ ਵਾਈਸ ਪ੍ਰਧਾਨ ਜਿਲ੍ਹਾ ਕਾਂਗਰਸ, ਟੀ ਟੀ ਸ਼ਰਮਾਂ, ਹਰਬੰਸ ਸਿੰਘ ਪਨੇਸਰ, ਭੁਪਿੰਦਰ ਸਿੰਘ ਕ੍ਰਿਸਟਲ, ਮੁਖਤਿਆਰ ਸਿੰਘ ਵਾਰਡ ਪ੍ਰਧਾਨ ਕਾਂਗਰਸ, ਰੇਸ਼ਮ ਸੱਗੂ, ਗੁਰਦੇਵ ਵਰਮਾਂ, ਸੰਦੀਪ ਬਾਵਾ, ਹਰਵਿੰਦਰ ਸਿੰਘ ਸੋਖੀ, ਵਿਵੇਕ ਭਾਟੀਆ, ਮਹਿੰਦਰ ਪਾਲ, ਤਰਸੇਮ ਸਿੰਘ, ਬਰਜਿੰਦਰ ਸਿੰਘ ਵਿੱਕੀ, ਯਸ਼ਪਾਲ ਸ਼ਰਮਾਂ, ਜਸਵਿੰਦਰ ਸਿੰਘ ਦਹੇਲੇ, ਹਰਨੇਕ ਸਿੰਘ ਵਰਮਾਂ, ਕੁਲਦੀਪ ਸ਼ਰਮਾ ਅਤੇ ਕੁਲਵਿੰਦਰ ਕਲਸੀ ਆਦਿ ਹਾਜਰ ਹੋਏ।

ਇਸ ਸਮੇ ਬੋਲਦੇ ਉਪਰੋਕਤ ਨੇਤਾਵਾ ਨੇ ਕਿਹਾ ਕਿ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ 15 ਅਗਸਤ ਨੂੰ ਕੈ: ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਹੇਠ ਹੋ ਰਹੀ ਕਾਨਫਰੰਸ ਵਿਚ ਹਿੱਸਾ ਲੈਣ ਲਈ ਵਿਧਾਨ ਸਭਾ ਹਲਕਾ ਆਤਮ ਨਗਰ ਤੋ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੀ ਅਗਵਾਈ ਵਿਚ ਵਿਸ਼ਾਲ ਕਾਫਲਾ ਜਾਵੇਗਾ।

ਉਹਨਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਵਲੋ ਹਲਕਾ ਆਤਮ ਨਗਰ ਵਿਚ ਸਾਰੇ 11 ਵਾਰਡਾਂ ਵਿਚ ਜੋ ਮੀਟਿੰਗਾ ਆਰੰਭ ਕੀਤੀਆਂ ਹਨ, ਸ਼ਲਾਘਾਯੋਗ ਹਨ। ਇਸ ਨਾਲ ਪਾਰਟੀ ਮਜਬੂਤ ਅਤੇ ਤਾਕਤਵਾਰ ਬਣਦੀ ਹੈ। ਉਨ੍ਹਾ ਕਿਹਾ ਕਿ ਅੱਜ ਲੁਧਿਆਣਾ ਦੇ ਕਾਗਰਸੀ ਵਰਕਰ ਮੁਨੀਸ਼ ਤਿਵਾੜੀ ਐਮ.ਪੀ ਦੀ ਅਗਵਾਈ ਵਿਚ ਇੱਕ ਮੁੱਠ ਹਨ ਅਤੇ ਉਹਨਾ ਕਿਹਾ ਕਿ ਮਨੀਸ਼ ਤਿਵਾੜੀ ਵਲੋ ਲੁਧਿਆਣੇ ਦੇ ਵਿਕਾਸ ਲਈ ਕੇਦਰ ਸਰਕਾਰ ਤੋ ਲਿਆਦੀਆਂ ਜਾ ਰਹੀਆ ਗਰਾਟਾਂ ਸਲਾਘਾਯੋਗ ਹੈ ਪਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਕੇਦਰ ਸਰਕਾਰ ਦੀਆਂ ਗਰਾਟਾਂ ਦੀ ਦੁਰਵਰਤੋ ਕਰ ਰਹੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>