ਵਾਸਿੰਗਟਨ- ਪਿੱਛਲੇ ਦਿਨੀਂ ਅਮਰੀਕਾ ਦੀ ਕਰੈਡਿਟ ਰੇਟਿੰਗ ਵਿੱਚ ਭਾਰੀ ਅਤੇ ਇਤਿਹਾਸਕ ਗਿਰਾਵਟ ਆਉਣ ਦੇ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਗੱਲ ਜੋਰ ਦੇ ਕੇ ਕਹੀ ਹੈ ਕਿ ਅਮਰੀਕਾ ਸਦਾAAA + ਦੇਸ਼ ਬਣਿਆ ਰਹੇਗਾ।
ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਦੇਸ਼ ਦੇ ਵਿਤੀ ਸੰਕਟ ਦਾ ਹਲ ਕਢਿਆ ਜਾ ਸਕਦਾ ਹੈ। ਇਸ ਦੇ ਲਈ ਰਾਜਨੀਤਕ ਇੱਛਾ ਸ਼ਕਤੀ ਦੀ ਹੀ ਜਰੂਰਤ ਹੈ। ਓਬਾਮਾ ਨੇ ਸਟੈਂਡਰਡ ਐਂਡ ਪੂਅਰਸ ਕੰਪਨੀ ਦੁਆਰਾ ਅਮਰੀਕਾ ਦੀ ਕਰੈਡਿਟ ਰੇਟ ਘਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਸਰਵਜਨਿਕ ਤੌਰ ਤੇ ਇਹ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸੰਕਟ ਨਾਲ ਨਜਿਠਣ ਲਈ ਆਉਣ ਵਾਲੇ ਹਫ਼ਤਿਆਂ ਵਿੱਚ ਉਹ ਖੁਦ ਪ੍ਰਸਤਾਵ ਪੇਸ਼ ਕਰਨਗੇ। ਉਨ੍ਹਾਂ ਨੇ ਰੀਪਬਲੀਕਨ ਪਾਰਟੀ ਨੂੰ ਇਹ ਵੀ ਕਿਹਾ ਕਿ ਉਹ ਅਮੀਰਾਂ ਤੇ ਟੈਕਸ ਲਗਾਉਣ ਸਬੰਧੀ ਬਿੱਲ ਨੂੰ ਪ੍ਰਵਾਨਗੀ ਦੇਵੇ।