ਪ੍ਰਸਿੱਧ ਬਜ਼ੁਰਗ ਲੇਖਕ ਸ: ਗੁਰਦਿਤ ਸਿੰਘ ਕੰਗ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਲੁਧਿਆਣਾ:- ਉੱਘੇ ਪੰਜਾਬੀ ਲੇਖਕ, ਸ਼ਹਿਰ ਦੇ ਉੱਘੇ ਇਨਕਮ ਟੈਕਸ ਵਕੀਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦੇ ਸਤਿਕਾਰ ਪਿਤਾ ਸ: ਗੁਰਦਿਤ ਸਿੰਘ ਕੰਗ ਨੂੰ ਅੱਜ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਮਸ਼ਾਨਘਾਟ ਵਿਖੇ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਸ: ਕੰਗ 8 ਅਗਸਤ ਨੂੰ ਸਵਰਗਵਾਸ ਹੋ ਗਏ ਸਨ। 92 ਸਾਲਾ ਸ: ਗੁਰਦਿਤ ਸਿੰਘ ਕੰਗ ਬਲੱਡ ਕੈਂਸਰ ਰੋਗ ਤੋਂ ਪਿਛਲੇ ਕੁਝ ਵਰ੍ਹਿਆਂ ਤੋਂ ਪੀੜਤ ਸਨ ਪਰ ਉਤਸ਼ਾਹ ਦੇ ਸਿਰ ਤੇ ਉਨ੍ਹਾਂ ਨੇ ਆਖਰੀ ਪੰਜ ਸਾਲਾਂ ਵਿੱਚ ਸੱਤ ਮਹੱਤਵਪੂਰਨ ਕਿਤਾਬਾਂ ਦਾ ਅਨੁਵਾਦ ਅਤੇ ਮੌਲਿਕ ਸਾਹਿਤ ਸਿਰਜਣਾ ਕਰਕੇ ਮੌਤ ਨੂੰ ਟਾਲੀ ਰੱਖਿਆ। ਉਨ੍ਹਾਂ ਦੇ ਮਹੱਤਵਪੂਰਨ ਅਨੁਵਾਦ ਲਾਲ ਹਰਦਿਆਲ ਦੀ ਜਗਤ ਪ੍ਰਸਿੱਧ ਰਚਨਾ ‘ਹਿੰਟਸ ਫਾਰ ਸੈਲਫ ਕਲਚਰ’ ਦਾ ਅਨੁਵਾਦ ‘ਸਵੈ ਵਿਕਾਸ ਦੇ ਗੁਰ’ ਨੋਬਲ ਪੁਰਸਕਾਰ ਵਿਜੇਤਾ ਸਟੀਵਨ ਹੌਕਿਨ ਦੀ ਪੁਸਤਕ ‘ਬਰੀਫ ਹਿਸਟਰੀ ਆਫ ਟਾਈਮ’ ਦਾ ਅਨੁਵਾਦ ‘ਸਮੇਂ ਦਾ ਸੰਖੇਪ ਇਤਿਹਾਸ’, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਜ਼ਫਰਨਾਮਾ’ ਦਾ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕਾਵਿ ਅਨੁਵਾਦ ਪ੍ਰਮੁਖ ਹਨ। ਸ:ਕੰਗ ਨੇ ਆਪਣੇ ਜੱਦੀ ਜ਼ਮੀਨ ਵਿਚੋਂ ਖਮਾਣੋਂ ਵਿਖੇ 10 ਏਕੜ ਅਤੇ 18 ਲੱਖ ਰੁਪਏ ਕਲਗੀਧਰ ਟਰੱਸਟ ਬੜੂ ਸਾਹਿਬ ਨੂੰ ਅਕਾਲ ਡਿਗਰੀ ਕਾਲਜ ਖੋਲਣ ਲਈ ਲਗਪਗ ਡੇਢ ਸਾਲ ਪਹਿਲਾਂ ਹੀ ਸੌਂਪਿਆ ਸੀ। ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 10 ਲੱਖ ਰੁਪਏ ਦੀ ਰਾਸ਼ੀ ਦੇ ਕੇ ਲਾਇਕ ਵਿਦਿਆਰਥੀਆਂ ਲਈ ਦੋ ਗੋਲਡ ਮੈਡਲ ਸਥਾਪਿਤ ਕਰਵਾਏ ਸਨ। ਸ: ਕੰਗ ਦੀ ਚਿਤਾ ਨੂੰ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਡਾ: ਮਨਜੀਤ ਸਿੰਘ ਕੰਗ ਨੇ ਅਗਨੀ ਵਿਖਾਈ। ਇਸ ਮੌਕੇ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਪੰਜਾਬ ਰਾਜ ਯੋਜਨਾ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਡਾ: ਸਰਦਾਰਾ ਸਿੰਘ ਜੌਹਲ, ਵਿਧਾਇਕ ਜਸਬੀਰ ਸਿੰਘ ਖੰਗੂੜਾ, ਸਾਬਕਾ ਵਿਧਾਇਕ ਸ: ਜਗਦੇਵ ਸਿੰਘ ਜੱਸੋਵਾਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ: ਠਾਕੁਰ ਸਿੰਘ ਖਮਾਣੋਂ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਸੀ ਐਮ ਸੀ ਹਸਪਤਾਲ ਦੇ ਅਸਿਸਟੈਂਟ ਡਾਇਰੈਕਟਰ ਕਿਮ ਮਾਮਲ, ਸਾਬਕਾ ਡਾਇਰੈਕਟਰ ਡਾ: ਜੌਹਨ ਪ੍ਰਮੋਦ, ਭਾਰਤੀ ਸੈਨਾ ਦੇ ਕਰਨਲ ਕਿਸਟੋਫਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ: ਸਰਜੀਤ ਸਿੰਘ ਗਿੱਲ ਅਤੇ ਡਾ: ਨਛੱਤਰ ਸਿੰਘ ਮੱਲ੍ਹੀ, ਡਾ: ਗੁਰਦੇਵ ਸਿੰਘ ਹੀਰਾ,  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਡੀਨ ਖੇਤੀਬਾੜੀ ਕਾਲਜ ਡਾ: ਦਵਿੰਦਰ ਸਿੰਘ ਚੀਮਾ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਕੰਪਟਰੋਲਰ ਸ਼੍ਰੀ ਏ ਸੀ ਰਾਣਾ, ਸੀਨੀਅਰ ਪੱਤਰਕਾਰ ਸ: ਕਸ਼ਮੀਰ ਸਿੰਘ ਚਾਵਲਾ, ਸੰਚਾਰ ਕੇਂਦਰ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ, ਪੀ ਏ ਯੂ ਸੇਵਾ ਮੁਕਤ ਵਿਗਿਆਨੀ ਡਾ: ਬਲਦੇਵ ਸਿੰਘ ਚਾਹਲ, ਡਾ: ਮਨਜੀਤ ਸਿੰਘ ਕੰਗ, ਡਾ: ਅਮਰਜੀਤ ਸਿੰਘ ਹੇਅਰ, ਡਾ: ਹਰੀ ਸਿੰਘ ਬਰਾੜ ਕੌਂਸਲਰ, ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸ: ਹਰਬੰਸ ਸਿੰਘ ਮੁੰਡੀ, ਉੱਘੇ ਪੰਜਾਬੀ ਲੇਖਕ ਪ੍ਰੋ: ਰਵਿੰਦਰ ਭੱਠਲ, ਡਾ: ਨਿਰਮਲ ਜੌੜਾ, ਸਤੀਸ਼ ਗੁਲਾਟੀ, ਕੰਵਲਜੀਤ ਸਿੰਘ ਸ਼ੰਕਰ, ਤੇਜ ਪ੍ਰਤਾਪ ਸਿੰਘ ਸੰਧੂ, ਡਾ: ਰਣਜੀਤ ਸਿੰਘ, ਸੁਰਜੀਤ ਮਰਜਾਰਾ, ਤਰਲੋਚਨ ਲੋਚੀ, ਮਨਜਿੰਦਰ ਧਨੋਆ, ਤਰਲੋਚਨ ਝਾਂਡੇ ਤੋਂ ਇਲਾਵਾ ਸ਼ਹਿਰ ਦੀਆਂ ਕਈ ਹੋਰ ਸਿਰਕੱਢ ਸਖਸ਼ੀਅਤਾਂ ਹਾਜ਼ਰ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐਸ ਪੀ ਸਿੰਘ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਕਿਰਪਾਲ ਸਿੰਘ ਔਲਖ ਨੇ ਵੀ ਕੰਗ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਸ: ਗੁਰਦਿੱਤ ਸਿੰਘ ਕੰਗ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 14 ਅਗਸਤ ਨੂੰ ਬਾਅਦ ਦੁਪਹਿਰ 1.00 ਵਜੇ ਤੋਂ 2.30 ਵਜੇ ਤੀਕ ਗੁਰਦੁਆਰਾ ਸਰਾਭਾ ਨਗਰ, ਲੁਧਿਆਣਾ ਵਿਖੇ ਹੋਵੇਗੀ। ਡਾ: ਮਨਜੀਤ ਸਿੰਘ ਕੰਗ ਨੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲੀਆਂ ਸੰਸਥਾਵਾਂ, ਵਿਅਕਤੀਆਂ ਅਤੇ ਸੰਚਾਰ ਮਾਧਿਅਮਾਂ ਦਾ ਧੰਨਵਾਦ ਕੀਤਾ ਹੈ।

This entry was posted in ਪੰਜਾਬ.

One Response to ਪ੍ਰਸਿੱਧ ਬਜ਼ੁਰਗ ਲੇਖਕ ਸ: ਗੁਰਦਿਤ ਸਿੰਘ ਕੰਗ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

  1. Zoom says:

    Please information punjabi writers in Punjabi Language

Leave a Reply to Zoom Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>