ਸੋਨੀਆ ਗਾਂਧੀ ਦਾ ਅਪਰੇਸ਼ਨ ਸਫਲ ਹੋਇਆ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਅਪਰੇਸ਼ਨ ਸਫਲ ਹੋਇਆ ਹੈ ਅਤੇ ਅਮਰੀਕਾ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।

ਕਾਂਗਰਸ ਪਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 4 ਅਗੱਸਤ ਨੂੰ 64 ਸਾਲਾ ਸੋਨੀਆ ਗਾਂਧੀ ਦਾ ਅਪਰੇਸ਼ਨ ਹੋਇਆ ਹੈ। ਡਾਕਟਰ ਅਨੁਸਾਰ ਅਪਰੇਸ਼ਨ ਸਫਲ ਹੋਇਆ ਹੈ। ਕਾਂਗਰਸ ਸਕੱਤਰ ਦਿਵੇਦੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੋਨੀਆ ਅਜੇ ਵੀ ਆਈਸੀਯੂ ਵਿੱਚ ਹੈ। ਸਰਕਾਰੀ ਤੌਰ ਤੇ ਇਹ ਨਹੀਂ ਦਸਿਆ ਗਿਆ ਕਿ ਅਪਰੇਸ਼ਨ ਕਿਸ ਤਰ੍ਹਾਂ ਦਾ ਹੋਇਆ ਹੈ ਅਤੇ ਕਿਸ ਦੇਸ਼ ਅਤੇ ਕਿਸ ਹਸਪਤਾਲ ਵਿੱਚ ਹੋਇਆ ਹੈ। ਸੁਣਨ ਵਿੱਚ ਆ ਰਿਹਾ ਹੈ ਕਿ ਸੋਨੀਆ ਗਾਂਧੀ ਅਮਰੀਕਾ ਵਿੱਚ ਹੈ। ਇਸ ਸਮੇਂ ਉਨ੍ਹਾਂ ਦਾ ਬੇਟਾ ਰਾਹੁਲ, ਬੇਟੀ ਪ੍ਰਿਅੰਕਾ ਅਤੇ ਦਾਮਾਦ ਰਾਬਰਟ ਵਡੇਰਾ ਉਨ੍ਹਾਂ ਦੇ ਕੋਲ ਹਨ। ਸੋਨੀਆ ਦੀ ਮਾਂ ਅਤੇ ਭੈਣ ਵੀ ਇਸ ਸਮੇਂ ਉਨ੍ਹਾਂ ਕੋਲ ਅਮਰੀਕਾ ਵਿੱਚ ਹੀ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>